ਦਸਮ ਗਰੰਥ । दसम ग्रंथ ।

Page 439

ਬ੍ਰਹਮ ਕਰੀਟ, ਤਵੀਤ ਲਯੋ ਹਰਿ; ਗਾਜਿ ਉਠੇ ਤਬ ਹੀ ਸਬ ਸੂਰੇ ॥

ब्रहम करीट, तवीत लयो हरि; गाजि उठे तब ही सब सूरे ॥

ਧਾਇ ਪਰੇ ਨ੍ਰਿਪ ਪੈ ਮਿਲਿ ਕੈ; ਚਿਤਿ ਮੈ ਚਪਿ ਰੋਸਿ ਕੈ ਮਾਰਿ ਮਰੂਰੈ ॥

धाइ परे न्रिप पै मिलि कै; चिति मै चपि रोसि कै मारि मरूरै ॥

ਭੂਪਿ ਹਨੇ ਬਰ ਬੀਰ ਘਨੇ; ਸੁ ਪਰੇ ਧਰਿ ਊਪਰਿ ਲਾਗਤਿ ਰੂਰੇ ॥

भूपि हने बर बीर घने; सु परे धरि ऊपरि लागति रूरे ॥

ਛਾਰ ਲਗਾਇ ਕੈ ਅੰਗ ਮਲੰਗ; ਰਹੇ ਮਨੋ ਸੋਇ ਕੈ ਖਾਇ ਧਤੂਰੇ ॥੧੫੬੧॥

छार लगाइ कै अंग मलंग; रहे मनो सोइ कै खाइ धतूरे ॥१५६१॥

ਹੇਰਿ ਸਬੈ ਮਿਲਿ ਘੇਰਿ ਲਯੋ ਸੁ; ਭਯੋ ਮਨ ਭੂਪਤਿ ਕੋਪਮਈ ਹੈ ॥

हेरि सबै मिलि घेरि लयो सु; भयो मन भूपति कोपमई है ॥

ਰਾਮ ਅਯੋਧਨ ਮੈ ਫਿਰ ਕੈ; ਕਰਰੀ ਕਰ ਬੀਚ ਕਮਾਨ ਲਈ ਹੈ ॥

राम अयोधन मै फिर कै; कररी कर बीच कमान लई है ॥

ਸੂਰਜ ਕੀ, ਸਸਿ ਕੀ, ਜਮ ਕੀ; ਹਰਿ ਕੀ ਬਹੁ ਸੈਨ ਗਿਰਾਇ ਦਈ ਹੈ ॥

सूरज की, ससि की, जम की; हरि की बहु सैन गिराइ दई है ॥

ਮਾਨਹੁ ਫਾਗੁਨ ਮਾਸ ਕੇ ਭੀਤਰ; ਪਉਨ ਬਹਿਓ ਪਤ ਝਾਰ ਭਈ ਹੈ ॥੧੫੬੨॥

मानहु फागुन मास के भीतर; पउन बहिओ पत झार भई है ॥१५६२॥

ਪਾਨਿ ਸੰਭਾਰਿ ਬਡੋ ਧਨੁ ਭੂਪਤਿ; ਰੁਦ੍ਰ ਲਿਲਾਟ ਮੈ ਬਾਨੁ ਲਗਾਯੋ ॥

पानि स्मभारि बडो धनु भूपति; रुद्र लिलाट मै बानु लगायो ॥

ਏਕ ਕੁਬੇਰ ਕੇ ਮਾਰਿਓ ਰਿਦੈ; ਸਰ ਲਾਗਤਿ ਡਾਰਿ ਹਥਿਆਰ ਪਰਾਯੋ ॥

एक कुबेर के मारिओ रिदै; सर लागति डारि हथिआर परायो ॥

