ਦਸਮ ਗਰੰਥ । दसम ग्रंथ ।

Page 411

ਐਸੇ ਕਹਿ ਗਦਾ ਗਹਿ ਬੜੇ ਬ੍ਰਿਛ ਕੇ ਸਮਾਨ; ਲੀਨ ਅਸਿ ਪਾਨਿ, ਅਉਰ ਸਸਤ੍ਰਨਿ ਸਹਤ ਹੈ ॥

ऐसे कहि गदा गहि बड़े ब्रिछ के समान; लीन असि पानि, अउर ससत्रनि सहत है ॥

ਬਹੁਰੋ ਪੁਕਾਰਿ ਦੈਤ ਕਹਿਯੋ ਹੈ ਨਿਹਾਰਿ; ਨ੍ਰਿਪ ! ਤੋ ਮੈ ਕੋਊ ਘਰੀ ਪਲ ਜੀਵਨ ਰਹਤ ਹੈ ॥੧੩੦੦॥

बहुरो पुकारि दैत कहियो है निहारि; न्रिप ! तो मै कोऊ घरी पल जीवन रहत है ॥१३००॥

ਦੋਹਰਾ ॥

दोहरा ॥

ਸਕਤਿ ਸਿੰਘ ਸੁਨਿ ਅਰਿ ਸਬਦਿ; ਬੋਲਿਯੋ ਕੋਪੁ ਬਢਾਇ ॥

सकति सिंघ सुनि अरि सबदि; बोलियो कोपु बढाइ ॥

ਜਾਨਤ ਹੋ ਘਨ ਕ੍ਵਾਰ ਕੋ; ਗਰਜਤ, ਬਰਸਿ ਨ ਆਇ ॥੧੩੦੧॥

जानत हो घन क्वार को; गरजत, बरसि न आइ ॥१३०१॥

ਸਵੈਯਾ ॥

सवैया ॥

ਯੌ ਸੁਨਿ ਕੈ ਤਿਹ ਬਾਤ ਨਿਸਾਚਰ; ਜੀ ਅਪੁਨੇ ਅਤਿ ਕੋਪ ਭਰਿਓ ॥

यौ सुनि कै तिह बात निसाचर; जी अपुने अति कोप भरिओ ॥

ਅਸਿ ਲੈ ਤਿਹ ਸਾਮੁਹੇ ਆਇ ਅਰਿਯੋ; ਸਕਤੇਸ ਬਲੀ ਨਹੀ ਨੈਕੁ ਡਰਿਓ ॥

असि लै तिह सामुहे आइ अरियो; सकतेस बली नही नैकु डरिओ ॥

ਬਹੁ ਜੁਧ ਕੈ ਅੰਤਰਿ ਧਿਆਨ ਭਯੋ; ਨਭਿ ਮੈ ਪ੍ਰਗਟਿਯੋ ਤੇ ਉਚਰਿਓ ॥

बहु जुध कै अंतरि धिआन भयो; नभि मै प्रगटियो ते उचरिओ ॥

ਅਬ ਤੋਹਿ ਸੰਘਾਰਿਤ ਹੋ ਪਲ ਮੈ; ਧਨੁ ਬਾਨ ਸੰਭਾਰ ਕੈ ਪਾਨਿ ਧਰਿਓ ॥੧੩੦੨॥

अब तोहि संघारित हो पल मै; धनु बान स्मभार कै पानि धरिओ ॥१३०२॥

ਦੋਹਰਾ ॥

दोहरा ॥

ਬਾਨਨ ਕੀ ਬਰਖਾ ਕਰਤ; ਨਭ ਤੇ ਉਤਰਿਯੋ ਕ੍ਰੂਰ ॥

बानन की बरखा करत; नभ ते उतरियो क्रूर ॥

ਪੁਨਿ ਆਯੋ ਰਨ ਭੂਮਿ ਮੈ; ਅਧਿਕ ਲਰਿਯੋ ਬਰ ਸੂਰ ॥੧੩੦੩॥

