ਦਸਮ ਗਰੰਥ । दसम ग्रंथ ।

Page 438

ਤਾ ਤੇ ਇਹੈ ਕਾਜ ਅਬ ਕੀਜੈ ॥

ता ते इहै काज अब कीजै ॥

ਭਿਛਕਿ ਹੋਇ ਮਾਂਗਿ ਸੋ ਲੀਜੈ ॥

भिछकि होइ मांगि सो लीजै ॥

ਮੁਕਟ ਰਾਮ ਤੇ ਜੋ ਇਹ ਪਾਯੋ ॥

मुकट राम ते जो इह पायो ॥

ਸੋ ਇੰਦ੍ਰਾਦਿਕ ਹਾਥਿ ਨ ਆਯੋ ॥੧੫੫੧॥

सो इंद्रादिक हाथि न आयो ॥१५५१॥

ਜਬ ਤੇਤਾ ਇਹ ਕਰ ਤੇ ਲੀਜੈ ॥

जब तेता इह कर ते लीजै ॥

ਤਬ ਯਾ ਕੋ ਬਧ ਛਿਨ ਮਹਿ ਕੀਜੈ ॥

तब या को बध छिन महि कीजै ॥

ਜਿਹ ਉਪਾਇ ਕਰਿ ਤੇ ਪਰਹਰੈ ॥

जिह उपाइ करि ते परहरै ॥

ਤਉ ਕਦਾਚ ਨ੍ਰਿਪ ਮਰੈ ਤੋ ਮਰੈ ॥੧੫੫੨॥

तउ कदाच न्रिप मरै तो मरै ॥१५५२॥

ਯੋ ਸੁਨਿ ਹਰਿ ਦਿਜ ਬੇਖ ਬਨਾਯੋ ॥

यो सुनि हरि दिज बेख बनायो ॥

ਮਾਂਗਨ ਤਿਹ ਪੈ ਹਰਿ ਬਿਧਿ ਆਯੋ ॥

मांगन तिह पै हरि बिधि आयो ॥

ਤਬ ਇਹ ਸ੍ਯਾਮ ਬ੍ਰਹਮ ਲਖਿ ਲੀਨੋ ॥

तब इह स्याम ब्रहम लखि लीनो ॥

ਸ੍ਯਾਮ ਕਹੈ ਇਮ ਉਤਰ ਦੀਨੋ ॥੧੫੫੩॥

स्याम कहै इम उतर दीनो ॥१५५३॥

ਖੜਗੇਸ ਬਾਚ ॥

खड़गेस बाच ॥

ਸਵੈਯਾ ॥

सवैया ॥

ਬੇਖੁ ਕੀਓ ਹਰਿ ! ਬਾਮਨ ਕੋ; ਬਲਿ ਬਾਵਨ ਜਿਉ ਛਲਬੇ ਕਹੁ ਆਯੋ ॥

बेखु कीओ हरि ! बामन को; बलि बावन जिउ छलबे कहु आयो ॥

ਰੇ ਚਤੁਰਾਨਨ ! ਤੂ ਬਸਿ ਕਾਨਨ; ਕਾ ਕੇ ਕਹੇ ਤਪਿਸਾ ਤਜ ਧਾਯੋ? ॥

रे चतुरानन ! तू बसि कानन; का के कहे तपिसा तज धायो? ॥

ਧੂਮ ਤੇ ਆਗ ਰਹੈ ਨ ਦੁਰੀ ਜਿਮ; ਤਿਉ ਛਲ ਤੇ ਤੁਮ ਕੇ ਲਖਿ ਪਾਯੋ ॥

धूम ते आग रहै न दुरी जिम; तिउ छल ते तुम के लखि पायो ॥

ਮਾਂਗਹੁ ਜੋ ਤੁਮਰੇ ਮਨ ਮੈ ਅਬ; ਮਾਂਗਨਹਾਰੇ ਕੋ ਰੂਪ ਬਨਾਯੋ ॥੧੫੫੪॥

मांगहु जो तुमरे मन मै अब; मांगनहारे को रूप बनायो ॥१५५४॥

ਦੋਹਰਾ ॥

दोहरा ॥

ਜਬ ਇਹ ਬਿਧਿ ਸੋ ਨ੍ਰਿਪ ਕਹਿਯੋ; ਕਹੀ ਬ੍ਰਹਮ ਜਸ ਲੇਹੁ ॥

जब इह बिधि सो न्रिप कहियो; कही ब्रहम जस लेहु ॥

ਜਗ ਅਨਲ ਤੇ ਜੋ ਮੁਕਟਿ; ਉਪਜਿਓ, ਸੋ ਮੁਹਿ ਦੇਹੁ ॥੧੫੫੫॥

जग अनल ते जो मुकटि; उपजिओ, सो मुहि देहु ॥१५५५॥

ਜਬ ਚਤੁਰਾਨਨਿ ਯੌ ਕਹੀ; ਪੁਨਿ ਬੋਲਿਓ ਜਦੁਬੀਰ ॥

जब चतुराननि यौ कही; पुनि बोलिओ जदुबीर ॥

ਗਉਰਾਂ ਤੇਤਾ ਤੁਹਿ ਦਯੋ; ਸੋ ਮੁਹਿ ਦੇ, ਨ੍ਰਿਪ ਧੀਰ ! ॥੧੫੫੬॥

गउरां तेता तुहि दयो; सो मुहि दे, न्रिप धीर ! ॥१५५६॥

ਚੌਪਈ ॥

चौपई ॥

