ਦਸਮ ਗਰੰਥ । दसम ग्रंथ ।

Page 393

ਜੋ ਇਹ ਉਪਰ ਆਇ ਪਰੇ; ਭਟ ਕੋਪ ਭਰੇ ਇਨ ਹੂੰ ਸੁ ਨਿਵਾਰੇ ॥

जो इह उपर आइ परे; भट कोप भरे इन हूं सु निवारे ॥

ਬਾਨ ਕਮਾਨ ਕ੍ਰਿਪਾਨ ਗਦਾ ਗਹਿ; ਮਾਰਿ ਰਥੀ ਬਿਰਥੀ ਕਰਿ ਡਾਰੇ ॥

बान कमान क्रिपान गदा गहि; मारि रथी बिरथी करि डारे ॥

ਘਾਇਲ ਕੋਟਿ ਚਲੇ ਤਜਿ ਕੈ; ਰਨ ਜੂਝਿ ਪਰੇ ਬਹੁ ਡੀਲ ਡਰਾਰੇ ॥

घाइल कोटि चले तजि कै; रन जूझि परे बहु डील डरारे ॥

ਯੌ ਉਪਜੀ ਉਪਮਾ ਸੁ ਮਨੋ; ਅਹਿਰਾਜ ਪਰੇ ਖਗਰਾਜ ਕੇ ਮਾਰੇ ॥੧੧੪੭॥

यौ उपजी उपमा सु मनो; अहिराज परे खगराज के मारे ॥११४७॥

ਜੁਧ ਕੀਯੋ ਜਦੁਬੀਰਨ ਸੋ ਉਹ; ਬੀਰ, ਜਬੈ ਕਰ ਮੈ ਅਸਿ ਸਾਜਿਯੋ ॥

जुध कीयो जदुबीरन सो उह; बीर, जबै कर मै असि साजियो ॥

ਮਾਰਿ ਚਮੂੰ ਸੁ ਬਿਦਾਰ ਦਈ; ਕਬਿ ਰਾਮ ਕਹੈ ਬਲੁ ਸੋ ਨ੍ਰਿਪ ਗਾਜਿਯੋ ॥

मारि चमूं सु बिदार दई; कबि राम कहै बलु सो न्रिप गाजियो ॥

ਸੋ ਸੁਨਿ ਬੀਰ ਡਰੇ ਸਬਹੀ; ਧੁਨਿ ਕਉ ਸੁਨ ਕੈ ਘਨ ਸਾਵਨ ਲਾਜਿਯੋ ॥

सो सुनि बीर डरे सबही; धुनि कउ सुन कै घन सावन लाजियो ॥

ਛਾਜਤ ਯੌ ਅਰਿ ਕੇ ਗਨ ਮੈ; ਮ੍ਰਿਗ ਕੇ ਬਨ ਮੈ ਮਨੋ ਸਿੰਘ ਬਿਰਾਜਿਯੋ ॥੧੧੪੮॥

छाजत यौ अरि के गन मै; म्रिग के बन मै मनो सिंघ बिराजियो ॥११४८॥

ਬਹੁਰ ਕਰਵਾਰ ਸੰਭਾਰਿ ਬਿਦਾਰਿ; ਦਈ ਧੁਜਨੀ ਨ੍ਰਿਪ ਕੋਟਿ ਮਰੇ ॥

बहुर करवार स्मभारि बिदारि; दई धुजनी न्रिप कोटि मरे ॥

ਅਸਵਾਰ ਹਜਾਰ ਪਚਾਸ ਹਨੇ; ਰਥ ਕਾਟਿ ਰਥੀ ਬਿਰਥੀ ਸੁ ਕਰੇ ॥

असवार हजार पचास हने; रथ काटि रथी बिरथी सु करे ॥

ਕਹੂੰ ਬਾਜ ਗਿਰੈ, ਕਹੂੰ ਤਾਜ ਜਰੇ; ਗਜਰਾਰ ਘਿਰੇ ਕਹੂੰ ਰਾਜ ਪਰੇ ॥

कहूं बाज गिरै, कहूं ताज जरे; गजरार घिरे कहूं राज परे ॥

ਥਿਰੁ ਨਾਹਿ ਰਹੈ ਨ੍ਰਿਪ ਕੋ ਰਥ ਭੂਮਿ; ਮਨੋ ਨਟੂਆ ਬਹੁ ਨ੍ਰਿਤ ਕਰੇ ॥੧੧੪੯॥

थिरु नाहि रहै न्रिप को रथ भूमि; मनो नटूआ बहु न्रित करे ॥११४९॥

ਏਕ ਅਜਾਇਬ ਖਾਂ ਹਰਿ ਕੋ ਭਟ; ਤਾ ਸੰਗ ਸੋ ਨ੍ਰਿਪ ਆਨ ਅਰਿਯੋ ਹੈ ॥

एक अजाइब खां हरि को भट; ता संग सो न्रिप आन अरियो है ॥

ਭਾਜਤ ਨਾਹਿ ਹਠੀ ਰਨ ਤੇ; ਅਣਗੇਸ ਬਲੀ ਅਤਿ ਕੋਪ ਭਰਿਯੋ ਹੈ ॥

भाजत नाहि हठी रन ते; अणगेस बली अति कोप भरियो है ॥