पुनि आयो रन भूमि मै; अधिक लरियो बर सूर ॥१३०३॥

ਸਵੈਯਾ ॥

सवैया ॥

ਬੀਰਨ ਮਾਰ ਕੈ ਦੈਤ ਬਲੀ; ਅਪਨੇ ਚਿਤ ਮੈ ਅਤਿ ਹੀ ਹਰਖਿਓ ਹੈ ॥

बीरन मार कै दैत बली; अपने चित मै अति ही हरखिओ है ॥

ਹੀ ਤਜਿ ਸੰਕ ਨਿਸੰਕ ਭਯੋ; ਸਕਤੇਸ ਸੰਘਾਰਬੇ ਕੋ ਸਰਖਿਓ ਹੈ ॥

ही तजि संक निसंक भयो; सकतेस संघारबे को सरखिओ है ॥

ਜਿਉ ਚਪਲਾ ਚਮਕੈ ਦਮਕੈ; ਬਰਿ ਚਾਂਪ ਲੀਯੋ ਕਰ ਮੈ ਕਰਖਿਓ ਹੈ ॥

जिउ चपला चमकै दमकै; बरि चांप लीयो कर मै करखिओ है ॥

ਮੇਘ ਪਰੇ ਬਰ ਬੂੰਦਨ ਜਿਉ; ਸਰ ਜਾਲ ਕਰਾਲਨਿ ਤਿਉ ਬਰਖਿਓ ਹੈ ॥੧੩੦੩॥

मेघ परे बर बूंदन जिउ; सर जाल करालनि तिउ बरखिओ है ॥१३०३॥

ਸੋਰਠਾ ॥

सोरठा ॥

ਪਗ ਨ ਟਰਿਓ ਬਰ ਬੀਰ; ਸਕਤਿ ਸਿੰਘ ਧੁਜ ਕ੍ਰੂਰ ਤੇ ॥

पग न टरिओ बर बीर; सकति सिंघ धुज क्रूर ते ॥

ਅਚਲ ਰਹਿਓ ਰਨ ਧੀਰ; ਜਿਉ ਅੰਗਦ ਰਾਵਨ ਸਭਾ ॥੧੩੦੫॥

अचल रहिओ रन धीर; जिउ अंगद रावन सभा ॥१३०५॥

ਸਵੈਯਾ ॥

सवैया ॥

ਭਾਜਤ ਨਾਹਿਨ ਆਹਵ ਤੇ; ਸਕਤੇਸ ਮਹਾ ਬਲਵੰਤ ਸੰਭਾਰਿਓ ॥

भाजत नाहिन आहव ते; सकतेस महा बलवंत स्मभारिओ ॥

ਜਾਲ ਜਿਤੋ ਅਰਿ ਕੇ ਸਰ ਕੋ; ਤਬ ਹੀ ਅਗਨਾਯੁਧ ਸਾਥ ਪ੍ਰਜਾਰਿਯੋ ॥

जाल जितो अरि के सर को; तब ही अगनायुध साथ प्रजारियो ॥

ਪਾਨਿ ਲਯੋ ਧਨੁ ਬਾਨ ਰਿਸਾਇ ਕੈ; ਕ੍ਰੂਰਧੁਜਾ ਸਿਰ ਕਾਟਿ ਉਤਾਰਿਯੋ ॥

पानि लयो धनु बान रिसाइ कै; क्रूरधुजा सिर काटि उतारियो ॥

ਐਸੇ ਹਨ੍ਯੋ ਰਿਪੁ ਜਿਉ ਮਘਵਾ; ਬਲ ਕੈ ਬ੍ਰਿਤਰਾਸੁਰ ਦੈਤ ਸੰਘਾਰਿਯੋ ॥੧੩੦੬॥

ऐसे हन्यो रिपु जिउ मघवा; बल कै ब्रितरासुर दैत संघारियो ॥१३०६॥

