ਦਸਮ ਗਰੰਥ । दसम ग्रंथ ।

Page 475

ਸਵੈਯਾ ॥

सवैया ॥

ਭਾਖਬੋ ਇਉ ਨ੍ਰਿਪ ਕੋ ਸੁਨ ਕੈ; ਜਦੁਬੀਰ ਸਬੈ ਅਤਿ ਕੋਪ ਭਰੇ ਹੈ ॥

भाखबो इउ न्रिप को सुन कै; जदुबीर सबै अति कोप भरे है ॥

ਧਾਇ ਪਰੇ ਤਜਿ ਸੰਕ ਨਿਸੰਕ; ਚਿਤੈ ਅਰਿ ਕਉ ਚਿਤੁ ਮੈ ਨ ਡਰੇ ਹੈ ॥

धाइ परे तजि संक निसंक; चितै अरि कउ चितु मै न डरे है ॥

ਭੂਪ ਅਯੋਧਨ ਮੈ ਧਨੁ ਲੈ; ਤਿਹ ਸੀਸ ਕਟੇ ਗਿਰ ਭੂਮਿ ਪਰੇ ਹੈ ॥

भूप अयोधन मै धनु लै; तिह सीस कटे गिर भूमि परे है ॥

ਮਾਨਹੁ ਪਉਨ ਪ੍ਰਚੰਡ ਬਹੈ; ਛੁਟਿ ਬੇਲਨ ਤੇ ਗਿਰਿ ਫੂਲ ਝਰੇ ਹੈ ॥੧੮੬੯॥

मानहु पउन प्रचंड बहै; छुटि बेलन ते गिरि फूल झरे है ॥१८६९॥

ਸੈਨ ਸੰਘਾਰਤ ਭੂਪ ਫਿਰੈ; ਭਟ ਆਨਿ ਕਉ ਆਖ ਤਰੈ ਨਹੀ ਆਨੇ ॥

सैन संघारत भूप फिरै; भट आनि कउ आख तरै नही आने ॥

ਬਾਜ ਘਨੇ ਗਜ ਰਾਜਨ ਕੇ; ਸਿਰ ਪਾਇਨ ਲਉ ਸੰਗਿ ਸ੍ਰਉਨ ਕੇ ਸਾਨੇ ॥

बाज घने गज राजन के; सिर पाइन लउ संगि स्रउन के साने ॥

ਅਉਰ ਰਥੀਨ ਕਰੇ ਬਿਰਥੀ; ਬਹੁ ਭਾਂਤਿ ਹਨੇ ਜੇਊ ਬਾਂਧਤ ਬਾਨੇ ॥

अउर रथीन करे बिरथी; बहु भांति हने जेऊ बांधत बाने ॥

ਸੂਰਨ ਕੇ ਪ੍ਰਤਿਅੰਗ ਗਿਰੇ; ਮਾਨੋ ਬੀਜ ਬੁਯੋ ਛਿਤ ਮਾਹਿ ਕ੍ਰਿਸਾਨੇ ॥੧੮੭੦॥

सूरन के प्रतिअंग गिरे; मानो बीज बुयो छित माहि क्रिसाने ॥१८७०॥

ਇਹ ਭਾਂਤਿ ਬਿਰੁਧ ਨਿਹਾਰ ਭਯੋ; ਮੁਸਲੀਧਰ ਸ੍ਯਾਮ ਸੋ ਤੇਜ ਤਏ ਹੈ ॥

इह भांति बिरुध निहार भयो; मुसलीधर स्याम सो तेज तए है ॥

ਭਾਖਿ ਦੋਊ ਨਿਜ ਸੂਤਨ ਕੋ; ਰਿਪੁ ਸਾਮੁਹੇ ਜੁਧ ਕੇ ਕਾਜ ਗਏ ਹੈ ॥

भाखि दोऊ निज सूतन को; रिपु सामुहे जुध के काज गए है ॥

ਆਯੁਧ ਲੈ ਸੁ ਹਠੀ ਕਵਚੀ; ਰਿਸ ਕੈ ਸੰਗਿ ਪਾਵਕ ਬੇਖ ਭਏ ਹੈ ॥

आयुध लै सु हठी कवची; रिस कै संगि पावक बेख भए है ॥

ਸ੍ਯਾਮ ਭਨੈ ਇਮ ਧਾਵਤ ਭੇ; ਮਾਨਹੁ ਕੇਹਰਿ ਦੁਇ ਮ੍ਰਿਗ ਹੇਰਿ ਧਏ ਹੈ ॥੧੮੭੧॥

स्याम भनै इम धावत भे; मानहु केहरि दुइ म्रिग हेरि धए है ॥१८७१॥

ਧਨੁ ਸਾਇਕ ਲੈ ਰਿਸਿ ਭੂਪਤਿ ਕੇ; ਤਨ ਘਾਇ ਕਰੇ ਬ੍ਰਿਜਰਾਜ ਤਬੈ ॥

धनु साइक लै रिसि भूपति के; तन घाइ करे ब्रिजराज तबै ॥

ਪੁਨਿ ਚਾਰੋ ਈ ਬਾਨਨ ਸੋ ਹਯ ਚਾਰੋ ਈ; ਰਾਮ ਭਨੈ ਹਨਿ ਦੀਨੇ ਸਬੈ ॥

पुनि चारो ई बानन सो हय चारो ई; राम भनै हनि दीने सबै ॥

