ਦਸਮ ਗਰੰਥ । दसम ग्रंथ ।

Page 413

ਦੋਹਰਾ ॥

दोहरा ॥

ਉਤ ਬਰਛੀ ਕੇ ਲਗਤ ਹੀ; ਪ੍ਰਾਨ ਤਜੇ ਬਲਵਾਨ ॥

उत बरछी के लगत ही; प्रान तजे बलवान ॥

ਸਬ ਦੈਤਨ ਕੋ ਮਨ ਡਰਿਓ; ਹਾ ਹਾ ! ਕੀਓ ਬਖਾਨ ॥੧੩੧੮॥

सब दैतन को मन डरिओ; हा हा ! कीओ बखान ॥१३१८॥

ਬਿਕ੍ਰਤਾਨਨ ਜਬ ਮਾਰਿਓ; ਸਕਤਿ ਸਿੰਘ ਰਨਧੀਰਿ ॥

बिक्रतानन जब मारिओ; सकति सिंघ रनधीरि ॥

ਸੋ ਕੁਰੂਪ ਅਵਿਲੋਕ ਕੈ; ਸਹਿ ਨ ਸਕਿਓ ਦੁਖੁ ਬੀਰ ॥੧੩੧੯॥

सो कुरूप अविलोक कै; सहि न सकिओ दुखु बीर ॥१३१९॥

ਸਵੈਯਾ ॥

सवैया ॥

ਬਿਕ੍ਰਤਾਨਨ ਕੋ ਬਧ ਪੇਖਿ ਕੁਰੂਪ; ਸੁ ਕਾਲ ਕੋ ਪ੍ਰੇਰਿਓ ਅਕਾਸ ਤੇ ਆਯੋ ॥

बिक्रतानन को बध पेखि कुरूप; सु काल को प्रेरिओ अकास ते आयो ॥

ਬਾਨ ਕਮਾਨ ਕ੍ਰਿਪਾਨ ਗਦਾ ਗਹਿ; ਲੈ ਕਰ ਮੈ ਅਤਿ ਜੁਧ ਮਚਾਯੋ ॥

बान कमान क्रिपान गदा गहि; लै कर मै अति जुध मचायो ॥

ਸ੍ਰੀ ਸਕਤੇਸ ਬਡੁ ਧਨੁ ਤਾਨ ਕੈ; ਬਾਨ ਮਹਾ ਅਰਿ ਗ੍ਰੀਵ ਲਗਾਯੋ ॥

स्री सकतेस बडु धनु तान कै; बान महा अरि ग्रीव लगायो ॥

ਸੀਸ ਪਰਿਓ ਕਟਿ ਕੈ ਧਰਨੀ; ਸੁ ਕਬੰਧ ਲਏ ਅਸਿ ਕੋ ਰਨਿ ਧਾਯੋ ॥੧੩੨੦॥

सीस परिओ कटि कै धरनी; सु कबंध लए असि को रनि धायो ॥१३२०॥

ਕਬਿਯੋ ਬਾਚ ਦੋਹਰਾ ॥

कबियो बाच दोहरा ॥

ਸਕਤਿ ਸਿੰਘ ਕੇ ਸਾਮੁਹੇ; ਗਯੋ ਲੀਏ ਕਰਵਾਰ ॥

सकति सिंघ के सामुहे; गयो लीए करवार ॥

ਏਕ ਬਾਨ ਨ੍ਰਿਪ ਨੇ ਹਨਿਯੋ; ਗਿਰਿਯੋ ਭੂਮਿ ਮਝਾਰਿ ॥੧੩੨੧॥

एक बान न्रिप ने हनियो; गिरियो भूमि मझारि ॥१३२१॥

ਜਬ ਕੁਰੂਪ ਸੈਨਾ ਸਹਿਤ; ਭੂਪਤਿ ਦਯੋ ਸੰਘਾਰ ॥

जब कुरूप सैना सहित; भूपति दयो संघार ॥

ਤਬ ਜਾਦਵ ਲਖ ਸਮਰ ਮੈ; ਕੀਨੋ ਹਾਹਾਕਾਰ ॥੧੩੨੨॥

तब जादव लख समर मै; कीनो हाहाकार ॥१३२२॥

ਬਹੁਤੁ ਲਰਿਯੋ ਅਰਿ ਬੀਰ ਰਨਿ; ਕਹਿਓ ਸ੍ਯਾਮ ਸੋ ਰਾਮ ॥

बहुतु लरियो अरि बीर रनि; कहिओ स्याम सो राम ॥

ਕਿਉ ਨ ਲਰੈ? ਕਹਿਯੋ ਕ੍ਰਿਸਨ ਜੂ; ਸਕਤਿ ਸਿੰਘ ਜਿਹ ਨਾਮ ॥੧੩੨੩॥

किउ न लरै? कहियो क्रिसन जू; सकति सिंघ जिह नाम ॥१३२३॥

ਚੌਪਈ ॥

चौपई ॥

ਤਬ ਹਰਿ ਜੂ ਸਬ ਸੋ ਇਮ ਕਹਿਯੋ ॥

तब हरि जू सब सो इम कहियो ॥

ਸਕਤਿ ਸਿੰਘ ਬਧ ਹਮ ਤੇ ਰਹਿਯੋ ॥

सकति सिंघ बध हम ते रहियो ॥

ਇਨ ਅਤਿ ਹਿਤ ਸੋ ਚੰਡਿ ਮਨਾਈ ॥

इन अति हित सो चंडि मनाई ॥

ਤਾ ਤੇ ਹਮਰੀ ਸੈਨ ਖਪਾਈ ॥੧੩੨੪॥

ता ते हमरी सैन खपाई ॥१३२४॥

ਦੋਹਰਾ ॥

