ਦਸਮ ਗਰੰਥ । दसम ग्रंथ ।

Page 425

ਜੇ ਨ੍ਰਿਪ ਸਾਮੁਹੇ ਆਇ ਭਿਰੇ; ਅਰਿ ਬਾਨਨ ਸੋ ਸੋਈ ਮਾਰਿ ਲਏ ਹੈ ॥

जे न्रिप सामुहे आइ भिरे; अरि बानन सो सोई मारि लए है ॥

ਕੇਤਕਿ ਜੋਰਿ ਭਿਰੇ ਹਠਿ ਕੈ; ਕਿਤਨੇ ਰਨ ਕੋ ਲਖਿ ਭਾਜਿ ਗਏ ਹੈ ॥

केतकि जोरि भिरे हठि कै; कितने रन को लखि भाजि गए है ॥

ਕੇਤਕਿ ਹੋਇ ਇਕਤ੍ਰ ਰਹੇ; ਜਸੁ ਤਾ ਛਬਿ ਕੋ ਕਬਿ ਚੀਨ ਲਏ ਹੈ ॥

केतकि होइ इकत्र रहे; जसु ता छबि को कबि चीन लए है ॥

ਮਾਨਹੁ ਆਗ ਲਗੀ ਬਨ ਮੈ; ਮਦਮਤ ਕਰੀ ਇਕ ਠਉਰ ਭਏ ਹੈ ॥੧੪੨੮॥

मानहु आग लगी बन मै; मदमत करी इक ठउर भए है ॥१४२८॥

ਬੀਰ ਘਨੇ ਰਨ ਮਾਝ ਹਨੇ; ਮਨ ਮੈ ਨ੍ਰਿਪ ਰੰਚਕ ਕੋਪ ਭਰਿਓ ਹੈ ॥

बीर घने रन माझ हने; मन मै न्रिप रंचक कोप भरिओ है ॥

ਬਾਜ ਕਰੀ ਰਥ ਕਾਟਿ ਦਏ; ਜਬ ਹੀ ਕਰ ਮੈ ਕਰਵਾਰ ਧਰਿਓ ਹੈ ॥

बाज करी रथ काटि दए; जब ही कर मै करवार धरिओ है ॥

ਪੇਖ ਕੈ ਸਤ੍ਰ ਇਕਤ੍ਰ ਭਏ; ਨ੍ਰਿਪ ਮਾਰਬੇ ਕੋ ਤਿਨ ਮੰਤ੍ਰ ਕਰਿਓ ਹੈ ॥

पेख कै सत्र इकत्र भए; न्रिप मारबे को तिन मंत्र करिओ है ॥

ਕੇਹਰਿ ਕੋ ਬਧ ਜਿਉ ਚਿਤਵੈ ਮ੍ਰਿਗ; ਸੋ ਤੋ ਬ੍ਰਿਥਾ, ਕਬਹੂੰ ਨ ਡਰਿਓ ਹੈ ॥੧੪੨੯॥

केहरि को बध जिउ चितवै म्रिग; सो तो ब्रिथा, कबहूं न डरिओ है ॥१४२९॥

ਭੂਪ ਬਲੀ ਬਹੁਰੋ ਰਿਸ ਕੈ; ਜਬ ਹਾਥਨ ਮੈ ਹਥਿਯਾਰ ਗਹੇ ਹੈ ॥

भूप बली बहुरो रिस कै; जब हाथन मै हथियार गहे है ॥

ਸੂਰ ਹਨੇ ਬਲਬੰਡ ਘਨੇ; ਕਬਿ ਰਾਮ ਭਨੈ, ਚਿਤ ਮੈ ਜੁ ਚਹੇ ਹੈ ॥

सूर हने बलबंड घने; कबि राम भनै, चित मै जु चहे है ॥

ਸੀਸ ਪਰੇ ਕਟਿ ਬੀਰਨ ਕੇ; ਧਰਨੀ ਖੜਗੇਸ ਸੁ ਸੀਸ ਛਹੇ ਹੈ ॥

सीस परे कटि बीरन के; धरनी खड़गेस सु सीस छहे है ॥

ਮਾਨਹੁ ਸ੍ਰਉਨ ਸਰੋਵਰ ਮੈ; ਸਿਰ ਸਤ੍ਰਨ ਕੰਜ ਸੇ ਮੂੰਦ ਰਹੇ ਹੈ ॥੧੪੩੦॥

मानहु स्रउन सरोवर मै; सिर सत्रन कंज से मूंद रहे है ॥१४३०॥

ਦੋਹਰਾ ॥

दोहरा ॥

ਤਕਿ ਝੂਝ ਸਿੰਘ ਕੋ ਖੜਗ ਸੀ; ਖੜਗ ਲੀਓ ਕਰਿ ਕੋਪ ॥

तकि झूझ सिंघ को खड़ग सी; खड़ग लीओ करि कोप ॥

ਹਨਿਓ ਤਬੈ ਸਿਰ ਸਤ੍ਰ ਕੋ; ਜਨੁ ਦੀਨੀ ਅਸਿ ਓਪ ॥੧੪੩੧॥

हनिओ तबै सिर सत्र को; जनु दीनी असि ओप ॥१४३१॥

ਸਵੈਯਾ ॥

सवैया ॥

ਪੁਨਿ ਸਿੰਘ ਜੁਝਾਰ ਮਹਾ ਰਨ ਮੈ; ਲਰਿ ਕੈ ਮਰਿ ਕੈ ਸੁਰ ਲੋਕਿ ਬਿਹਾਰਿਓ ॥

पुनि सिंघ जुझार महा रन मै; लरि कै मरि कै सुर लोकि बिहारिओ ॥

