ਦਸਮ ਗਰੰਥ । दसम ग्रंथ ।

Page 423

ਬਾਨਨ ਸੰਗਿ ਸੁ ਮਾਰਿ ਕੈ ਸਤ੍ਰਨ; ਰਾਮ ਭਨੇ ਅਸਿ ਸੋ ਪੁਨਿ ਮਾਰਿਓ ॥

बानन संगि सु मारि कै सत्रन; राम भने असि सो पुनि मारिओ ॥

ਸ੍ਰਉਨ ਸਮੂਹ ਪਰਿਓ ਤਿਹ ਤੇ; ਧਰਿ ਪ੍ਰਾਨ ਬਿਨਾ ਕਰਿ, ਭੂ ਪਰ ਡਾਰਿਓ ॥

स्रउन समूह परिओ तिह ते; धरि प्रान बिना करि, भू पर डारिओ ॥

ਤਾ ਛਬਿ ਕੀ ਉਪਮਾ ਲਖਿ ਕੈ; ਕਬਿ ਨੇ ਮੁਖਿ ਤੇ ਇਹ ਭਾਂਤਿ ਉਚਾਰਿਓ ॥

ता छबि की उपमा लखि कै; कबि ने मुखि ते इह भांति उचारिओ ॥

ਖਗ ਲਗਿਯੋ ਤਿਹ ਕੋ ਨਹੀ ਮਾਨਹੁ; ਲੈ ਕਰ ਮੈ ਜਮ ਦੰਡ ਪ੍ਰਹਾਰਿਓ ॥੧੪੧੨॥

खग लगियो तिह को नही मानहु; लै कर मै जम दंड प्रहारिओ ॥१४१२॥

ਰਾਛਸ ਮਾਰਿ ਲਯੋ ਜਬ ਹੀ; ਤਬ ਰਾਛਸ ਕੋ ਰਿਸ ਕੈ ਦਲੁ ਧਾਯੋ ॥

राछस मारि लयो जब ही; तब राछस को रिस कै दलु धायो ॥

ਆਵਤ ਹੀ ਕਬਿ ਸ੍ਯਾਮ ਕਹੈ; ਬਿਬਿਧਾਯੁਧ ਲੈ ਅਤਿ ਜੁਧੁ ਮਚਾਯੋ ॥

आवत ही कबि स्याम कहै; बिबिधायुध लै अति जुधु मचायो ॥

ਦੈਤ ਘਨੇ ਤਹ ਘਾਇਲ ਹੈ; ਬਹੁ ਘਾਇਨ ਸੋ ਖੜਗੇਸਹਿ ਘਾਯੋ ॥

दैत घने तह घाइल है; बहु घाइन सो खड़गेसहि घायो ॥

ਸੋ ਸਹਿ ਕੈ ਅਸਿ ਕੋ ਗਹਿ ਕੈ; ਨ੍ਰਿਪ ਜੁਧ ਕੀਯੋ, ਨਹੀ ਘਾਉ ਜਤਾਯੋ ॥੧੪੧੩॥

सो सहि कै असि को गहि कै; न्रिप जुध कीयो, नही घाउ जतायो ॥१४१३॥

ਧਾਇ ਪਰੇ ਸਬ ਰਾਛਸਿ ਯਾ ਪਰ; ਹੈ ਤਿਨ ਕੈ ਮਨਿ ਕੋਪੁ ਬਢਿਓ ॥

धाइ परे सब राछसि या पर; है तिन कै मनि कोपु बढिओ ॥

ਗਹਿ ਬਾਨ ਕਮਾਨ ਗਦਾ ਬਰਛੀ; ਤਿਨ ਮਿਆਨਹੁ ਤੇ ਕਰਵਾਰ ਕਢਿਓ ॥

गहि बान कमान गदा बरछी; तिन मिआनहु ते करवार कढिओ ॥

ਸਬ ਦਾਨਵ ਤੇਜ ਪ੍ਰਚੰਡ ਕੀਯੋ; ਰਿਸ ਪਾਵਕ ਮੈ ਤਿਨ ਅੰਗ ਡਢਿਓ ॥

सब दानव तेज प्रचंड कीयो; रिस पावक मै तिन अंग डढिओ ॥

ਇਹ ਭਾਂਤਿ ਪ੍ਰਹਾਰਤ ਹੈ ਨ੍ਰਿਪ ਕਉ; ਤਨ ਕੰਚਨ ਮਾਨੋ ਸੁਨਾਰ ਗਢਿਓ ॥੧੪੧੪॥

इह भांति प्रहारत है न्रिप कउ; तन कंचन मानो सुनार गढिओ ॥१४१४॥

ਜਿਨ ਹੂੰ ਨ੍ਰਿਪ ਕੇ ਸੰਗਿ ਜੁਧ ਕੀਯੋ; ਸੁ ਸਬੈ ਇਨ ਹੂੰ ਹਤਿ ਕੈ ਤਬ ਦੀਨੇ ॥

जिन हूं न्रिप के संगि जुध कीयो; सु सबै इन हूं हति कै तब दीने ॥

ਅਉਰ ਜਿਤੇ ਅਰਿ ਜੀਤ ਬਚੈ; ਤਿਨ ਕੇ ਬਧ ਕਉ ਕਰਿ ਆਯੁਧ ਲੀਨੇ ॥

अउर जिते अरि जीत बचै; तिन के बध कउ करि आयुध लीने ॥

ਤਉ ਇਨ ਭੂਪ ਸਰਾਸਨ ਲੈ; ਕੀਏ ਸਤ੍ਰਨ ਕੇ ਤਨ ਮੁੰਡਨ ਹੀਨੇ ॥

