ਦਸਮ ਗਰੰਥ । दसम ग्रंथ ।

Page 384

ਸ੍ਰੀ ਜਦੁਨਾਥ ਕੇ ਬਾਨਨ ਅਗ੍ਰ; ਡਰੈ ਅਰਿ ਇਉ ਕਿਹੂੰ ਧੀਰ ਧਰਿਯੋ ਨਾ ॥

स्री जदुनाथ के बानन अग्र; डरै अरि इउ किहूं धीर धरियो ना ॥

ਬੀਰ ਸਬੈ ਹਟ ਕੇ ਠਟਕੇ; ਭਟਕੇ ਰਨ ਭੀਤਰ ਜੁਧ ਕਰਿਯੋ ਨਾ ॥

बीर सबै हट के ठटके; भटके रन भीतर जुध करियो ना ॥

ਮੂਸਲ ਅਉ ਹਲ ਪਾਨਿ ਲਯੋ; ਬਲਿ ਪੇਖਿ ਭਜੇ ਦਲ ਕੋਊ ਅਰਿਯੋ ਨਾ ॥

मूसल अउ हल पानि लयो; बलि पेखि भजे दल कोऊ अरियो ना ॥

ਜਿਉ ਮ੍ਰਿਗ ਕੇ ਗਨ ਛਾਡਿ ਚਲੈ; ਬਨ ਡੀਠ ਪਰਿਯੋ ਮ੍ਰਿਗਰਾਜ ਕੋ ਛਉਨਾ ॥੧੦੮੩॥

जिउ म्रिग के गन छाडि चलै; बन डीठ परियो म्रिगराज को छउना ॥१०८३॥

ਭਾਗਿ ਤਬੈ ਸਭ ਹੀ ਰਨ ਤੇ; ਗਿਰਤੇ ਪਰਤੇ ਨ੍ਰਿਪ ਤੀਰ ਪੁਕਾਰੇ ॥

भागि तबै सभ ही रन ते; गिरते परते न्रिप तीर पुकारे ॥

ਤੇਰੇ ਹੀ ਜੀਵਤ ਹੇ ਪ੍ਰਭ ਜੂ ! ਸਿਗਰੇ ਰਿਸ ਕੈ ਬਲ ਸ੍ਯਾਮ ਸੰਘਾਰੇ ॥

तेरे ही जीवत हे प्रभ जू ! सिगरे रिस कै बल स्याम संघारे ॥

ਮਾਰੇ ਅਨੇਕ ਨ ਏਕ ਬਚਿਯੋ; ਬਹੁ ਬੀਰ ਗਿਰੇ ਰਨ ਭੂਮਿ ਮਝਾਰੇ ॥

मारे अनेक न एक बचियो; बहु बीर गिरे रन भूमि मझारे ॥

ਤਾ ਤੇ ਸੁਨੋ ਬਿਨਤੀ ਹਮਰੀ; ਉਨ ਜੀਤ ਭਈ, ਤੁਮਰੇ ਦਲ ਹਾਰੇ ॥੧੦੮੪॥

ता ते सुनो बिनती हमरी; उन जीत भई, तुमरे दल हारे ॥१०८४॥

ਕੋਪ ਕਰਿਯੋ ਤਬ ਸੰਧਿ ਜਰਾ; ਅਰਿ ਮਾਰਨ ਕਉ ਬਹੁ ਬੀਰ ਬੁਲਾਏ ॥

कोप करियो तब संधि जरा; अरि मारन कउ बहु बीर बुलाए ॥

ਆਇਸ ਪਾਵਤ ਹੀ ਨ੍ਰਿਪ ਕੈ; ਮਿਲਿ ਕੈ ਹਰਿ ਕੇ ਬਧਬੇ ਕਹੁ ਧਾਏ ॥

आइस पावत ही न्रिप कै; मिलि कै हरि के बधबे कहु धाए ॥

ਬਾਨ ਕਮਾਨ ਗਦਾ ਗਹਿ ਕੈ; ਉਮਡੇ ਘਨ ਜਿਉ ਘਨ ਸ੍ਯਾਮ ਪੈ ਆਏ ॥

बान कमान गदा गहि कै; उमडे घन जिउ घन स्याम पै आए ॥

ਆਇ ਪਰੇ ਹਰਿ ਊਪਰ ਸੋ ਮਿਲਿ; ਕੈ ਬਗ ਮੇਲਿ ਤੁਰੰਗ ਉਠਾਏ ॥੧੦੮੫॥

आइ परे हरि ऊपर सो मिलि; कै बग मेलि तुरंग उठाए ॥१०८५॥

