ਦਸਮ ਗਰੰਥ । दसम ग्रंथ ।

Page 424

ਕਬਿਯੋ ਬਾਚ ॥

कबियो बाच ॥

ਅੜਿਲ ॥

अड़िल ॥

ਖੜਗ ਸਿੰਘ ਬਹੁ ਰਾਛਸ; ਮਾਰੇ ਕੋਪ ਹੁਇ ॥

खड़ग सिंघ बहु राछस; मारे कोप हुइ ॥

ਰਹੇ ਮਨੋ ਮਤਵਾਰੇ; ਰਨ ਕੀ ਭੂਮਿ ਸੁਇ ॥

रहे मनो मतवारे; रन की भूमि सुइ ॥

ਜੀਅਤ ਬਚੇ ਤੇ ਭਾਜੇ; ਤ੍ਰਾਸ ਬਢਾਇ ਕੈ ॥

जीअत बचे ते भाजे; त्रास बढाइ कै ॥

ਹੋ ਜਦੁਪਤਿ ਤੀਰ ਪੁਕਾਰੇ; ਸਬ ਹੀ ਆਇ ਕੈ ॥੧੪੧੯॥

हो जदुपति तीर पुकारे; सब ही आइ कै ॥१४१९॥

ਕਾਨ੍ਹ ਜੂ ਬਾਚ ॥

कान्ह जू बाच ॥

ਦੋਹਰਾ ॥

दोहरा ॥

ਤਬ ਬ੍ਰਿਜਪਤਿ ਸਬ ਸੈਨ ਕਉ; ਐਸੇ ਕਹਿਯੋ ਸੁਨਾਇ ॥

तब ब्रिजपति सब सैन कउ; ऐसे कहियो सुनाइ ॥

ਕੋ ਲਾਇਕ ਭਟ? ਕਟਕ ਮੈ; ਲਰੈ ਜੁ ਯਾ ਸੰਗ ਜਾਇ ॥੧੪੨੦॥

को लाइक भट? कटक मै; लरै जु या संग जाइ ॥१४२०॥

ਸੋਰਠਾ ॥

सोरठा ॥

ਸ੍ਰੀ ਜਦੁਪਤਿ ਕੇ ਬੀਰ; ਦੁਇ ਨਿਕਸੇ ਅਤਿ ਕੋਪ ਹੁਇ ॥

स्री जदुपति के बीर; दुइ निकसे अति कोप हुइ ॥

ਮਹਾਰਥੀ ਰਨਧੀਰ; ਇੰਦ੍ਰ ਤੁਲਿ ਬਿਕ੍ਰਮ ਜਿਨੈ ॥੧੪੨੧॥

महारथी रनधीर; इंद्र तुलि बिक्रम जिनै ॥१४२१॥

ਸਵੈਯਾ ॥

सवैया ॥

ਸਿੰਘ ਝੜਾਝੜ ਝੂਝਨ ਸਿੰਘ; ਗਏ ਤਿਹ ਸਾਮੁਹੇ, ਲੈ ਸੁ ਘਨੋ ਦਲੁ ॥

सिंघ झड़ाझड़ झूझन सिंघ; गए तिह सामुहे, लै सु घनो दलु ॥

ਘੋਰਨ ਕੀ ਖੁਰ ਬਾਰ ਬਜੈ; ਭੂਅ ਕੰਪ ਉਠੀ ਅਰੁ ਸਤਿ ਰਸਾਤਲੁ ॥

घोरन की खुर बार बजै; भूअ क्मप उठी अरु सति रसातलु ॥

ਯੌ ਖੜਗੇਸ ਰਹਿਓ ਥਿਰੁ ਹ੍ਵੈ; ਜਿਮ ਪਉਨ ਲਗੈ ਨ ਹਲੇ ਕਨਕਾਚਲੁ ॥

यौ खड़गेस रहिओ थिरु ह्वै; जिम पउन लगै न हले कनकाचलु ॥

ਤਾ ਪੈ ਬਸਾਵਤੁ ਹੈ ਨ ਕਛੁ; ਸਬ ਹੀ ਜਦੁ ਬੀਰਨ ਕੋ ਘਟਿ ਗਯੋ ਬਲੁ ॥੧੪੨੨॥