ਤਿਲ ਕੋਟਿਕ ਸ੍ਯੰਦਨ ਕਾਟਿ ਕੀਯੋ; ਧਨੁ ਕਾਟਿ ਦੀਯੋ ਕਰਿ ਕੋਪ ਜਬੈ ॥

तिल कोटिक स्यंदन काटि कीयो; धनु काटि दीयो करि कोप जबै ॥

ਨ੍ਰਿਪ ਪਿਆਦੋ ਗਦਾ ਗਹਿ ਸਉਹੇ ਗਯੋ; ਅਤਿ ਜੁਧੁ ਭਯੋ, ਕਹਿਹੌ ਸੁ ਅਬੈ ॥੧੮੭੨॥

न्रिप पिआदो गदा गहि सउहे गयो; अति जुधु भयो, कहिहौ सु अबै ॥१८७२॥

ਪਾਇਨ ਧਾਇ ਕੈ ਭੂਪ ਬਲੀ ਸੁ; ਗਦਾ ਕਹੁ ਘਾਇ ਹਲੀ ਪ੍ਰਤ ਝਾਰਿਯੋ ॥

पाइन धाइ कै भूप बली सु; गदा कहु घाइ हली प्रत झारियो ॥

ਕੋਪ ਹੁਤੋ ਸੁ ਜਿਤੋ ਤਿਹ ਮੈ; ਸਬ ਸੂਰਨ ਕੋ ਸੁ ਪ੍ਰਤਛ ਦਿਖਾਰਿਯੋ ॥

कोप हुतो सु जितो तिह मै; सब सूरन को सु प्रतछ दिखारियो ॥

ਕੂਦਿ ਹਲੀ ਭੁਇੰ ਠਾਂਢੋ ਭਯੋ; ਜਸੁ ਤਾ ਛਬਿ ਕੋ ਕਬਿ ਸ੍ਯਾਮ ਉਚਾਰਿਯੋ ॥

कूदि हली भुइं ठांढो भयो; जसु ता छबि को कबि स्याम उचारियो ॥

ਚਾਰੋ ਈ ਅਸ੍ਵਨ ਸੂਤ ਸਮੇਤ ਸੁ; ਕੈ ਸਬ ਹੀ ਰਥ ਚੂਰਨ ਡਾਰਿਯੋ ॥੧੮੭੩॥

चारो ई अस्वन सूत समेत सु; कै सब ही रथ चूरन डारियो ॥१८७३॥

ਇਤ ਭੂਪ ਗਦਾ ਗਹਿ ਆਵਤ ਭਯੋ; ਉਤ ਲੈ ਕੇ ਗਦਾ ਮੁਸਲੀਧਰ ਧਾਯੋ ॥

इत भूप गदा गहि आवत भयो; उत लै के गदा मुसलीधर धायो ॥

ਆਇ ਅਯੋਧਨ ਬੀਚ ਦੁਹੂੰ; ਕਬਿ ਸ੍ਯਾਮ ਕਹੈ ਰਨ ਦੁੰਦ ਮਚਾਯੋ ॥

आइ अयोधन बीच दुहूं; कबि स्याम कहै रन दुंद मचायो ॥

ਜੁਧ ਕੀਯੋ ਬਹੁਤੇ ਚਿਰ ਲਉ ਨਹਿ; ਆਪਿ ਗਿਰਿਓ ਉਤ ਕਉ ਨ ਗਿਰਾਯੋ ॥

जुध कीयो बहुते चिर लउ नहि; आपि गिरिओ उत कउ न गिरायो ॥

ਐਸੇ ਰਿਝਾਵਤ ਭਯੋ ਸੁਰ ਲੋਗਨ; ਧੀਰਨ ਬੀਰਨ ਕੋ ਰਿਝਵਾਯੋ ॥੧੮੭੪॥

ऐसे रिझावत भयो सुर लोगन; धीरन बीरन को रिझवायो ॥१८७४॥

ਹਾਰ ਕੈ ਬੈਠ ਰਹੈ ਦੋਊ ਬੀਰ; ਸੰਭਾਰਿ ਉਠੈ ਪੁਨਿ ਜੁਧੁ ਮਚਾਵੈ ॥

हार कै बैठ रहै दोऊ बीर; स्मभारि उठै पुनि जुधु मचावै ॥

ਰੰਚ ਨ ਸੰਕ ਕਰੈ ਚਿਤ ਮੈ; ਰਿਸ ਕੈ ਦੋਊ ਮਾਰ ਹੀ ਮਾਰ ਉਘਾਵੈ ॥

रंच न संक करै चित मै; रिस कै दोऊ मार ही मार उघावै ॥

ਜੈਸੇ ਗਦਾਹਵ ਕੀ ਬਿਧਿ ਹੈ; ਦੋਊ ਤੈਸੇ ਲਰੈ ਅਰੁ ਘਾਵ ਚਲਾਵੈ ॥

जैसे गदाहव की बिधि है; दोऊ तैसे लरै अरु घाव चलावै ॥

ਨੈਕੁ ਟਰੈ ਨ ਅਰੈ ਹਠ ਬਾਧਿ; ਗਦਾ ਕੋ ਗਦਾ ਸੰਗਿ ਵਾਰ ਬਚਾਵੈ ॥੧੮੭੫॥

नैकु टरै न अरै हठ बाधि; गदा को गदा संगि वार बचावै ॥१८७५॥

TOP OF PAGE

Dasam Granth