ਦਸਮ ਗਰੰਥ । दसम ग्रंथ ।

Page 391

ਖਗ ਕਰੰ ਗਹਿ ਕੈ ਗਜ ਸਿੰਘ; ਅਨੰਤ ਕੇ ਊਪਰਿ ਕੋਪਿ ਚਲਾਯੋ ॥

खग करं गहि कै गज सिंघ; अनंत के ऊपरि कोपि चलायो ॥

ਤਉ ਮਸਲੀ ਕਰਿ ਚਰਮ ਲੀਯੋ ਧਰਿ; ਯੌ ਅਰਿ ਕਉ ਬਲਿ ਘਾਉ ਬਚਾਯੋ ॥

तउ मसली करि चरम लीयो धरि; यौ अरि कउ बलि घाउ बचायो ॥

ਢਾਲ ਕੇ ਫੂਲ ਪੈ ਧਾਰ ਬਹੀ; ਚਿਨਗਾਰ ਉਠੀ ਕਬਿ ਯੌ ਗੁਨ ਗਾਯੋ ॥

ढाल के फूल पै धार बही; चिनगार उठी कबि यौ गुन गायो ॥

ਮਾਨਹੁ ਪਾਵਸ ਕੀ ਨਿਸਿ ਮੈ; ਬਿਜੁਰੀ ਦੁਤਿ ਤਾਰਨ ਕੋ ਪ੍ਰਗਟਾਯੋ ॥੧੧੩੩॥

मानहु पावस की निसि मै; बिजुरी दुति तारन को प्रगटायो ॥११३३॥

ਘਾਇ ਹਲੀ ਸਹਿ ਕੈ ਰਿਪੁ ਕੋ; ਗਹਿ ਕੈ ਕਰਵਾਰ ਸੁ ਬਾਰ ਕਰਿਯੋ ਹੈ ॥

घाइ हली सहि कै रिपु को; गहि कै करवार सु बार करियो है ॥

ਧਾਰ ਬਹੀ ਅਰਿ ਕੰਠਿ ਬਿਖੈ; ਕਟਿ ਕੈ ਤਿਹ ਕੋ ਸਿਰੁ ਭੂਮਿ ਝਰਿਯੋ ਹੈ ॥

धार बही अरि कंठि बिखै; कटि कै तिह को सिरु भूमि झरियो है ॥

ਬਜ੍ਰ ਜਰੇ ਰਥ ਤੇ ਗਿਰਿਯੋ; ਤਿਹ ਕੋ ਜਸੁ ਯੌ ਕਬਿ ਨੈ ਉਚਰਿਯੋ ਹੈ ॥

बज्र जरे रथ ते गिरियो; तिह को जसु यौ कबि नै उचरियो है ॥

ਮਾਨਹੁ ਤਾਰਨ ਲੋਕ ਹੂੰ ਤੇ; ਸੁਰ ਭਾਨੁ ਹਨ੍ਯੋ ਸਿਰ ਭੂਮਿ ਪਰਿਯੋ ਹੈ ॥੧੧੩੪॥

मानहु तारन लोक हूं ते; सुर भानु हन्यो सिर भूमि परियो है ॥११३४॥

ਮਾਰਿ ਲਯੋ ਗਜ ਸਿੰਘ ਜਬੈ; ਤਜਿ ਕੈ ਰਨ ਕੋ ਸਭ ਹੀ ਭਟ ਭਾਗੇ ॥

मारि लयो गज सिंघ जबै; तजि कै रन को सभ ही भट भागे ॥

ਸ੍ਰਉਨ ਭਰੇ ਲਖਿ ਲੋਥ ਡਰੇ; ਨਹਿ ਧੀਰ ਧਰੇ ਨਿਸ ਕੇ ਜਨੁ ਜਾਗੇ ॥

स्रउन भरे लखि लोथ डरे; नहि धीर धरे निस के जनु जागे ॥

ਮਾਰਿ ਲਏ ਨ੍ਰਿਪ ਪੰਚ ਭਗੇ; ਤਿਨ ਯੌ ਕਹਿਯੋ ਜਾ ਅਪਨੇ ਪ੍ਰਭਿ ਆਗੇ ॥

मारि लए न्रिप पंच भगे; तिन यौ कहियो जा अपने प्रभि आगे ॥

ਯੌ ਸੁਨਿ ਕੈ ਦਲਿ ਧੀਰ ਛੁਟਿਯੋ; ਨ੍ਰਿਪ ਹੀਯੋ ਫਟਿਯੋ ਰਿਸ ਮੈ ਅਨੁਰਾਗੇ ॥੧੧੩੫॥

यौ सुनि कै दलि धीर छुटियो; न्रिप हीयो फटियो रिस मै अनुरागे ॥११३५॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਗਜ ਸਿੰਘ ਬਧਹ ਧਯਾਇ ਸਮਾਪਤੰ ॥

