ਦਸਮ ਗਰੰਥ । दसम ग्रंथ ।

Page 421

ਸਵੈਯਾ ॥

सवैया ॥

ਭੂਪ ਦਸੋ ਰਿਸਿ ਕੈ ਕਬਿ ਸ੍ਯਾਮ; ਕਹੈ ਖੜਗੇਸ ਕੇ ਊਪਰ ਧਾਏ ॥

भूप दसो रिसि कै कबि स्याम; कहै खड़गेस के ऊपर धाए ॥

ਆਵਤ ਹੀ ਬਲਿ ਕੈ ਧਨੁ ਲੈ ਸੁ; ਨਿਖੰਗਨ ਤੇ ਬਹੁ ਬਾਨ ਚਲਾਏ ॥

आवत ही बलि कै धनु लै सु; निखंगन ते बहु बान चलाए ॥

ਬਾਜ ਹਨੇ ਸਤਿ ਦੁਇ ਅਰੁ ਗੈ ਸਤਿ; ਤ੍ਰੈ ਸਤਿ ਬੀਰ ਮਹਾ ਤਬ ਘਾਏ ॥

बाज हने सति दुइ अरु गै सति; त्रै सति बीर महा तब घाए ॥

ਬੀਸ ਰਥੀ ਅਉ ਮਹਾਰਥਿ ਤੀਸ; ਅਯੋਧਨ ਮੈ ਜਮਲੋਕਿ ਪਠਾਏ ॥੧੩੯੫॥

बीस रथी अउ महारथि तीस; अयोधन मै जमलोकि पठाए ॥१३९५॥

ਪੁਨਿ ਧਾਇ ਹਨੇ ਸਤਿ ਗੈ, ਹਯ ਦੁਇ ਸਤਿ; ਅਯੁਤ ਪਦਾਤ ਹਨੇ ਰਨ ਮੈ ॥

पुनि धाइ हने सति गै, हय दुइ सति; अयुत पदात हने रन मै ॥

ਸੁ ਮਹਾਰਥੀ ਅਉਰ ਪਚਾਸ ਹਨੇ; ਕਬਿ ਸ੍ਯਾਮ ਕਹੈ ਸੁ ਤਹੀ ਛਿਨ ਮੈ ॥

सु महारथी अउर पचास हने; कबि स्याम कहै सु तही छिन मै ॥

ਦਸ ਹੂੰ ਨ੍ਰਿਪ ਕੀ ਬਹੁ ਸੈਨ ਭਜੀ; ਲਖਿ ਜਿਉ ਮ੍ਰਿਗ ਕੇਹਰਿ ਕਉ ਬਨ ਮੈ ॥

दस हूं न्रिप की बहु सैन भजी; लखि जिउ म्रिग केहरि कउ बन मै ॥

ਤਿਹ ਸੰਘਰ ਮੈ ਖੜਗੇਸ ਬਲੀ; ਰੁਪਿ ਠਾਂਢੋ ਰਹਿਓ ਰਿਸ ਕੈ ਮਨ ਮੈ ॥੧੩੯੬॥

तिह संघर मै खड़गेस बली; रुपि ठांढो रहिओ रिस कै मन मै ॥१३९६॥

ਕਬਿਤੁ ॥

कबितु ॥

ਦਸੋ ਭੂਪ ਰਨ ਪਾਰਿਯੋ, ਸੈਨ ਕਉ ਬਿਪਤ ਡਾਰਿਓ; ਬੀਰ ਪ੍ਰਨ ਧਾਰਿਓ, ਨ ਡਰੈ ਹੈ ਕਾਹੂੰ ਆਨ ਸੋ ॥

दसो भूप रन पारियो, सैन कउ बिपत डारिओ; बीर प्रन धारिओ, न डरै है काहूं आन सो ॥

ਏ ਈ ਦਸ ਭੂਪਤਿ, ਰਿਸਾਇ ਸਮੁਹਾਇ ਗਏ; ਉਤ ਆਇ ਸਉਹੇ ਭਯੋ, ਮਹਾ ਸੂਰ ਮਾਨ ਸੋ ॥

