ਦਸਮ ਗਰੰਥ । दसम ग्रंथ ।

Page 433

ਸਿਵ ਜੂ ਬਾਚ ਖੜਗੇਸ ਸੋ ॥

सिव जू बाच खड़गेस सो ॥

ਸਵੈਯਾ ॥

सवैया ॥

ਬੋਲਿ ਉਠਿਯੋ ਰਿਸਿ ਕੈ ਸਿਵ ਜੂ; ਅਰੇ ! ਕਿਉ ਸੁਨ ਤੂ ਗਰਬਾਤੁ ਹੈ ਏਤੋ? ॥

बोलि उठियो रिसि कै सिव जू; अरे ! किउ सुन तू गरबातु है एतो? ॥

ਏਤਨ ਸਿਉ ਜਿਨਿ ਰਾਰਿ ਮੰਡੋ; ਅਬਿ ਹੀ ਲਖਿ ਹੈ ਹਮ ਮੈ ਬਲੁ ਜੇਤੋ ॥

एतन सिउ जिनि रारि मंडो; अबि ही लखि है हम मै बलु जेतो ॥

ਜੌ ਤੁਮ ਮੈ ਅਤਿ ਪਉਰਖ ਹੈ; ਅਬ ਢੀਲ ਕਹਾ? ਧਨੁ ਬਾਨਹਿ ਲੇਤੋ ॥

जौ तुम मै अति पउरख है; अब ढील कहा? धनु बानहि लेतो ॥

ਜੇਤੋ ਹੈ ਦੀਰਘ ਗਾਤ ਤਿਹਾਰੋ; ਸੁ ਬਾਨਨ ਸੋ ਕਰਿ ਹੋ ਲਹੁ ਤੇਤੋ ॥੧੫੦੫॥

जेतो है दीरघ गात तिहारो; सु बानन सो करि हो लहु तेतो ॥१५०५॥

ਖੜਗੇਸ ਬਾਚ ਸਿਵ ਸੋ ॥

खड़गेस बाच सिव सो ॥

ਸਵੈਯਾ ॥

सवैया ॥

ਕਿਉ ਸਿਵ ! ਮਾਨ ਕਰੈ ਇਤਨੋ? ਭਜਿ ਹੈ ਤਬ ਹੀ, ਜਬ ਮਾਰ ਮਚੈਗੀ ॥

किउ सिव ! मान करै इतनो? भजि है तब ही, जब मार मचैगी ॥

ਏਕ ਹੀ ਬਾਨ ਲਗੈ, ਕਪਿ ਜਿਉ; ਸਿਗਰੀ ਤੁਮਰੀ ਅਬ ਸੈਨ ਨਚੈਗੀ ॥

एक ही बान लगै, कपि जिउ; सिगरी तुमरी अब सैन नचैगी ॥

ਭੂਤ ਪਿਸਾਚਨ ਕੀ ਧੁਜਨੀ; ਮਰਿ ਹੈ ਰਨ ਮੈ, ਨਹੀ ਨੈਕੁ ਬਚੈਗੀ ॥

भूत पिसाचन की धुजनी; मरि है रन मै, नही नैकु बचैगी ॥

ਤੇਰੇ ਹੀ ਸ੍ਰਉਨਤ ਸੋ ਸੁਨਿ ਆਜੁ; ਧਰਾ ਇਹ ਆਰੁਨ ਬੇਖ ਰਚੈਗੀ ॥੧੫੦੬॥

तेरे ही स्रउनत सो सुनि आजु; धरा इह आरुन बेख रचैगी ॥१५०६॥

ਤੋਟਕ ਛੰਦ ॥

तोटक छंद ॥

ਸਿਵ ਯੌ ਸੁਨਿ ਕੈ ਧਨੁ ਬਾਨ ਲੀਓ ॥

सिव यौ सुनि कै धनु बान लीओ ॥

ਕਸਿ ਕਾਨ ਪ੍ਰਮਾਨ ਲਉ ਛਾਡਿ ਦੀਓ ॥

कसि कान प्रमान लउ छाडि दीओ ॥

ਨ੍ਰਿਪ ਕੇ ਮੁਖ ਲਾਗ ਬਿਰਾਜ ਰਹਿਓ ॥

न्रिप के मुख लाग बिराज रहिओ ॥

ਖਗਰਾਜ ਮਨੋ ਅਹਿ ਰਾਜ ਗਹਿਓ ॥੧੫੦੭॥

खगराज मनो अहि राज गहिओ ॥१५०७॥

ਬਰਛੀ ਤਬ ਭੂਪ ਚਲਾਇ ਦਈ ॥

बरछी तब भूप चलाइ दई ॥

ਸਿਵ ਕੇ ਉਰ ਮੈ ਲਗ ਕ੍ਰਾਤਿ ਭਈ ॥

सिव के उर मै लग क्राति भई ॥

ਉਪਮਾ ਕਬਿ ਨੇ ਇਹ ਭਾਂਤਿ ਕਹੀ ॥

उपमा कबि ने इह भांति कही ॥

ਰਵਿ ਕੀ ਕਰ ਕੰਜ ਪੈ ਮੰਡਿ ਰਹੀ ॥੧੫੦੮॥

रवि की कर कंज पै मंडि रही ॥१५०८॥

ਤਬ ਹੀ ਹਰਿ ਦ੍ਵੈ ਕਰਿ ਖੈਂਚਿ ਨਿਕਾਰੀ ॥

तब ही हरि द्वै करि खैंचि निकारी ॥

