ਦਸਮ ਗਰੰਥ । दसम ग्रंथ ।

Page 478

ਉਤ ਸੰਕਿਤ ਹੁਇ ਤ੍ਰੀਯਾ ਧਾਮਿ ਗਈ; ਇਤ ਬੀਰ ਸਭਾ ਮਹਿ ਸ੍ਯਾਮ ਜੂ ਆਯੋ ॥

उत संकित हुइ त्रीया धामि गई; इत बीर सभा महि स्याम जू आयो ॥

ਹੇਰਿ ਕੈ ਸ੍ਰੀ ਬ੍ਰਿਜਨਾਥਹਿ ਭੂਪਤਿ; ਦਉਰ ਕੈ ਪਾਇਨ ਸੀਸ ਲੁਡਾਯੋ ॥

हेरि कै स्री ब्रिजनाथहि भूपति; दउर कै पाइन सीस लुडायो ॥

ਆਦਰ ਸੋ ਕਬਿ ਸ੍ਯਾਮ ਭਨੈ; ਨ੍ਰਿਪ ਲੈ ਸੁ ਸਿੰਘਾਸਨ ਤੀਰ ਬੈਠਾਯੋ ॥

आदर सो कबि स्याम भनै; न्रिप लै सु सिंघासन तीर बैठायो ॥

ਬਾਰਨੀ ਲੈ ਰਸੁ ਆਗੇ ਧਰਿਯੋ; ਤਿਹ ਪੇਖਿ ਕੈ ਸ੍ਯਾਮ ਮਹਾ ਸੁਖ ਪਾਯੋ ॥੧੮੯੧॥

बारनी लै रसु आगे धरियो; तिह पेखि कै स्याम महा सुख पायो ॥१८९१॥

ਬਾਰੁਨੀ ਕੇ ਰਸ ਸੌ ਜਬ ਸੂਰ; ਛਕੇ ਸਬ ਹੀ ਬਲਿਭਦ੍ਰ ਚਿਤਾਰਿਯੋ ॥

बारुनी के रस सौ जब सूर; छके सब ही बलिभद्र चितारियो ॥

ਸ੍ਰੀ ਬ੍ਰਿਜਰਾਜ ਸਮਾਜ ਮੈ ਬਾਜ; ਹਨੇ ਗਜ ਰਾਜ ਨ ਕੋਊ ਬਿਚਾਰਿਯੋ ॥

स्री ब्रिजराज समाज मै बाज; हने गज राज न कोऊ बिचारियो ॥

ਸੋ ਬਿਨੁ ਪ੍ਰਾਨ ਕੀਯੋ ਛਿਨ ਮੈ; ਰਿਸ ਕੈ ਜਿਹ ਬਾਨ ਸੁ ਏਕ ਪ੍ਰਹਾਰਿਯੋ ॥

सो बिनु प्रान कीयो छिन मै; रिस कै जिह बान सु एक प्रहारियो ॥

ਬੀਰਨ ਬੀਚ ਸਰਾਹਤ ਭਯੋ; ਸੁ ਹਲੀ ਯੁਧ ਸ੍ਯਾਮ ਇਤੋ ਰਨ ਪਾਰਿਯੋ ॥੧੮੯੨॥

बीरन बीच सराहत भयो; सु हली युध स्याम इतो रन पारियो ॥१८९२॥

ਦੋਹਰਾ ॥

दोहरा ॥

ਸਭਾ ਬੀਚ ਸ੍ਰੀ ਕ੍ਰਿਸਨ ਸੋ; ਹਲੀ ਕਹੈ ਪੁਨਿ ਬੈਨ ॥

सभा बीच स्री क्रिसन सो; हली कहै पुनि बैन ॥

ਅਤਿ ਹੀ ਮਦਰਾ ਸੋ ਛਕੇ; ਅਰੁਨ ਭਏ ਜੁਗ ਨੈਨ ॥੧੮੯੩॥

अति ही मदरा सो छके; अरुन भए जुग नैन ॥१८९३॥

ਸਵੈਯਾ ॥

सवैया ॥

ਦੀਬੋ ਕਛੁ ਮਯ, ਪੀਯੋ ਘਨੋ; ਕਹਿ ਸੂਰਨ ਸੋ ਇਹ ਬੈਨ ਸੁਨਾਯੋ ॥

दीबो कछु मय, पीयो घनो; कहि सूरन सो इह बैन सुनायो ॥

ਜੂਝਬੋ ਜੂਝ ਕੈ ਪ੍ਰਾਨ ਤਜੈਬੋ; ਜੁਝਾਇਬੋ ਛਤ੍ਰਿਨ ਕੋ ਬਨਿ ਆਯੋ ॥

जूझबो जूझ कै प्रान तजैबो; जुझाइबो छत्रिन को बनि आयो ॥

ਬਾਰੁਨੁ ਕਉ ਕਬਿ ਸ੍ਯਾਮ ਭਨੈ; ਕਚੁ ਕੇ ਹਿਤ ਤੋ ਭ੍ਰਿਗੁ ਨਿੰਦ ਕਰਾਯੋ ॥

बारुनु कउ कबि स्याम भनै; कचु के हित तो भ्रिगु निंद करायो ॥

ਰਾਮ ਕਹੈ ਚਤੁਰਾਨਿਨ ਸੋ; ਇਹੀ ਰਸ ਕਉ ਰਸ ਦੇਵਨ ਪਾਯੋ ॥੧੮੯੪॥

राम कहै चतुरानिन सो; इही रस कउ रस देवन पायो ॥१८९४॥

