ਦਸਮ ਗਰੰਥ । दसम ग्रंथ ।

Page 428

ਸੈਨ ਭਜਾਇ ਕੈ ਧਾਇ ਕੈ ਆਇ ਕੈ; ਰਾਮ ਅਉ ਸ੍ਯਾਮ ਕੇ ਸਾਥ ਅਰਿਓ ਹੈ ॥

सैन भजाइ कै धाइ कै आइ कै; राम अउ स्याम के साथ अरिओ है ॥

ਲੈ ਬਰਛਾ ਜਮਧਾਰ ਗਦਾ ਅਸਿ; ਕ੍ਰੁਧ ਹ੍ਵੈ ਜੁਧ ਨਿਸੰਗ ਕਰਿਓ ਹੈ ॥

लै बरछा जमधार गदा असि; क्रुध ह्वै जुध निसंग करिओ है ॥

ਤਉ ਬਹੁਰੋ ਕਬਿ ਸ੍ਯਾਮ ਭਨੈ; ਧਨੁ ਬਾਨ ਸੰਭਾਰ ਕੈ ਪਾਨਿ ਧਰਿਓ ਹੈ ॥

तउ बहुरो कबि स्याम भनै; धनु बान स्मभार कै पानि धरिओ है ॥

ਜਿਉ ਘਨ ਬੂੰਦਨ ਤਿਉ ਸਰ ਸਿਉ; ਕਮਲਾਪਤਿ ਕੋ ਤਨ ਤਾਲ ਭਰਿਓ ਹੈ ॥੧੪੫੩॥

जिउ घन बूंदन तिउ सर सिउ; कमलापति को तन ताल भरिओ है ॥१४५३॥

ਦੋਹਰਾ ॥

दोहरा ॥

ਬੇਧਿਓ ਜਬ ਤਨ ਕ੍ਰਿਸਨ ਰਿਸਿ; ਇੰਦ੍ਰਾਸਤ੍ਰ ਸੰਧਾਨ ॥

बेधिओ जब तन क्रिसन रिसि; इंद्रासत्र संधान ॥

ਮੰਤ੍ਰਨ ਸਿਉ ਅਭਿਮੰਤ੍ਰ ਕਰਿ; ਗਹਿ ਧਨੁ ਛਾਡਿਓ ਬਾਨ ॥੧੪੫੪॥

मंत्रन सिउ अभिमंत्र करि; गहि धनु छाडिओ बान ॥१४५४॥

ਸਵੈਯਾ ॥

सवैया ॥

ਇੰਦ੍ਰ ਤੇ ਆਦਿਕ ਬੀਰ ਜਿਤੇ; ਤਬ ਹੀ ਸਰ ਛੂਟਤ ਭੂ ਪਰ ਆਏ ॥

इंद्र ते आदिक बीर जिते; तब ही सर छूटत भू पर आए ॥

ਰਾਮ ਭਨੈ ਅਗਨਾਯੁਧ ਲੈ; ਨ੍ਰਿਪ ਕੋ ਲਖ ਕੈ ਕਰਿ ਕੋਪ ਚਲਾਏ ॥

राम भनै अगनायुध लै; न्रिप को लख कै करि कोप चलाए ॥

ਭੂਪ ਸਰਾਸਨ ਲੈ ਸੁ ਕਟੇ; ਅਪਨੇ ਸਰ ਲੈ ਸੁਰ ਕੇ ਤਨ ਲਾਏ ॥

भूप सरासन लै सु कटे; अपने सर लै सुर के तन लाए ॥

ਘਾਇਲ ਸ੍ਰਉਨ ਭਰੇ ਲਖਿ ਕੈ; ਸੁਰ ਰਾਜ ਡਰੇ ਮਿਲਿ ਕੈ ਸਬ ਧਾਏ ॥੧੪੫੫॥

घाइल स्रउन भरे लखि कै; सुर राज डरे मिलि कै सब धाए ॥१४५५॥

ਦੇਵ ਰਵਾਦਿਕ ਬੀਰ ਘਨੇ; ਕਬਿ ਸ੍ਯਾਮ ਭਨੇ ਅਤਿ ਕੋਪ ਤਏ ਹੈ ॥

देव रवादिक बीर घने; कबि स्याम भने अति कोप तए है ॥

ਲੈ ਬਰਛੀ ਕਰਵਾਰ ਗਦਾ; ਸੁ ਸਬੈ ਰਿਸਿ ਭੂਪ ਸੋ ਆਇ ਖਏ ਹੈ ॥

लै बरछी करवार गदा; सु सबै रिसि भूप सो आइ खए है ॥

ਆਨਿ ਇਕਤ੍ਰ ਭਏ ਰਨ ਮੈ; ਜਸੁ ਤਾ ਛਬਿ ਕੇ ਕਬਿ ਭਾਖ ਦਏ ਹੈ ॥

आनि इकत्र भए रन मै; जसु ता छबि के कबि भाख दए है ॥

ਭੂਪ ਕੇ ਬਾਨ ਸੁਗੰਧਿ ਕੇ ਲੈਬੇ ਕਉ; ਭਉਰ ਮਨੋ ਇਕ ਠਉਰ ਭਏ ਹੈ ॥੧੪੫੬॥

भूप के बान सुगंधि के लैबे कउ; भउर मनो इक ठउर भए है ॥१४५६॥

ਦੋਹਰਾ ॥

दोहरा ॥

ਦੇਵਨ ਮਿਲਿ ਖੜਗੇਸ ਕਉ; ਘੇਰਿ ਚਹੂੰ ਦਿਸਿ ਲੀਨ ॥

देवन मिलि खड़गेस कउ; घेरि चहूं दिसि लीन ॥

ਤਬ ਭੂਪਤਿ ਧਨੁ ਬਾਨ ਲੈ; ਕਹੋ ਜੁ ਪਉਰਖ ਕੀਨ ॥੧੪੫੭॥

तब भूपति धनु बान लै; कहो जु पउरख कीन ॥१४५७॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਸੂਰ ਕੋ ਦ੍ਵਾਦਸ ਬਾਨਨ ਬੇਧਿ ਕੈ; ਅਉ ਸਸਿ ਕੋ ਦਸ ਬਾਨ ਲਗਾਏ ॥

