ਦਸਮ ਗਰੰਥ । दसम ग्रंथ ।

Page 387

ਮਾਰਿ ਦੁ ਬੀਰਨ ਕੋ ਧਨ ਸਿੰਘ; ਸਰਾਸਨ ਲੈ ਦਲ ਕਉ ਤਕਿ ਧਾਯੋ ॥

मारि दु बीरन को धन सिंघ; सरासन लै दल कउ तकि धायो ॥

ਆਵਤ ਹੀ ਗਜਿ ਬਾਜ ਹਨੇ; ਰਥ ਪੈਦਲ ਕਾਟਿ ਘਨੋ ਰਨ ਪਾਯੋ ॥

आवत ही गजि बाज हने; रथ पैदल काटि घनो रन पायो ॥

ਖਗ ਅਲਾਤ ਕੀ ਭਾਂਤਿ ਫਿਰਿਓ; ਖਰ ਸਾਨ ਨ੍ਰਿਪਾਲ ਕੋ ਛਤ੍ਰ ਲਜਾਯੋ ॥

खग अलात की भांति फिरिओ; खर सान न्रिपाल को छत्र लजायो ॥

ਅਉਰ ਭਲੀ ਉਪਮਾ ਤਿਹ ਕੀ ਲਖਿ; ਭੀਖਮ ਕਉ ਹਰਿ ਚਕ੍ਰ ਭ੍ਰਮਾਯੋ ॥੧੧੦੫॥

अउर भली उपमा तिह की लखि; भीखम कउ हरि चक्र भ्रमायो ॥११०५॥

ਬਹੁਰੋ ਧਨ ਸਿੰਘ ਸਰਾਸਨੁ ਲੈ; ਰਿਸ ਕੈ ਅਰਿ ਕੇ ਦਲ ਮਾਝਿ ਪਰਿਯੋ ॥

बहुरो धन सिंघ सरासनु लै; रिस कै अरि के दल माझि परियो ॥

ਰਥਿ ਕਾਟਿ ਘਨੇ ਗਜ ਬਾਜ ਹਨੇ; ਨਹੀ ਜਾਤ ਗਨੇ, ਇਹ ਭਾਂਤਿ ਲਰਿਯੋ ॥

रथि काटि घने गज बाज हने; नही जात गने, इह भांति लरियो ॥

ਜਮਲੋਕੁ ਸੁ ਬੀਰ ਕਿਤੇ ਪਠਏ; ਹਰਿ ਓਰ ਚਲਿਯੋ, ਅਤਿ ਕੋਪ ਭਰਿਯੋ ॥

जमलोकु सु बीर किते पठए; हरि ओर चलियो, अति कोप भरियो ॥

ਮੁਖ ਮਾਰ ਹੀ ਮਾਰ ਪੁਕਾਰਿ ਪਰਿਯੋ; ਦਲੁ ਜਾਦਵ ਕੋ ਸਿਗਰੋ ਬਿਡਰਿਯੋ ॥੧੧੦੬॥

मुख मार ही मार पुकारि परियो; दलु जादव को सिगरो बिडरियो ॥११०६॥

ਦੋਹਰਾ ॥

दोहरा ॥

ਧਨ ਸਿੰਘ ਸੈਨਾ ਜਾਦਵੀ; ਦੀਨੀ ਘਨੀ ਖਪਾਇ ॥

धन सिंघ सैना जादवी; दीनी घनी खपाइ ॥

ਤਬ ਬ੍ਰਿਜਭੂਖਨ ਕੋਪਿ ਭਰਿ; ਬੋਲਿਯੋ ਨੈਨ ਤਚਾਇ ॥੧੧੦੭॥

तब ब्रिजभूखन कोपि भरि; बोलियो नैन तचाइ ॥११०७॥

ਕਾਨੁ ਬਾਚ ਸੈਨਾ ਪ੍ਰਤਿ ॥

कानु बाच सैना प्रति ॥

ਸਵੈਯਾ ॥

सवैया ॥

ਦੇਖਤ ਹੋ ਭਟ ! ਠਾਢੇ ਕਹਾ? ਹਮ ਜਾਨਤ ਹੈ ਤੁਮ ਪਉਰਖ ਹਾਰਿਯੋ ॥

देखत हो भट ! ठाढे कहा? हम जानत है तुम पउरख हारियो ॥

ਸ੍ਰੀ ਧਨ ਸਿੰਘ ਕੇ ਬਾਨ ਛੁਟੇ; ਸਭ ਹੂੰ ਰਨ ਮੰਡਲ ਤੇ ਪਗ ਟਾਰਿਯੋ ॥

स्री धन सिंघ के बान छुटे; सभ हूं रन मंडल ते पग टारियो ॥

ਸਿੰਘ ਕੇ ਅਗ੍ਰਜ ਜੈਸੇ ਅਜਾ; ਗਨ ਐਸੇ ਭਜੇ ਨਹਿ ਸਸਤ੍ਰ ਸੰਭਾਰਿਯੋ ॥

सिंघ के अग्रज जैसे अजा; गन ऐसे भजे नहि ससत्र स्मभारियो ॥

ਕਾਇਰ ਹੁਇ ਤਿਹ ਪੇਖਿ ਡਰੇ ਨਹਿ; ਆਪ ਮਰੇ ਉਨ ਕਉ ਨਹੀ ਮਾਰਿਯੋ ॥੧੧੦੮॥