ਦੇਖਿ ਜਲਾਧਿਪ ਤਾਹਿ ਦਸਾ; ਰਨ ਛਾਡਿ ਭਜਿਯੋ ਮਨ ਮੈ ਡਰ ਪਾਯੋ ॥

देखि जलाधिप ताहि दसा; रन छाडि भजियो मन मै डर पायो ॥

ਧਾਇ ਪਰਿਯੋ ਰਿਸ ਕੈ ਜਮੁ ਯਾ ਪਰ; ਸੋ ਨ੍ਰਿਪ ਬਾਨ ਸੋ ਭੂਮਿ ਗਿਰਾਯੋ ॥੧੫੬੩॥

धाइ परियो रिस कै जमु या पर; सो न्रिप बान सो भूमि गिरायो ॥१५६३॥

ਯੌ ਜਮਰਾਜ ਗਿਰਾਇ ਦਯੋ; ਤਬ ਹੀ ਰਿਸ ਕੈ ਹਰਿ ਕੋ ਦਲ ਧਾਯੋ ॥

यौ जमराज गिराइ दयो; तब ही रिस कै हरि को दल धायो ॥

ਆਏ ਹੈ ਕੋਪ ਭਰੈ ਪਟ ਦੁਇ; ਬਿਬਿਧਾਯੁਧ ਲੈ ਤਿਨ ਜੁਧੁ ਮਚਾਯੋ ॥

आए है कोप भरै पट दुइ; बिबिधायुध लै तिन जुधु मचायो ॥

ਸਿੰਘ ਹੁਤੋ ਬਲਵੰਡ ਸੋ ਜਾਦਵ; ਸੋ ਰਿਸ ਸੋ ਨ੍ਰਿਪ ਮਾਰਿ ਗਿਰਾਯੋ ॥

सिंघ हुतो बलवंड सो जादव; सो रिस सो न्रिप मारि गिरायो ॥

ਬਾਹੁ ਬਲੀ ਬਰਮਾਕ੍ਰਿਤ ਬੰਧੁ; ਸੋਊ ਰਨ ਤੇ ਜਮਲੋਕਿ ਪਠਾਯੋ ॥੧੫੬੪॥

बाहु बली बरमाक्रित बंधु; सोऊ रन ते जमलोकि पठायो ॥१५६४॥

ਅਉਰ ਮਹਾਬਲੀ ਸਿੰਘ ਹੁਤੋ; ਸੰਗ ਤੇ ਜਸ ਸਿੰਘ ਕੋ ਮਾਰਿ ਲਯੋ ॥

अउर महाबली सिंघ हुतो; संग ते जस सिंघ को मारि लयो ॥

ਪੁਨਿ ਬੀਰ ਮਹਾ ਜਸ ਸਿੰਘ ਹੁਤੋ; ਰਿਸ ਕੈ ਇਹ ਸਾਮੁਹੇ ਆਇ ਗਯੋ ॥

पुनि बीर महा जस सिंघ हुतो; रिस कै इह सामुहे आइ गयो ॥

ਸੋਊ ਖਗ ਸੰਭਾਰ ਕੈ ਕੋਪ ਭਰੇ; ਤਿਹ ਕੌ ਨ੍ਰਿਪ ਨੈ ਲਲਕਾਰ ਲਯੋ ॥

सोऊ खग स्मभार कै कोप भरे; तिह कौ न्रिप नै ललकार लयो ॥

ਕੀਯੋ ਏਕ ਹੀ ਬਾਰ ਪ੍ਰਹਾਰ ਕ੍ਰਿਪਾਨ ਕੋ; ਅੰਤ ਕੇ ਧਾਮਿ ਪਠਾਇ ਦਯੋ ॥੧੫੬੫॥

कीयो एक ही बार प्रहार क्रिपान को; अंत के धामि पठाइ दयो ॥१५६५॥

ਚੌਪਈ ॥

चौपई ॥

ਉਤਮ ਸਿੰਘ ਪ੍ਰਲੈ ਸਿੰਘ ਧਾਏ ॥

