ਦਸਮ ਗਰੰਥ । दसम ग्रंथ ।

Page 398

ਧਨ ਸਿੰਘ ਅਛੂਹਨਿ ਦੁਇ ਸੰਗਿ ਲੈ; ਅਨਗੇਸ ਅਛੂਹਨਿ ਤੀਨ ਸੁ ਲ੍ਯਾਏ ॥

धन सिंघ अछूहनि दुइ संगि लै; अनगेस अछूहनि तीन सु ल्याए ॥

ਸੋ ਤੁਮ ਸ੍ਯਾਮ ! ਸੁਨੋ ਛਲ ਸੋ; ਰਨ ਮੈ ਦਸ ਹੂੰ ਨ੍ਰਿਪ ਮਾਰਿ ਗਿਰਾਏ ॥

सो तुम स्याम ! सुनो छल सो; रन मै दस हूं न्रिप मारि गिराए ॥

ਚਾਰ ਅਛੂਹਨਿ ਲੈ ਹਮ ਹੂੰ ਦਲ; ਤੋ ਪਰ ਆਏ ਹੈ ਕੋਪ ਬਢਾਏ ॥

चार अछूहनि लै हम हूं दल; तो पर आए है कोप बढाए ॥

ਤਾ ਤੇ ਕਹਿਯੋ ਸੁਨਿ ਲੈ ਹਮਰੋ; ਗ੍ਰਿਹ ਕੋ ਤਜਿ ਆਹਵ ਜਾਹੁ ਪਰਾਏ ॥੧੧੮੬॥

ता ते कहियो सुनि लै हमरो; ग्रिह को तजि आहव जाहु पराए ॥११८६॥

ਕਾਨ੍ਹ ਜੂ ਬਾਚ ॥

कान्ह जू बाच ॥

ਸਵੈਯਾ ॥

सवैया ॥

ਯੌ ਸੁਨਿ ਕੈ ਬਤੀਯਾ ਤਿਹ ਕੀ; ਹਰਿ ਕੋਪ ਕਹਿਯੋ ਹਮ ਜੁਧ ਕਰੈਂਗੇ ॥

यौ सुनि कै बतीया तिह की; हरि कोप कहियो हम जुध करैंगे ॥

ਬਾਨ ਕਮਾਨ ਗਦਾ ਗਹਿ ਕੈ; ਦੋਊ ਭ੍ਰਾਤ ਸਬੈ ਅਰਿ ਸੈਨ ਹਰੈਂਗੇ ॥

बान कमान गदा गहि कै; दोऊ भ्रात सबै अरि सैन हरैंगे ॥

ਸੂਰ ਸਿਵਾਦਿਕ ਤੇ ਨ ਭਜੈ; ਹਨਿ ਹੈ ਤੁਮ ਕਉ, ਨਹਿ ਜੂਝਿ ਮਰੈਂਗੇ ॥

सूर सिवादिक ते न भजै; हनि है तुम कउ, नहि जूझि मरैंगे ॥

ਮੇਰੁ ਹਲੈ ਸੁਖਿ ਹੈ ਨਿਧਿ ਬਾਰਿ; ਤਊ ਰਨ ਕੀ ਛਿਤਿ ਤੇ ਨ ਟਰੈਂਗੇ ॥੧੧੮੭॥

मेरु हलै सुखि है निधि बारि; तऊ रन की छिति ते न टरैंगे ॥११८७॥

ਯੌ ਕਹਿ ਕੈ ਬਤੀਯਾ ਤਿਨ ਸੋ; ਕਸਿ ਕੈ ਇਕ ਬਾਨੁ ਸੁ ਸ੍ਯਾਮ ਚਲਾਯੋ ॥

यौ कहि कै बतीया तिन सो; कसि कै इक बानु सु स्याम चलायो ॥

ਲਾਗਿ ਗਯੋ ਅਜਬੇਸ ਕੇ ਬਛ ਸੁ; ਲਾਗਤ ਹੀ ਕਛੁ ਖੇਦੁ ਨ ਪਾਯੋ ॥

लागि गयो अजबेस के बछ सु; लागत ही कछु खेदु न पायो ॥

ਫੇਰਿ ਹਠੀ ਹਠਿ ਕੈ ਹਰਿ ਸੋ; ਇਮ ਬੈਨ ਮਹਾ ਕਰਿ ਕੋਪ ਸੁਨਾਯੋ ॥

फेरि हठी हठि कै हरि सो; इम बैन महा करि कोप सुनायो ॥

ਕਾ ਕਹੀਏ ਤਿਹ ਪੰਡਿਤ ਕੋ? ਜਿਹ ਤੇ ਧਨੁ ਕੀ ਬਿਧਿ ਤੂੰ ਪੜਿ ਆਯੋ ॥੧੧੮੮॥

का कहीए तिह पंडित को? जिह ते धनु की बिधि तूं पड़ि आयो ॥११८८॥

ਕੋਪ ਭਰੀ ਜਦੁਵੀ ਪ੍ਰਿਤਨਾ; ਇਤ ਤੇ ਉਮਡੀ ਉਤ ਤੇ ਵਹ ਆਈ ॥

कोप भरी जदुवी प्रितना; इत ते उमडी उत ते वह आई ॥

ਮਾਰ ਹੀ ਮਾਰ ਕੀਏ ਮੁਖ ਤੇ; ਕਬਿ ਰਾਮ ਕਹੈ ਜੀਯ ਰੋਸ ਬਢਾਈ ॥

