ਦਸਮ ਗਰੰਥ । दसम ग्रंथ ।

Page 429

ਤਬ ਹਰਿ ਰਿਸਿ ਕੈ ਕਰਿ ਲਯੋ; ਰਾਛਸ ਅਸਤ੍ਰ ਸੰਧਾਨ ॥

तब हरि रिसि कै करि लयो; राछस असत्र संधान ॥

ਮੰਤ੍ਰਨ ਸਿਉ ਅਭਿਮੰਤ੍ਰ ਕਰਿ; ਛਾਡਿਓ ਅਦਭੁਤ ਬਾਨ ॥੧੪੬੨॥

मंत्रन सिउ अभिमंत्र करि; छाडिओ अदभुत बान ॥१४६२॥

ਸਵੈਯਾ ॥

सवैया ॥

ਦੈਤ ਅਨੇਕ ਭਏ ਤਿਹ ਤੇ; ਬਲਵੰਡ ਕੁਰੂਪ ਭਯਾਨਕ ਕੀਨੇ ॥

दैत अनेक भए तिह ते; बलवंड कुरूप भयानक कीने ॥

ਚਕ੍ਰ ਧਰੇ ਜਮਦਾਰ ਛੁਰੀ; ਅਸਿ ਢਾਲ ਗਦਾ ਬਰਛੀ ਕਰਿ ਲੀਨੇ ॥

चक्र धरे जमदार छुरी; असि ढाल गदा बरछी करि लीने ॥

ਮੂਸਲ ਔਰ ਪਹਾਰ ਉਖਾਰਿ; ਲੀਏ ਕਰ ਮੈ ਦ੍ਰੁਮ ਪਾਤਿ ਬਿਹੀਨੇ ॥

मूसल और पहार उखारि; लीए कर मै द्रुम पाति बिहीने ॥

ਦਾਂਤਿ ਬਢਾਇ ਕੈ, ਨੈਨ ਤਚਾਇ ਕੈ; ਆਇ ਕੈ ਭੂਪਤਿ ਕੋ ਭਯ ਦੀਨੇ ॥੧੪੬੩॥

दांति बढाइ कै, नैन तचाइ कै; आइ कै भूपति को भय दीने ॥१४६३॥

ਕੇਸ ਬਡੇ ਸਿਰਿ ਬੇਸ ਬੁਰੇ; ਅਰੁ ਦੇਹ ਮੈ ਰੋਮ ਬਡੇ ਜਿਨ ਕੇ ॥

केस बडे सिरि बेस बुरे; अरु देह मै रोम बडे जिन के ॥

ਮੁਖ ਸੋ ਨਰ ਹਾਡਨ ਚਾਬਤ ਹੈ ਪੁਨਿ; ਦਾਂਤ ਸੇ ਦਾਂਤ ਬਜੇ ਤਿਨ ਕੇ ॥

मुख सो नर हाडन चाबत है पुनि; दांत से दांत बजे तिन के ॥

ਸਰ ਸ੍ਰਉਨਤ ਕੇ ਅਖੀਆਂ ਜਿਨ ਕੀ; ਸੰਗ ਕੌਨ ਭਿਰੈ ਬਲ ਕੈ ਇਨ ਕੇ? ॥

सर स्रउनत के अखीआं जिन की; संग कौन भिरै बल कै इन के? ॥

ਸਰ ਚਾਂਪ ਚਢਾਇ ਕੈ ਰੈਨ ਫਿਰੈ; ਸਬ ਕਾਮ ਕਰੈ ਨਿਤ ਪਾਪਨ ਕੇ ॥੧੪੬੪॥

सर चांप चढाइ कै रैन फिरै; सब काम करै नित पापन के ॥१४६४॥

ਧਾਇ ਪਰੇ ਮਿਲ ਕੈ ਉਤ ਰਾਛਸ; ਭੂਪ ਇਤੇ ਥਿਰ ਠਾਂਢੋ ਰਹਿਓ ਹੈ ॥

धाइ परे मिल कै उत राछस; भूप इते थिर ठांढो रहिओ है ॥

ਡਾਢ ਸੁ ਕੈ ਅਪਨੇ ਮਨ ਕੋ ਰਿਸਿ; ਸਤ੍ਰਨ ਕੋ ਇਹ ਭਾਂਤਿ ਕਹਿਓ ਹੈ ॥

डाढ सु कै अपने मन को रिसि; सत्रन को इह भांति कहिओ है ॥

ਆਜ ਸਬੈ ਹਨਿ ਹੋ ਰਨ ਮੈ; ਕਹਿ ਯੌ ਬਤੀਯਾ, ਧਨੁ ਬਾਨ ਗਹਿਓ ਹੈ ॥

आज सबै हनि हो रन मै; कहि यौ बतीया, धनु बान गहिओ है ॥

ਯੌ ਨ੍ਰਿਪ ਕੋ ਅਤਿ ਧੀਰਜ ਪੇਖ ਕੈ; ਦਾਨਵ ਕੋ ਦਲ ਰੀਝਿ ਰਹਿਓ ਹੈ ॥੧੪੬੫॥

यौ न्रिप को अति धीरज पेख कै; दानव को दल रीझि रहिओ है ॥१४६५॥

ਤਾਨਿ ਕਮਾਨ ਮਹਾ ਬਲਵਾਨ; ਸੁ ਸਤ੍ਰਨ ਕੋ ਬਹੁ ਬਾਨ ਚਲਾਏ ॥

तानि कमान महा बलवान; सु सत्रन को बहु बान चलाए ॥