ਸੈਨ ਜਿਤੋ ਤਿਹ ਸੰਗ ਹੁਤੋ; ਤਬ ਹੀ ਅਸਿ ਲੈ ਨ੍ਰਿਪ ਮਾਰਿ ਬਿਦਾਰਿਓ ॥

सैन जितो तिह संग हुतो; तब ही असि लै न्रिप मारि बिदारिओ ॥

ਜੇਤੇ ਰਹੇ ਸੁ ਭਜੇ ਰਨ ਤੇ; ਕਿਨਹੂੰ ਨਹੀ ਲਾਜ ਕੀ ਓਰਿ ਨਿਹਾਰਿਓ ॥

जेते रहे सु भजे रन ते; किनहूं नही लाज की ओरि निहारिओ ॥

ਮਾਨਹੁ ਦੰਡ ਲੀਏ ਕਰ ਮੈ; ਜਮ ਕੇ ਸਮ ਭੂਪ ਮਹਾ ਅਸਿ ਧਾਰਿਓ ॥੧੪੩੨॥

मानहु दंड लीए कर मै; जम के सम भूप महा असि धारिओ ॥१४३२॥

ਦੋਹਰਾ ॥

दोहरा ॥

ਖੜਗ ਸਿੰਘ ਸਰੁ ਧਨੁ ਗਹਿਓ; ਕਿਨਹੂ ਰਹਿਯੋ ਨ ਧੀਰ ॥

खड़ग सिंघ सरु धनु गहिओ; किनहू रहियो न धीर ॥

ਚਲੇ ਤਿਆਗ ਕੈ ਰਨ ਰਥੀ; ਮਹਾਰਥੀ ਬਲਬੀਰ ॥੧੪੩੩॥

चले तिआग कै रन रथी; महारथी बलबीर ॥१४३३॥

ਜਬ ਭਾਜੀ ਜਾਦਵ ਚਮੂੰ; ਕ੍ਰਿਸਨ ਬਿਲੋਕੀ ਨੈਨਿ ॥

जब भाजी जादव चमूं; क्रिसन बिलोकी नैनि ॥

ਸਾਤਕਿ ਸਿਉ ਹਰਿ ਯੌ ਕਹਿਓ; ਤੁਮ ਧਾਵਹੁ ਲੈ ਸੈਨ ॥੧੪੩੪॥

सातकि सिउ हरि यौ कहिओ; तुम धावहु लै सैन ॥१४३४॥

ਸਵੈਯਾ ॥

सवैया ॥

ਸਾਤਕਿ ਅਉ ਬਰਮਾਕ੍ਰਿਤ ਊਧਵ; ਸ੍ਰੀ ਮੁਸਲੀ ਕਰ ਮੈ ਹਲੁ ਲੈ ॥

सातकि अउ बरमाक्रित ऊधव; स्री मुसली कर मै हलु लै ॥

ਬਸੁਦੇਵ ਤੇ ਆਦਿਕ ਬੀਰ ਜਿਤੇ; ਤਿਹ ਆਗੇ ਕੀਯੋ ਬਲਿ ਕਉ ਦਲੁ ਦੈ ॥

बसुदेव ते आदिक बीर जिते; तिह आगे कीयो बलि कउ दलु दै ॥

ਸਬ ਹੂੰ ਨ੍ਰਿਪ ਊਪਰਿ ਬਾਨਨ ਬ੍ਰਿਸਟ; ਕਰੀ ਮਨ ਮੈ ਤਕਿ ਕੇ ਖਲੁ ਛੈ ॥

सब हूं न्रिप ऊपरि बानन ब्रिसट; करी मन मै तकि के खलु छै ॥

ਸੁਰਰਾਜ ਪਠੇ ਗਿਰਿ ਗੋਧਨ ਪੈ; ਰਿਸਿ ਮੇਘ ਮਨੋ ਬਰਖੈ ਬਲੁ ਕੈ ॥੧੪੩੫॥

सुरराज पठे गिरि गोधन पै; रिसि मेघ मनो बरखै बलु कै ॥१४३५॥

ਸਰ ਜਾਲ ਕਰਾਲ ਸਬੈ ਸਹਿ ਕੈ; ਗਹਿ ਕੈ ਬਹੁਰੋ ਧਨੁ ਬਾਨ ਚਲਾਏ ॥

सर जाल कराल सबै सहि कै; गहि कै बहुरो धनु बान चलाए ॥

ਬਾਜ ਕਰੇ ਸਭਹੂੰਨ ਕੇ ਘਾਇਲ; ਸੂਤ ਸਬੈ ਤਿਨ ਕੇ ਰਨਿ ਘਾਏ ॥

बाज करे सभहूंन के घाइल; सूत सबै तिन के रनि घाए ॥

ਪੈਦਲ ਕੇ ਦਲ ਮਾਝਿ ਪਰਿਓ; ਤੇਈ ਬਾਨਨ ਸੋ ਜਮੁਲੋਕਿ ਪਠਾਏ ॥

पैदल के दल माझि परिओ; तेई बानन सो जमुलोकि पठाए ॥

ਸ੍ਯੰਦਨ ਕਾਟਿ ਦਯੋ ਬਹੁਰੋ; ਸਭ ਹ੍ਵੈ ਬਿਰਥੀ ਜਦੁਬੰਸ ਪਰਾਏ ॥੧੪੩੬॥

स्यंदन काटि दयो बहुरो; सभ ह्वै बिरथी जदुबंस पराए ॥१४३६॥

TOP OF PAGE

Dasam Granth