ਦਸਮ ਗਰੰਥ । दसम ग्रंथ ।

Page 386

ਆਇ ਕੇ ਸ੍ਯਾਮ ਸੋ ਜੁਧੁ ਕਰਿਯੋ; ਰਨ ਕੀ ਛਿਤਿ ਤੇ ਪਗੁ ਏਕ ਨ ਭਾਗਿਯੋ ॥

आइ के स्याम सो जुधु करियो; रन की छिति ते पगु एक न भागियो ॥

ਫੇਰਿ ਗਦਾ ਗਹਿ ਕੈ ਕਰ ਮੈ; ਬ੍ਰਿਜਭੂਖਨ ਕੋ ਤਨੁ ਤਾੜਨ ਲਾਗਿਯੋ ॥

फेरि गदा गहि कै कर मै; ब्रिजभूखन को तनु ताड़न लागियो ॥

ਸੋ ਮਧਸੂਦਨ ਜੂ ਲਖਿਯੋ; ਰਸ ਰੁਦ੍ਰ ਬਿਖੈ ਅਤਿ ਇਹ ਪਾਗਿਯੋ ॥

सो मधसूदन जू लखियो; रस रुद्र बिखै अति इह पागियो ॥

ਸ੍ਰੀ ਹਰਿ ਚਕ੍ਰ ਲਯੋ ਕਰ ਮੈ; ਭੂਅ ਬਕ੍ਰ ਕਰੀ ਰਿਸ ਸੋ ਅਨੁਰਾਗਿਯੋ ॥੧੦੯੮॥

स्री हरि चक्र लयो कर मै; भूअ बक्र करी रिस सो अनुरागियो ॥१०९८॥

ਲੈ ਬਰਛੀ ਰਨ ਸਿੰਘ ਤਬੈ; ਜਦੁਬੀਰ ਕੇ ਮਾਰਨ ਕਾਜ ਚਲਾਈ ॥

लै बरछी रन सिंघ तबै; जदुबीर के मारन काज चलाई ॥

ਜਾਇ ਲਗੀ ਹਰਿ ਕੋ ਅਨਚੇਤ; ਦਈ ਭੁਜ ਫੋਰ ਕੈ ਪਾਰਿ ਦਿਖਾਈ ॥

जाइ लगी हरि को अनचेत; दई भुज फोर कै पारि दिखाई ॥

ਲਾਗ ਰਹੀ ਪ੍ਰਭ ਕੇ ਤਨ ਸਿਉ; ਉਪਮਾ ਤਿਹ ਕੀ ਕਬਿ ਭਾਖਿ ਸੁਨਾਈ ॥

लाग रही प्रभ के तन सिउ; उपमा तिह की कबि भाखि सुनाई ॥

ਮਾਨਹੁ ਗ੍ਰੀਖਮ ਕੀ ਰੁਤਿ ਭੀਤਰ; ਨਾਗਨਿ ਚੰਦਨ ਸਿਉ ਲਪਟਾਈ ॥੧੦੯੯॥

मानहु ग्रीखम की रुति भीतर; नागनि चंदन सिउ लपटाई ॥१०९९॥

ਸ੍ਯਾਮ ਉਖਾਰ ਕੈ ਸੋ ਬਰਛੀ; ਭੁਜ ਤੇ ਅਰਿ ਮਾਰਨ ਹੇਤ ਚਲਾਈ ॥

स्याम उखार कै सो बरछी; भुज ते अरि मारन हेत चलाई ॥

ਬਾਨਨ ਕੇ ਘਨ ਬੀਚ ਚਲੀ; ਚਪਲਾ ਕਿਧੌ ਹੰਸ ਕੀ ਅੰਸ ਤਚਾਈ ॥

बानन के घन बीच चली; चपला किधौ हंस की अंस तचाई ॥

ਜਾਇ ਲਗੀ ਤਿਹ ਕੇ ਤਨ ਮੈ; ਉਰਿ ਫੋਰਿ ਦਈ ਉਹਿ ਓਰ ਦਿਖਾਈ ॥

जाइ लगी तिह के तन मै; उरि फोरि दई उहि ओर दिखाई ॥

ਕਾਲਿਕਾ ਮਾਨਹੁ ਸ੍ਰਉਨ ਭਰੀ; ਹਨਿ ਸੁੰਭ ਨਿਸੁੰਭ ਕੋ ਮਾਰਨ ਧਾਈ ॥੧੧੦੦॥

कालिका मानहु स्रउन भरी; हनि सु्मभ निसु्मभ को मारन धाई ॥११००॥

ਰਨ ਸਿੰਘ ਜਬੈ ਰਣਿ ਸਾਂਗ ਹਨ੍ਯੋ; ਧਨ ਸਿੰਘ ਤਬੈ ਕਰਿ ਕੋਪੁ ਸਿਧਾਰਿਯੋ ॥

रन सिंघ जबै रणि सांग हन्यो; धन सिंघ तबै करि कोपु सिधारियो ॥

ਧਾਇ ਪਰਿਯੋ ਕਰਿ ਲੈ ਬਰਛਾ; ਲਲਕਾਰ ਕੈ ਸ੍ਰੀ ਹਰਿ ਊਪਰਿ ਝਾਰਿਯੋ ॥

धाइ परियो करि लै बरछा; ललकार कै स्री हरि ऊपरि झारियो ॥

ਆਵਤ ਸੋ ਲਖਿਯੋ ਘਨ ਸ੍ਯਾਮ; ਨਿਕਾਰ ਕੈ ਖਗ ਸੁ ਦੁਇ ਕਰਿ ਡਾਰਿਯੋ ॥

आवत सो लखियो घन स्याम; निकार कै खग सु दुइ करि डारियो ॥

ਭੂਮਿ ਦੁਟੂਕ ਹੋਇ ਟੂਟ ਪਰਿਯੋ ਸੁ; ਮਨੋ ਖਗਰਾਜ ਬਡੋ ਅਹਿ ਮਾਰਿਯੋ ॥੧੧੦੧॥

भूमि दुटूक होइ टूट परियो सु; मनो खगराज बडो अहि मारियो ॥११०१॥

ਘਾਉ ਬਚਾਇ ਕੈ ਸ੍ਰੀ ਜਦੁਬੀਰ; ਸਰਾਸਨੁ ਲੈ ਅਰਿ ਊਪਰਿ ਧਾਯੋ ॥

घाउ बचाइ कै स्री जदुबीर; सरासनु लै अरि ऊपरि धायो ॥

ਚਾਰ ਮਹੂਰਤ ਜੁਧ ਭਯੋ; ਹਰਿ ਘਾਇ ਨ ਹੁਇ, ਉਹਿ ਕੋ ਨਹੀ ਘਾਯੋ ॥

चार महूरत जुध भयो; हरि घाइ न हुइ, उहि को नही घायो ॥

ਰੋਸ ਕੈ ਬਾਨ ਹਨ੍ਯੋ ਹਰਿ ਕਉ; ਹਰਿ ਹੂੰ ਤਿਹ ਖੈਚ ਕੈ ਬਾਨ ਲਗਾਯੋ ॥

रोस कै बान हन्यो हरि कउ; हरि हूं तिह खैच कै बान लगायो ॥

ਦੇਖ ਰਹਿਯੋ ਮੁਖ ਸ੍ਰੀ ਹਰਿ ਕੋ; ਹਰਿ ਹੂੰ ਮੁਖ ਦੇਖ ਰਹਿਯੋ ਮੁਸਕਾਯੋ ॥੧੧੦੨॥

देख रहियो मुख स्री हरि को; हरि हूं मुख देख रहियो मुसकायो ॥११०२॥

ਸ੍ਰੀ ਜਦੁਬੀਰ ਕੋ ਬੀਰ ਬਲੀ; ਅਸਿ ਲੈ ਕਰ ਮੈ ਧਨ ਸਿੰਘ ਪੈ ਧਾਯੋ ॥

स्री जदुबीर को बीर बली; असि लै कर मै धन सिंघ पै धायो ॥

ਆਵਤ ਹੀ ਲਲਕਾਰ ਪਰਿਯੋ; ਗਜਿ ਮਾਨਹੁ ਕੇਹਰਿ ਕਉ ਡਰਪਾਯੋ ॥

आवत ही ललकार परियो; गजि मानहु केहरि कउ डरपायो ॥

ਤਉ ਧਨ ਸਿੰਘ ਸਰਾਸਨੁ ਲੈ; ਸਰ ਸੋ ਤਿਹ ਕੋ ਸਿਰ ਭੂਮਿ ਗਿਰਾਯੋ ॥

तउ धन सिंघ सरासनु लै; सर सो तिह को सिर भूमि गिरायो ॥

ਜਿਉ ਅਹਿ ਰਾਜ ਕੇ ਆਨਨ ਭੀਤਰ; ਆਨਿ ਪਰਿਯੋ ਮ੍ਰਿਗ ਜਾਨ ਨ ਪਾਯੋ ॥੧੧੦੩॥

जिउ अहि राज के आनन भीतर; आनि परियो म्रिग जान न पायो ॥११०३॥

ਦੂਸਰ ਸ੍ਰੀ ਜਦੁਬੀਰ ਕੇ ਬੀਰ; ਸਰਾਸਨੁ ਲੈ ਸਰ ਕੋਪ ਭਯੋ ਹੈ ॥

दूसर स्री जदुबीर के बीर; सरासनु लै सर कोप भयो है ॥

ਧੀਰ ਬਲੀ ਧਨ ਸਿੰਘ ਕੀ ਓਰ; ਚਲਾਵਤ ਬਾਨ ਨਿਸੰਕ ਗਯੋ ਹੈ ॥

धीर बली धन सिंघ की ओर; चलावत बान निसंक गयो है ॥

ਸ੍ਰੀ ਧਨ ਸਿੰਘ ਲੀਓ ਅਸਿ ਹਾਥਿ; ਕਟਿਓ ਅਰਿ ਮਾਥਨ ਡਾਰ ਦਯੋ ਹੈ ॥

स्री धन सिंघ लीओ असि हाथि; कटिओ अरि माथन डार दयो है ॥

ਕਾਛੀ ਨਿਹਾਰਿ ਸਰੋਵਰ ਤੇ ਪ੍ਰਫੁਲਿਓ; ਮਾਨਹੁ ਬਾਰਿਜ ਤੋਰ ਲਯੋ ਹੈ ॥੧੧੦੪॥

काछी निहारि सरोवर ते प्रफुलिओ; मानहु बारिज तोर लयो है ॥११०४॥

TOP OF PAGE

Dasam Granth