ਦਸਮ ਗਰੰਥ । दसम ग्रंथ ।

Page 397

ਕੋਪ ਕੈ ਉਤਰ ਦੇਤ ਭਯੋ; ਅਰਿ ਕੀ ਬਤੀਯਾ ਸੁਨਿ ਸ੍ਯਾਮ ਸਬੈ ॥

कोप कै उतर देत भयो; अरि की बतीया सुनि स्याम सबै ॥

ਚਿਰੀਯਾ ਬਨ ਮੈ ਚੁਹਕੈ ਤਬ ਲਉ; ਅਤਿ ਕੋਪ ਨ ਆਵਤ ਬਾਜ ਜਬੈ ॥

चिरीया बन मै चुहकै तब लउ; अति कोप न आवत बाज जबै ॥

ਗਰਬਾਤ ਹੈ ਮੂਢ ਘਨੋ ਰਨ ਮੈ; ਕਟਿ ਹੌ ਤੁਹਿ ਸੀਸ ਲਖੈਗੋ ਤਬੈ ॥

गरबात है मूढ घनो रन मै; कटि हौ तुहि सीस लखैगो तबै ॥

ਤਿਹ ਤੇ ਤਜਿ ਸੰਕ ਨਿਸੰਕ ਲਰੋ; ਬਲਬੀਰ ਕਹਿਯੋ, ਕਹਾ ਢੀਲ ਅਬੈ? ॥੧੧੭੮॥

तिह ते तजि संक निसंक लरो; बलबीर कहियो, कहा ढील अबै? ॥११७८॥

ਯੌ ਸੁਨਿ ਕੈ ਕਟੁ ਬੈਨਨ ਕੋ; ਅਚਲੇਸ ਬਲੀ ਮਨਿ ਕੋਪ ਜਗਿਯੋ ॥

यौ सुनि कै कटु बैनन को; अचलेस बली मनि कोप जगियो ॥

ਕਸ ਬੋਲਤ ਹੋ? ਕਛੁ ਲਾਜ ਗਹੋ; ਰਨਿ ਠਾਢੇ ਰਹੋ, ਸੁਨਿ ਹੋ ! ਨ ਭਗਿਯੋ ॥

कस बोलत हो? कछु लाज गहो; रनि ठाढे रहो, सुनि हो ! न भगियो ॥

ਯਹ ਉਤਰ ਦੈ ਹਰਿ ਕੋ ਜਬ ਹੀ; ਤਬ ਹੀ ਨਿਜ ਆਯੁਧ ਲੈ ਉਮਗਿਯੋ ॥

यह उतर दै हरि को जब ही; तब ही निज आयुध लै उमगियो ॥

ਮਨ ਮੈ ਹਰਖਿਯੋ, ਧਨੁ ਕੋ ਕਰਖਿਯੋ; ਬਰਖਿਯੋ ਸਰ, ਸ੍ਰੀ ਹਰਿ ਕੋ ਨ ਲਗਿਯੋ ॥੧੧੭੯॥

मन मै हरखियो, धनु को करखियो; बरखियो सर, स्री हरि को न लगियो ॥११७९॥

ਜੋ ਅਚਲੇਸ ਜੂ ਬਾਨ ਚਲਾਵਤ; ਸੋ ਹਰਿ ਆਵਤ ਕਾਟਿ ਗਿਰਾਵੈ ॥

जो अचलेस जू बान चलावत; सो हरि आवत काटि गिरावै ॥

ਜਾਨੈ, ਨ ਦੇਹ ਲਗਿਯੋ ਅਰਿ ਕੀ; ਸਰ ਫੇਰਿ ਰਿਸਾ ਕਰਿ ਅਉਰ ਚਲਾਵੈ ॥

जानै, न देह लगियो अरि की; सर फेरि रिसा करि अउर चलावै ॥

ਸੋ ਹਰਿ ਆਵਤ ਬੀਚ ਕਟੈ; ਅਪਨੋ ਉਹ ਕੋ ਉਰ ਬੀਚ ਲਗਾਵੈ ॥

सो हरि आवत बीच कटै; अपनो उह को उर बीच लगावै ॥

ਦੇਖਿ ਸਤਕ੍ਰਿਤ ਕਉਤਕ ਕੋ; ਕਬਿ ਰਾਮ ਕਹੈ ਪ੍ਰਭ ਕੋ ਜਸੁ ਗਾਵੈ ॥੧੧੮੦॥

देखि सतक्रित कउतक को; कबि राम कहै प्रभ को जसु गावै ॥११८०॥

ਦਾਰੁਕ ਕੋ ਕਹਿਓ, ਤੇਜ ਕੈ ਸ੍ਯੰਦਨ; ਸ੍ਰੀ ਹਰਿ ਜੂ ਕਰਿ ਖਗੁ ਸੰਭਾਰਿਯੋ ॥

दारुक को कहिओ, तेज कै स्यंदन; स्री हरि जू करि खगु स्मभारियो ॥

ਦਾਮਨਿ ਜਿਉ ਘਨ ਮੈ ਲਸਕੈ; ਰਿਸ ਮੈ ਬਰਿ ਕੈ ਅਰਿ ਊਪਰ ਮਾਰਿਯੋ ॥