ਦੋਹਰਾ ॥

दोहरा ॥

ਜੈਸੇ ਸੁਖ ਹਰਿ ਜੂ ਕੀਏ; ਤੈਸੇ ਕਰੇ ਨ ਅਉਰ ॥

जैसे सुख हरि जू कीए; तैसे करे न अउर ॥

ਐਸੋ ਅਰਿ ਜਿਤ ਇੰਦਰ ਸੇ; ਰਹਤ ਸੂਰ ਨਿਤ ਪਉਰਿ ॥੧੮੯੫॥

ऐसो अरि जित इंदर से; रहत सूर नित पउरि ॥१८९५॥

ਸਵੈਯਾ ॥

सवैया ॥

ਰੀਝ ਕੈ ਦਾਨ ਦੀਓ ਜਿਨ ਕਉ; ਤਿਨ ਮਾਗਨਿ ਕੋ ਨ ਕਹੂੰ ਮਨੁ ਕੀਨੋ ॥

रीझ कै दान दीओ जिन कउ; तिन मागनि को न कहूं मनु कीनो ॥

ਕੋਪਿ ਨ ਕਾਹੂ ਸਿਉ ਬੈਨ ਕਹਿਯੋ; ਜੁ ਪੈ ਭੂਲ ਪਰੀ, ਚਿਤ ਕੈ ਹਸਿ ਦੀਨੋ ॥

कोपि न काहू सिउ बैन कहियो; जु पै भूल परी, चित कै हसि दीनो ॥

ਦੰਡ ਨ ਕਾਹੂੰ ਲਯੋ ਜਨ ਤੇ; ਖਲ ਮਾਰਿ ਨ ਤਾ ਕੋ ਕਛੂ ਧਨੁ ਛੀਨੋ ॥

दंड न काहूं लयो जन ते; खल मारि न ता को कछू धनु छीनो ॥

ਜੀਤਿ ਨ ਜਾਨ ਦਯੋ ਗ੍ਰਿਹ ਕੋ ਅਰਿ; ਸ੍ਰੀ ਬ੍ਰਿਜਰਾਜ ਇਹੈ ਬ੍ਰਤ ਲੀਨੋ ॥੧੮੯੬॥

जीति न जान दयो ग्रिह को अरि; स्री ब्रिजराज इहै ब्रत लीनो ॥१८९६॥

ਜੋ ਭੂਅ ਕੋ ਨਲ ਰਾਜ ਭਏ; ਕਬਿ ਸ੍ਯਾਮ ਕਹੈ ਸੁਖ ਹਾਥਿ ਨ ਆਯੋ ॥

जो भूअ को नल राज भए; कबि स्याम कहै सुख हाथि न आयो ॥

ਸੋ ਸੁਖੁ ਭੂਮਿ ਨ ਪਾਯੋ ਤਬੈ; ਮੁਰ ਮਾਰਿ ਜਬੈ ਜਮ ਧਾਮਿ ਪਠਾਯੋ ॥

सो सुखु भूमि न पायो तबै; मुर मारि जबै जम धामि पठायो ॥

ਜੋ ਹਰਿਨਾਕਸ ਭ੍ਰਾਤ ਸਮੇਤ; ਭਯੋ ਸੁਪਨੇ ਪ੍ਰਿਥੁ ਨ ਦਰਸਾਯੋ ॥

जो हरिनाकस भ्रात समेत; भयो सुपने प्रिथु न दरसायो ॥

ਸੋ ਸੁਖੁ ਕਾਨ੍ਹ ਕੀ ਜੀਤ ਭਏ; ਅਪਨੇ ਚਿਤ ਮੈ ਪੁਹਮੀ ਅਤਿ ਪਾਯੋ ॥੧੮੯੭॥

सो सुखु कान्ह की जीत भए; अपने चित मै पुहमी अति पायो ॥१८९७॥

ਜੋਰਿ ਘਟਾ ਘਨਘੋਰ ਘਨੈ; ਜੁਰਿ ਗਾਜਤ ਹੈ ਕੋਊ ਅਉਰ ਨ ਗਾਜੈ ॥

जोरि घटा घनघोर घनै; जुरि गाजत है कोऊ अउर न गाजै ॥

ਆਯੁਧ ਸੂਰ ਸਜੈ ਅਪਨੇ ਕਰਿ; ਆਨ ਨ ਆਯੁਧ ਅੰਗਹਿ ਸਾਜੈ ॥

आयुध सूर सजै अपने करि; आन न आयुध अंगहि साजै ॥

ਦੁੰਦਭਿ ਦੁਆਰ ਬਜੈ ਪ੍ਰਭ ਕੇ; ਬਿਨੁ ਬ੍ਯਾਹ ਨ ਕਾਹੂੰ ਕੇ ਦੁਆਰਹਿ ਬਾਜੈ ॥

दुंदभि दुआर बजै प्रभ के; बिनु ब्याह न काहूं के दुआरहि बाजै ॥

ਪਾਪ ਨ ਹੋ ਕਹੂੰ ਪੁਰ ਮੈ; ਜਿਤ ਹੀ ਕਿਤ ਧਰਮ ਹੀ ਧਰਮ ਬਿਰਾਜੈ ॥੧੮੯੮॥

पाप न हो कहूं पुर मै; जित ही कित धरम ही धरम बिराजै ॥१८९८॥

TOP OF PAGE

Dasam Granth