मार ही मार कीए मुख ते; कबि राम कहै जीय रोस बढाई ॥

ਬਾਨ ਕ੍ਰਿਪਾਨ ਗਦਾ ਕੇ ਲਗੇ; ਬਹੁ ਜੂਝਿ ਪਰੇ ਕਰਿ ਦੁੰਦ ਲਰਾਈ ॥

बान क्रिपान गदा के लगे; बहु जूझि परे करि दुंद लराई ॥

ਰੀਝ ਰਹੇ ਸੁਰ ਪੇਖਿ ਸਬੈ; ਪੁਹਪਾਵਲਿ ਕੀ ਬਰਖਾ ਬਰਖਾਈ ॥੧੧੮੯॥

रीझ रहे सुर पेखि सबै; पुहपावलि की बरखा बरखाई ॥११८९॥

ਇਤ ਤੇ ਰਨ ਮੈ ਰਿਸ ਬੀਰ ਲਰੈ; ਨਭਿ ਮੈ ਬ੍ਰਹਮਾਦਿ ਸਨਾਦਿ ਨਿਹਾਰੈ ॥

इत ते रन मै रिस बीर लरै; नभि मै ब्रहमादि सनादि निहारै ॥

ਆਗੇ ਨ ਐਸੋ ਭਯੋ ਕਬਹੂੰ ਰਨ; ਆਪਸਿ ਮੈ ਇਮ ਬੋਲਿ ਉਚਾਰੈ ॥

आगे न ऐसो भयो कबहूं रन; आपसि मै इम बोलि उचारै ॥

ਜੂਝ ਪਰੇ ਤਿਹ ਸ੍ਰਉਨ ਢਰੇ; ਭਰਿ ਖਪਰ ਜੁਗਨਿ ਪੀ ਕਿਲਕਾਰੈ ॥

जूझ परे तिह स्रउन ढरे; भरि खपर जुगनि पी किलकारै ॥

ਮੁੰਡਨ ਮਾਲ ਅਨੇਕ ਗੁਹੀ; ਸਿਵ ਕੇ ਗਨ ਧਨਿ ਹੀ ਧਨਿ ਪੁਕਾਰੈ ॥੧੧੯੦॥

मुंडन माल अनेक गुही; सिव के गन धनि ही धनि पुकारै ॥११९०॥

ਆਯੁਧ ਧਾਰਿ ਅਯੋਧਨ ਮੈ; ਇਕ ਕੋਪ ਭਰੇ ਭਟ ਧਾਇ ਅਰੈ ॥

आयुध धारि अयोधन मै; इक कोप भरे भट धाइ अरै ॥

ਇਕ ਮਲ ਕੀ ਦਾਇਨ ਜੁਧ ਕਰੈ; ਇਕ ਦੇਖ ਮਹਾ ਰਣ ਦਉਰਿ ਪਰੈ ॥

इक मल की दाइन जुध करै; इक देख महा रण दउरि परै ॥

ਇਕ ਰਾਮ ਹੀ ਰਾਮ ਕਹੈ ਮੁਖਿ ਤੇ; ਇਕੁ ਮਾਰ ਹੀ ਮਾਰ ਇਹੈ ਉਚਰੈ ॥

इक राम ही राम कहै मुखि ते; इकु मार ही मार इहै उचरै ॥

ਇਕ ਜੂਝਿ ਪਰੇ, ਇਕ ਘਾਇ ਭਰੇ; ਇਕ ਸ੍ਯਾਮ ਕਹਾ? ਇਹ ਭਾਂਤਿ ਰਰੈ ॥੧੧੯੧॥

इक जूझि परे, इक घाइ भरे; इक स्याम कहा? इह भांति ररै ॥११९१॥

ਮੁਕੀਯਾ ਊ ਲਰੈ ਇਕ ਆਪਸ ਮੈ; ਗਹਿ ਕੇਸਨਿ ਕੇਸ ਏਕ ਅਰੇ ਹੈਂ ॥

मुकीया ऊ लरै इक आपस मै; गहि केसनि केस एक अरे हैं ॥

ਏਕ ਚਲੇ ਰਨ ਤੇ ਭਜਿ ਕੈ; ਇਕ ਆਹਵ ਕੋ ਪਗ ਆਗੇ ਕਰੇ ਹੈਂ ॥

एक चले रन ते भजि कै; इक आहव को पग आगे करे हैं ॥

ਏਕ ਲਰੇ ਗਹਿ ਫੇਟਨਿ ਫੇਟ; ਕਟਾਰਨ ਸੋ ਦੋਊ ਜੂਝਿ ਮਰੇ ਹੈਂ ॥

एक लरे गहि फेटनि फेट; कटारन सो दोऊ जूझि मरे हैं ॥

ਸੋਊ ਲਰੇ ਕਬਿ ਰਾਮ ਰਰੈ; ਅਪੁਨੇ ਕੁਲ ਕੀ ਜੋਊ ਲਾਜਿ ਭਰੇ ਹੈਂ ॥੧੧੯੨॥

सोऊ लरे कबि राम ररै; अपुने कुल की जोऊ लाजि भरे हैं ॥११९२॥

TOP OF PAGE

Dasam Granth