ਦਸਮ ਗਰੰਥ । दसम ग्रंथ ।

Page 422

ਜੋ ਦਲ ਹੋ ਹਰਿ ਬੀਰਨਿ ਕੇ ਸੰਗ; ਸੋ ਤੋ ਕਛੂ ਅਰਿ ਮਾਰਿ ਲਯੋ ਹੈ ॥

जो दल हो हरि बीरनि के संग; सो तो कछू अरि मारि लयो है ॥

ਫੇਰਿ ਅਯੋਧਨ ਮੈ ਰੁਪ ਕੈ; ਅਸਿ ਲੈ ਜੀਯ ਮੈ ਪੁਨਿ ਕੋਪੁ ਭਯੋ ਹੈ ॥

फेरि अयोधन मै रुप कै; असि लै जीय मै पुनि कोपु भयो है ॥

ਮਾਰਿ ਬਿਦਾਰ ਦਯੋ, ਘਟ ਗਯੋ ਦਲ; ਸੋ ਕਬਿ ਕੇ ਮਨ ਭਾਉ ਨਯੋ ਹੈ ॥

मारि बिदार दयो, घट गयो दल; सो कबि के मन भाउ नयो है ॥

ਮਾਨਹੁ ਸੂਰ ਪ੍ਰਲੈ ਕੋ ਚੜਿਯੋ; ਜਲੁ ਸਾਗਰ ਕੋ ਸਬ ਸੂਕਿ ਗਯੋ ਹੈ ॥੧੪੦੫॥

मानहु सूर प्रलै को चड़ियो; जलु सागर को सब सूकि गयो है ॥१४०५॥

ਪ੍ਰਥਮੇ ਤਿਨ ਕੀ ਭੁਜ ਕਾਟਿ ਦਈ; ਫਿਰ ਕੈ ਤਿਨ ਕੇ ਸਿਰ ਕਾਟਿ ਦਏ ॥

प्रथमे तिन की भुज काटि दई; फिर कै तिन के सिर काटि दए ॥

ਰਥ ਬਾਜਨ ਸੂਤ ਸਮੇਤ ਸਬੈ; ਕਬਿ ਸ੍ਯਾਮ ਕਹੈ ਰਨ ਬੀਚ ਛਏ ॥

रथ बाजन सूत समेत सबै; कबि स्याम कहै रन बीच छए ॥

ਜਿਨ ਕੀ ਸੁਖ ਕੇ ਸੰਗ ਆਯੁ ਕਟੀ; ਤਿਨ ਕੀ ਲੁਥ ਜੰਬੁਕ ਗੀਧ ਖਏ ॥

जिन की सुख के संग आयु कटी; तिन की लुथ ज्मबुक गीध खए ॥

ਜਿਨ ਸਤ੍ਰ ਘਨੇ ਰਨ ਮਾਝਿ ਹਨੇ; ਸੋਊ ਸੰਘਰ ਮੈ ਬਿਨੁ ਪ੍ਰਾਨ ਭਏ ॥੧੪੦੬॥

जिन सत्र घने रन माझि हने; सोऊ संघर मै बिनु प्रान भए ॥१४०६॥

ਦ੍ਵਾਦਸ ਭੂਪਨ ਕੋ ਹਨਿ ਕੈ; ਕਬਿ ਸ੍ਯਾਮ ਕਹੈ ਰਨ ਮੈ ਨ੍ਰਿਪ ਛਾਜਿਯੋ ॥

द्वादस भूपन को हनि कै; कबि स्याम कहै रन मै न्रिप छाजियो ॥

ਮਾਨਹੁ ਦੂਰ ਘਨੋ ਤਮੁ ਕੈ; ਦਿਨ ਆਧਿਕ ਮੈ ਦਿਵਰਾਜ ਬਿਰਾਜਿਯੋ ॥

मानहु दूर घनो तमु कै; दिन आधिक मै दिवराज बिराजियो ॥

ਗਾਜਤ ਹੈ ਖੜਗੇਸ ਬਲੀ; ਧੁਨਿ ਜਾ ਸੁਨਿ ਕੈ ਘਨ ਸਾਵਨ ਲਾਜਿਯੋ ॥

गाजत है खड़गेस बली; धुनि जा सुनि कै घन सावन लाजियो ॥

ਕਾਲ ਪ੍ਰਲੈ ਜਿਉ ਕਿਰਾਰਨ ਤੇ ਬਢਿ; ਮਾਨਹੁ ਨੀਰਧ ਕੋਪ ਕੈ ਗਾਜਿਯੋ ॥੧੪੦੭॥

काल प्रलै जिउ किरारन ते बढि; मानहु नीरध कोप कै गाजियो ॥१४०७॥

ਅਉਰ ਕਿਤੀ ਜਦੁਬੀਰ ਚਮੂੰ; ਨ੍ਰਿਪ ਇਉ ਪੁਰਖਤਿ ਦਿਖਾਇ ਭਜਾਈ ॥

अउर किती जदुबीर चमूं; न्रिप इउ पुरखति दिखाइ भजाई ॥

ਅਉਰ ਜਿਤੇ ਭਟ ਆਇ ਭਿਰੇ; ਤਿਨ ਪ੍ਰਾਨਨ ਕੀ ਸਬ ਆਸ ਚੁਕਾਈ ॥

अउर जिते भट आइ भिरे; तिन प्रानन की सब आस चुकाई ॥