ਤਬ ਨ੍ਰਿਪ ਮਨ ਕੋ ਇਹ ਬਿਧਿ ਕਹੈ ॥

तब न्रिप मन को इह बिधि कहै ॥

ਰੇ ਜੀਅ ! ਜੀਯਤ ਨ ਚਹੁੰ ਜੁਗ ਰਹੈ ॥

रे जीअ ! जीयत न चहुं जुग रहै ॥

ਤਾ ਤੇ ਸੁ ਧਰਮ ਢੀਲ ਨਹਿ ਕੀਜੈ ॥

ता ते सु धरम ढील नहि कीजै ॥

ਜੋ ਹਰਿ ਮਾਂਗਤ ਸੋ ਇਹ ਦੀਜੈ ॥੧੫੫੭॥

जो हरि मांगत सो इह दीजै ॥१५५७॥

ਸਵੈਯਾ ॥

सवैया ॥

ਕਿਉ ਤਨ ਕੀ ਮਨਿ ! ਸੰਕ ਕਰੈ? ਥਿਰ ਤੋ ਜਗ ਮੈ ਅਬ ਤੂ ਨ ਰਹੈ ਹੈ ॥

किउ तन की मनि ! संक करै? थिर तो जग मै अब तू न रहै है ॥

ਯਾ ਤੇ ਭਲੋ ਨ ਕਛੂ ਇਹ ਤੇ; ਜਸੁ ਲੈ ਰਨ ਅੰਤਹਿ ਮੋ ਤਜਿ ਜੈ ਹੈ ॥

या ते भलो न कछू इह ते; जसु लै रन अंतहि मो तजि जै है ॥

ਰੇ ਮਨ ! ਢੀਲ ਰਹਿਯੋ ਗਹਿ ਕਾਹੇ ਤੇ? ਅਉਸਰ ਬੀਤ ਗਏ ਪਛੁਤੈ ਹੈ ॥

रे मन ! ढील रहियो गहि काहे ते? अउसर बीत गए पछुतै है ॥

ਸੋਕ ਨਿਵਾਰਿ, ਨਿਸੰਕ ਹੁਇ ਦੈ; ਭਗਵਾਨ ਸੋ ਭਿਛਕ ਹਾਥਿ ਨ ਐ ਹੈ ॥੧੫੫੮॥

सोक निवारि, निसंक हुइ दै; भगवान सो भिछक हाथि न ऐ है ॥१५५८॥

ਮਾਂਗਤ ਜੋ ਬਿਧਿ ਸ੍ਯਾਮ ਅਰੇ ਮਨ ! ਸੋ ਤਜਿ ਸੰਕ, ਨਿਸੰਕ ਹੁਇ ਦੀਜੈ ॥

मांगत जो बिधि स्याम अरे मन ! सो तजि संक, निसंक हुइ दीजै ॥

ਜਾਚਤ ਹੈ ਜਿਹ ਤੇ ਸਗਰੋ ਜਗ; ਸੋ ਤੁਹਿ ਮਾਂਗਤ, ਢੀਲ ਨ ਕੀਜੈ ॥

जाचत है जिह ते सगरो जग; सो तुहि मांगत, ढील न कीजै ॥

ਅਉਰ ਬਿਚਾਰ ਕਰੋ ਨ ਕਛੂ ਅਬ; ਯਾ ਮਹਿ ਤੋ ਨ ਰਤੀ ਸੁਖ ਛੀਜੈ ॥

अउर बिचार करो न कछू अब; या महि तो न रती सुख छीजै ॥

ਦਾਨਨ ਦੇਤ ਨ ਮਾਨ ਕਰੋ; ਬਸੁ ਦੈ ਅਸੁ ਦੈ ਜਗ ਮੈ ਜਸੁ ਲੀਜੈ ॥੧੫੫੯॥

दानन देत न मान करो; बसु दै असु दै जग मै जसु लीजै ॥१५५९॥

ਬਾਮਨ ਬੇਖ ਕੈ ਸ੍ਯਾਮ ਜੁ ਚਾਹਤ; ਸ੍ਰੀ ਹਰਿ ਕੋ ਤਿਹ ਭੂਪਤਿ ਦੀਨੋ ॥

बामन बेख कै स्याम जु चाहत; स्री हरि को तिह भूपति दीनो ॥

ਜੋ ਚਤੁਰਾਨਨ ਕੇ ਚਿਤ ਮੈ; ਕਬਿ ਰਾਮ ਕਹੈ ਸੁ ਵਹੈ ਨ੍ਰਿਪ ਕੀਨੋ ॥

जो चतुरानन के चित मै; कबि राम कहै सु वहै न्रिप कीनो ॥

ਜੋ ਵਹ ਮਾਂਗਤਿ ਸੋਊ ਦਯੋ; ਤਬ ਦੇਤ ਸਮੈ ਰਸ ਮੈ ਮਨ ਭੀਨੋ ॥

जो वह मांगति सोऊ दयो; तब देत समै रस मै मन भीनो ॥

ਦਾਨ ਕ੍ਰਿਪਾਨ ਦੁਹੂੰ ਬਿਧਿ ਕੈ; ਤਿਹੁ ਲੋਕਨ ਮੈ ਅਤਿ ਹੀ ਜਸੁ ਲੀਨੋ ॥੧੫੬੦॥

दान क्रिपान दुहूं बिधि कै; तिहु लोकन मै अति ही जसु लीनो ॥१५६०॥

TOP OF PAGE

Dasam Granth