ਦਸਮ ਗਰੰਥ । दसम ग्रंथ ।

Page 434

ਦੋਹਰਾ ॥

दोहरा ॥

ਤਬ ਤਿਨ ਭੂਪਤਿ ਬਾਨ ਇਕ; ਕਾਨ ਪ੍ਰਮਾਨ ਸੁ ਤਾਨਿ ॥

तब तिन भूपति बान इक; कान प्रमान सु तानि ॥

ਲਖਿ ਮਾਰਿਓ ਸਿਵ ਉਰ ਬਿਖੈ; ਅਰਿ ਬਧ ਹਿਤ ਹੀਯ ਜਾਨਿ ॥੧੫੧੪॥

लखि मारिओ सिव उर बिखै; अरि बध हित हीय जानि ॥१५१४॥

ਚੌਪਈ ॥

चौपई ॥

ਜਬ ਹਰ ਕੇ ਉਰਿ ਤਿਨਿ ਸਰ ਮਾਰਿਓ ॥

जब हर के उरि तिनि सर मारिओ ॥

ਇਹ ਬਿਕ੍ਰਮ ਸਿਵ ਸੈਨ ਨਿਹਾਰਿਓ ॥

इह बिक्रम सिव सैन निहारिओ ॥

ਕਾਰਤਕੇਯ ਨਿਜ ਦਲੁ ਲੈ ਧਾਇਓ ॥

कारतकेय निज दलु लै धाइओ ॥

ਪੁਨਿ ਗਨੇਸ ਮਨ ਕੋਪ ਬਢਾਇਓ ॥੧੫੧੫॥

पुनि गनेस मन कोप बढाइओ ॥१५१५॥

ਸਵੈਯਾ ॥

सवैया ॥

ਆਵਤ ਹੀ ਦੁਹ ਕੋ ਲਖਿ ਭੂਪਤਿ; ਜੀ ਅਪੁਨੇ ਅਤਿ ਕ੍ਰੋਧ ਬਢਾਇਓ ॥

आवत ही दुह को लखि भूपति; जी अपुने अति क्रोध बढाइओ ॥

ਪਉਰਖ ਕੈ ਭੁਜਦੰਡਨ ਕੋ ਸਿਖਿ; ਬਾਹਨ ਕੋ ਇਕੁ ਬਾਨ ਲਗਾਇਓ ॥

पउरख कै भुजदंडन को सिखि; बाहन को इकु बान लगाइओ ॥

ਅਉਰ ਜਿਤੋ ਗਨ ਕੋ ਦਲੁ ਆਵਤ; ਸੋ ਛਿਨ ਮੈ ਜਮ ਧਾਮਿ ਪਠਾਇਓ ॥

अउर जितो गन को दलु आवत; सो छिन मै जम धामि पठाइओ ॥

ਆਇ ਖੜਾਨਨ ਕੋ ਜਬ ਹੀ; ਗਜ ਆਨਨ ਛਾਡਿ ਕੈ ਖੇਤ ਪਰਾਇਓ ॥੧੫੧੬॥

आइ खड़ानन को जब ही; गज आनन छाडि कै खेत पराइओ ॥१५१६॥

ਮੋਦ ਭਯੋ ਨ੍ਰਿਪ ਕੇ ਮਨ ਮੈ; ਜਬ ਹੀ ਸਿਵ ਕੋ ਦਲੁ ਮਾਰਿ ਭਜਾਯੋ ॥

मोद भयो न्रिप के मन मै; जब ही सिव को दलु मारि भजायो ॥

ਕਾਹੇ ਕਉ ਭਾਜਤ ਰੇ ! ਡਰ ਕੈ? ਜਿਨਿ ਭਾਜਹੁ, ਇਉ ਤਿਹ ਟੇਰਿ ਸੁਨਾਯੋ ॥

काहे कउ भाजत रे ! डर कै? जिनि भाजहु, इउ तिह टेरि सुनायो ॥

ਸ੍ਯਾਮ ਭਨੇ ਖੜਗੇਸ ਤਬੈ; ਅਪੁਨੇ ਕਰਿ ਲੈ ਬਰ ਸੰਖ ਬਜਾਯੋ ॥

स्याम भने खड़गेस तबै; अपुने करि लै बर संख बजायो ॥

ਸਸਤ੍ਰ ਸੰਭਾਰਿ ਸਬੈ ਤਬ ਹੀ; ਮਨੋ ਅੰਤਕ ਰੂਪ ਕੀਏ ਰਨਿ ਆਯੋ ॥੧੫੧੭॥

ससत्र स्मभारि सबै तब ही; मनो अंतक रूप कीए रनि आयो ॥१५१७॥

ਟੇਰ ਸੁਨੇ ਸਬ ਫੇਰਿ ਫਿਰੇ; ਕਰਿ ਲੈ ਕਰਵਾਰਨ ਕੋਪ ਹੁਇ ਧਾਏ ॥

टेर सुने सब फेरि फिरे; करि लै करवारन कोप हुइ धाए ॥

ਲਾਜ ਭਰੇ, ਸੁ ਟਰੇ ਨ ਡਰੇ; ਤਿਨ ਹੂੰ ਮਿਲਿ ਕੈ ਸਬ ਸੰਖ ਬਜਾਏ ॥

