ਦਸਮ ਗਰੰਥ । दसम ग्रंथ ।

Page 394

ਦੋਹਰਾ ॥

दोहरा ॥

ਮ੍ਰਿਤਕ ਹੁਇ ਧਰਨੀ ਪਰਿਯੋ; ਜੋਤਿ ਰਹੀ ਠਹਰਾਇ ॥

म्रितक हुइ धरनी परियो; जोति रही ठहराइ ॥

ਜਨੁ ਅਕਾਸ ਤੇ ਭਾਸਕਰਿ; ਪਯੋ ਰਾਹੁ ਡਰ ਆਇ ॥੧੧੫੪॥

जनु अकास ते भासकरि; पयो राहु डर आइ ॥११५४॥

ਸਵੈਯਾ ॥

सवैया ॥

ਕੋਪ ਭਰੇ ਰਨ ਮੈ ਕਬਿ ਸ੍ਯਾਮ; ਤਬੈ ਹਰਿ ਜੂ ਇਹ ਭਾਂਤਿ ਕਹਿਯੋ ਹੈ ॥

कोप भरे रन मै कबि स्याम; तबै हरि जू इह भांति कहियो है ॥

ਜੁਧ ਬਿਖੈ ਭਟ ਕਉਨ ਗਨੈ? ਲਖਿ ਬੀਰ ਹਨੈ, ਮਨ ਮੈ ਜੁ ਚਹਿਯੋ ਹੈ ॥

जुध बिखै भट कउन गनै? लखि बीर हनै, मन मै जु चहियो है ॥

ਜਾਨਤ ਹਉ ਤਿਹ ਤ੍ਰਾਸ ਤੁਮੈ; ਕਿਨਹੂੰ ਕਰ ਮੈ ਧਨ ਹੂੰ ਗਹਿਯੋ ਹੈ ॥

जानत हउ तिह त्रास तुमै; किनहूं कर मै धन हूं गहियो है ॥

ਤਾ ਤੇ ਪਧਾਰਹੁ ਧਾਮਨ ਕੋ; ਸੁ ਲਖਿਯੋ ਤੁਮ ਤੇ ਪੁਰਖਤੁ ਰਹਿਯੋ ਹੈ ॥੧੧੫੫॥

ता ते पधारहु धामन को; सु लखियो तुम ते पुरखतु रहियो है ॥११५५॥

ਐਸੇ ਕਹਿਯੋ ਜਦੁਬੀਰ ਤਿਨੈ; ਸਭ ਹੀ ਰਿਸ ਕੈ ਧਨੁ ਬਾਨ ਸੰਭਾਰਿਯੋ ॥

ऐसे कहियो जदुबीर तिनै; सभ ही रिस कै धनु बान स्मभारियो ॥

ਹ੍ਵੈ ਕੇ ਇਕਤ੍ਰ ਚਲੇ ਰਨ ਕੋ; ਬਲਿ ਬਿਕ੍ਰਮ ਪਉਰਖ ਜੀਅ ਬਿਚਾਰਿਯੋ ॥

ह्वै के इकत्र चले रन को; बलि बिक्रम पउरख जीअ बिचारियो ॥

ਮਾਰ ਹੀ ਮਾਰ ਪੁਕਾਰਿ ਪਰੇ; ਜੋਊ ਆਇ ਅਰਿਯੋ ਅਰਿ, ਸੋ ਤਿਹ ਮਾਰਿਯੋ ॥

मार ही मार पुकारि परे; जोऊ आइ अरियो अरि, सो तिह मारियो ॥

ਹੋਤ ਭਯੋ ਤਿਹ ਜੁਧ ਬਡੋ; ਦੁਹੂੰ ਓਰਨ ਤੇ ਨ੍ਰਿਪ ਠਾਂਢਿ ਨਿਹਾਰਿਯੋ ॥੧੧੫੬॥

होत भयो तिह जुध बडो; दुहूं ओरन ते न्रिप ठांढि निहारियो ॥११५६॥

ਏਕ ਸੁਜਾਨ ਬਡੋ ਬਲਵਾਨ; ਧਰੇ ਅਸਿ ਪਾਨਿ ਤੁਰੰਗਮ ਡਾਰਿਯੋ ॥

एक सुजान बडो बलवान; धरे असि पानि तुरंगम डारियो ॥

ਅਸ੍ਵ ਪਚਾਸ ਹਨੇ ਅਰਿਯੋ; ਅਨਗੇਸ ਬਲੀ ਕਹੁ ਜਾ ਲਲਕਾਰਿਯੋ ॥

अस्व पचास हने अरियो; अनगेस बली कहु जा ललकारियो ॥

ਧਾਇ ਕੈ ਘਾਇ ਕਰਿਯੋ ਨ੍ਰਿਪ ਲੈ; ਕਰ ਬਾਮ ਮੈ, ਚਾਮ ਕੀ ਓਟਿ ਨਿਵਾਰਿਯੋ ॥

धाइ कै घाइ करियो न्रिप लै; कर बाम मै, चाम की ओटि निवारियो ॥

ਦਾਹਨੈ ਪਾਨਿ ਕ੍ਰਿਪਾਨ ਕੋ ਤਾਨਿ; ਸੁਜਾਨ ਕੋ ਕਾਟਿ ਕੈ ਸੀਸ ਉਤਾਰਿਯੋ ॥੧੧੫੭॥

