ਦਸਮ ਗਰੰਥ । दसम ग्रंथ ।

Page 396

ਸਵੈਯਾ ॥

सवैया ॥

ਅਮਿਤੇਸ ਬਲੀ, ਅਚਲੇਸ ਮਹਾ; ਅਨਘੇਸਹਿ ਲੈ ਅਸੁਰੇਸ ਸਿਧਾਏ ॥

अमितेस बली, अचलेस महा; अनघेसहि लै असुरेस सिधाए ॥

ਬਾਨ ਕਮਾਨ ਕ੍ਰਿਪਾਨ ਬਡੇ; ਬਰਛੇ ਪਰਸੇ ਸੁ ਗਦਾ ਗਹਿ ਆਏ ॥

बान कमान क्रिपान बडे; बरछे परसे सु गदा गहि आए ॥

ਰੋਸ ਕੈ ਬੀਰ ਨਿਸੰਕ ਭਿਰੇ; ਭਟ ਕੇ ਨ ਟਿਕੇ ਭਟ ਓਘ ਪਰਾਏ ॥

रोस कै बीर निसंक भिरे; भट के न टिके भट ओघ पराए ॥

ਆਇ ਘਿਰਿਯੋ ਬ੍ਰਿਜਭੂਖਨ ਕਉ; ਮਧੁ ਦੂਖਨ ਕਉ ਬਹੁ ਬਾਨ ਲਗਾਏ ॥੧੧੭੦॥

आइ घिरियो ब्रिजभूखन कउ; मधु दूखन कउ बहु बान लगाए ॥११७०॥

ਘਾਇਨ ਕਉ ਸਹਿ ਕੈ ਬ੍ਰਿਜ ਰਾਜ; ਸਰਾਸਨ ਲੈ ਸਰ ਲੇਤ ਭਯੋ ॥

घाइन कउ सहि कै ब्रिज राज; सरासन लै सर लेत भयो ॥

ਅਸੁਰੇਸਹਿ ਕੋ ਸਿਰ ਕਾਟਿ ਦਯੋ; ਅਮਿਤੇਸ ਕੀ ਦੇਹ ਬਿਦਾਰਿ ਛਯੋ ॥

असुरेसहि को सिर काटि दयो; अमितेस की देह बिदारि छयो ॥

ਅਨਘੇਸ ਕੋ ਕਾਟਿ ਦੁਖੰਡ ਕੀਯੋ; ਮ੍ਰਿਤ ਹ੍ਵੈ ਰਥ ਤੇ ਗਿਰਿ ਭੂਮਿ ਪਯੋ ॥

अनघेस को काटि दुखंड कीयो; म्रित ह्वै रथ ते गिरि भूमि पयो ॥

ਅਚਲੇਸ ਜੂ ਬਾਨਨ ਕੋ ਸਹਿ ਕੈ; ਫਿਰਿ ਠਾਂਢਿ ਰਹਿਯੋ, ਨਹਿ ਭਾਜਿ ਗਯੋ ॥੧੧੭੧॥

अचलेस जू बानन को सहि कै; फिरि ठांढि रहियो, नहि भाजि गयो ॥११७१॥

ਕੋਪ ਕੈ ਬੋਲਤ ਯੌ ਹਰਿ ਕੋ; ਰਨ ਸਿੰਘ ਤੇ ਆਦਿ ਤੈ ਬੀਰ ਖਪਾਏ ॥

कोप कै बोलत यौ हरि को; रन सिंघ ते आदि तै बीर खपाए ॥

ਤੋ ਤੇ ਕਹੀ ਗਜ ਸਿੰਘ ਹਨ੍ਯੋ? ਅਣਗੇਸ ਜੂ ਤੈ ਛਲ ਸਾਥ ਗਿਰਾਏ ॥

तो ते कही गज सिंघ हन्यो? अणगेस जू तै छल साथ गिराए ॥

ਜਾਨਤ ਹੌ ਅਮਿਤੇਸ ਬਲੀ; ਧਨ ਸਿੰਘ ਸੰਘਾਰ ਕੈ ਬੀਰ ਕਹਾਏ ॥

जानत हौ अमितेस बली; धन सिंघ संघार कै बीर कहाए ॥

ਸੋ ਤਬ ਲਉ ਗਜ ਗਾਜਤ ਹੈ; ਜਬ ਲਉ ਬਨ ਮੈ ਮ੍ਰਿਗਰਾਜ ਨ ਆਏ ॥੧੧੭੨॥

सो तब लउ गज गाजत है; जब लउ बन मै म्रिगराज न आए ॥११७२॥

ਯੌ ਕਹਿ ਕੈ ਬਤੀਯਾ ਹਰਿ ਸੋ; ਅਭਿਮਾਨ ਭਰੇ ਧਨੁ ਬਾਨ ਸੰਭਾਰਿਯੋ ॥

यौ कहि कै बतीया हरि सो; अभिमान भरे धनु बान स्मभारियो ॥

ਕਾਨ ਪ੍ਰਮਾਨ ਸਰਾਸਨ ਤਾਨਿ; ਮਹਾ ਸਰ ਤੀਛਨ ਸ੍ਯਾਮ ਕੋ ਮਾਰਿਯੋ ॥

कान प्रमान सरासन तानि; महा सर तीछन स्याम को मारियो ॥

ਲਾਗ ਗਯੋ ਹਰਿ ਕੇ ਉਰ ਮੈ; ਹਰਿ ਜੂ ਨਹਿ ਆਵਤ ਨੈਨ ਨਿਹਾਰਿਯੋ ॥

लाग गयो हरि के उर मै; हरि जू नहि आवत नैन निहारियो ॥

ਮੂਰਛਤ ਹ੍ਵੈ ਰਥ ਮਾਝਿ ਗਿਰੇ; ਤਜਿ ਕੈ ਰਨ ਲੈ ਪ੍ਰਭ ਸੂਤ ਪਧਾਰਿਯੋ ॥੧੧੭੩॥