लाज भरे, सु टरे न डरे; तिन हूं मिलि कै सब संख बजाए ॥

ਮਾਰ ਹੀ ਮਾਰ ਪੁਕਾਰਿ ਪਰੇ; ਲਲਕਾਰਿ ਕਹੈ ਅਰੇ ! ਤੈ ਬਹੁ ਘਾਏ ॥

मार ही मार पुकारि परे; ललकारि कहै अरे ! तै बहु घाए ॥

ਮਾਰਤ ਹੈ ਅਬ ਤੋਹਿ ਨ ਛਾਡ; ਯੌ ਕਹਿ ਕੈ ਸਰ ਓਘ ਚਲਾਏ ॥੧੫੧੮॥

मारत है अब तोहि न छाड; यौ कहि कै सर ओघ चलाए ॥१५१८॥

ਜਬ ਆਨਿ ਨਿਦਾਨ ਕੀ ਮਾਰੁ ਮਚੀ; ਤਬ ਹੀ ਨ੍ਰਿਪ ਆਪਨੇ ਸਸਤ੍ਰ ਸੰਭਾਰੇ ॥

जब आनि निदान की मारु मची; तब ही न्रिप आपने ससत्र स्मभारे ॥

ਖਗ ਗਦਾ ਬਰਛੀ ਜਮਧਾਰ ਸੁ; ਲੈ ਕਰਵਾਰ ਹੀ ਸਤ੍ਰੁ ਪਚਾਰੇ ॥

खग गदा बरछी जमधार सु; लै करवार ही सत्रु पचारे ॥

ਪਾਨਿ ਲੀਓ ਧਨੁ ਬਾਨ ਸੰਭਾਰਿ; ਨਿਹਾਰਿ ਕਈ ਅਰਿ ਕੋਟਿ ਸੰਘਾਰੇ ॥

पानि लीओ धनु बान स्मभारि; निहारि कई अरि कोटि संघारे ॥

ਭੂਪ ਨ ਮੋਰਤਿ ਸੰਘਰ ਤੇ ਮੁਖ; ਅੰਤ ਕੋ ਅੰਤਕ ਸੇ ਭਟ ਹਾਰੇ ॥੧੫੧੯॥

भूप न मोरति संघर ते मुख; अंत को अंतक से भट हारे ॥१५१९॥

ਲੈ ਅਪੁਨੇ ਸਿਵ ਪਾਨਿ ਸਰਾਸਨ; ਜੀ ਅਪੁਨੇ ਅਤਿ ਕੋਪ ਬਢਾਯੋ ॥

लै अपुने सिव पानि सरासन; जी अपुने अति कोप बढायो ॥

ਭੂਪਤਿ ਕੋ ਚਿਤਿਯੋ ਚਿਤ ਮੈ ਬਧ; ਬਾਹਨ ਆਪੁਨ ਕੋ ਸੁ ਧਵਾਯੋ ॥

भूपति को चितियो चित मै बध; बाहन आपुन को सु धवायो ॥

ਮਾਰਤ ਹੋ ਅਬ ਯਾ ਰਨ ਮੈ; ਕਹਿ ਕੈ ਨ੍ਰਿਪ ਕਉ ਇਹ ਭਾਂਤਿ ਸੁਨਾਯੋ ॥

मारत हो अब या रन मै; कहि कै न्रिप कउ इह भांति सुनायो ॥

ਯੌ ਕਹਿ ਨਾਦ ਬਜਾਵਤ ਭਯੋ; ਮਨੋ ਅੰਤ ਭਯੋ ਪਰਲੈ ਘਨ ਆਯੋ ॥੧੫੨੦॥

यौ कहि नाद बजावत भयो; मनो अंत भयो परलै घन आयो ॥१५२०॥

ਨਾਦ ਸੁ ਨਾਦ ਰਹਿਓ ਭਰਪੂਰ; ਸੁਨਿਯੋ ਪੁਰਹੂਤ ਮਹਾ ਬਿਸਮਾਯੋ ॥

नाद सु नाद रहिओ भरपूर; सुनियो पुरहूत महा बिसमायो ॥

ਸਾਤ ਸਮੁਦ੍ਰ ਨਦੀ ਨਦ ਅਉ ਸਰ; ਬਿੰਧ ਸੁਮੇਰ ਮਹਾ ਗਰਜਾਯੋ ॥

सात समुद्र नदी नद अउ सर; बिंध सुमेर महा गरजायो ॥

ਕਾਂਪ ਉਠਿਓ ਸੁਨਿ ਯੌ ਸਹਸਾਨਨ; ਚਉਦਹ ਲੋਕਨ ਚਾਲ ਜਨਾਯੋ ॥

कांप उठिओ सुनि यौ सहसानन; चउदह लोकन चाल जनायो ॥

ਸੰਕਤ ਹ੍ਵੈ ਸੁਨ ਕੈ ਜਗ ਕੇ ਜਨ; ਭੂਪ ਨਹੀ ਮਨ ਮੈ ਡਰ ਪਾਯੋ ॥੧੫੨੧॥

संकत ह्वै सुन कै जग के जन; भूप नही मन मै डर पायो ॥१५२१॥

TOP OF PAGE

Dasam Granth