ਦਸਮ ਗਰੰਥ । दसम ग्रंथ ।

Page 414

ਕਾਨ੍ਹ ਜੂ ਬਾਚ ॥

कान्ह जू बाच ॥

ਸਵੈਯਾ ॥

सवैया ॥

ਜੁਧੁ ਕਰੋ ਤੁਮ ਜਾਹੁ ਉਤੈ; ਇਤ ਹਉ ਹੀ ਭਵਾਨੀ ਕੋ ਜਾਪੁ ਜਪੈਹਉ ॥

जुधु करो तुम जाहु उतै; इत हउ ही भवानी को जापु जपैहउ ॥

ਐਸੇ ਕਹਿਯੋ ਜਦੁਬੀਰ ਅਬੈ; ਅਤਿ ਹੀ ਹਿਤ ਭਾਵ ਤੇ ਥਾਪ ਥਪੈਹਉ ॥

ऐसे कहियो जदुबीर अबै; अति ही हित भाव ते थाप थपैहउ ॥

ਹੈ ਕੇ ਪ੍ਰਤਛ ਕਹੈ ਬਰ ਮਾਂਗ; ਹਨੋ ਸਕਤੇਸਿ ਇਹੈ ਬਰੁ ਲੈਹਉ ॥

है के प्रतछ कहै बर मांग; हनो सकतेसि इहै बरु लैहउ ॥

ਤਉ ਚੜ ਕੈ ਅਪੁਨੇ ਰਥ ਪੈ; ਅਬ ਹੀ ਰਨ ਮੈ ਇਹ ਕੋ ਬਧ ਕੈਹਉ ॥੧੩੩੧॥

तउ चड़ कै अपुने रथ पै; अब ही रन मै इह को बध कैहउ ॥१३३१॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਬੀਰ ਪਠੇ ਜਦੁਬੀਰ ਉਤੈ; ਇਤ ਭੂਮਿ ਮੈ ਬੈਠਿ ਸਿਵਾ ਜਪੁ ਕੀਨੋ ॥