ਗਹਿ ਡਾਰ ਦਈ ਮਨੋ ਨਾਗਨਿ ਕਾਰੀ ॥

गहि डार दई मनो नागनि कारी ॥

ਬਹੁਰੋ ਨ੍ਰਿਪ ਮ੍ਯਾਨ ਤੇ ਖਗੁ ਨਿਕਾਰਿਓ ॥

बहुरो न्रिप म्यान ते खगु निकारिओ ॥

ਕਰਿ ਕੈ ਬਲੁ ਕੋ ਸਿਵ ਊਪਰ ਡਾਰਿਓ ॥੧੫੦੯॥

करि कै बलु को सिव ऊपर डारिओ ॥१५०९॥

ਹਰ ਮੋਹਿ ਰਹਿਓ ਗਿਰ ਭੂਮਿ ਪਰਿਓ ॥

हर मोहि रहिओ गिर भूमि परिओ ॥

ਮਨੋ ਬਜ੍ਰ ਪਰਿਓ ਗਿਰਿ ਸ੍ਰਿੰਗ ਝਰਿਓ ॥

मनो बज्र परिओ गिरि स्रिंग झरिओ ॥

ਇਹ ਰੁਦ੍ਰ ਦਸਾ ਸਬ ਸੈਨ ਨਿਹਾਰੀ ॥

इह रुद्र दसा सब सैन निहारी ॥

ਬਰਛੀ ਤਬ ਹੀ ਸਿਵ ਪੂਤ ਸੰਭਾਰੀ ॥੧੫੧੦॥

बरछी तब ही सिव पूत स्मभारी ॥१५१०॥

ਜਬ ਕਰ ਬੀਚ ਸਕਤਿ ਕੋ ਲਇਓ ॥

जब कर बीच सकति को लइओ ॥

ਤਬ ਆਇ ਨ੍ਰਿਪਤਿ ਕੇ ਸਾਮੁਹਿ ਭਇਓ ॥

तब आइ न्रिपति के सामुहि भइओ ॥

ਕਰ ਕੇ ਬਲ ਕੈ ਨ੍ਰਿਪ ਓਰ ਚਲਾਈ ॥

कर के बल कै न्रिप ओर चलाई ॥

ਬਰਛੀ ਨਹੀ ਮਾਨੋ ਮ੍ਰਿਤ ਪਠਾਈ ॥੧੫੧੧॥

बरछी नही मानो म्रित पठाई ॥१५११॥

ਸਵੈਯਾ ॥

सवैया ॥

ਨ੍ਰਿਪ ਆਵਤ ਕਾਟਿ ਦਈ ਬਰਛੀ; ਸਰ ਤੀਛਨ ਸੋ ਅਰਿ ਕੇ ਉਰਿ ਮਾਰਿਓ ॥

न्रिप आवत काटि दई बरछी; सर तीछन सो अरि के उरि मारिओ ॥

ਸੋ ਸਰ ਸੋ ਕਬਿ ਸ੍ਯਾਮ ਕਹੈ; ਤਿਹ ਬਾਹਨ ਕਉ ਪ੍ਰਤਿਅੰਗ ਪ੍ਰਹਾਰਿਓ ॥

सो सर सो कबि स्याम कहै; तिह बाहन कउ प्रतिअंग प्रहारिओ ॥

ਏਕ ਗਨੇਸ ਲਿਲਾਟ ਬਿਖੈ; ਸਰ ਲਾਗ ਰਹਿਓ ਤਿਰਛੋ ਛਬਿ ਧਾਰਿਓ ॥

एक गनेस लिलाट बिखै; सर लाग रहिओ तिरछो छबि धारिओ ॥

ਮਾਨ ਬਢਿਯੋ ਗਜਆਨਨ ਦੀਹ; ਮਨੋ ਸਰ ਅੰਕੁਸ ਸਾਥਿ ਉਤਾਰਿਓ ॥੧੫੧੨॥

मान बढियो गजआनन दीह; मनो सर अंकुस साथि उतारिओ ॥१५१२॥

ਚੇਤ ਭਯੋ ਚਢਿ ਬਾਹਨ ਪੈ; ਸਿਵ ਲੈ ਧਨੁ ਬਾਨ ਚਲਾਇ ਦਯੋ ਹੈ ॥

चेत भयो चढि बाहन पै; सिव लै धनु बान चलाइ दयो है ॥

ਸੋ ਸਰ ਤੀਛਨ ਹੈ ਅਤਿ ਹੀ; ਇਹ ਭੂਪਤਿ ਕੇ ਉਰਿ ਲਾਗ ਗਯੋ ਹੈ ॥

सो सर तीछन है अति ही; इह भूपति के उरि लाग गयो है ॥

ਫੂਲ ਗਯੋ ਜੀਅ ਜਾਨ ਨਰੇਸ; ਹਨਿਯੋ ਨਹੀ ਰੰਚਕ ਤ੍ਰਾਸ ਭਯੋ ਹੈ ॥

फूल गयो जीअ जान नरेस; हनियो नही रंचक त्रास भयो है ॥

ਚਾਪ ਤਨਾਇ ਲੀਯੋ ਕਰ ਮੈ; ਸੁ ਨਿਖੰਗ ਤੇ ਬਾਨ ਨਿਕਾਸ ਲਯੋ ਹੈ ॥੧੫੧੩॥

चाप तनाइ लीयो कर मै; सु निखंग ते बान निकास लयो है ॥१५१३॥

TOP OF PAGE

Dasam Granth