सूर को द्वादस बानन बेधि कै; अउ ससि को दस बान लगाए ॥

ਔਰ ਸਚੀਪਤਿ ਕਉ ਸਰ ਸਉ ਸੁ; ਲਗੇ ਤਨ ਭੇਦ ਕੈ ਪਾਰ ਪਰਾਏ ॥

और सचीपति कउ सर सउ सु; लगे तन भेद कै पार पराए ॥

ਜਛ ਜਿਤੇ ਸੁਰ ਕਿੰਨਰ ਗੰਧ੍ਰਬ; ਤੇ ਸਬ ਤੀਰਨ ਸੋ ਨ੍ਰਿਪ ਘਾਏ ॥

जछ जिते सुर किंनर गंध्रब; ते सब तीरन सो न्रिप घाए ॥

ਕੇਤਕ ਭਾਜਿ ਗਏ ਰਨ ਤੇ ਡਰਿ; ਕੇਤਕਿ ਤਉ ਰਨ ਮੈ ਠਹਰਾਏ ॥੧੪੫੮॥

केतक भाजि गए रन ते डरि; केतकि तउ रन मै ठहराए ॥१४५८॥

ਜੁਧੁ ਭਯੋ ਸੁ ਘਨੋ ਜਬ ਹੀ; ਤਬ ਇੰਦ੍ਰ ਰਿਸੇ ਕਰਿ ਸਾਂਗ ਲਈ ਹੈ ॥

जुधु भयो सु घनो जब ही; तब इंद्र रिसे करि सांग लई है ॥

ਸ੍ਯਾਮ ਭਨੈ ਬਲ ਕੋ ਕਰਿ ਕੈ; ਤਿਹ ਭੂਪ ਕੈ ਊਪਰਿ ਡਾਰ ਦਈ ਹੈ ॥

स्याम भनै बल को करि कै; तिह भूप कै ऊपरि डार दई है ॥

ਸ੍ਰੀ ਖੜਗੇਸ ਸਰਾਸਨ ਲੈ; ਸਰ ਕਾਟਿ ਦਈ ਉਪਮਾ ਸੁ ਭਈ ਹੈ ॥

स्री खड़गेस सरासन लै; सर काटि दई उपमा सु भई है ॥

ਬਾਨ ਭਯੋ ਖਗਰਾਜ ਮਨੋ; ਬਰਛੀ ਜਨੋ ਨਾਗਨਿ ਭਛ ਗਈ ਹੈ ॥੧੪੫੯॥

बान भयो खगराज मनो; बरछी जनो नागनि भछ गई है ॥१४५९॥

ਪੀੜਤ ਕੈ ਸਬ ਬਾਨਨ ਸੋ; ਪੁਨਿ ਇੰਦ੍ਰ ਤੇ ਆਦਿਕ ਬੀਰ ਭਜਾਏ ॥

पीड़त कै सब बानन सो; पुनि इंद्र ते आदिक बीर भजाए ॥

ਸੂਰ ਸਸੀ ਰਨ ਤ੍ਯਾਗਿ ਭਜੈ; ਅਪਨੇ ਮਨ ਮੈ ਅਤਿ ਤ੍ਰਾਸ ਬਢਾਏ ॥

सूर ससी रन त्यागि भजै; अपने मन मै अति त्रास बढाए ॥

ਖਾਇ ਕੈ ਘਾਇ ਘਨੇ ਤਨ ਮੈ; ਭਜ ਗੇ ਸਬ ਹੀ ਨ ਕੋਊ ਠਹਰਾਏ ॥

खाइ कै घाइ घने तन मै; भज गे सब ही न कोऊ ठहराए ॥

ਜਾਇ ਬਸੇ ਅਪੁਨੇ ਪੁਰ ਮੈ; ਸੁਰ ਸੋਕ ਭਰੇ ਸਬ ਲਾਜ ਲਜਾਏ ॥੧੪੬੦॥

जाइ बसे अपुने पुर मै; सुर सोक भरे सब लाज लजाए ॥१४६०॥

ਦੋਹਰਾ ॥

दोहरा ॥

ਜਬੈ ਸਕਲ ਸੁਰ ਭਜਿ ਗਏ; ਤਬ ਨ੍ਰਿਪ ਕੀਨੋ ਮਾਨ ॥

जबै सकल सुर भजि गए; तब न्रिप कीनो मान ॥

ਧਨੁਖ ਤਾਨਿ ਕਰ ਮੈ ਪ੍ਰਬਲ; ਹਰਿ ਪਰ ਮਾਰੇ ਬਾਨ ॥੧੪੬੧॥

धनुख तानि कर मै प्रबल; हरि पर मारे बान ॥१४६१॥

TOP OF PAGE

Dasam Granth