ਦਸਮ ਗਰੰਥ । दसम ग्रंथ ।

Page 427

ਯੌ ਸੁਨਿ ਕੈ ਹਰਿ ਕੀ ਬਤੀਆ; ਤਬ ਹੀ ਨ੍ਰਿਪ ਉਤਰ ਦੇਤ ਭਯੋ ਹੈ ॥

यौ सुनि कै हरि की बतीआ; तब ही न्रिप उतर देत भयो है ॥

ਕਾਹੇ ਕਉ ਸੋਰ ਕਰੈ ਰਨ ਮੈ? ਬਨ ਮੈ ਜਨੁ ਕਾਹੂ ਨੇ ਲੂਟਿ ਲਯੋ ਹੈ ॥

काहे कउ सोर करै रन मै? बन मै जनु काहू ने लूटि लयो है ॥

ਬੋਲਤ ਹੋ ਹਠਿ ਕੈ ਸਠਿ ਜਿਉ; ਹਮ ਤੇ ਕਈ ਬਾਰਨ ਭਾਜ ਗਯੋ ਹੈ ॥

बोलत हो हठि कै सठि जिउ; हम ते कई बारन भाज गयो है ॥

ਨਾਮ ਪਰਿਓ ਬ੍ਰਿਜਰਾਜ ਬ੍ਰਿਥਾ; ਬਿਨ ਲਾਜ ਸਮਾਜ ਮੈ ਆਜੁ ਖਯੋ ਹੈ ॥੧੪੪੬॥

नाम परिओ ब्रिजराज ब्रिथा; बिन लाज समाज मै आजु खयो है ॥१४४६॥

ਖੜਗੇਸ ਬਾਚ ॥

खड़गेस बाच ॥

ਸਵੈਯਾ ॥

सवैया ॥

ਕਾਹੇ ਕਉ ਕ੍ਰੋਧ ਸੋ ਜੁਧੁ ਕਰੋ? ਹਰਿ ! ਜਾਹੁ ਭਲੇ ਦਿਨ ਕੋ ਇਕੁ ਜੀਜੈ ॥

काहे कउ क्रोध सो जुधु करो? हरि ! जाहु भले दिन को इकु जीजै ॥

ਬੈਸ ਕਿਸੋਰ ਮਨੋਹਰਿ ਮੂਰਤਿ; ਆਨਨ ਮੈ ਅਬ ਹੀ ਮਸ ਭੀਜੈ ॥

बैस किसोर मनोहरि मूरति; आनन मै अब ही मस भीजै ॥

ਜਾਈਐ ਧਾਮਿ, ਸੁਨੋ ਘਨਿ ਸ੍ਯਾਮ ! ਬਿਸ੍ਰਾਮ ਕਰੋ ਸੁਖ ਅੰਮ੍ਰਿਤ ਪੀਜੈ ॥

जाईऐ धामि, सुनो घनि स्याम ! बिस्राम करो सुख अम्रित पीजै ॥

ਨਾਹਕ ਪ੍ਰਾਨ ਤਜੋ ਰਨ ਮੈ; ਅਪੁਨੇ ਪਿਤ ਮਾਤ ਅਨਾਥ ਨ ਕੀਜੈ ॥੧੪੪੭॥

नाहक प्रान तजो रन मै; अपुने पित मात अनाथ न कीजै ॥१४४७॥

ਕਾਹੇ ਕਉ ਕਾਨ੍ਹ ਅਯੋਧਨ ਮੈ; ਹਠ ਕੈ ਹਮ ਸੋ ਰਨ ਦੁੰਦ ਮਚੈ ਹੋ? ॥

काहे कउ कान्ह अयोधन मै; हठ कै हम सो रन दुंद मचै हो? ॥

ਜੁਧ ਕੀ ਬਾਤ ਬੁਰੀ ਸਬ ਤੇ; ਹਰਿ ! ਕ੍ਰੁਧ ਕੀਏ ਨ ਕਛੂ ਫਲੁ ਪੈ ਹੋ ॥

जुध की बात बुरी सब ते; हरि ! क्रुध कीए न कछू फलु पै हो ॥

ਜਾਨਤ ਹੋ ਅਬ ਯਾ ਰਨ ਮੈ; ਹਮ ਸੋ ਲਰਿ ਕੈ ਤੁਮ ਜੀਤ ਨ ਜੈਹੋ ॥

जानत हो अब या रन मै; हम सो लरि कै तुम जीत न जैहो ॥

ਜਾਹੁ ਤੋ ਭਾਜ ਕੈ ਜਾਹੁ ਅਬੈ; ਨਹੀ ਅੰਤ ਕੋ ਅੰਤ ਕੇ ਧਾਮਿ ਸਿਧੈ ਹੋ ॥੧੪੪੮॥

जाहु तो भाज कै जाहु अबै; नही अंत को अंत के धामि सिधै हो ॥१४४८॥

ਯੌ ਸੁਨਿ ਕੈ ਹਰਿ ਚਾਂਪ ਲਯੋ; ਕਰਿ ਤਾਨ ਕੈ ਬਾਨ ਕਉ ਖੈਚ ਚਲਾਯੋ ॥

यौ सुनि कै हरि चांप लयो; करि तान कै बान कउ खैच चलायो ॥

ਭੂਪਤਿ ਕਉ ਹਰਿ ਘਾਇਲ ਕੀਨੋ ਹੈ; ਸ੍ਰੀਪਤ ਕਉ ਨ੍ਰਿਪ ਘਾਇ ਲਗਾਯੋ ॥

