ਦਸਮ ਗਰੰਥ । दसम ग्रंथ ।

Page 399

ਆਠੋ ਹੀ ਭੂਪ ਅਯੋਧਨ ਮੈ; ਸਬ ਲੈ ਪ੍ਰਿਤਨਾ ਹਰਿ ਊਪਰਿ ਆਏ ॥

आठो ही भूप अयोधन मै; सब लै प्रितना हरि ऊपरि आए ॥

ਜੁਧ ਕਰੋ, ਨ ਡਰੋ ਹਮ ਤੇ; ਕਬਿ ਰਾਮ ਕਹੈ ਇਹ ਬੈਨ ਸੁਨਾਏ ॥

जुध करो, न डरो हम ते; कबि राम कहै इह बैन सुनाए ॥

ਦੈ ਕੈ ਕਸੀਸਨਿ ਈਸਨਿ ਚਾਪਨਿ; ਲੈ ਸਰ ਸ੍ਰੀ ਹਰਿ ਓਰਿ ਚਲਾਏ ॥

दै कै कसीसनि ईसनि चापनि; लै सर स्री हरि ओरि चलाए ॥

ਸ੍ਯਾਮ ਜੂ ਪਾਨਿ ਸਰਾਸਨਿ ਲੈ; ਸਰ ਸੋ ਸਰ ਆਵਤ ਕਾਟਿ ਗਿਰਾਏ ॥੧੧੯੩॥

स्याम जू पानि सरासनि लै; सर सो सर आवत काटि गिराए ॥११९३॥

ਤਉ ਮਿਲਿ ਕੈ ਧੁਜਨੀ ਅਰਿ ਕੀ; ਜਦੁਬੀਰ ਚਹੂੰ ਦਿਸ ਤੇ ਰਿਸਿ ਘੇਰਿਯੋ ॥

तउ मिलि कै धुजनी अरि की; जदुबीर चहूं दिस ते रिसि घेरियो ॥

ਆਪਸਿ ਮੈ ਮਿਲਿ ਕੈ ਭਟ ਧੀਰ; ਹਨ੍ਯੋ ਬਲਬੀਰ ਇਹੈ ਪੁਨਿ ਟੇਰਿਯੋ ॥

आपसि मै मिलि कै भट धीर; हन्यो बलबीर इहै पुनि टेरियो ॥

ਸ੍ਰੀ ਧਨ ਸਿੰਘ ਬਲੀ ਅਚਲੇਸ ਕਉ; ਅਉਰ ਨਰੇਸਨਿ ਯਾ ਹੀ ਨਿਬੇਰਿਯੋ ॥

स्री धन सिंघ बली अचलेस कउ; अउर नरेसनि या ही निबेरियो ॥

ਇਉ ਕਹਿ ਕੈ ਸਰ ਮਾਰਤ ਭਯੋ; ਗਜ ਪੁੰਜ ਮਨੋ ਕਰਿ ਕੇਹਰਿ ਛੇਰਿਯੋ ॥੧੧੯੪॥

इउ कहि कै सर मारत भयो; गज पुंज मनो करि केहरि छेरियो ॥११९४॥

ਘੇਰਿ ਲਯੋ ਹਰਿ ਕੌ ਜਬ ਹੀ; ਹਰਿ ਜੂ ਤਬ ਹੀ ਸਬ ਸਸਤ੍ਰ ਸੰਭਾਰੇ ॥

घेरि लयो हरि कौ जब ही; हरि जू तब ही सब ससत्र स्मभारे ॥

ਕੋਪਿ ਅਯੋਧਨ ਮੈ ਫਿਰਿ ਕੈ; ਰਿਸ ਸਾਥ ਘਨੇ ਅਰਿ ਬੀਰ ਸੰਘਾਰੇ ॥

कोपि अयोधन मै फिरि कै; रिस साथ घने अरि बीर संघारे ॥

ਏਕਨ ਕੇ ਸਿਰ ਕਾਟਿ ਦਏ; ਇਕ ਜੀਵਤ ਹੀ ਗਹਿ ਕੇਸਿ ਪਛਾਰੇ ॥

एकन के सिर काटि दए; इक जीवत ही गहि केसि पछारे ॥

ਏਕ ਲਰੇ ਕਟਿ ਭੂਮਿ ਪਰੇ; ਇਕ ਦੇਖ ਡਰੇ, ਮਰਿ ਗੇ ਬਿਨੁ ਮਾਰੇ ॥੧੧੯੫॥

एक लरे कटि भूमि परे; इक देख डरे, मरि गे बिनु मारे ॥११९५॥

ਆਠੋ ਈ ਭੂਪ ਕਹਿਓ ਮੁਖ ਤੇ; ਭਟ ! ਭਾਜਤ ਹੋ ਕਹਾ? ਜੁਧੁ ਕਰੋ ॥

आठो ई भूप कहिओ मुख ते; भट ! भाजत हो कहा? जुधु करो ॥

ਜਬ ਲਉ ਰਨ ਮੈ ਹਮ ਜੀਵਤ ਹੈ; ਤਬ ਲਉ ਹਰਿ ਤੇ ਤੁਮ ਹੂੰ ਨ ਡਰੋ ॥

जब लउ रन मै हम जीवत है; तब लउ हरि ते तुम हूं न डरो ॥

ਹਮਰੋ ਇਹ ਆਇਸ ਹੈ ਤੁਮ ਕੋ; ਜਦੁਬੀਰ ਕੇ ਸਾਮੁਹਿ ਜਾਇ ਲਰੋ ॥

हमरो इह आइस है तुम को; जदुबीर के सामुहि जाइ लरो ॥