ए ई दस भूपति, रिसाइ समुहाइ गए; उत आइ सउहे भयो, महा सूर मान सो ॥

ਕਹੈ ਕਬਿ ਸ੍ਯਾਮ, ਅਤਿ ਕ੍ਰੁਧ ਹੁਇ ਖੜਗ ਸਿੰਘ; ਤਾਨ ਕੈ ਕਮਾਨ ਕੋ, ਲਗਾਈ ਜਿਹ ਕਾਨ ਸੋ ॥

कहै कबि स्याम, अति क्रुध हुइ खड़ग सिंघ; तान कै कमान को, लगाई जिह कान सो ॥

ਗਜਰਾਜ ਭਾਰੇ, ਅਰੁ ਜੁਧ ਕੇ ਕਰਾਰੇ; ਦਸੋ ਮਾਰਿ ਡਾਰੇ, ਤਿਨ ਦਸ ਦਸ ਬਾਨ ਸੋ ॥੧੩੯੭॥

गजराज भारे, अरु जुध के करारे; दसो मारि डारे, तिन दस दस बान सो ॥१३९७॥

ਦੋਹਰਾ ॥

दोहरा ॥

ਪਾਚ ਬੀਰ ਜਦੁਬੀਰ ਕੇ; ਗਏ ਸੁ ਅਰਿ ਪਰ ਦਉਰਿ ॥

पाच बीर जदुबीर के; गए सु अरि पर दउरि ॥

ਛਕਤ ਸਿੰਘ ਅਰੁ ਛਤ੍ਰ ਸਿੰਘ; ਛੋਹ ਸਿੰਘ, ਸਿੰਘ ਗਉਰ ॥੧੩੯੮॥

छकत सिंघ अरु छत्र सिंघ; छोह सिंघ, सिंघ गउर ॥१३९८॥

ਸੋਰਠਾ ॥

सोरठा ॥

ਛਲਬਲ ਸਿੰਘ ਜਿਹ ਨਾਮ; ਮਹਾਬੀਰ ਬਲ ਬੀਰ ਕੋ ॥

छलबल सिंघ जिह नाम; महाबीर बल बीर को ॥

ਲਏ ਖੜਗ ਕਰਿ ਚਾਮ; ਖੜਗ ਸਿੰਘ ਪਰ ਸੋ ਚਲਿਓ ॥੧੩੯੯॥

लए खड़ग करि चाम; खड़ग सिंघ पर सो चलिओ ॥१३९९॥

ਚੌਪਈ ॥

चौपई ॥

ਜਬ ਹੀ ਪਾਚ ਬੀਰ ਮਿਲਿ ਧਾਏ ॥

जब ही पाच बीर मिलि धाए ॥

ਖੜਗ ਸਿੰਘ ਕੇ ਊਪਰ ਆਏ ॥

खड़ग सिंघ के ऊपर आए ॥

ਖੜਗ ਸਿੰਘ ਤਬ ਸਸਤ੍ਰ ਸੰਭਾਰੇ ॥

खड़ग सिंघ तब ससत्र स्मभारे ॥

ਸਬ ਹੀ ਪ੍ਰਾਨ ਬਿਨਾ ਕਰਿ ਡਾਰੇ ॥੧੪੦੦॥

सब ही प्रान बिना करि डारे ॥१४००॥

ਦੋਹਰਾ ॥

दोहरा ॥

ਦੁਆਦਸ ਜੋਧੇ ਕ੍ਰਿਸਨ ਕੇ; ਅਤਿ ਬਲਬੰਡ ਅਖੰਡ ॥

दुआदस जोधे क्रिसन के; अति बलबंड अखंड ॥

ਜੀਤ ਲਯੋ ਹੈ ਜਗਤ ਜਿਨ; ਬਲ ਕਰਿ ਭੁਜਾ ਪ੍ਰਚੰਡ ॥੧੪੦੧॥