दोहरा ॥

ਤਾ ਤੇ ਤੁਮ ਹੂੰ ਚੰਡਿ ਕੀ; ਸੇਵ ਕਰਹੁ ਚਿਤੁ ਲਾਇ ॥

ता ते तुम हूं चंडि की; सेव करहु चितु लाइ ॥

ਜੀਤਨ ਕੋ ਬਰੁ ਦੇਇਗੀ; ਅਰਿ ਤਬ ਲੀਜਹੁ ਘਾਇ ॥੧੩੨੫॥

जीतन को बरु देइगी; अरि तब लीजहु घाइ ॥१३२५॥

ਜਾਗਤ ਜਾ ਕੀ ਜੋਤਿ ਜਗਿ; ਜਲਿ ਥਲਿ ਰਹੀ ਸਮਾਇ ॥

जागत जा की जोति जगि; जलि थलि रही समाइ ॥

ਬ੍ਰਹਮ ਬਿਸਨੁ ਹਰ ਰੂਪ ਮੈ; ਤ੍ਰਿਗੁਨਿ ਰਹੀ ਠਹਰਾਇ ॥੧੩੨੬॥

ब्रहम बिसनु हर रूप मै; त्रिगुनि रही ठहराइ ॥१३२६॥

ਸਵੈਯਾ ॥

सवैया ॥

ਜਾ ਕੀ ਕਲਾ ਬਰਤੈ ਜਗ ਮੈ; ਅਰੁ ਜਾ ਕੀ ਕਲਾ ਸਬ ਰੂਪਨ ਮੈ ॥

जा की कला बरतै जग मै; अरु जा की कला सब रूपन मै ॥

ਅਰੁ ਜਾ ਕੀ ਕਲਾ ਬਿਮਲਾ ਹਰ ਕੇ; ਕਮਲਾ ਪਤਿ ਕੇ ਕਮਲਾ ਤਨ ਮੈ ॥

अरु जा की कला बिमला हर के; कमला पति के कमला तन मै ॥

ਪੁਨਿ ਜਾ ਕੀ ਕਲਾ ਗਿਰਿ ਰੂਖਨ ਮੈ; ਸਸਿ ਪੂਖਨ ਮੈ ਮਘਵਾ ਘਨ ਮੈ ॥

पुनि जा की कला गिरि रूखन मै; ससि पूखन मै मघवा घन मै ॥

ਤੁਮ ਹੂੰ ਨਹੀ ਜਾਨੀ ਭਵਾਨੀ ਕਲਾ; ਜਗ ਮਾਨੀ ਕੋ ਧ੍ਯਾਨੁ ਕਰੋ ਮਨ ਮੈ ॥੧੩੨੭॥

तुम हूं नही जानी भवानी कला; जग मानी को ध्यानु करो मन मै ॥१३२७॥

ਦੋਹਰਾ ॥

दोहरा ॥

ਸਕਤਿ ਸਿੰਘ ਬਰੁ ਸਕਤਿ ਸੋ; ਮਾਂਗਿ ਲਯੋ ਬਲਵਾਨਿ ॥

सकति सिंघ बरु सकति सो; मांगि लयो बलवानि ॥

ਤਾਹੀ ਕੇ ਪ੍ਰਸਾਦਿ ਤੇ; ਰਨ ਜੀਤਤ ਨਹੀ ਹਾਨਿ ॥੧੩੨੮॥

ताही के प्रसादि ते; रन जीतत नही हानि ॥१३२८॥

ਸਿਵ ਸੂਰਜ ਸਸਿ ਸਚੀਪਤਿ; ਬ੍ਰਹਮ ਬਿਸਨੁ ਸੁਰ ਕੋਇ ॥

सिव सूरज ससि सचीपति; ब्रहम बिसनु सुर कोइ ॥

ਜੋ ਇਹ ਸੋ ਰਿਸ ਕੈ ਲਰੈ; ਜੀਤ ਨ ਜੈ ਹੈ ਸੋਇ ॥੧੩੨੯॥

जो इह सो रिस कै लरै; जीत न जै है सोइ ॥१३२९॥

ਸਵੈਯਾ ॥

सवैया ॥

ਜਉ ਹਰ ਆਇ ਭਿਰੇ ਇਹ ਸੋ; ਨਹੀ ਦੇਖਤ ਹੋਂ ਬਲੁ ਹੈ ਤਿਨ ਮੋ ॥

जउ हर आइ भिरे इह सो; नही देखत हों बलु है तिन मो ॥

ਚਤੁਰਾਨਨ ਅਉਰੁ ਖੜਾਨਨ ਬਿਸਨੁ; ਘਨੋ ਬਲ ਹੈ ਸੁ ਕਹਿਓ ਜਿਨ ਮੋ ॥

चतुरानन अउरु खड़ानन बिसनु; घनो बल है सु कहिओ जिन मो ॥

ਪੁਨਿ ਭੂਤ ਪਿਸਾਚ ਸੁਰਾਦਿਕ ਜੇ; ਅਸੁਰਾਦਿਕ ਹੈ ਗਨਤੀ ਕਿਨ ਮੋ? ॥

पुनि भूत पिसाच सुरादिक जे; असुरादिक है गनती किन मो? ॥

ਜਦੁਬੀਰ ਕਹਿਯੋ ਸਬ ਬੀਰਨ ਸੋਂ; ਸੁ ਇਤੋ ਬਲ ਭੂਪ ਧਰੈ ਇਨ ਮੋ ॥੧੩੩੦॥

जदुबीर कहियो सब बीरन सों; सु इतो बल भूप धरै इन मो ॥१३३०॥

TOP OF PAGE

Dasam Granth