ਰੋਸ ਭਰੇ ਮਿਲਿ ਆਨਿ ਪਰੇ; ਹਰਿ ਕਉ ਲਲਕਾਰ ਕੇ ਜੁਧ ਮਚਾਯੋ ॥

रोस भरे मिलि आनि परे; हरि कउ ललकार के जुध मचायो ॥

ਬਾਨ ਕਮਾਨ ਕ੍ਰਿਪਾਨ ਗਦਾ ਗਹਿ; ਯੌ ਤਿਨ ਸਾਰ ਸੋ ਸਾਰ ਬਜਾਯੋ ॥

बान कमान क्रिपान गदा गहि; यौ तिन सार सो सार बजायो ॥

ਘਾਇਲ ਆਪ ਭਏ ਭਟ ਸੋ; ਅਰੁ ਸਸਤ੍ਰਨ ਸੋ ਹਰਿ ਕੋ ਤਨੁ ਘਾਯੋ ॥

घाइल आप भए भट सो; अरु ससत्रन सो हरि को तनु घायो ॥

ਦਉਰ ਪਰੇ ਹਲ ਮੂਸਲ ਲੈ; ਬਲਿ ਬੈਰਨ ਕੋ ਦਲੁ ਮਾਰਿ ਗਿਰਾਯੋ ॥੧੦੮੬॥

दउर परे हल मूसल लै; बलि बैरन को दलु मारि गिरायो ॥१०८६॥

ਦੋਹਰਾ ॥

दोहरा ॥

ਜੂਝ ਪਰੈ ਜੇ ਨ੍ਰਿਪ ਬਲੀ; ਹਰਿ ਸਿਉ ਜੁਧੁ ਮਚਾਇ ॥

जूझ परै जे न्रिप बली; हरि सिउ जुधु मचाइ ॥

ਤਿਨ ਬੀਰਨ ਕੇ ਨਾਮ ਸਬ; ਸੋ ਕਬਿ ਕਹਤ ਸੁਨਾਇ ॥੧੦੮੭॥

तिन बीरन के नाम सब; सो कबि कहत सुनाइ ॥१०८७॥

ਸਵੈਯਾ ॥

सवैया ॥

ਸ੍ਰੀ ਨਰ ਸਿੰਘ ਬਲੀ ਗਜ ਸਿੰਘ; ਚਲਿਯੋ ਧਨ ਸਿੰਘ ਸਰਾਸਨ ਲੈ ॥

स्री नर सिंघ बली गज सिंघ; चलियो धन सिंघ सरासन लै ॥

ਹਰੀ ਸਿੰਘ ਬਡੋ ਰਨ ਸਿੰਘ; ਨਰੇਸ ਤਹਾ ਕੋ ਚਲਿਯੋ ਦਿਜ ਕੋ ਧਨ ਦੈ ॥

हरी सिंघ बडो रन सिंघ; नरेस तहा को चलियो दिज को धन दै ॥

ਜਦੁਬੀਰ ਸੋ ਜਾਇ ਕੈ ਜੁਧ ਕਰਿਯੋ; ਬਹੁਬੀਰ ਚਮੂੰ ਸੁ ਘਨੀ ਹਨਿ ਕੈ ॥

जदुबीर सो जाइ कै जुध करियो; बहुबीर चमूं सु घनी हनि कै ॥

ਹਰਿ ਊਪਰਿ ਬਾਨ ਅਨੇਕ ਹਨੇ; ਇਹ ਭਾਂਤਿ ਕਹਿਯੋ ਹਮਰੀ ਰਨਿ ਜੈ ॥੧੦੮੮॥

हरि ऊपरि बान अनेक हने; इह भांति कहियो हमरी रनि जै ॥१०८८॥

ਹੋਇ ਇਕਤ੍ਰ ਇਤੇ ਨ੍ਰਿਪ ਯੌ; ਹਰਿ ਊਪਰ ਬਾਨ ਚਲਾਵਨ ਲਾਗੇ ॥

होइ इकत्र इते न्रिप यौ; हरि ऊपर बान चलावन लागे ॥

ਕੋਪ ਕੈ ਜੁਧ ਕਰਿਯੋ ਤਿਨ ਹੂੰ; ਬ੍ਰਿਜਨਾਇਕ ਤੇ ਪਗ ਦੁਇ ਕਰਿ ਆਗੇ ॥

कोप कै जुध करियो तिन हूं; ब्रिजनाइक ते पग दुइ करि आगे ॥

ਜੀਵ ਕੀ ਆਸ ਕਉ ਤ੍ਯਾਗਿ ਤਬੈ; ਸਬ ਹੀ ਰਸ ਰੁਦ੍ਰ ਬਿਖੈ ਅਨੁਰਾਗੇ ