ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 392 ਜੁਧ ਭਯੋ ਤਿਹ ਠਉਰ ਬਡੋ; ਚਢਿ ਕੈ ਸਭ ਦੇਵ ਬਿਵਾਨਨਿ ਆਏ ॥ जुध भयो तिह ठउर बडो; चढि कै सभ देव बिवाननि आए ॥ ਕਉਤਕ ਦੇਖਨ ਕਉ ਰਨ ਕੋ; ਕਬਿ ਸ੍ਯਾਮ ਕਹੈ ਮਨ ਮੋਦ ਬਢਾਏ ॥ कउतक देखन कउ रन को; कबि स्याम कहै मन मोद बढाए ॥ ਲਾਗਤ ਸਾਂਗਨ ਕੇ ਭਟ ਯੌ; ਗਿਰ ਅਸਵਨ ਤੇ, ਧਰਨੀ ਪਰ ਆਏ ॥ लागत सांगन के भट यौ; गिर असवन ते, धरनी पर आए ॥ ਸੋ ਫਿਰ ਕੈ ਉਠਿ ਜੁਧ ਕਰੈ; ਤਿਹ ਕੇ ਗੁਨ ਕਿੰਨ ਗੰਧ੍ਰਬ ਗਾਏ ॥੧੧੪੦॥ सो फिर कै उठि जुध करै; तिह के गुन किंन गंध्रब गाए ॥११४०॥ ਕਬਿਤੁ ॥ कबितु ॥ ਕੇਤੇ ਬੀਰ ਭਾਜੇ, ਕੇਤੇ ਗਾਜੇ, ਪੁਨਿ ਆਇ ਆਇ; ਧਾਇ ਧਾਇ ਹਰਿ ਜੂ ਸੋ ਜੁਧ ਵੇ ਕਰਤ ਹੈ ॥ केते बीर भाजे, केते गाजे, पुनि आइ आइ; धाइ धाइ हरि जू सो जुध वे करत है ॥ ਕੇਤੇ ਭੂਮਿ ਗਿਰੇ, ਕੇਤੇ ਭਿਰੇ, ਗਜ ਮਤਨ ਸੋ; ਲਰੇ, ਤੇਤੋ ਮ੍ਰਿਤਕ ਹ੍ਵੈ ਕੈ, ਛਿਤਿ ਮੈ ਪਰਤ ਹੈ ॥ केते भूमि गिरे, केते भिरे, गज मतन सो; लरे, तेतो म्रितक ह्वै कै, छिति मै परत है ॥ ਅਉਰ ਦਉਰ ਪਰੇ, ਮਾਰ ਮਾਰ ਹੀ ਉਚਰੇ; ਹਥਿਯਾਰਨ ਉਘਰੇ, ਪਗੁ ਏਕ ਨ ਟਰਤ ਹੈ ॥ अउर दउर परे, मार मार ही उचरे; हथियारन उघरे, पगु एक न टरत है ॥ ਸ੍ਰਉਣਤ ਉਦਧਿ ਲੋਹ, ਆਂਚ ਬੜਵਾਨਲ ਸੀ; ਪਉਨ ਬਾਨ ਚਲੈ, ਬੀਰ ਤ੍ਰਿਣ ਜਿਉ ਜਰਤ ਹੈ ॥੧੧੪੧॥ स्रउणत उदधि लोह, आंच बड़वानल सी; पउन बान चलै, बीर त्रिण जिउ जरत है ॥११४१॥ ਸਵੈਯਾ ॥ सवैया ॥ ਅਣਗੇਸ ਬਲੀ ਤਬ ਕੋਪਿ ਭਰਿਯੋ; ਮਨਿ ਜਾਨ ਨਿਦਾਨ ਕੀ ਮਾਰ ਮਚੀ ਜਬ ॥ अणगेस बली तब कोपि भरियो; मनि जान निदान की मार मची जब ॥ ਸ੍ਯੰਦਨ ਪੈ ਚਢਿ ਕੈ ਕਢਿ ਕੈ; ਕਸਿ ਬਾਨ ਕਮਾਨ ਤਨਾਇ ਲਈ ਤਬ ॥ स्यंदन पै चढि कै कढि कै; कसि बान कमान तनाइ लई तब ॥ ਸ੍ਰੀ ਹਰਿ ਕੀ ਪ੍ਰਿਤਨਾ ਹੂ ਕੇ ਊਪਰਿ; ਆਇ ਪਰਿਯੋ ਤਿਨ ਬੀਰ ਹਨੇ ਸਬ ॥ स्री हरि की प्रितना हू के ऊपरि; आइ परियो तिन बीर हने सब ॥ ਭਾਜਿ ਗਏ ਤਮ ਸੇ ਅਰਿ ਯੌ; ਨ੍ਰਿਪ ਪਾਵਤ ਭਯੋ ਰਨਿ ਸੂਰਜ ਕੀ ਛਬਿ ॥੧੧੪੨॥ भाजि गए तम से अरि यौ; न्रिप पावत भयो रनि सूरज की छबि ॥११४२॥ ਪ੍ਰੇਰਿ ਤੁਰੰਗ ਸੁ ਆਗੇ ਭਯੋ; ਕਰਿ ਲੈ ਅਸਿ ਢਾਰ ਬਡੀ ਧਰ ਕੈ ॥ प्रेरि तुरंग सु आगे भयो; करि लै असि ढार बडी धर कै ॥ ਕਛੁ ਜਾਦਵ ਸੋ ਤਿਨਿ ਜੁਧੁ ਕਰਿਯੋ; ਨ ਟਰਿਯੋ ਤਿਨ ਸੋ ਪਗ ਦੁਇ ਡਰ ਕੈ ॥ कछु जादव सो तिनि जुधु करियो; न टरियो तिन सो पग दुइ डर कै ॥ ਜਦੁਬੀਰ ਕੇ ਸਾਮੁਹੇ ਆਇ ਅਰਿਯੋ; ਬਹੁ ਬੀਰਨ ਪ੍ਰਾਨ ਬਿਦਾ ਕਰਿ ਕੈ ॥ जदुबीर के सामुहे आइ अरियो; बहु बीरन प्रान बिदा करि कै ॥ ਗ੍ਰਿਹੁ ਕੋ ਨ ਚਲੋ, ਇਹ ਮੋ ਪ੍ਰਨ ਹੈ; ਕਿਧੋ ਪ੍ਰਾਨ ਤਜਉ, ਕਿ ਤ੍ਵੈ ਮਰਿ ਕੈ ॥੧੧੪੩॥ ग्रिहु को न चलो, इह मो प्रन है; किधो प्रान तजउ, कि त्वै मरि कै ॥११४३॥ ਯੌ ਕਹਿ ਕੈ ਅਸਿ ਕੋ ਗਹਿ ਕੈ; ਜਦੁਬੀਰ ਚਮੂ ਕਹੁ ਜਾਇ ਹਕਾਰਾ ॥ यौ कहि कै असि को गहि कै; जदुबीर चमू कहु जाइ हकारा ॥ ਜਾਦਵ ਸੈਨ ਹੂੰ ਤੇ ਨਿਕਸਿਯੋ ਰਨ; ਸੁੰਦਰ ਨਾਮ ਸਰੂਪ ਅਪਾਰਾ ॥ जादव सैन हूं ते निकसियो रन; सुंदर नाम सरूप अपारा ॥ ਪ੍ਰੇਰਿ ਤੁਰੰਗ ਭਯੋ ਸਮੁਹੇ; ਨ੍ਰਿਪ ਮੁੰਡ ਕਟਿਯੋ ਨ ਲਗੀ ਕਛੁ ਬਾਰਾ ॥ प्रेरि तुरंग भयो समुहे; न्रिप मुंड कटियो न लगी कछु बारा ॥ ਯੌ ਧਰ ਤੇ ਸਿਰ ਛੂਟ ਪਰਿਯੋ; ਨਭਿ ਤੇ ਟੂਟ ਪਰੋ ਛਿਤ ਤਾਰਾ ॥੧੧੪੪॥ यौ धर ते सिर छूट परियो; नभि ते टूट परो छित तारा ॥११४४॥ ਪੁਨਿ ਦਉਰਿ ਪਰਿਯੋ ਜਦੁਵੀ ਪ੍ਰਿਤਨਾ ਪਰ; ਸ੍ਯਾਮ ਕਹੈ ਅਤਿ ਕੀਨ ਰੁਸਾ ॥ पुनि दउरि परियो जदुवी प्रितना पर; स्याम कहै अति कीन रुसा ॥ ਉਤ ਤੇ ਜਦੁਬੀਰ ਫਿਰੇ ਇਕਠੇ; ਅਰਿਰਾਇ ਬਢਾਇ ਕੈ ਚਿਤ ਗੁਸਾ ॥ उत ते जदुबीर फिरे इकठे; अरिराइ बढाइ कै चित गुसा ॥ ਅਗਨਸਤ੍ਰ ਛੁਟਿਯੋ ਨ੍ਰਿਪ ਕੇ ਕਰ ਤੇ; ਜਰਗੇ ਮਨੋ ਪਾਵਕ ਬੀਚ ਤੁਸਾ ॥ अगनसत्र छुटियो न्रिप के कर ते; जरगे मनो पावक बीच तुसा ॥ ਕਟਿ ਅੰਗ ਪਰੇ ਬਹੁ ਜੋਧਨ ਕੇ; ਮਨੋ ਜਗ ਕੇ ਮੰਡਲ ਮਧਿ ਕੁਸਾ ॥੧੧੪੫॥ कटि अंग परे बहु जोधन के; मनो जग के मंडल मधि कुसा ॥११४५॥ ਕਾਨ ਪ੍ਰਮਾਨ ਲਉ ਖੈਚ ਕਮਾਨ; ਸੁ ਬੀਰ ਨਿਹਾਰ ਕੈ ਬਾਨ ਚਲਾਵੈ ॥ कान प्रमान लउ खैच कमान; सु बीर निहार कै बान चलावै ॥ ਜੋ ਇਨਿ ਊਪਰਿ ਆਨ ਪਰੇ; ਸਰ ਸੋ ਅਧ ਬੀਚ ਤੇ ਕਾਟਿ ਗਿਰਾਵੈ ॥ जो इनि ऊपरि आन परे; सर सो अध बीच ते काटि गिरावै ॥ ਲੋਹ ਹਥੀ ਪਰਸੇ ਕਰਿ ਲੈ; ਬ੍ਰਿਜਨਾਥ ਕੀ ਦੇਹਿ ਪ੍ਰਹਾਰ ਲਗਾਵੈ ॥ लोह हथी परसे करि लै; ब्रिजनाथ की देहि प्रहार लगावै ॥ ਜੁਧ ਸਮੈ ਥਕਿ ਕੈ ਜਕਿ ਕੈ; ਜਦੁਬੀਰ ਕਉ ਪਾਰ ਸੰਭਾਰ ਨ ਆਵੈ ॥੧੧੪੬॥ जुध समै थकि कै जकि कै; जदुबीर कउ पार स्मभार न आवै ॥११४६॥ |
![]() |
![]() |
![]() |
![]() |
Dasam Granth |