ਦਸਮ ਗਰੰਥ । दसम ग्रंथ ।

Page 476

ਸ੍ਯਾਮ ਭਨੈ ਅਤਿ ਆਹਵ ਮੈ; ਮੁਸਲੀ ਅਰੁ ਭੂਪਤਿ ਕੋਪ ਭਰੇ ਹੈ ॥

स्याम भनै अति आहव मै; मुसली अरु भूपति कोप भरे है ॥

ਆਪਸ ਬੀਚ ਹਕਾਰ ਦੋਊ ਭਟ; ਚਿਤ ਬਿਖੈ ਨਹੀ ਨੈਕੁ ਡਰੇ ਹੈ ॥

आपस बीच हकार दोऊ भट; चित बिखै नही नैकु डरे है ॥

ਭਾਰੀ ਗਦਾ ਗਹਿ ਹਾਥਨ ਮੈ; ਰਨ ਭੂਮਹਿ ਤੇ ਨਹਿ ਪੈਗੁ ਟਰੇ ਹੈ ॥

भारी गदा गहि हाथन मै; रन भूमहि ते नहि पैगु टरे है ॥

ਮਾਨਹੁ ਮਧਿ ਮਹਾ ਬਨ ਕੇ; ਪਲ ਕੇ ਹਿਤ ਹ੍ਵੈ ਬਰ ਸਿੰਘ ਅਰੇ ਹੈ ॥੧੮੭੬॥

मानहु मधि महा बन के; पल के हित ह्वै बर सिंघ अरे है ॥१८७६॥

ਕਾਟਿ ਗਦਾ ਬਲਦੇਵ ਦਈ ਤਿਹ; ਭੂਪਤਿ ਕੀ ਅਰੁ ਬਾਨਨ ਮਾਰਿਯੋ ॥

काटि गदा बलदेव दई तिह; भूपति की अरु बानन मारियो ॥

ਪਉਰਖ ਯਾ ਹੀ ਭਿਰਿਯੋ ਹਮ ਸੋ; ਰਿਸ ਕੈ ਅਰਿ ਕਉ ਇਹ ਭਾਂਤਿ ਪਚਾਰਿਯੋ ॥

पउरख या ही भिरियो हम सो; रिस कै अरि कउ इह भांति पचारियो ॥

ਇਉ ਕਰਿ ਕੈ ਪੁਨਿ ਬਾਨਨ ਮਾਰਿ; ਸਰਾਸਨ ਲੈ ਤਿਹ ਗ੍ਰੀਵਹਿ ਡਾਰਿਯੋ ॥

इउ करि कै पुनि बानन मारि; सरासन लै तिह ग्रीवहि डारियो ॥

ਦੇਵ ਕਰੈ ਉਪਮਾ ਸੁ ਕਹੈ; ਜਦੁਬੀਰ ਜਿਤਿਯੋ ਸੁ ਬਡੋ ਅਰਿ ਹਾਰਿਯੋ ॥੧੮੭੭॥

देव करै उपमा सु कहै; जदुबीर जितियो सु बडो अरि हारियो ॥१८७७॥

ਕੰਪਤ ਹੋ ਜਿਸ ਤੇ ਖਗੇਸ; ਮਹੇਸ ਮੁਨੀ ਜਿਹ ਤੇ ਭੈ ਭੀਤਿਯੋ ॥

क्मपत हो जिस ते खगेस; महेस मुनी जिह ते भै भीतियो ॥

ਸੇਸ ਜਲੇਸ ਦਿਨੇਸ ਨਿਸੇਸ; ਸੁਰੇਸ ਹੁਤੇ ਚਿਤ ਮੈ ਨ ਨਿਚੀਤਿਯੋ ॥

सेस जलेस दिनेस निसेस; सुरेस हुते चित मै न निचीतियो ॥

ਤਾ ਨ੍ਰਿਪ ਕੇ ਸਿਰ ਪੈ ਕਬਿ ਸ੍ਯਾਮ; ਕਹੈ ਇਹ ਕਾਲ ਇਸੋ ਅਬ ਬੀਤਿਯੋ ॥

ता न्रिप के सिर पै कबि स्याम; कहै इह काल इसो अब बीतियो ॥

ਧੰਨਹਿ ਧੰਨਿ ਕਰੈ ਸਬ ਸੂਰ; ਭਲੇ ਭਗਵਾਨ ਬਡੋ ਅਰਿ ਜੀਤਿਯੋ ॥੧੮੭੮॥

धंनहि धंनि करै सब सूर; भले भगवान बडो अरि जीतियो ॥१८७८॥

ਬਲਭਦ੍ਰ ਗਦਾ ਗਹਿ ਕੈ ਇਤ ਤੇ; ਰਿਸ ਸਾਥ ਕਹਿਯੋ ਅਰਿ ਕਉ ਹਰਿ ਹੌਂ ॥

बलभद्र गदा गहि कै इत ते; रिस साथ कहियो अरि कउ हरि हौं ॥

ਇਹ ਪ੍ਰਾਨ ਬਚਾਵਤ ਕੋ ਹਮ ਸੋ? ਜਮ ਜਉ ਭਿਰਿ ਹੈ, ਨ ਤਊ ਡਰਿ ਹੌਂ ॥

इह प्रान बचावत को हम सो? जम जउ भिरि है, न तऊ डरि हौं ॥