तउ इन भूप सरासन लै; कीए सत्रन के तन मुंडन हीने ॥

ਜੋ ਨ ਡਰੇ, ਸੁ ਲਰੇ ਪੁਨਿ ਧਾਇ; ਨਿਦਾਨ ਵਹੀ ਨ੍ਰਿਪ ਖੰਡਨ ਕੀਨੇ ॥੧੪੧੫॥

जो न डरे, सु लरे पुनि धाइ; निदान वही न्रिप खंडन कीने ॥१४१५॥

ਬੀਰ ਬਡੋ ਇਕ ਦੈਤ ਹੁਤੋ; ਤਿਨਿ ਕੋਪ ਕੀਯੋ ਅਤਿ ਹੀ ਮਨ ਮੈ ॥

बीर बडो इक दैत हुतो; तिनि कोप कीयो अति ही मन मै ॥

ਇਹ ਭਾਂਤਿ ਸੋ ਭੂਪ ਕਉ ਬਾਨ ਹਨੇ; ਸਬ ਫੋਕਨ ਲਉ ਗਡਗੇ ਤਨ ਮੈ ॥

इह भांति सो भूप कउ बान हने; सब फोकन लउ गडगे तन मै ॥

ਤਬ ਭੂਪਤਿ ਸਾਂਗ ਹਨੀ ਰਿਪੁ ਕੋ; ਧਸ ਗੀ ਉਰਿ ਜਿਉ ਚਪਲਾ ਘਨ ਮੈ ॥

तब भूपति सांग हनी रिपु को; धस गी उरि जिउ चपला घन मै ॥

ਸੁ ਮਨੋ ਉਰਗੇਸ ਖਗੇਸ ਕੇ ਤ੍ਰਾਸ ਤੇ; ਧਾਇ ਕੈ ਜਾਇ ਦੁਰਿਓ ਬਨ ਮੈ ॥੧੪੧੬॥

सु मनो उरगेस खगेस के त्रास ते; धाइ कै जाइ दुरिओ बन मै ॥१४१६॥

ਲਾਗਤ ਸਾਂਗ ਕੈ ਪ੍ਰਾਨ ਤਜੇ; ਤਿਹ ਅਉਰ ਹੁਤੋ ਤਿਹ ਕੋ ਅਸਿ ਝਾਰਿਓ ॥

लागत सांग कै प्रान तजे; तिह अउर हुतो तिह को असि झारिओ ॥

ਕੋਪ ਅਯੋਧਨ ਮੈ ਖੜਗੇਸ; ਕਹੈ ਕਬਿ ਰਾਮ ਮਹਾ ਬਲ ਧਾਰਿਓ ॥

कोप अयोधन मै खड़गेस; कहै कबि राम महा बल धारिओ ॥

ਰਾਛਸ ਤੀਸ ਰਹੋ ਤਿਹ ਠਾਂ; ਤਿਹ ਕੋ ਤਬ ਹੀ ਤਿਹ ਠਉਰ ਸੰਘਾਰਿਓ ॥

राछस तीस रहो तिह ठां; तिह को तब ही तिह ठउर संघारिओ ॥

ਪ੍ਰਾਨ ਬਿਨਾ ਇਹ ਭਾਂਤਿ ਪਰਿਓ; ਮਘਵਾ ਮਨੋ ਬਜ੍ਰ ਭਏ ਨਗੁ ਮਾਰਿਓ ॥੧੪੧੭॥

प्रान बिना इह भांति परिओ; मघवा मनो बज्र भए नगु मारिओ ॥१४१७॥

ਕਬਿਤੁ ॥

कबितु ॥

ਕੇਤੇ ਰਾਛਸਨ ਹੂੰ ਕੀ ਭੁਜਨ ਕਉ ਕਾਟਿ ਦਯੋ; ਕੇਤੇ ਸਿਰ ਸਤ੍ਰਨ ਕੇ ਖੰਡਨ ਕਰਤ ਹੈ ॥

केते राछसन हूं की भुजन कउ काटि दयो; केते सिर सत्रन के खंडन करत है ॥

ਕੇਤੇ ਭਾਜਿ ਗਏ ਅਰਿ ਕੇਤੇ ਮਾਰਿ ਲਏ ਬੀਰ; ਰਨ ਹੂੰ ਕੀ ਭੂਮਿ ਹੂੰ ਤੇ ਪੈਗੁ ਨ ਟਰਤ ਹੈ ॥

केते भाजि गए अरि केते मारि लए बीर; रन हूं की भूमि हूं ते पैगु न टरत है ॥

ਸੈਥੀ ਜਮਦਾਰ ਲੈ ਸਰਾਸਨ ਗਦਾ ਤ੍ਰਿਸੂਲ; ਦੁਜਨ ਕੀ ਸੈਨਾ ਬੀਚ ਐਸੇ ਬਿਚਰਤ ਹੈ ॥

सैथी जमदार लै सरासन गदा त्रिसूल; दुजन की सैना बीच ऐसे बिचरत है ॥

ਆਗੇ ਹੁਇ ਲਰਤ ਪਗ ਪਾਛੇ ਨ ਕਰਤ ਡਗ; ਕਬੂੰ ਦੇਖੀਯਤ, ਕਬੂੰ ਦੇਖਿਓ ਨ ਪਰਤ ਹੈ ॥੧੪੧੮॥

आगे हुइ लरत पग पाछे न करत डग; कबूं देखीयत, कबूं देखिओ न परत है ॥१४१८॥

TOP OF PAGE

Dasam Granth