ता पै बसावतु है न कछु; सब ही जदु बीरन को घटि गयो बलु ॥१४२२॥

ਕੋਪ ਕੀਯੋ ਧਨੁ ਲੈ ਕਰ ਮੈ; ਜੁਗ ਭੂਪਨ ਕੀ ਬਹੁ ਸੈਨ ਹਨੀ ਹੈ ॥

कोप कीयो धनु लै कर मै; जुग भूपन की बहु सैन हनी है ॥

ਬਾਜ ਘਨੇ ਰਥਪਤਿ ਕਰੀ ਅਨੀ; ਜੋ ਬਿਧਿ ਤੇ ਨਹੀ ਜਾਤ ਗਨੀ ਹੈ ॥

बाज घने रथपति करी अनी; जो बिधि ते नही जात गनी है ॥

ਤਾ ਛਬਿ ਕੀ ਉਪਮਾ ਮਨ ਮੈ; ਲਖ ਕੇ ਮੁਖ ਤੇ ਕਬਿ ਸ੍ਯਾਮ ਭਨੀ ਹੈ ॥

ता छबि की उपमा मन मै; लख के मुख ते कबि स्याम भनी है ॥

ਜੁਧ ਕੀ ਠਉਰ ਨ ਹੋਇ ਮਨੋ; ਰਸ ਰੁਦ੍ਰ ਕੇ ਖੇਲ ਕੋ ਠਉਰ ਬਨੀ ਹੈ ॥੧੪੨੩॥

जुध की ठउर न होइ मनो; रस रुद्र के खेल को ठउर बनी है ॥१४२३॥

ਲੈ ਧਨੁ ਬਾਨ ਧਸਿਓ ਰਨ ਮੈ; ਤਿਹ ਕੇ ਮਨ ਮੈ ਅਤਿ ਕੋਪ ਬਢਿਓ ॥

लै धनु बान धसिओ रन मै; तिह के मन मै अति कोप बढिओ ॥

ਜੁ ਹੁਤੋ ਦਲ ਬੈਰਨ ਕੋ ਸਬ ਹੀ; ਰਿਸ ਤੇਜ ਕੇ ਸੰਗਿ ਪ੍ਰਤਛ ਡਢਿਓ ॥

जु हुतो दल बैरन को सब ही; रिस तेज के संगि प्रतछ डढिओ ॥

ਅਰਿ ਸੈਨ ਕੋ ਨਾਸ ਕੀਓ ਛਿਨ ਮੈ; ਜਸੁ ਤਾ ਛਬਿ ਕੋ ਕਬਿ ਸ੍ਯਾਮ ਪਢਿਓ ॥

अरि सैन को नास कीओ छिन मै; जसु ता छबि को कबि स्याम पढिओ ॥

ਤਮ ਜਿਉ ਡਰ ਕੇ ਅਰਿ ਭਾਜਿ ਗਏ; ਇਹ ਸੂਰ ਨਹੀ, ਮਾਨੋ ਸੂਰ ਚਢਿਓ ॥੧੪੨੪॥

तम जिउ डर के अरि भाजि गए; इह सूर नही, मानो सूर चढिओ ॥१४२४॥

ਕੋਪਿ ਝਝਾਝੜ ਸਿੰਘ ਤਬੈ; ਅਸਿ ਤੀਛਨ ਲੈ ਕਰਿ ਤਾਹਿ ਪ੍ਰਹਾਰਿਓ ॥

कोपि झझाझड़ सिंघ तबै; असि तीछन लै करि ताहि प्रहारिओ ॥

ਭੂਪ ਛਿਨਾਇ ਲੀਯੋ ਕਰ ਤੇ; ਬਰ ਕੈ ਅਰਿ ਕੇ ਤਨ ਊਪਰਿ ਝਾਰਿਓ ॥

भूप छिनाइ लीयो कर ते; बर कै अरि के तन ऊपरि झारिओ ॥

