ਦਸਮ ਗਰੰਥ । दसम ग्रंथ ।

Page 412

ਹੇਰਿ ਚਮੂੰ ਬਹੁ ਸਤ੍ਰਨ ਕੀ; ਸਕਤੇਸ ਬਲੀ ਮਨਿ ਰੋਸ ਭਯੋ ਹੈ ॥

हेरि चमूं बहु सत्रन की; सकतेस बली मनि रोस भयो है ॥

ਧੀਰਜ ਬਾਧਿ ਅਯੋਧਨ ਮਾਝਿ; ਸਰਾਸਨਿ ਬਾਨ ਸੁ ਪਾਨਿ ਲਯੋ ਹੈ ॥

धीरज बाधि अयोधन माझि; सरासनि बान सु पानि लयो है ॥

ਤ੍ਰਾਸ ਸਬੈ ਤਜਿ ਕੈ ਲਜਿ ਕੈ; ਅਰਿ ਕੇ ਦਲ ਕੇ ਸਮੁਹੇ ਸੁ ਗਯੋ ਹੈ ॥

त्रास सबै तजि कै लजि कै; अरि के दल के समुहे सु गयो है ॥

ਦਾਨਵ ਮੇਘ ਬਿਡਾਰਨ ਕੋ; ਰਨ ਮੈ ਮਨੋ ਬੀਰ ਸਮੀਰ ਭਯੋ ਹੈ ॥੧੩੧੦॥

दानव मेघ बिडारन को; रन मै मनो बीर समीर भयो है ॥१३१०॥

ਅੰਤ੍ਰ ਧ੍ਯਾਨ ਕੁਰੂਪ ਭਯੋ; ਨਭ ਮੈ ਤਿਹ ਜਾਇ ਕੈ ਬੈਨ ਉਚਾਰੇ ॥

अंत्र ध्यान कुरूप भयो; नभ मै तिह जाइ कै बैन उचारे ॥

ਜੈਹੋ ਕਹਾ ਹਮ ਤੇ ਭਜਿ ਕੈ? ਗਜ ਬਾਜ ਅਨੇਕ ਅਕਾਸ ਤੇ ਡਾਰੇ ॥

जैहो कहा हम ते भजि कै? गज बाज अनेक अकास ते डारे ॥

ਰੂਖ ਪਖਾਨ ਸਿਲਾ ਰਥ ਸਿੰਘ; ਧਰਾਧਰ ਰੀਛ ਮਹਾ ਅਹਿ ਕਾਰੇ ॥

रूख पखान सिला रथ सिंघ; धराधर रीछ महा अहि कारे ॥

ਆਨਿ ਪਰੇ ਰਨ ਭੂਮਿ ਮੈ ਜੋਰ ਸੋ; ਭੂਪ ਬਚਿਓ, ਸਿਗਰੇ ਦਬਿ ਮਾਰੇ ॥੧੩੧੧॥

आनि परे रन भूमि मै जोर सो; भूप बचिओ, सिगरे दबि मारे ॥१३११॥

ਜੇਤਕ ਡਾਰਿ ਦਏ ਨ੍ਰਿਪ ਪੈ ਗਿਰਿ; ਤੇਤਕ ਬਾਨਨ ਸਾਥ ਨਿਵਾਰੇ ॥

जेतक डारि दए न्रिप पै गिरि; तेतक बानन साथ निवारे ॥

ਜੇ ਰਜਨੀਚਰ ਠਾਢੇ ਹੁਤੇ; ਸਕਤੇਸ ਬਲੀ, ਤਿਹ ਓਰਿ ਪਧਾਰੇ ॥

जे रजनीचर ठाढे हुते; सकतेस बली, तिह ओरि पधारे ॥

ਪਾਨਿ ਕ੍ਰਿਪਾਨ ਲਏ ਬਲਵਾਨ ਸੁ; ਘਾਇਲ ਏਕ ਕਰੇ, ਇਕ ਮਾਰੇ ॥

पानि क्रिपान लए बलवान सु; घाइल एक करे, इक मारे ॥

ਦੈਤ ਚਮੂੰ ਨ ਬਸਾਤ ਕਛੂ; ਅਪਨੇ ਛਲ ਛਿਦ੍ਰਨਿ ਕੈ ਸਬ ਹਾਰੇ ॥੧੩੧੨॥

दैत चमूं न बसात कछू; अपने छल छिद्रनि कै सब हारे ॥१३१२॥

ਨ੍ਰਿਪ ਨੇ ਬਹੁਰੋ ਧਨੁ ਬਾਨ ਲਯੋ; ਰਿਸ ਸਾਥ ਕੁਰੂਪ ਕੇ ਬੀਰ ਹਨੇ ॥

न्रिप ने बहुरो धनु बान लयो; रिस साथ कुरूप के बीर हने ॥

ਜੇਊ ਜੀਵਤ ਥੇ ਕਰਿ ਆਯੁਧ ਲੈ; ਅਰਰਾਇ ਪਰੇ ਬਰਬੀਰ ਘਨੇ ॥

जेऊ जीवत थे करि आयुध लै; अरराइ परे बरबीर घने ॥

