ਦਸਮ ਗਰੰਥ । दसम ग्रंथ ।

Page 385

ਰਨਭੂਮਿ ਮੈ ਜੁਧ ਭਯੋ ਅਤਿ ਹੀ; ਤਤਕਾਲ ਮਰੇ ਰਿਪੁ ਆਏ ਹੈ ਜੋਊ ॥

रनभूमि मै जुध भयो अति ही; ततकाल मरे रिपु आए है जोऊ ॥

ਜੁਧ ਕਰਿਯੋ ਘਨਿ ਸ੍ਯਾਮ ਘਨੋ; ਉਤ ਕੋਪ ਭਰੇ ਮਨ ਮੈ ਭਟ ਓਊ ॥

जुध करियो घनि स्याम घनो; उत कोप भरे मन मै भट ओऊ ॥

ਸ੍ਰੀ ਨਰਸਿੰਘ ਜੂ ਬਾਨ ਹਨ੍ਯੋ; ਹਰਿ ਕੋ, ਜਿਹ ਕੀ ਸਮ ਅਉਰ ਨ ਕੋਊ ॥

स्री नरसिंघ जू बान हन्यो; हरि को, जिह की सम अउर न कोऊ ॥

ਯੌ ਉਪਮਾ ਉਪਜੀ ਜੀਯ ਮੈ; ਜਿਵ ਸੋਵਤ ਸਿੰਘ ਜਗਾਵਤ ਕੋਊ ॥੧੦੯੧॥

यौ उपमा उपजी जीय मै; जिव सोवत सिंघ जगावत कोऊ ॥१०९१॥

ਸ੍ਯਾਮ ਕੇ ਬਾਨ ਲਗਿਯੋ ਉਰ ਮੈ; ਗਡ ਕੈ ਸੋਊ ਪੰਖਨ ਲਉ ਸੁ ਗਯੋ ਹੈ ॥

स्याम के बान लगियो उर मै; गड कै सोऊ पंखन लउ सु गयो है ॥

ਸ੍ਰਉਨ ਕੇ ਸੰਗਿ ਭਰਿਯੋ ਸਰ ਅੰਗ; ਬਿਲੋਕਿ ਤਬੈ ਹਰਿ ਕੋਪ ਭਯੋ ਹੈ ॥

स्रउन के संगि भरियो सर अंग; बिलोकि तबै हरि कोप भयो है ॥

ਤਾ ਛਬਿ ਕੋ ਜਸੁ ਉਚ ਮਹਾ; ਕਬਿ ਨੇ ਕਹਿ ਕੈ ਇਹ ਭਾਂਤ ਦਯੋ ਹੈ ॥

ता छबि को जसु उच महा; कबि ने कहि कै इह भांत दयो है ॥

ਮਾਨਹੁ ਤਛਕ ਕੋ ਲਰਿਕਾ; ਖਗਰਾਜ ਲਖਿਯੋ ਗਹਿ ਨੀਲ ਲਯੋ ਹੈ ॥੧੦੯੨॥

मानहु तछक को लरिका; खगराज लखियो गहि नील लयो है ॥१०९२॥

ਸ੍ਰੀ ਬ੍ਰਿਜਨਾਥ ਸਰਾਸਨ ਲੈ; ਰਿਸ ਕੈ ਸਰੁ ਰਾਜਨ ਬੀਚ ਕਸਾ ॥

स्री ब्रिजनाथ सरासन लै; रिस कै सरु राजन बीच कसा ॥

ਗਜ ਸਿੰਘ ਕੋ ਬਾਨ ਅਚਾਨ ਹਨ੍ਯੋ; ਗਿਰ ਭੂਮਿ ਪਰਿਯੋ ਜਨ ਸਾਪ ਡਸਾ ॥

गज सिंघ को बान अचान हन्यो; गिर भूमि परियो जन साप डसा ॥

ਹਰਿ ਸਿੰਘ ਜੁ ਠਾਂਢੋ ਹੁਤੋ ਤਿਹ ਪੈ; ਸੋਊ ਭਾਜ ਗਯੋ ਤਿਹ ਪੇਖਿ ਦਸਾ ॥

हरि सिंघ जु ठांढो हुतो तिह पै; सोऊ भाज गयो तिह पेखि दसा ॥

ਮਨੋ ਸਿੰਘ ਕੋ ਰੂਪ ਨਿਹਾਰਤ ਹੀ; ਨ ਟਿਕਿਯੋ ਜੁ ਚਲਿਯੋ ਸਟਕਾਇ ਸਸਾ ॥੧੦੯੩॥

मनो सिंघ को रूप निहारत ही; न टिकियो जु चलियो सटकाइ ससा ॥१०९३॥

ਹਰਿ ਸਿੰਘ ਜਬੈ ਤਜਿ ਖੇਤ ਚਲਿਯੋ; ਰਨ ਸਿੰਘ ਉਠਿਯੋ ਪੁਨਿ ਕੋਪ ਭਰਿਯੋ ॥

हरि सिंघ जबै तजि खेत चलियो; रन सिंघ उठियो पुनि कोप भरियो ॥

ਧਨੁ ਬਾਨ ਸੰਭਾਰ ਕੈ ਪਾਨਿ ਲਯੋ; ਬਹੁਰੋ ਬਲਿ ਕੋ ਰਨਿ ਜੁਧੁ ਕਰਿਯੋ ॥

धनु बान स्मभार कै पानि लयो; बहुरो बलि को रनि जुधु करियो ॥

ਉਨ ਹੂੰ ਪੁਨਿ ਬੀਚ ਅਯੋਧਨ ਕੇ; ਹਰਿ ਕੋ ਲਲਕਾਰ ਕੈ ਇਉ ਉਚਰਿਯੋ ॥

उन हूं पुनि बीच अयोधन के; हरि को ललकार कै इउ उचरियो ॥

ਅਬ ਜਾਤ ਕਹਾ? ਥਿਰੁ ਹੋਹੁ ਘਰੀ; ਹਮਰੇ ਅਸਿ ਕਾਲ ਕੇ ਹਾਥ ਪਰਿਯੋ ॥੧੦੯੪॥

अब जात कहा? थिरु होहु घरी; हमरे असि काल के हाथ परियो ॥१०९४॥

ਇਹ ਭਾਂਤਿ ਕਹਿਯੋ ਰਨ ਸਿੰਘ ਜਬੈ; ਹਰਿ ਸਿੰਘ ਤਬੈ ਸੁਨਿ ਕੈ ਮੁਸਕਾਨ੍ਯੋ ॥

इह भांति कहियो रन सिंघ जबै; हरि सिंघ तबै सुनि कै मुसकान्यो ॥

ਆਇ ਅਰਿਯੋ ਹਰਿ ਸਿਉ ਧਨੁ ਲੈ; ਰਨ ਕੀ ਛਿਤ ਤੇ ਨਹੀ ਪੈਗ ਪਰਾਨ੍ਯੋ ॥

आइ अरियो हरि सिउ धनु लै; रन की छित ते नही पैग परान्यो ॥

ਕੋਪ ਕੈ ਬਾਤ ਕਹੀ ਜਦੁਬੀਰ ਸੋ; ਮੈ ਇਹ ਲਛਨ ਤੇ ਪਹਚਾਨ੍ਯੋ ॥

कोप कै बात कही जदुबीर सो; मै इह लछन ते पहचान्यो ॥

ਆਇ ਕੈ ਜੁਧ ਕੀਓ ਹਮ ਸੋ; ਸੁ ਭਲੀ ਬਿਧਿ ਕਾਲ ਕੇ ਹਾਥ ਬਿਕਾਨ੍ਯੋ ॥੧੦੯੫॥

आइ कै जुध कीओ हम सो; सु भली बिधि काल के हाथ बिकान्यो ॥१०९५॥

ਯੌ ਸੁਨ ਕੈ ਬਤੀਆ ਤਿਹ ਕੀ; ਹਰਿ ਜੂ ਧਨੁ ਲੈ ਕਰ ਮੈ ਮੁਸਕ੍ਯੋ ਹੈ ॥

यौ सुन कै बतीआ तिह की; हरि जू धनु लै कर मै मुसक्यो है ॥

ਦੀਰਘੁ ਗਾਤ ਲਖਿਯੋ ਤਬ ਹੀ; ਸਰ ਛਾਡਿ ਦਯੋ ਅਰ ਸੀਸ ਤਕ੍ਯੋ ਹੈ ॥

दीरघु गात लखियो तब ही; सर छाडि दयो अर सीस तक्यो है ॥

ਬਾਨ ਲਗਿਯੋ ਹਰਿ ਸਿੰਘ ਤਬੈ; ਸਿਰ ਟੂਟਿ ਪਰਿਯੋ ਧਰ ਠਾਂਢੋ ਰਹਿਯੋ ਹੈ ॥

बान लगियो हरि सिंघ तबै; सिर टूटि परियो धर ठांढो रहियो है ॥

ਮੇਰੁ ਕੇ ਸ੍ਰਿੰਗਹੁ ਤੇ ਉਤਰਿਯੋ ਸੁ; ਮਨੋ ਰਵਿ ਅਸਤ ਕੋ ਪ੍ਰਾਤਿ ਭਯੋ ਹੈ ॥੧੦੯੬॥

मेरु के स्रिंगहु ते उतरियो सु; मनो रवि असत को प्राति भयो है ॥१०९६॥

ਮਾਰ ਲਯੋ ਹਰਿ ਸਿੰਘ ਜਬੈ; ਰਨ ਸਿੰਘ ਤਬੈ ਹਰਿ ਊਪਰਿ ਧਾਯੋ ॥

मार लयो हरि सिंघ जबै; रन सिंघ तबै हरि ऊपरि धायो ॥

ਬਾਨ ਕਮਾਨ ਕ੍ਰਿਪਾਨ ਗਦਾ; ਗਹਿ ਕੈ ਕਰ ਮੈ ਅਤਿ ਜੁਧ ਮਚਾਯੋ ॥

बान कमान क्रिपान गदा; गहि कै कर मै अति जुध मचायो ॥

ਕੌਚ ਸਜੇ ਨਿਜ ਅੰਗ ਮਹਾ; ਲਖਿ ਕੈ ਕਬਿ ਨੇ ਇਹ ਬਾਤ ਸੁਨਾਯੋ ॥

कौच सजे निज अंग महा; लखि कै कबि ने इह बात सुनायो ॥

ਮਾਨਹੁ ਮਤ ਕਰੀ ਬਨ ਮੈ; ਰਿਸ ਕੈ ਮ੍ਰਿਗਰਾਜ ਕੇ ਊਪਰ ਆਯੋ ॥੧੦੯੭॥

मानहु मत करी बन मै; रिस कै म्रिगराज के ऊपर आयो ॥१०९७॥

TOP OF PAGE

Dasam Granth