ਲਾਗਤ ਹੀ ਕਟਿ ਮੂੰਡ ਗਿਰਿਓ ਧਰਿ; ਤਾ ਛਬਿ ਕੋ ਕਬਿ ਭਾਉ ਨਿਹਾਰਿਓ ॥

लागत ही कटि मूंड गिरिओ धरि; ता छबि को कबि भाउ निहारिओ ॥

ਮਾਨਹੁ ਈਸ੍ਵਰ ਕੋਪ ਭਯੋ; ਸਿਰ ਪੂਤ ਕੋ ਕਾਟਿ ਜੁਦਾ ਕਰਿ ਡਾਰਿਓ ॥੧੪੨੫॥

मानहु ईस्वर कोप भयो; सिर पूत को काटि जुदा करि डारिओ ॥१४२५॥

ਬੀਰ ਹਨਿਓ ਜਬ ਹੀ ਰਨ ਮੈ; ਤਬ ਦੂਸਰ ਕੇ ਮਨਿ ਕੋਪ ਛਯੋ ॥

बीर हनिओ जब ही रन मै; तब दूसर के मनि कोप छयो ॥

ਸੁ ਧਵਾਇ ਕੈ ਸ੍ਯੰਦਨ ਤਾਹੀ ਕੀ ਓਰ; ਗਯੋ ਅਸਿ ਤੀਛਨ ਪਾਨਿ ਲਯੋ ॥

सु धवाइ कै स्यंदन ताही की ओर; गयो असि तीछन पानि लयो ॥

ਤਬ ਭੂਪ ਸਰਾਸਨੁ ਬਾਨ ਲਯੋ; ਅਰਿ ਕੋ ਅਸਿ, ਮੂਠ ਤੇ ਕਾਟਿ ਦਯੋ ॥

तब भूप सरासनु बान लयो; अरि को असि, मूठ ते काटि दयो ॥

ਮਾਨੋ ਜੀਹ ਨਿਕਾਰਿ ਕੈ ਧਾਇਓ ਹੁਤੋ; ਜਮੁ ਜੀਭ ਕਟੀ, ਬਿਨੁ ਆਸ ਭਯੋ ॥੧੪੨੬॥

मानो जीह निकारि कै धाइओ हुतो; जमु जीभ कटी, बिनु आस भयो ॥१४२६॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਜਬ ਹੀ ਕਰਿ ਕੋ ਅਸਿ ਕਾਟਿ ਦਯੋ; ਭਟ ਜੇਊ ਭਜੇ ਹੁਤੇ, ਤੇ ਸਭ ਧਾਏ ॥

जब ही करि को असि काटि दयो; भट जेऊ भजे हुते, ते सभ धाए ॥

ਆਯੁਧ ਲੈ ਅਪੁਨੇ ਅਪੁਨੇ ਕਰਿ; ਚਿਤ ਬਿਖੈ ਅਤਿ ਕੋਪੁ ਬਢਾਏ ॥

आयुध लै अपुने अपुने करि; चित बिखै अति कोपु बढाए ॥

ਬੀਰ ਬਨੈਤ ਬਨੇ ਸਿਗਰੇ; ਤਿਮ ਕੇ ਗੁਨ ਸ੍ਯਾਮ ਕਬੀਸਰ ਗਾਏ ॥

बीर बनैत बने सिगरे; तिम के गुन स्याम कबीसर गाए ॥

ਮਾਨਹੁ ਭੂਪ ਸੁਅੰਬਰ ਜੁਧੁ; ਰਚਿਓ ਭਟ ਏਨ ਬਡੇ ਨ੍ਰਿਪ ਆਏ ॥੧੪੨੭॥

मानहु भूप सुअ्मबर जुधु; रचिओ भट एन बडे न्रिप आए ॥१४२७॥

TOP OF PAGE

Dasam Granth