मूरछत ह्वै रथ माझि गिरे; तजि कै रन लै प्रभ सूत पधारियो ॥११७३॥

ਏਕ ਮਹੂਰਤ ਬੀਤਿ ਗਯੋ; ਤਬ ਸ੍ਯੰਦਨ ਪੈ ਜਦੁਬੀਰ ਸੰਭਾਰਿਯੋ ॥

एक महूरत बीति गयो; तब स्यंदन पै जदुबीर स्मभारियो ॥

ਤਉ ਅਚਲੇਸ ਗੁਮਾਨ ਭਰੇ; ਅਤਿ ਹੀ ਹਸ ਕੈ, ਇਹ ਭਾਂਤਿ ਪੁਕਾਰਿਯੋ ॥

तउ अचलेस गुमान भरे; अति ही हस कै, इह भांति पुकारियो ॥

ਜਾਤ ਕਹਾ ਹਮ ਤੇ ਭਜਿ ਕੈ? ਕਰਿ ਲੈ ਕੇ ਗਦਾ ਕਟੁ ਬੋਲ ਉਚਾਰਿਯੋ ॥

जात कहा हम ते भजि कै? करि लै के गदा कटु बोल उचारियो ॥

ਮਾਨਹੁ ਕੇਹਰਿ ਜਾਤ ਹੁਤੋ ਨਰ; ਲੈ ਲਕੁਟੀ ਕਰਿ ਮੈ ਲਲਕਾਰਿਯੋ ॥੧੧੭੪॥

मानहु केहरि जात हुतो नर; लै लकुटी करि मै ललकारियो ॥११७४॥

ਯੌ ਸੁਨਿ ਕੈ ਬਤੀਆ ਅਰਿ ਕੀ; ਰਥੁ ਹਾਕਿ ਫਿਰਿਯੋ ਹਰਿ ਕੋਪ ਭਯੋ ॥

यौ सुनि कै बतीआ अरि की; रथु हाकि फिरियो हरि कोप भयो ॥

ਪਟ ਪੀਤ ਮਹਾ ਫਹਰਿਓ ਧੁਜ ਜਿਉ; ਘਨ ਮੈ ਚਪਲਾ ਸਮ ਰੂਪ ਲਯੋ ॥

पट पीत महा फहरिओ धुज जिउ; घन मै चपला सम रूप लयो ॥

ਬਰਖਿਯੋ ਸਰ ਬੂੰਦਨ ਜਿਉ ਘਨਿ ਸ੍ਯਾਮ; ਤਬੈ ਰਿਪੁ ਕੋ ਦਲ ਮਾਰ ਦਯੋ॥

बरखियो सर बूंदन जिउ घनि स्याम; तबै रिपु को दल मार दयो॥

ਰਿਸ ਕੈ ਅਚਲੇਸ ਸੁ ਬਾਨ ਕਮਾਨ; ਗਹੇ, ਹਰਿ ਸਾਮੁਹੇ ਆਇ ਖਯੋ ॥੧੧੭੫॥

रिस कै अचलेस सु बान कमान; गहे, हरि सामुहे आइ खयो ॥११७५॥

ਦੋਹਰਾ ॥

दोहरा ॥

ਸਿੰਘ ਨਾਦ ਤਬ ਤਿਨ ਕੀਓ; ਕ੍ਰਿਸਨ ਚਿਤੈ ਕਰਿ ਨੈਨ ॥

सिंघ नाद तब तिन कीओ; क्रिसन चितै करि नैन ॥

ਬਿਕਟਿ ਨਿਕਟਿ ਰਨਿ ਸੁਭਟ ਲਖਿ; ਹਰਿ ਪ੍ਰਤਿ ਬੋਲਿਯੋ ਬੈਨ ॥੧੧੭੬॥

बिकटि निकटि रनि सुभट लखि; हरि प्रति बोलियो बैन ॥११७६॥

ਅਚਲ ਸਿੰਘ ਬਾਚ ॥

अचल सिंघ बाच ॥

ਸਵੈਯਾ ॥

सवैया ॥

ਜੀਵਤ ਜੇ ਜਗ ਮੈ ਰਹਿ ਹੈ; ਅਤਿ ਜੁਧ ਕਥਾ ਹਮਰੀ ਸੁਨ ਲੈ ਹੈ ॥

जीवत जे जग मै रहि है; अति जुध कथा हमरी सुन लै है ॥

ਤਾ ਛਬਿ ਕੀ ਕਵਿਤਾ ਕਰਿ ਕੈ; ਕਬਿ ਰਾਮ ਨਰੇਸਨ ਜਾਇ ਰਿਝੈ ਹੈ ॥

ता छबि की कविता करि कै; कबि राम नरेसन जाइ रिझै है ॥

ਜੋ ਬਲਿ ਪੈ ਕਹਿ ਹੈ ਕਥ ਪੰਡਿਤ; ਰੀਝਿ ਘਨੋ ਤਿਹ ਕੋ ਧਨੁ ਦੇ ਹੈ ॥

जो बलि पै कहि है कथ पंडित; रीझि घनो तिह को धनु दे है ॥

ਹੇ ਹਰਿ ਜੂ ! ਇਹ ਆਹਵ ਕੇ; ਜੁਗ ਚਾਰਨਿ ਮੈ ਗੁਨ ਗੰਧ੍ਰਬ ਗੈਹੈ ॥੧੧੭੭॥

हे हरि जू ! इह आहव के; जुग चारनि मै गुन गंध्रब गैहै ॥११७७॥

TOP OF PAGE

Dasam Granth