भूपति कउ हरि घाइल कीनो है; स्रीपत कउ न्रिप घाइ लगायो ॥

ਬੀਰ ਦੁਹੂੰ ਤਿਹ ਠਉਰ ਬਿਖੈ; ਕਬਿ ਰਾਮ ਭਨੈ ਅਤਿ ਜੁਧੁ ਮਚਾਯੋ ॥

बीर दुहूं तिह ठउर बिखै; कबि राम भनै अति जुधु मचायो ॥

ਬਾਨ ਅਪਾਰ ਚਲੇ ਦੁਹੂੰ ਓਰ ਤੇ; ਅਭ੍ਰਨ ਜਿਉ ਦਿਵ ਮੰਡਲ ਛਾਯੋ ॥੧੪੪੯॥

बान अपार चले दुहूं ओर ते; अभ्रन जिउ दिव मंडल छायो ॥१४४९॥

ਸ੍ਰੀ ਜਦੁਬੀਰ ਸਹਾਇ ਕੇ ਕਾਜ; ਜਿਨੋ ਬਰ ਬੀਰਨ ਤੀਰ ਚਲਾਏ ॥

स्री जदुबीर सहाइ के काज; जिनो बर बीरन तीर चलाए ॥

ਭੂਪਤਿ ਏਕ ਨ ਬਾਨ ਲਗਿਯੋ; ਲਖਿ ਦੂਰਿ ਤੇ ਬਾਨਨ ਸੋ ਬਹੁ ਘਾਏ ॥

भूपति एक न बान लगियो; लखि दूरि ते बानन सो बहु घाए ॥

ਧਾਇ ਪਰੀ ਬਹੁ ਜਾਦਵ ਸੈਨ; ਧਵਾਇ ਕੈ ਸ੍ਯੰਦਨ ਚਾਂਪ ਚਢਾਏ ॥

धाइ परी बहु जादव सैन; धवाइ कै स्यंदन चांप चढाए ॥

ਆਵਤ ਸ੍ਯਾਮ ਭਨੈ ਰਿਸ ਕੈ; ਨ੍ਰਿਪ ਸੋ ਪਲ ਮੈ ਦਲ ਪੈਦਲ ਘਾਏ ॥੧੪੫੦॥

आवत स्याम भनै रिस कै; न्रिप सो पल मै दल पैदल घाए ॥१४५०॥

ਏਕ ਗਿਰੇ ਤਜਿ ਪ੍ਰਾਨਨ ਕੋ; ਰਨ ਕੀ ਛਿਤ ਮੈ ਅਤਿ ਜੁਧੁ ਮਚੈ ਕੈ ॥

एक गिरे तजि प्रानन को; रन की छित मै अति जुधु मचै कै ॥

ਏਕ ਗਏ ਭਜਿ ਕੈ ਇਕ ਘਾਇਲ; ਏਕ ਲਰੇ ਮਨਿ ਕੋਪੁ ਬਢੈ ਕੈ ॥

एक गए भजि कै इक घाइल; एक लरे मनि कोपु बढै कै ॥

ਤਉ ਨ੍ਰਿਪ ਲੈ ਕਰ ਮੈ ਕਰਵਾਰ; ਦੀਯੋ ਬਹੁ ਖੰਡਨ ਖੰਡਨ ਕੈ ਕੈ ॥

तउ न्रिप लै कर मै करवार; दीयो बहु खंडन खंडन कै कै ॥

ਭੂਪ ਕੋ ਪਉਰਖ ਹੈ ਮਹਬੂਬ; ਨਿਹਾਰ ਰਹੇ ਸਬ ਆਸਿਕ ਹ੍ਵੈ ਕੈ ॥੧੪੫੧॥

भूप को पउरख है महबूब; निहार रहे सब आसिक ह्वै कै ॥१४५१॥

ਅਉਰ ਕਿਤੇ ਬਲਬੰਡ ਹੁਤੇ; ਕਬਿ ਸ੍ਯਾਮ ਜਿਤੇ ਨ੍ਰਿਪ ਕੋਪਿ ਪਛਾਰੇ ॥

अउर किते बलबंड हुते; कबि स्याम जिते न्रिप कोपि पछारे ॥

ਜੁਧ ਪ੍ਰਬੀਨ ਸੁ ਬੀਰ ਬਡੇ; ਰਿਸਿ ਸਾਥ ਸੋਊ ਛਿਨ ਮਾਹਿ ਸੰਘਾਰੇ ॥

जुध प्रबीन सु बीर बडे; रिसि साथ सोऊ छिन माहि संघारे ॥

ਸ੍ਯੰਦਨ ਕਾਟਿ ਦਏ ਤਿਨ ਕੇ; ਗਜ ਬਾਜ ਘਨੇ ਸੰਗਿ ਬਾਨਨ ਮਾਰੇ ॥

स्यंदन काटि दए तिन के; गज बाज घने संगि बानन मारे ॥

ਰੁਦ੍ਰ ਕੋ ਖੇਲੁ ਕੀਯੋ ਰਨ ਮੈ; ਜੇਊ ਜੀਵਤ ਤੇ ਤਜਿ ਜੁਧੁ ਪਧਾਰੇ ॥੧੪੫੨॥

रुद्र को खेलु कीयो रन मै; जेऊ जीवत ते तजि जुधु पधारे ॥१४५२॥

TOP OF PAGE

Dasam Granth