इति स्री बचित्र नाटक ग्रंथे क्रिसनावतारे जुध प्रबंधे गज सिंघ बधह धयाइ समापतं ॥


ਅਥ ਅਮਿਤ ਸਿੰਘ ਸੈਨਾ ਸਹਿਤ ਬਧਹਿ ਕਥਨੰ ॥

अथ अमित सिंघ सैना सहित बधहि कथनं ॥

ਦੋਹਰਾ ॥

दोहरा ॥

ਅਣਗ ਸਿੰਘ ਅਉ ਅਚਲ ਸੀ; ਅਮਿਤ ਸਿੰਘ ਨ੍ਰਿਪ ਤੀਰ ॥

अणग सिंघ अउ अचल सी; अमित सिंघ न्रिप तीर ॥

ਅਮਰ ਸਿੰਘ ਅਰ ਅਨਘ ਸੀ; ਮਹਾਰਥੀ ਰਨਧੀਰ ॥੧੧੩੬॥

अमर सिंघ अर अनघ सी; महारथी रनधीर ॥११३६॥

ਸਵੈਯਾ ॥

सवैया ॥

ਦੇਖਿ ਤਿਨੈ ਨ੍ਰਿਪ ਸੰਧਿ ਜਰਾ; ਹਥੀਆਰ ਧਰੇ ਲਖਿ ਬੀਰ ਪਚਾਰੇ ॥

देखि तिनै न्रिप संधि जरा; हथीआर धरे लखि बीर पचारे ॥

ਪੇਖਹੁ, ਆਜ ਅਯੋਧਨ ਮੈ; ਨ੍ਰਿਪ ਪੰਚ ਬਲੀ ਜਦੁਬੀਰ ਸੰਘਾਰੇ ॥

पेखहु, आज अयोधन मै; न्रिप पंच बली जदुबीर संघारे ॥

ਤਾ ਸੰਗਿ ਜਾਇ ਭਿਰੋ ਤੁਮ ਹੂੰ; ਤਜਿ ਸੰਕ ਨਿਸੰਕ ਬਜਾਇ ਨਗਾਰੇ ॥

ता संगि जाइ भिरो तुम हूं; तजि संक निसंक बजाइ नगारे ॥

ਯੌ ਸੁਨਿ ਕੈ ਪ੍ਰਭ ਕੀ ਬਤੀਯਾ; ਅਤਿ ਕੋਪ ਭਰੇ ਰਨ ਓਰਿ ਪਧਾਰੇ ॥੧੧੩੭॥

यौ सुनि कै प्रभ की बतीया; अति कोप भरे रन ओरि पधारे ॥११३७॥

ਆਵਤ ਹੀ ਜਦੁਬੀਰ ਤਿਨੋ; ਰਨ ਭੂਮਿ ਬਿਖੈ ਜਮ ਰੂਪ ਨਿਹਾਰਿਯੋ ॥

आवत ही जदुबीर तिनो; रन भूमि बिखै जम रूप निहारियो ॥

ਪਾਨਿ ਗਹੇ ਧਨੁ ਬਾਨ ਸੋਊ; ਰਨ ਬੀਚ ਤਿਨੋ ਬਲਿਦੇਵ ਹਕਾਰਿਯੋ ॥

पानि गहे धनु बान सोऊ; रन बीच तिनो बलिदेव हकारियो ॥

ਖਗ ਕਸੇ ਕਟਿ ਮੈ ਅੰਗ ਕੌਚ; ਲੀਏ ਬਰਛਾ ਅਣਗੇਸ ਪੁਕਾਰਿਯੋ ॥

खग कसे कटि मै अंग कौच; लीए बरछा अणगेस पुकारियो ॥

ਆਇ ਭਿਰੋ ਹਰਿ ਜੂ ! ਹਮ ਸਿਉ; ਅਬ ਠਾਂਢੋ ਕਹਾ? ਇਹ ਭਾਤ ਉਚਾਰਿਯੋ ॥੧੧੩੮॥

आइ भिरो हरि जू ! हम सिउ; अब ठांढो कहा? इह भात उचारियो ॥११३८॥

ਦੇਖਿ ਤਬੈ ਤਿਨ ਕੋ ਹਰਿ ਜੂ; ਤਬ ਹੀ ਰਨ ਮੈ ਪੰਚ ਬੀਰ ਹਕਾਰੇ ॥

देखि तबै तिन को हरि जू; तब ही रन मै पंच बीर हकारे ॥

ਸ੍ਯਾਮ ਸੁ ਸੈਨ ਚਲਿਯੋ ਇਤ ਤੇ; ਉਤ ਤੇਊ ਚਲੇ ਸੁ ਬਜਾਇ ਨਗਾਰੇ ॥

स्याम सु सैन चलियो इत ते; उत तेऊ चले सु बजाइ नगारे ॥

ਪਟਸਿ ਲੋਹ ਹਥੀ ਪਰਸੇ; ਅਗਨਾਯੁਧ ਲੈ ਕਰਿ ਕੋਪ ਪ੍ਰਹਾਰੇ ॥

पटसि लोह हथी परसे; अगनायुध लै करि कोप प्रहारे ॥

ਜੂਝਿ ਗਿਰੇ ਇਤ ਕੇ ਉਤ ਕੇ; ਭਟ ਭੂਮਿ ਗਿਰੇ ਸੁ ਮਨੋ ਮਤਵਾਰੇ ॥੧੧੩੯॥

जूझि गिरे इत के उत के; भट भूमि गिरे सु मनो मतवारे ॥११३९॥

TOP OF PAGE

Dasam Granth