ਘਨ ਸ੍ਯਾਮ ਸਬੈ ਸੰਗਿ ਜਾਦਵ ਲੈ; ਤਜਿ ਯਾਹ ਕਹੈ ਨ ਭਯਾ ਟਰਿ ਹੌਂ ॥

घन स्याम सबै संगि जादव लै; तजि याह कहै न भया टरि हौं ॥

ਕਬਿ ਸ੍ਯਾਮ ਕਹੈ ਮੁਸਲੀ ਇਹ ਭਾਂਤਿ; ਅਬੈ ਇਹ ਕੋ ਬਧ ਹੀ ਕਰਿ ਹੌਂ ॥੧੮੭੯॥

कबि स्याम कहै मुसली इह भांति; अबै इह को बध ही करि हौं ॥१८७९॥

ਸੁਨਿ ਭੂਪ ਹਲਾਯੁਧ ਕੀ ਬਤੀਯਾ; ਅਪੁਨੇ ਮਨ ਮੈ ਅਤਿ ਹੀ ਡਰੁ ਮਾਨਿਯੋ ॥

सुनि भूप हलायुध की बतीया; अपुने मन मै अति ही डरु मानियो ॥

ਮਾਨੁਖ ਰੂਪ ਲਖਿਯੋ ਨ ਬਲੀ; ਨਿਸਚੈ ਬਲ ਕਉ ਜਮ ਰੂਪ ਪਛਾਨਿਯੋ ॥

मानुख रूप लखियो न बली; निसचै बल कउ जम रूप पछानियो ॥

ਸ੍ਰੀ ਜਦੁਬੀਰ ਕੀ ਓਰਿ ਚਿਤੈ; ਤਜਿ ਆਯੁਧ ਪਾਇਨ ਸੋ ਲਪਟਾਨਿਯੋ ॥

स्री जदुबीर की ओरि चितै; तजि आयुध पाइन सो लपटानियो ॥

ਮੇਰੀ ਸਹਾਇ ਕਰੋ ਪ੍ਰਭ ਜੂ ! ਕਬਿ ਸ੍ਯਾਮ ਕਹੈ ਕਹਿ ਯੌ ਘਿਘਿਯਾਨਿਯੋ ॥੧੮੮੦॥

मेरी सहाइ करो प्रभ जू ! कबि स्याम कहै कहि यौ घिघियानियो ॥१८८०॥

ਕਰੁਨਾਨਿਧ ਦੇਖਿ ਦਸਾ ਤਿਹ ਕੀ; ਕਰੁਨਾਰਸ ਕਉ ਚਿਤ ਬੀਚ ਬਢਾਯੋ ॥

करुनानिध देखि दसा तिह की; करुनारस कउ चित बीच बढायो ॥

ਕੋਪਹਿ ਛਾਡਿ ਦਯੋ ਹਰਿ ਜੂ; ਦੁਹੂੰ ਨੈਨਨ ਭੀਤਰ ਨੀਰ ਬਹਾਯੋ ॥

कोपहि छाडि दयो हरि जू; दुहूं नैनन भीतर नीर बहायो ॥

ਬੀਰ ਹਲਾਯੁਧ ਠਾਂਢੋ ਹੁਤੋ; ਤਿਹ ਕੋ ਕਹਿ ਕੈ ਇਹ ਬੈਨ ਸੁਨਾਯੋ ॥

बीर हलायुध ठांढो हुतो; तिह को कहि कै इह बैन सुनायो ॥

ਛਾਡਿ ਦੈ, ਜੋ ਹਮ ਜੀਤਨ ਆਯੋ ਹੋ; ਸੋ ਹਮ ਜੀਤ ਲਯੋ ਬਿਲਖਾਯੋ ॥੧੮੮੧॥

छाडि दै, जो हम जीतन आयो हो; सो हम जीत लयो बिलखायो ॥१८८१॥

ਇਹ ਛੋਡਿ ਹਲੀ ! ਨਹੀ ਛੋਡਤ ਹੋ; ਕਿਹ ਕਾਜ ਕਹਿਓ ਤੁਹਿ ਬਾਨਨ ਮਾਰਿਯੋ ॥

इह छोडि हली ! नही छोडत हो; किह काज कहिओ तुहि बानन मारियो ॥

ਜੀਤ ਲਯੋ ਤੋ ਕਹਾ ਭਯੋ? ਸ੍ਯਾਮ ! ਬਡੋ ਅਰਿ ਹੈ ਇਹ ਪਉਰਖ ਹਾਰਿਯੋ ॥

जीत लयो तो कहा भयो? स्याम ! बडो अरि है इह पउरख हारियो ॥

ਆਛੋ ਰਥੀ ਹੈ ਭਯੋ ਬਿਰਥੀ; ਅਰੁ ਪਾਇ ਗਹੈ ਪ੍ਰਭ ! ਤੇਰੇ ਉਚਾਰਿਯੋ ॥

आछो रथी है भयो बिरथी; अरु पाइ गहै प्रभ ! तेरे उचारियो ॥

ਤੇਈਸ ਛੋਹਨੀ ਕੋ ਪਤਿ ਹੈ; ਤੋ ਕਹਾ? ਇਹ ਕੋ ਸਬ ਸੈਨ ਸੰਘਾਰਿਯੋ ॥੧੮੮੨॥

तेईस छोहनी को पति है; तो कहा? इह को सब सैन संघारियो ॥१८८२॥

TOP OF PAGE

Dasam Granth