ਜੇਊ ਆਨਿ ਲਰੇ ਬਿਨੁ ਪ੍ਰਾਨ ਕਰੇ; ਰੁਪਿ ਠਾਢੇ ਲਰੇ ਕੋਊ ਸ੍ਰਉਨ ਸਨੇ ॥

जेऊ आनि लरे बिनु प्रान करे; रुपि ठाढे लरे कोऊ स्रउन सने ॥

ਮਨਿ ਯੌ ਉਪਮਾ ਉਪਜੀ, ਰਿਤੁਰਾਜ; ਸਮੈ ਦ੍ਰੁਮ ਕਿੰਸਕ ਲਾਲ ਬਨੇ ॥੧੩੧੩॥

मनि यौ उपमा उपजी, रितुराज; समै द्रुम किंसक लाल बने ॥१३१३॥

ਦੋਹਰਾ ॥

दोहरा ॥

ਸਕਤਿ ਸਿੰਘ ਤਿਹ ਸਮਰ ਮੈ; ਬਹੁਰੋ ਸਸਤ੍ਰ ਸੰਭਾਰਿ ॥

सकति सिंघ तिह समर मै; बहुरो ससत्र स्मभारि ॥

ਅਸੁਰ ਸੈਨ ਮੈ ਭਟ ਪ੍ਰਬਲ; ਤੇ ਬਹੁ ਦਏ ਸੰਘਾਰ ॥੧੩੧੪॥

असुर सैन मै भट प्रबल; ते बहु दए संघार ॥१३१४॥

ਸਵੈਯਾ ॥

सवैया ॥

ਬਿਕ੍ਰਤਾਨਨ ਨਾਮ ਕਰੂਪ ਕੋ ਬਾਂਧਵ; ਕੋਪ ਭਯੋ ਅਸਿ ਪਾਨਿ ਗਹਿਓ ॥

बिक्रतानन नाम करूप को बांधव; कोप भयो असि पानि गहिओ ॥

ਕਬਿ ਸ੍ਯਾਮ ਕਹੈ ਰਨ ਮੈ ਤਿਹ ਕੋ; ਮਨ ਮੈ ਅਰਿ ਕੇ ਬਧਬੇ ਕੋ ਚਹਿਓ ॥

कबि स्याम कहै रन मै तिह को; मन मै अरि के बधबे को चहिओ ॥

ਸੁ ਧਵਾਇ ਕੈ ਸ੍ਯੰਦਨ ਆਯੋ ਤਹਾ; ਨ ਟਰਿਓ ਵਹ ਜੁਧ ਹੀ ਕੋ ਉਮਹਿਓ ॥

सु धवाइ कै स्यंदन आयो तहा; न टरिओ वह जुध ही को उमहिओ ॥

ਸੁਨਿ ਰੇ ਸਕਤੇਸ ! ਸੰਭਾਰਿ, ਸੰਘਾਰਤ; ਹੋ ਤੁਮ ਕੋ ਇਹ ਭਾਂਤਿ ਕਹਿਓ ॥੧੩੧੫॥

सुनि रे सकतेस ! स्मभारि, संघारत; हो तुम को इह भांति कहिओ ॥१३१५॥

ਦੋਹਰਾ ॥

दोहरा ॥

ਸਕਤਿ ਸਿੰਘ ਯਹਿ ਬਚਨਿ ਸੁਨਿ; ਲੀਨੀ ਸਕਤਿ ਉਠਾਇ ॥

सकति सिंघ यहि बचनि सुनि; लीनी सकति उठाइ ॥

ਚਪਲਾ ਸੀ ਰਵਿ ਕਿਰਨ ਸੀ; ਅਰਿ ਤਕਿ ਦਈ ਚਲਾਇ ॥੧੩੧੬॥

चपला सी रवि किरन सी; अरि तकि दई चलाइ ॥१३१६॥

ਸਵੈਯਾ ॥

सवैया ॥

ਲਾਗਿ ਗਈ ਬਿਕ੍ਰਤਾਨਨ ਕੇ ਉਰਿ; ਚੀਰ ਕੈ ਤਾ ਤਨ ਪਾਰ ਭਈ ॥

लागि गई बिक्रतानन के उरि; चीर कै ता तन पार भई ॥

ਜਿਹ ਊਪਰਿ ਕੰਚਨ ਕੀ ਸਬ ਆਕ੍ਰਿਤ; ਹੈ ਸਬ ਹੀ ਸੋਊ ਲੋਹ ਮਈ ॥

जिह ऊपरि कंचन की सब आक्रित; है सब ही सोऊ लोह मई ॥

ਲਸਕੈ ਉਰਿ ਰਾਕਸ ਕੇ ਮਧ ਯੌ; ਉਪਮਾ ਤਿਹ ਕੀ ਕਬਿ ਭਾਖ ਦਈ ॥

लसकै उरि राकस के मध यौ; उपमा तिह की कबि भाख दई ॥

ਮਨੋ ਰਾਹੁ ਬਿਚਾਰ ਕੈ ਪੂਰਬ ਬੈਰ ਕੋ; ਸੂਰਜ ਕੀ ਕਰਿ ਲੀਲ ਲਈ ॥੧੩੧੭॥

मनो राहु बिचार कै पूरब बैर को; सूरज की करि लील लई ॥१३१७॥

TOP OF PAGE

Dasam Granth