ਏਕਨ ਕੀ ਭੁਜ ਕਾਟਿ ਦਈ; ਰਿਸਿ ਏਕਨ ਕੇ ਉਰ ਮੈ ਸਰ ਲਾਏ ॥

एकन की भुज काटि दई; रिसि एकन के उर मै सर लाए ॥

ਘਾਇਲ ਏਕ ਗਿਰੇ ਰਨ ਮੋ ਲਖਿ; ਕਾਇਰ ਛਾਡਿ ਕੈ ਖੇਤ ਪਰਾਏ ॥

घाइल एक गिरे रन मो लखि; काइर छाडि कै खेत पराए ॥

ਏਕ ਮਹਾ ਬਲਵੰਤ ਦਯੰਤ; ਰਹੇ ਥਿਰ ਹ੍ਵੈ, ਤਿਨ ਬੈਨ ਸੁਨਾਏ ॥੧੪੬੬॥

एक महा बलवंत दयंत; रहे थिर ह्वै, तिन बैन सुनाए ॥१४६६॥

ਕਾਹੇ ਕੋ ਜੂਝ ਕਰੇ? ਸੁਨ ਰੇ ਨ੍ਰਿਪ ! ਤੋਹੂ ਕੋ ਜੀਵਤ ਜਾਨ ਨ ਦੈ ਹੈ ॥

काहे को जूझ करे? सुन रे न्रिप ! तोहू को जीवत जान न दै है ॥

ਦੀਰਘ ਦੇਹ ਸਲੋਨੀ ਸੀ ਮੂਰਤਿ; ਤੋ ਸਮ ਭਛ ਕਹਾ ਹਮ ਪੈ ਹੈ? ॥

दीरघ देह सलोनी सी मूरति; तो सम भछ कहा हम पै है? ॥

ਤੂ ਨਹੀ ਜਾਨਤ ਹੈ ਸੁਨ ਰੇ ਸਠ ! ਤੋ ਕਹੁ ਦਾਤਨ ਸਾਥ ਚਬੈ ਹੈ ॥

तू नही जानत है सुन रे सठ ! तो कहु दातन साथ चबै है ॥

ਤੋਹੀ ਕੇ ਮਾਸ ਕੇ ਖੰਡਨ ਖੰਡ ਕੈ; ਪਾਵਕ ਬਾਨ ਮੈ ਭੁੰਜ ਕੈ ਖੈ ਹੈ ॥੧੪੬੭॥

तोही के मास के खंडन खंड कै; पावक बान मै भुंज कै खै है ॥१४६७॥

ਦੋਹਰਾ ॥

दोहरा ॥

ਯੌ ਸੁਨ ਕੈ ਤਿਹ ਬੈਨ ਕੋ; ਨ੍ਰਿਪ ਬੋਲਿਓ ਰਿਸ ਖਾਇ ॥

यौ सुन कै तिह बैन को; न्रिप बोलिओ रिस खाइ ॥

ਜੋ ਹਮ ਤੇ ਭਜਿ ਜਾਇ; ਤਿਹ, ਮਾਤਾ ਦੂਧ ਅਪਾਇ ॥੧੪੬੮॥

जो हम ते भजि जाइ; तिह, माता दूध अपाइ ॥१४६८॥

ਏਕੁ ਬੈਨ ਸੁਨਿ ਦਾਨਵੀ; ਸੈਨ ਪਰੀ ਸਬ ਧਾਇ ॥

एकु बैन सुनि दानवी; सैन परी सब धाइ ॥

ਚਹੂੰ ਓਰ ਘੇਰਿਓ ਨ੍ਰਿਪਤਿ; ਖੇਤ ਬਾਰ ਕੀ ਨਿਆਇ ॥੧੪੬੯॥

चहूं ओर घेरिओ न्रिपति; खेत बार की निआइ ॥१४६९॥

ਚੌਪਈ ॥

चौपई ॥

ਅਸੁਰਨ ਘੇਰ ਖੜਗ ਸਿੰਘ ਲੀਨੋ ॥

असुरन घेर खड़ग सिंघ लीनो ॥

ਤਬ ਨ੍ਰਿਪ ਕੋਪ ਘਨੋ ਮਨਿ ਕੀਨੋ ॥

तब न्रिप कोप घनो मनि कीनो ॥

ਧਨੁਖ ਬਾਨ ਕਰ ਬੀਚ ਸੰਭਾਰੇ ॥

धनुख बान कर बीच स्मभारे ॥

ਸਤ੍ਰ ਅਨੇਕ ਮਾਰ ਹੀ ਡਾਰੈ ॥੧੪੭੦॥

सत्र अनेक मार ही डारै ॥१४७०॥

ਕ੍ਰੂਰ ਕਰਮ ਇਕ ਰਾਛਸ ਨਾਮਾ ॥

क्रूर करम इक राछस नामा ॥

ਜਿਨ ਜੀਤੇ ਆਗੇ ਸੰਗ੍ਰਾਮਾ ॥

जिन जीते आगे संग्रामा ॥

ਸੋ ਤਬ ਹੀ ਨ੍ਰਿਪ ਸਾਮੁਹੇ ਗਯੋ ॥

सो तब ही न्रिप सामुहे गयो ॥

ਅਤਿ ਹੀ ਜੂਝ ਦੁਹੁਨ ਕੋ ਭਯੋ ॥੧੪੭੧॥

अति ही जूझ दुहुन को भयो ॥१४७१॥

TOP OF PAGE

Dasam Granth