ਲੈ ਕਰ ਮੈ ਅਸਿ ਸ੍ਯਾਮ ਭਨੇ; ਜਿਨ ਧਾਇ ਕੈ ਆਇ ਕੈ ਕੀਨੀ ਲਰਾਈ ॥

लै कर मै असि स्याम भने; जिन धाइ कै आइ कै कीनी लराई ॥

ਅੰਤ ਕੋ ਅੰਤ ਕੇ ਧਾਮਿ ਗਏ; ਤਿਨ ਨਾਹਕ ਆਪਨੀ ਦੇਹ ਗਵਾਈ ॥੧੪੦੮॥

अंत को अंत के धामि गए; तिन नाहक आपनी देह गवाई ॥१४०८॥

ਬਹੁਰੋ ਰਨ ਮੈ ਰਿਸ ਕੈ ਦਸ ਸੈ; ਗਜ ਐਤ ਤੁਰੰਗ ਚਮੂੰ ਹਨਿ ਡਾਰੀ ॥

बहुरो रन मै रिस कै दस सै; गज ऐत तुरंग चमूं हनि डारी ॥

ਦੁਇ ਸਤਿ ਸਿਯੰਦਨ ਕਾਟਿ ਦਏ; ਬਹੁ ਬੀਰ ਹਨੇ ਬਲੁ ਕੈ ਅਸਿ ਧਾਰੀ ॥

दुइ सति सियंदन काटि दए; बहु बीर हने बलु कै असि धारी ॥

ਬੀਸ ਹਜ਼ਾਰ ਪਦਾਤ ਹਨੇ; ਦ੍ਰੁਮ ਸੇ ਗਿਰ ਹੈ ਰਨ ਭੂਮਿ ਮੰਝਾਰੀ ॥

बीस हज़ार पदात हने; द्रुम से गिर है रन भूमि मंझारी ॥

ਮਾਨੋ ਹਨੂੰ ਰਿਸਿ ਰਾਵਨ ਬਾਗ ਕੀ; ਮੂਲ ਹੂੰ ਤੇ ਜਰ ਮੇਖ ਉਚਾਰੀ ॥੧੪੦੯॥

मानो हनूं रिसि रावन बाग की; मूल हूं ते जर मेख उचारी ॥१४०९॥

ਰਾਛਸ ਅਭ ਹੁਤੋ ਹਰਿ ਕੀ ਦਿਸਿ; ਸੋ ਬਲੁ ਕੈ ਨ੍ਰਿਪ ਊਪਰ ਧਾਯੋ ॥

राछस अभ हुतो हरि की दिसि; सो बलु कै न्रिप ऊपर धायो ॥

ਸਸਤ੍ਰ ਸੰਭਾਰਿ ਸਬੈ ਅਪੁਨੇ; ਚਪਲਾ ਸਮ ਲੈ ਅਸਿ ਕੋਪ ਬਢਾਯੋ ॥

ससत्र स्मभारि सबै अपुने; चपला सम लै असि कोप बढायो ॥

ਗਾਜਤ ਹੀ ਬਰਖਿਯੋ ਬਰਖਾ ਸਰ; ਸ੍ਯਾਮ ਕਬੀਸਰ ਯੋ ਗੁਨ ਗਾਯੋ ॥

गाजत ही बरखियो बरखा सर; स्याम कबीसर यो गुन गायो ॥

ਮਾਨਹੁ ਗੋਪਨ ਕੇ ਗਨ ਪੈ; ਅਤਿ ਕੋਪ ਕੀਏ ਮਘਵਾ ਚਢਿ ਆਯੋ ॥੧੪੧੦॥

मानहु गोपन के गन पै; अति कोप कीए मघवा चढि आयो ॥१४१०॥

ਦੈਤ ਚਮੂੰ ਘਨ ਜਿਉ ਉਮਡੀ; ਮਨ ਮੈ ਨ ਕਛੂ ਨ੍ਰਿਪ ਹੂੰ ਡਰੁ ਕੀਨੋ ॥

दैत चमूं घन जिउ उमडी; मन मै न कछू न्रिप हूं डरु कीनो ॥

ਕੋਪ ਬਢਾਇ ਘਨੋ ਚਿਤ ਮੈ; ਧਨੁ ਬਾਨ ਸੰਭਾਰਿ ਭਲੇ ਕਰ ਲੀਨੋ ॥

कोप बढाइ घनो चित मै; धनु बान स्मभारि भले कर लीनो ॥

ਖੈਚ ਕੈ ਕਾਨ ਪ੍ਰਮਾਨ ਕਮਾਨ; ਸੁ ਛੇਦ ਹ੍ਰਿਦਾ ਸਰ ਸੋ ਅਰਿ ਦੀਨੋ ॥

खैच कै कान प्रमान कमान; सु छेद ह्रिदा सर सो अरि दीनो ॥

ਮਾਨਹੁ ਬਾਂਬੀ ਮੈ ਸਾਪ ਧਸਿਓ; ਕਬਿ ਨੇ ਜਸੁ ਤਾ ਛਬਿ ਕੋ ਇਮਿ ਚੀਨੋ ॥੧੪੧੧॥

मानहु बांबी मै साप धसिओ; कबि ने जसु ता छबि को इमि चीनो ॥१४११॥

TOP OF PAGE

Dasam Granth