जीत लयो है जगत जिन; बल करि भुजा प्रचंड ॥१४०१॥

ਸਵੈਯਾ ॥

सवैया ॥

ਬਾਲਮ ਸਿੰਘ ਮਹਾਮਤਿ ਸਿੰਘ; ਜਗਾਜਤ ਸਿੰਘ ਲਏ ਅਸਿ ਧਾਯੋ ॥

बालम सिंघ महामति सिंघ; जगाजत सिंघ लए असि धायो ॥

ਸਿੰਘ ਧਨੇਸ ਕ੍ਰਿਪਾਵਤ ਸਿੰਘ; ਸੁ ਜੋਬਨ ਸਿੰਘ ਮਹਾ ਬਰ ਪਾਯੋ ॥

सिंघ धनेस क्रिपावत सिंघ; सु जोबन सिंघ महा बर पायो ॥

ਜੀਵਨ ਸਿੰਘ ਚਲਿਯੋ ਜਗ ਸਿੰਘ; ਸਦਾ ਸਿੰਘ ਲੈ ਜਸ ਸਿੰਘ ਰਿਸਾਯੋ ॥

जीवन सिंघ चलियो जग सिंघ; सदा सिंघ लै जस सिंघ रिसायो ॥

ਬੀਰਮ ਸਿੰਘ ਲਏ ਸਕਤੀ; ਕਰ ਮੈ ਖੜਗੇਸ ਸੋ ਜੁਧੁ ਮਚਾਯੋ ॥੧੪੦੨॥

बीरम सिंघ लए सकती; कर मै खड़गेस सो जुधु मचायो ॥१४०२॥

ਦੋਹਰਾ ॥

दोहरा ॥

ਮੋਹਨ ਸਿੰਘ ਜਿਹਿ ਨਾਮ ਭਟ; ਸੋਊ ਭਯੋ ਤਿਨ ਸੰਗਿ ॥

मोहन सिंघ जिहि नाम भट; सोऊ भयो तिन संगि ॥

ਸਸਤ੍ਰ ਧਾਰਿ ਕਰ ਮੈ ਲੀਏ; ਸਾਜਿਯੋ ਕਵਚ ਨਿਖੰਗ ॥੧੪੦੩॥

ससत्र धारि कर मै लीए; साजियो कवच निखंग ॥१४०३॥

ਸਵੈਯਾ ॥

सवैया ॥

ਖੜਗੇਸ ਬਲੀ ਕਹੁ ਰਾਮ ਭਨੈ; ਸਭ ਭੂਪਨ ਬਾਨ ਪ੍ਰਹਾਰ ਕਰਿਓ ਹੈ ॥

खड़गेस बली कहु राम भनै; सभ भूपन बान प्रहार करिओ है ॥

ਠਾਂਢੋ ਰਹਿਓ ਦ੍ਰਿੜ ਭੂ ਪਰ ਮੇਰੁ ਸੋ; ਆਹਵ ਤੇ ਨਹੀ ਨੈਕੁ ਡਰਿਓ ਹੈ ॥

ठांढो रहिओ द्रिड़ भू पर मेरु सो; आहव ते नही नैकु डरिओ है ॥

ਕੋਪ ਸਿਉ ਓਪ ਬਢੀ ਤਿਹ ਆਨਨ; ਤਾ ਛਬਿ ਕੋ ਕਬਿ ਭਾਉ ਧਰਿਓ ਹੈ ॥

कोप सिउ ओप बढी तिह आनन; ता छबि को कबि भाउ धरिओ है ॥

ਰੋਸਿ ਕੀ ਆਗ ਪ੍ਰਚੰਡ ਭਈ; ਸਰ ਪੁੰਜ ਛੁਟੇ ਮਾਨੋ ਘੀਉ ਪਰਿਓ ਹੈ ॥੧੪੦੪॥

रोसि की आग प्रचंड भई; सर पुंज छुटे मानो घीउ परिओ है ॥१४०४॥

TOP OF PAGE

Dasam Granth