दामनि जिउ घन मै लसकै; रिस मै बरि कै अरि ऊपर मारियो ॥

ਦੁਜਨ ਕੋ ਸਿਰੁ ਕਾਟਿ ਦਯੋ; ਬਿਨੁ ਰੁੰਡ ਭਯੋ, ਜਸੁ ਤਾਹਿ ਉਚਾਰਿਯੋ ॥

दुजन को सिरु काटि दयो; बिनु रुंड भयो, जसु ताहि उचारियो ॥

ਜਿਉ ਸਰਦੂਲ ਮਹਾ ਬਨ ਮੈ; ਹਤ ਕੈ ਬਲ ਸੋ ਮਨੋ ਕੇਹਰਿ ਡਾਰਿਯੋ ॥੧੧੮੧॥

जिउ सरदूल महा बन मै; हत कै बल सो मनो केहरि डारियो ॥११८१॥

ਦੋਹਰਾ ॥

दोहरा ॥

ਅਡਰ ਸਿੰਘ ਅਉ ਅਜਬ ਸਿੰਘ; ਅਘਟ ਸਿੰਘ ਸਿੰਘ ਬੀਰ ॥

अडर सिंघ अउ अजब सिंघ; अघट सिंघ सिंघ बीर ॥

ਅਮਰ ਸਿੰਘ ਅਰੁ ਅਟਲ ਸਿੰਘ; ਮਹਾਰਥੀ ਰਨ ਧੀਰ ॥੧੧੮੨॥

अमर सिंघ अरु अटल सिंघ; महारथी रन धीर ॥११८२॥

ਅਰਜਨ ਸਿੰਘ ਅਰੁ ਅਮਿਟ ਸਿੰਘ; ਕ੍ਰਿਸਨ ਨਿਹਾਰਿਓ ਨੈਨ ॥

अरजन सिंघ अरु अमिट सिंघ; क्रिसन निहारिओ नैन ॥

ਆਠ ਭੂਪ ਮਿਲਿ ਪਰਸਪਰ; ਬੋਲਤ ਐਸੇ ਬੈਨ ॥੧੧੮੩॥

आठ भूप मिलि परसपर; बोलत ऐसे बैन ॥११८३॥

ਸਵੈਯਾ ॥

सवैया ॥

ਦੇਖਤ ਹੋ ਨ੍ਰਿਪ ! ਸ੍ਯਾਮ ਬਲੀ? ਤਿਹ ਕੇ ਹਮ ਊਪਰਿ ਧਾਇ ਪਰੈ ॥

देखत हो न्रिप ! स्याम बली? तिह के हम ऊपरि धाइ परै ॥

ਅਪੁਨੇ ਪ੍ਰਭ ਕੋ ਮਿਲਿ ਕਾਜ ਕਰੈ; ਮੁਸਲੀ ਹਰਿ ਤੇ ਨਹੀ ਨੈਕੁ ਡਰੈ ॥

अपुने प्रभ को मिलि काज करै; मुसली हरि ते नही नैकु डरै ॥

ਧਨੁ ਬਾਨ ਕ੍ਰਿਪਾਨ ਗਦਾ ਪਰਸੇ; ਬਰਛੇ ਗਹਿ ਤੀਛਨ ਜਾਇ ਅਰੈ ॥

धनु बान क्रिपान गदा परसे; बरछे गहि तीछन जाइ अरै ॥

ਸਬ ਹੀ ਸੁ ਕਹੀ, ਇਹ ਈ ਪ੍ਰਨ ਹੈ; ਜਦੁਬੀਰ ਹਨੈ ਮਿਲਿ ਜੁਧ ਕਰੈ ॥੧੧੮੪॥

सब ही सु कही, इह ई प्रन है; जदुबीर हनै मिलि जुध करै ॥११८४॥

ਆਯੁਧ ਲੈ ਸਿਗਰੇ ਕਰ ਮੈ ਸੁ; ਮੁਕੰਦ ਕੇ ਊਪਰਿ ਦਉਰ ਪਰੇ ॥

आयुध लै सिगरे कर मै सु; मुकंद के ऊपरि दउर परे ॥

ਸੁ ਧਵਾਇ ਕੈ ਸ੍ਯੰਦਨ ਆਨਿ ਅਰੇ; ਸੰਗਿ ਚਾਰ ਅਛੂਹਨਿ ਸੂਰ ਬਰੇ ॥

सु धवाइ कै स्यंदन आनि अरे; संगि चार अछूहनि सूर बरे ॥

ਕਬਿ ਰਾਮ ਕਹੈ ਅਤਿ ਆਹਵ ਮੈ; ਅਘ ਖੰਡਨਿ ਤੇ ਨਹੀ ਨੈਕ ਡਰੇ ॥

कबि राम कहै अति आहव मै; अघ खंडनि ते नही नैक डरे ॥

ਮਨੋ ਗਾਜਿ ਪ੍ਰਲੈ ਘਨ ਧਾਇ ਚਲਿਯੋ; ਤਿਮ ਦਉਰੇ ਸੁ ਮਾਰ ਹੀ ਮਾਰ ਕਰੇ ॥੧੧੮੫॥

मनो गाजि प्रलै घन धाइ चलियो; तिम दउरे सु मार ही मार करे ॥११८५॥

TOP OF PAGE

Dasam Granth