दाहनै पानि क्रिपान को तानि; सुजान को काटि कै सीस उतारियो ॥११५७॥

ਦੋਹਰਾ ॥

दोहरा ॥

ਬੀਰ ਸੁਜਾਨ ਹਨ੍ਯੋ ਜਬੈ; ਅਣਗ ਸਿੰਘ ਤਿਹ ਠਾਇ ॥

बीर सुजान हन्यो जबै; अणग सिंघ तिह ठाइ ॥

ਦੇਖਿਯੋ ਸੈਨਾ ਜਾਦਵੀ; ਦਉਰ ਪਰੇ ਅਰਰਾਇ ॥੧੧੫੮॥

देखियो सैना जादवी; दउर परे अरराइ ॥११५८॥

ਸਵੈਯਾ ॥

सवैया ॥

ਭਟ ਲਾਜ ਭਰੇ ਅਰਰਾਇ ਪਰੇ; ਨ ਡਰੇ ਅਰਿ ਸਿਉ ਤੇਊ ਆਇ ਅਰੇ ॥

भट लाज भरे अरराइ परे; न डरे अरि सिउ तेऊ आइ अरे ॥

ਅਤਿ ਕੋਪ ਭਰੇ ਸਬ ਲੋਹ ਜਰੇ; ਅਬ ਯਾਹਿ ਹਨੋ ਮੁਖ ਤੇ ਉਚਰੇ ॥

अति कोप भरे सब लोह जरे; अब याहि हनो मुख ते उचरे ॥

ਅਸਿ ਭਾਲ ਗਦਾ ਅਰੁ ਲੋਹ ਹਥੀ; ਬਰਛੀ ਕਰਿ ਲੈ ਲਲਕਾਰ ਪਰੇ ॥

असि भाल गदा अरु लोह हथी; बरछी करि लै ललकार परे ॥

ਕਬਿ ਰਾਮ ਭਨੈ, ਨਹੀ ਜਾਤ ਗਨੇ; ਕਿਤਨੇ ਬਰ ਬਾਨ ਕਮਾਨ ਧਰੇ ॥੧੧੫੯॥

कबि राम भनै, नही जात गने; कितने बर बान कमान धरे ॥११५९॥

ਅਨਗੇਸ ਬਲੀ ਧਨੁ ਬਾਨ ਗਹਿਯੋ; ਅਤਿ ਰੋਸ ਭਰਿਯੋ ਦੋਊ ਨੈਨ ਤਚਾਏ ॥

अनगेस बली धनु बान गहियो; अति रोस भरियो दोऊ नैन तचाए ॥

ਮਾਰ ਹੀ ਮਾਰ ਪੁਕਾਰਿ ਪਰਿਯੋ; ਸਰ ਸਤ੍ਰਨ ਕੇ ਉਰ ਬੀਚ ਲਗਾਏ ॥

मार ही मार पुकारि परियो; सर सत्रन के उर बीच लगाए ॥

ਏਕ ਮਰੇ, ਇਕ ਘਾਇ ਭਰੇ; ਇਕ ਦੇਖਿ ਡਰੇ, ਰਨ ਤਿਆਗਿ ਪਰਾਏ ॥

एक मरे, इक घाइ भरे; इक देखि डरे, रन तिआगि पराए ॥

ਆਇ ਲਰੇ, ਜੋਊ ਲਾਜ ਭਰੇ; ਮਨ ਮੈ ਰਨ ਕੋਪ ਕੀ ਓਪ ਬਢਾਏ ॥੧੧੬੦॥

आइ लरे, जोऊ लाज भरे; मन मै रन कोप की ओप बढाए ॥११६०॥

ਸਾਤਕਿ ਅਉ ਮੁਸਲੀ ਰਥ ਪੈ; ਬਸੁਦੇਵ ਤੇ ਆਦਿਕ ਧਾਇ ਸਬੈ ॥

सातकि अउ मुसली रथ पै; बसुदेव ते आदिक धाइ सबै ॥

ਬਰਮਾਕ੍ਰਿਤ ਊਧਵ ਅਉਰ ਅਕ੍ਰੂਰ; ਚਲੇ ਰਨ ਕਉ ਭਰਿ ਲਾਜ ਤਬੈ ॥

बरमाक्रित ऊधव अउर अक्रूर; चले रन कउ भरि लाज तबै ॥

ਤਿਹ ਬੀਚ ਘਿਰਿਓ ਨ੍ਰਿਪ ਰਾਜਤ ਯੌ; ਲਖਿ ਰੀਝ ਰਹੈ ਭਟ ਤਾਹਿ ਛਬੈ ॥

तिह बीच घिरिओ न्रिप राजत यौ; लखि रीझ रहै भट ताहि छबै ॥

ਮਨ ਯੌ ਉਪਜੀ ਉਪਮਾ ਰਿਤੁ ਪਾਵਸ; ਅਭ੍ਰਨ ਮੈ ਦਿਨ ਰਾਜ ਫਬੈ ॥੧੧੬੧॥

मन यौ उपजी उपमा रितु पावस; अभ्रन मै दिन राज फबै ॥११६१॥

TOP OF PAGE

Dasam Granth