उतम सिंघ प्रलै सिंघ धाए ॥

ਪਰਮ ਸਿੰਘ ਅਸਿ ਲੈ ਕਰਿ ਆਏ ॥

परम सिंघ असि लै करि आए ॥

ਅਤਿ ਪਵਿਤ੍ਰ ਸਿੰਘ ਸ੍ਰੀ ਸਿੰਘ ਗਏ ॥

अति पवित्र सिंघ स्री सिंघ गए ॥

ਪਾਂਚੋ ਭੂਪ ਮਾਰਿ ਤਿਹ ਲਏ ॥੧੫੬੬॥

पांचो भूप मारि तिह लए ॥१५६६॥

ਦੋਹਰਾ ॥

दोहरा ॥

ਫਤੇ ਸਿੰਘ ਅਰੁ ਫਉਜ ਸਿੰਘ; ਚਿਤਿ ਅਤਿ ਕੋਪ ਬਢਾਇ ॥

फते सिंघ अरु फउज सिंघ; चिति अति कोप बढाइ ॥

ਏ ਦੋਊ ਭਟ ਆਵਤ ਹੁਤੇ; ਭੂਪਤਿ ਹਨੇ ਬਜਾਇ ॥੧੫੬੭॥

ए दोऊ भट आवत हुते; भूपति हने बजाइ ॥१५६७॥

ਅੜਿਲ ॥

अड़िल ॥

ਭੀਮ ਸਿੰਘ ਭੁਜ ਸਿੰਘ; ਸੁ ਕੋਪ ਬਢਾਇਓ ॥

भीम सिंघ भुज सिंघ; सु कोप बढाइओ ॥

ਮਹਾ ਸਿੰਘ ਸਿੰਘ ਮਾਨ; ਮਦਨ ਸਿੰਘ ਧਾਇਓ ॥

महा सिंघ सिंघ मान; मदन सिंघ धाइओ ॥

ਅਉਰ ਮਹਾ ਭਟ ਧਾਏ; ਸਸਤ੍ਰ ਸੰਭਾਰ ਕੈ ॥

अउर महा भट धाए; ससत्र स्मभार कै ॥

ਹੋ ਤੇ ਛਿਨ ਮੈ ਤਿਹ ਭੂਪਤਿ; ਦਏ ਸੰਘਾਰ ਕੈ ॥੧੫੬੮॥

हो ते छिन मै तिह भूपति; दए संघार कै ॥१५६८॥

ਸੋਰਠਾ ॥

सोरठा ॥

ਬਿਕਟਿ ਸਿੰਘ ਜਿਹ ਨਾਮ; ਬਿਕਟਿ ਬੀਰ ਜਦੁਬੀਰ ਕੋ ॥

बिकटि सिंघ जिह नाम; बिकटि बीर जदुबीर को ॥

ਅਪੁਨੇ ਪ੍ਰਭ ਕੇ ਕਾਮ; ਧਾਇ ਪਰਿਯੋ ਅਰਿ ਬਧ ਨਿਮਿਤ ॥੧੫੬੯॥

अपुने प्रभ के काम; धाइ परियो अरि बध निमित ॥१५६९॥

ਦੋਹਰਾ ॥

दोहरा ॥

ਬਿਕਟ ਸਿੰਘ ਆਵਤ ਲਖਿਯੋ; ਖੜਗ ਸਿੰਘ ਧਨੁ ਤਾਨਿ ॥

बिकट सिंघ आवत लखियो; खड़ग सिंघ धनु तानि ॥

ਮਾਰਿਓ ਸਰ ਉਰਿ ਸਤ੍ਰ ਕੇ; ਲਾਗਤ ਤਜੇ ਪਰਾਨ ॥੧੫੭੦॥

मारिओ सर उरि सत्र के; लागत तजे परान ॥१५७०॥

TOP OF PAGE

Dasam Granth