ਕੋਊ ਆਹਵ ਤੇ ਨਹੀ ਨੈਕੁ ਟਰੋ; ਇਕ ਜੂਝਿ ਪਰੋ, ਇਕ ਧਾਇ ਅਰੋ ॥੧੧੯੬॥

कोऊ आहव ते नही नैकु टरो; इक जूझि परो, इक धाइ अरो ॥११९६॥

ਫੇਰਿ ਫਿਰੇ ਪਟ ਆਯੁਧ ਲੈ; ਰਨ ਮੈ ਜਦੁਬੀਰ ਕਉ ਘੇਰਿ ਲੀਯੋ ॥

फेरि फिरे पट आयुध लै; रन मै जदुबीर कउ घेरि लीयो ॥

ਨ ਟਰੇ ਅਤਿ ਰੋਸਿ ਭਿਰੇ ਜੀਯ ਮੈ; ਅਤਿ ਆਹਵ ਚਿਤ੍ਰ ਬਚਿਤ੍ਰ ਕੀਯੋ ॥

न टरे अति रोसि भिरे जीय मै; अति आहव चित्र बचित्र कीयो ॥

ਅਸਿ ਲੈ ਬਰ ਬੀਰ ਗਦਾ ਗਹਿ ਕੈ; ਰਿਪੁ ਕੋ ਦਲੁ ਮਾਰਿ ਬਿਦਾਰਿ ਦੀਯੋ ॥

असि लै बर बीर गदा गहि कै; रिपु को दलु मारि बिदारि दीयो ॥

ਇਕ ਬੀਰਨ ਕੇ ਪਦੁ ਸੀਸ ਕਟੇ; ਭਟ ਏਕਨ ਕੋ ਦਯੋ ਫਾਰਿ ਹੀਯੋ ॥੧੧੯੭॥

इक बीरन के पदु सीस कटे; भट एकन को दयो फारि हीयो ॥११९७॥

ਸ੍ਰੀ ਜਦੁਬੀਰ ਸਰਾਸਨਿ ਲੈ; ਬਹੁ ਕਾਟਿ ਰਥੀ ਸਿਰ ਭੂਮਿ ਗਿਰਾਏ ॥

स्री जदुबीर सरासनि लै; बहु काटि रथी सिर भूमि गिराए ॥

ਆਯੁਧ ਲੈ ਅਪੁਨੇ ਅਪੁਨੇ; ਇਕ ਕੋਪਿ ਭਰੇ ਹਰਿ ਪੈ ਪੁਨਿ ਧਾਏ ॥

आयुध लै अपुने अपुने; इक कोपि भरे हरि पै पुनि धाए ॥

ਤੇ ਬ੍ਰਿਜਨਾਥ ਕਰੰ ਗਹਿ ਖਗ; ਅਭਗ ਹਨੇ ਸੁ ਘਨੇ ਤਹ ਘਾਏ ॥

ते ब्रिजनाथ करं गहि खग; अभग हने सु घने तह घाए ॥

ਭਾਜਿ ਗਏ ਹਰਿ ਤੇ ਅਰਿ ਇਉ; ਸੁ ਕੋਊ ਨਹਿ ਆਹਵ ਮੈ ਠਹਰਾਏ ॥੧੧੯੮॥

भाजि गए हरि ते अरि इउ; सु कोऊ नहि आहव मै ठहराए ॥११९८॥

ਦੋਹਰਾ ॥

दोहरा ॥

ਭੂਪਨ ਕੀ ਭਾਜੀ ਚਮੂ; ਖਾਇ ਘਨੀ ਹਰਿ ਮਾਰਿ ॥

भूपन की भाजी चमू; खाइ घनी हरि मारि ॥

ਤਬਹਿ ਫਿਰੇ ਨ੍ਰਿਪ ਜੁਧ ਕੇ; ਆਯੁਧ ਸਕਲ ਸੰਭਾਰਿ ॥੧੧੯੯॥

तबहि फिरे न्रिप जुध के; आयुध सकल स्मभारि ॥११९९॥

ਸਵੈਯਾ ॥

सवैया ॥

ਕੋਪ ਅਯੋਧਨੁ ਮੈ ਕਰਿ ਕੈ; ਕਰਿ ਮੈ ਸਬ ਭੂਪਨ ਸਸਤ੍ਰ ਸੰਭਾਰੇ ॥

कोप अयोधनु मै करि कै; करि मै सब भूपन ससत्र स्मभारे ॥

ਆਇ ਕੈ ਸਾਮੁਹੇ ਸ੍ਯਾਮ ਹੀ ਕੇ; ਬਲ ਕੈ ਨਿਜੁ ਆਯੁਧ ਰੋਸਿ ਪ੍ਰਹਾਰੇ ॥

आइ कै सामुहे स्याम ही के; बल कै निजु आयुध रोसि प्रहारे ॥

ਕਾਨ੍ਹ ਸੰਭਾਰਿ ਸਰਾਸਨਿ ਲੈ; ਸਰ ਸਤ੍ਰਨ ਕਾਟਿ ਕੈ ਭੂ ਪਰਿ ਡਾਰੇ ॥

कान्ह स्मभारि सरासनि लै; सर सत्रन काटि कै भू परि डारे ॥

ਘਾਇ ਬਚਾਇ ਕੈ ਯੌ ਤਿਨ ਕੈ; ਬਹੁਰੇ ਅਰਿ ਕੈ ਸਿਰ ਕਾਟਿ ਉਤਾਰੇ ॥੧੨੦੦॥

घाइ बचाइ कै यौ तिन कै; बहुरे अरि कै सिर काटि उतारे ॥१२००॥

TOP OF PAGE

Dasam Granth