ਦੋਹਰਾ ॥

दोहरा ॥

ਸਕਤਿ ਸਿੰਘ ਜਬ ਕ੍ਰੂਰਧੁਜ; ਮਾਰਿਯੋ ਭੂਮਿ ਗਿਰਾਇ ॥

सकति सिंघ जब क्रूरधुज; मारियो भूमि गिराइ ॥

ਜਿਉ ਬਰਖਾ ਰਿਤੁ ਕੇ ਸਮੈ; ਦਉਰ ਪਰੇ ਅਰਿਰਾਇ ॥੧੩੦੭॥

जिउ बरखा रितु के समै; दउर परे अरिराइ ॥१३०७॥

ਸਵੈਯਾ ॥

सवैया ॥

ਕਾਕਧੁਜਾ ਨਿਜ ਭ੍ਰਾਤ ਨਿਹਾਰਿ; ਹਨ੍ਯੋ ਤਬ ਹੀ ਰਿਸ ਕੈ ਵਹੁ ਧਾਯੋ ॥

काकधुजा निज भ्रात निहारि; हन्यो तब ही रिस कै वहु धायो ॥

ਦਾਤ ਕੀਏ ਕਈ ਜੋਜਨ ਲਉ; ਗਿਰਿ ਸੋ ਤਿਹ ਆਪਨੋ ਰੂਪ ਬਨਾਯੋ ॥

दात कीए कई जोजन लउ; गिरि सो तिह आपनो रूप बनायो ॥

ਰੋਮ ਕੀਏ ਤਰੁ ਸੇ ਤਨ ਮੈ; ਕਰਿ ਆਯੁਧ ਲੈ ਰਨਿ ਭੂਮਹਿ ਆਯੋ ॥

रोम कीए तरु से तन मै; करि आयुध लै रनि भूमहि आयो ॥

ਸ੍ਰੀ ਸਕਤੇਸ ਤਨ੍ਯੋ ਕਰਿ ਚਾਂਪ; ਸੁ ਏਕ ਹੀ ਬਾਨ ਸਿਉ ਮਾਰਿ ਗਿਰਾਯੋ ॥੧੩੦੮॥

स्री सकतेस तन्यो करि चांप; सु एक ही बान सिउ मारि गिरायो ॥१३०८॥

ਦੈਤ ਚਮੂੰ ਪਤਿ ਠਾਂਢੋ ਹੁਤੋ; ਤਿਹ ਕੋ ਬਰ ਕੈ ਨ੍ਰਿਪ ਊਪਰਿ ਧਾਯੋ ॥

दैत चमूं पति ठांढो हुतो; तिह को बर कै न्रिप ऊपरि धायो ॥

ਰਾਛਸ ਸੈਨ ਅਛੂਹਨਿ ਲੈ; ਅਪਨੇ ਮਨ ਮੈ ਅਤਿ ਕੋਪ ਬਢਾਯੋ ॥

राछस सैन अछूहनि लै; अपने मन मै अति कोप बढायो ॥

ਬਾਨ ਬਨਾਇ ਚਢਿਯੋ ਰਨ ਕੋ; ਤਿਹ ਆਪਨ ਨਾਮੁ ਕੁਰੂਪ ਕਹਾਯੋ ॥

बान बनाइ चढियो रन को; तिह आपन नामु कुरूप कहायो ॥

ਐਸੇ ਚਲਿਯੋ ਅਰਿ ਕੇ ਬਧ ਕੋ; ਮਨੋ ਸਾਵਨ ਕੋ ਉਨਏ ਘਨੁ ਆਯੋ ॥੧੩੦੯॥

ऐसे चलियो अरि के बध को; मनो सावन को उनए घनु आयो ॥१३०९॥

TOP OF PAGE

Dasam Granth