बीर पठे जदुबीर उतै; इत भूमि मै बैठि सिवा जपु कीनो ॥

ਅਉਰ ਦਈ ਸੁਧਿ ਛਾਡਿ ਸਬੈ; ਤਬ ਤਾਹੀ ਕੇ ਧ੍ਯਾਨ ਬਿਖੈ ਮਨੁ ਦੀਨੋ ॥

अउर दई सुधि छाडि सबै; तब ताही के ध्यान बिखै मनु दीनो ॥

ਚੰਡਿ ਤਬੈ ਪਰਤਛ ਭਈ; ਬਰੁ ਮਾਂਗਹੁ ਜੋ ਮਨ ਮੈ ਜੋਈ ਚੀਨੋ ॥

चंडि तबै परतछ भई; बरु मांगहु जो मन मै जोई चीनो ॥

ਯਾ ਅਰਿ ਆਜ ਹਨੋ ਰਨ ਮੈ; ਘਨ ਸ੍ਯਾਮ ਜੂ ਮਾਂਗਿ ਇਹੈ ਬਰ ਲੀਨੋ ॥੧੩੩੨॥

या अरि आज हनो रन मै; घन स्याम जू मांगि इहै बर लीनो ॥१३३२॥

ਯੌ ਬਰੁ ਪਾਇ ਚੜਿਯੋ ਰਥ ਪੈ; ਹਰਿ ਜੂ ਮਨ ਬੀਚ ਪ੍ਰਸੰਨਿ ਭਯੋ ॥

यौ बरु पाइ चड़ियो रथ पै; हरि जू मन बीच प्रसंनि भयो ॥

ਜਪੁ ਕੈ ਜੁ ਭਵਾਨੀ ਤੇ ਸ੍ਯਾਮ ਕਹੈ; ਅਰਿ ਮਾਰਨ ਕੋ ਬਰੁ ਮਾਂਗ ਲਯੋ ॥

जपु कै जु भवानी ते स्याम कहै; अरि मारन को बरु मांग लयो ॥

ਸਬ ਆਯੁਧ ਲੈ ਬਰਬੀਰ ਬਲੀ ਹੂ ਕੇ; ਸਾਮੁਹੇ ਤਉ ਜਦੁਬੀਰ ਗਯੋ ॥

सब आयुध लै बरबीर बली हू के; सामुहे तउ जदुबीर गयो ॥

ਮਨੋ ਜੀਤ ਕੇ ਅੰਕੁਰ ਜਾਤ ਰਹਿਯੋ; ਹੁਤੋ ਯਾ ਬਰ ਤੇ ਉਪਜਿਯੋ ਸੁ ਨਯੋ ॥੧੩੩੩॥

मनो जीत के अंकुर जात रहियो; हुतो या बर ते उपजियो सु नयो ॥१३३३॥

ਦੋਹਰਾ ॥

दोहरा ॥

ਸਕਤਿ ਸਿੰਘ ਉਤ ਸਮਰ ਮੈ; ਬਹੁਤ ਹਨੇ ਬਰ ਸੂਰ ॥

सकति सिंघ उत समर मै; बहुत हने बर सूर ॥

ਤਬ ਹੀ ਤਿਨ ਕੇ ਤਨਨ ਸਿਉ; ਭੂਮਿ ਰਹੀ ਭਰਪੂਰਿ ॥੧੩੩੪॥

तब ही तिन के तनन सिउ; भूमि रही भरपूरि ॥१३३४॥

ਸਵੈਯਾ ॥

सवैया ॥

ਜੁਧੁ ਕਰੇ ਸਕਤੇਸ ਬਲੀ; ਤਿਹ ਠਾਂ ਹਰਿ ਆਇ ਕੈ ਰੂਪੁ ਦਿਖਾਯੋ ॥

जुधु करे सकतेस बली; तिह ठां हरि आइ कै रूपु दिखायो ॥

ਜਾਤ ਕਹਾ? ਰਹੁ ਰੇ ! ਥਿਰ ਹ੍ਵੈ ਅਬ; ਹਉ ਤੁਮ ਪੈ ਬਲੁ ਕੈ ਇਤ ਆਇਓ ॥

जात कहा? रहु रे ! थिर ह्वै अब; हउ तुम पै बलु कै इत आइओ ॥

ਕੋਪ ਗਦਾ ਕਰ ਲੈ ਘਨ ਸ੍ਯਾਮ ਸੁ; ਸਤ੍ਰ ਕੇ ਸੀਸ ਪੈ ਘਾਉ ਲਗਾਯੋ ॥

कोप गदा कर लै घन स्याम सु; सत्र के सीस पै घाउ लगायो ॥

ਪ੍ਰਾਨ ਤਜਿਓ ਮਨਿ ਚੰਡਿ ਭਜਿਓ; ਤਿਹ ਕੋ ਤਨੁ ਤਾਹਿ ਕੇ ਲੋਕਿ ਸਿਧਾਰਿਓ ॥੧੩੩੫॥

प्रान तजिओ मनि चंडि भजिओ; तिह को तनु ताहि के लोकि सिधारिओ ॥१३३५॥

ਪ੍ਰਾਨ ਚਲਿਯੋ ਤਿਹ ਕੋ ਤਬ ਹੀ; ਜਬ ਹੀ ਤਨ ਚੰਡਿ ਕੇ ਲੋਗ ਪਧਾਰਿਓ ॥

प्रान चलियो तिह को तब ही; जब ही तन चंडि के लोग पधारिओ ॥

ਸੂਰਜ ਇੰਦ੍ਰ ਸਨਾਦਿਕ ਜੇ; ਸੁਰ ਹੂੰ ਮਿਲਿ ਕੈ ਜਸੁ ਤਾਹਿ ਉਚਾਰਿਓ ॥

सूरज इंद्र सनादिक जे; सुर हूं मिलि कै जसु ताहि उचारिओ ॥

ਐਸੋ ਨ ਆਗੇ ਲਰਿਯੋ ਰਨ ਮੈ ਕੋਊ; ਅਪਨੀ ਬੈਸਿ ਮੈ ਨਾਹਿ ਨਿਹਾਰਿਓ ॥

ऐसो न आगे लरियो रन मै कोऊ; अपनी बैसि मै नाहि निहारिओ ॥

ਸ੍ਰੀ ਸਕਤੇਸ ਬਲੀ ਧਨਿ ਹੈ; ਹਰਿ ਸੋ ਲਰਿ ਕੈ ਪਰਲੋਕਿ ਸਿਧਾਰਿਓ ॥੧੩੩੬॥

स्री सकतेस बली धनि है; हरि सो लरि कै परलोकि सिधारिओ ॥१३३६॥

ਚੌਪਈ ॥

चौपई ॥

ਜਬੈ ਚੰਡਿ ਕੋ ਹਰਿ ਬਰੁ ਪਾਯੋ ॥

जबै चंडि को हरि बरु पायो ॥

ਸਕਤਿ ਸਿੰਘ ਕੋ ਮਾਰਿ ਗਿਰਾਯੋ ॥

सकति सिंघ को मारि गिरायो ॥

ਅਉਰ ਸਤ੍ਰ ਬਹੁ ਗਏ ਪਰਾਈ ॥

अउर सत्र बहु गए पराई ॥

ਰਵਿ ਨਿਹਾਰਿ ਜ੍ਯੋਂ ਤਮ ਨ ਰਹਾਈ ॥੧੩੩੭॥

रवि निहारि ज्यों तम न रहाई ॥१३३७॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਦੁਆਦਸ ਭੂਪ ਸਕਤਿ ਸਿੰਘ ਸੁਧਾ ਬਧਹਿ ਧਯਾਇ ਸਮਾਪਤੰ ॥

इति स्री बचित्र नाटक ग्रंथे क्रिसनावतारे जुध प्रबंधे दुआदस भूप सकति सिंघ सुधा बधहि धयाइ समापतं ॥

TOP OF PAGE

Dasam Granth