काइर हुइ तिह पेखि डरे नहि; आप मरे उन कउ नही मारियो ॥११०८॥

ਯੌ ਸੁਨਿ ਕੈ ਹਰਿ ਕੀ ਬਤੀਯਾ; ਭਟ ਦਾਤਨ ਪੀਸ ਕੈ ਕ੍ਰੋਧ ਭਰੇ ॥

यौ सुनि कै हरि की बतीया; भट दातन पीस कै क्रोध भरे ॥

ਧਨੁ ਬਾਨ ਸੰਭਾਰ ਕੈ ਧਾਇ ਪਰੇ; ਧਨ ਸਿੰਘਹੁੰ ਤੇ ਨਹੀ ਨੈਕੁ ਡਰੇ ॥

धनु बान स्मभार कै धाइ परे; धन सिंघहुं ते नही नैकु डरे ॥

ਧਨ ਸਿੰਘ ਸਰਾਸਨੁ ਲੈ ਕਰਿ ਮੈ; ਕਟਿ ਦੈਤਨ ਕੇ ਸਿਰ ਭੂਮਿ ਪਰੇ ॥

धन सिंघ सरासनु लै करि मै; कटि दैतन के सिर भूमि परे ॥

ਮਨੋ ਪਉਨ ਕੋ ਪੁੰਜ ਬਹਿਯੋ ਲਗ ਕੇ; ਫੁਲਵਾਰੀ ਮੈ ਟੂਟ ਕੈ ਫੂਲਿ ਝਰੈ ॥੧੧੦੯॥

मनो पउन को पुंज बहियो लग के; फुलवारी मै टूट कै फूलि झरै ॥११०९॥

ਕਬਿਤੁ ॥

कबितु ॥

ਕੋਪ ਭਰੇ ਆਏ ਭਟ, ਗਿਰੇ ਰਨਿ ਭੂਮਿ ਕਟਿ; ਜੁਧ ਕੇ ਨਿਪਟ ਸਮੁਹਾਇ ਸਿੰਘ ਧਨ ਸੋ ॥

कोप भरे आए भट, गिरे रनि भूमि कटि; जुध के निपट समुहाइ सिंघ धन सो ॥

ਆਯੁਧ ਲੈ ਪਾਨ ਮੈ, ਨਿਦਾਨ ਕੋ ਸਮਰ ਜਾਨਿ; ਅਉਰ ਦਉਰ ਪਰੇ ਬੀਰਤਾ ਬਢਾਇ ਮਨ ਸੋ ॥

आयुध लै पान मै, निदान को समर जानि; अउर दउर परे बीरता बढाइ मन सो ॥

ਕੋਪ ਧਨ ਸਿੰਘ ਲੈ ਸਰਾਸਨ ਸੁ ਬਾਨ ਤਾਨਿ; ਜੁਦੇ ਕਰ ਡਾਰੇ ਸੀਸ ਤਿਨ ਹੀ ਕੇ ਤਨ ਸੋ ॥

कोप धन सिंघ लै सरासन सु बान तानि; जुदे कर डारे सीस तिन ही के तन सो ॥

ਮਾਨਹੁ ਬਸੁੰਧਰਾ ਕੀ ਧੀਰਤਾ ਨਿਹਾਰ ਇੰਦ੍ਰ; ਕੀਨੀ ਨਿਜ ਪੂਜਾ ਅਰਬਿੰਦ ਪੁਹਪਨ ਸੋ ॥੧੧੧੦॥

मानहु बसुंधरा की धीरता निहार इंद्र; कीनी निज पूजा अरबिंद पुहपन सो ॥१११०॥

ਸਵੈਯਾ ॥

सवैया ॥

ਸ੍ਰੀ ਧਨ ਸਿੰਘ ਅਯੋਧਨ ਮੈ; ਅਤਿ ਕੋਪ ਕੀਯੋ ਬਹੁਤੇ ਭਟ ਮਾਰੇ ॥

स्री धन सिंघ अयोधन मै; अति कोप कीयो बहुते भट मारे ॥

ਅਉਰ ਜਿਤੇ ਬਰ ਆਵਤ ਹੇ; ਸੁ ਹਨੇ ਜਨੁ ਮਾਰੁਤ ਮੇਘ ਬਿਡਾਰੇ ॥

अउर जिते बर आवत हे; सु हने जनु मारुत मेघ बिडारे ॥

ਜਾਦਵ ਕੇ ਦਲ ਕੇ ਗਜ ਕੇ; ਹਲਕੇ ਦਲ ਕੇ ਹਲਕੇ ਕਰਿ ਡਾਰੇ ॥

जादव के दल के गज के; हलके दल के हलके करि डारे ॥

ਝੂਮਿ ਗਿਰੇ ਇਕ ਯੌ ਧਰਨੀ; ਮਨੋ ਇੰਦ੍ਰ ਕੇ ਬਜ੍ਰ ਲਗੇ ਗਿਰ ਭਾਰੇ ॥੧੧੧੧॥

झूमि गिरे इक यौ धरनी; मनो इंद्र के बज्र लगे गिर भारे ॥११११॥

TOP OF PAGE

Dasam Granth