ਲੈ ਕਰਵਾਰ ਪ੍ਰਹਾਰ ਕੀਯੋ; ਕਟਿਯੋ ਤਿਹ ਸੀਸ ਕਬੰਧ ਲਰਿਯੋ ਹੈ ॥

लै करवार प्रहार कीयो; कटियो तिह सीस कबंध लरियो है ॥

ਫੇਰਿ ਗਿਰਿਯੋ ਮਾਨੋ ਆਂਧੀ ਬਹੀ; ਦ੍ਰੁਮ ਦੀਰਘ ਭੂ ਪਰਿ ਟੂਟ ਪਰਿਯੋ ਹੈ ॥੧੧੫੦॥

फेरि गिरियो मानो आंधी बही; द्रुम दीरघ भू परि टूट परियो है ॥११५०॥

ਦੇਖਿ ਅਜਾਇਬ ਖਾਨ ਦਸਾ ਤਬ; ਗੈਰਤ ਖਾਂ ਮਨਿ ਰੋਸ ਭਰਿਯੋ ॥

देखि अजाइब खान दसा तब; गैरत खां मनि रोस भरियो ॥

ਸੁ ਧਵਾਇ ਕੈ ਸ੍ਯੰਦਨ ਜਾਇ ਪਰਿਯੋ; ਅਰਿ ਬੀਰ ਹੂੰ ਤੇ ਨਹੀ ਨੈਕੁ ਡਰਿਯੋ ॥

सु धवाइ कै स्यंदन जाइ परियो; अरि बीर हूं ते नही नैकु डरियो ॥

ਅਸਿ ਪਾਨਿ ਧਰੇ ਰਨ ਬੀਚ ਦੁਹੂੰ; ਤਹ ਆਪਸ ਮੈ ਬਹੁ ਜੁਧ ਕਰਿਯੋ ॥

असि पानि धरे रन बीच दुहूं; तह आपस मै बहु जुध करियो ॥

ਮਨਿ ਯੌ ਉਪਜੀ ਉਪਮਾ, ਬਨ ਮੈ; ਗਜ ਸੋ ਮਦ ਕੋ ਗਜ ਆਨਿ ਅਰਿਯੋ ॥੧੧੫੧॥

मनि यौ उपजी उपमा, बन मै; गज सो मद को गज आनि अरियो ॥११५१॥

ਗੈਰਤ ਖਾਂ ਬਰਛੀ ਗਹਿ ਕੈ ਬਰ; ਸੋ ਅਰਿ ਬੀਰ ਕੀ ਓਰਿ ਚਲਾਈ ॥

गैरत खां बरछी गहि कै बर; सो अरि बीर की ओरि चलाई ॥

ਆਵਤ ਬਿਦੁਲਤਾ ਸਮ ਦੇਖ ਕੈ; ਕਾਟਿ ਕ੍ਰਿਪਾਨ ਸੋ ਭੂਮਿ ਗਿਰਾਈ ॥

आवत बिदुलता सम देख कै; काटि क्रिपान सो भूमि गिराई ॥

ਸੋ ਨ ਲਗੀ ਰਿਸ ਕੈ ਰਿਪੁ ਕੋ; ਬਰਛੀ ਗਹਿ ਦੂਸਰੀ ਅਉਰ ਚਲਾਈ ॥

सो न लगी रिस कै रिपु को; बरछी गहि दूसरी अउर चलाई ॥

ਯੌ ਉਪਮਾ ਉਪਜੀ ਜੀਯ ਮੈ; ਮਾਨੋ ਛੂਟਿ ਚਲੀ ਨਭ ਤੇ ਜੁ ਹਵਾਈ ॥੧੧੫੨॥

यौ उपमा उपजी जीय मै; मानो छूटि चली नभ ते जु हवाई ॥११५२॥

ਦੂਸਰੀ ਦੇਖ ਕੈ ਸਾਂਗ ਬਲੀ ਨ੍ਰਿਪ; ਆਵਤ ਕਾਟਿ ਕੈ ਭੂਮਿ ਗਿਰਾਈ ॥

दूसरी देख कै सांग बली न्रिप; आवत काटि कै भूमि गिराई ॥

ਲੈ ਬਰਛੀ ਅਪੁਨੇ ਕਰ ਮੈ; ਨ੍ਰਿਪ ਗੈਰਤ ਖਾਂ ਪਰ ਕੋਪਿ ਚਲਾਈ ॥

लै बरछी अपुने कर मै; न्रिप गैरत खां पर कोपि चलाई ॥

ਲਾਗ ਗਈ ਤਿਹ ਕੇ ਮੁਖ ਮੈ; ਬਹਿ ਸ੍ਰਉਨ ਚਲਿਯੋ ਉਪਮਾ ਠਹਰਾਈ ॥

लाग गई तिह के मुख मै; बहि स्रउन चलियो उपमा ठहराई ॥

ਕੋਪ ਕੀ ਆਗ ਮਹਾ ਬਢਿ ਕੈ; ਡਢ ਕੈ ਹੀਯ ਕਉ ਮਨੋ ਬਾਹਰਿ ਆਈ ॥੧੧੫੩॥

कोप की आग महा बढि कै; डढ कै हीय कउ मनो बाहरि आई ॥११५३॥

TOP OF PAGE

Dasam Granth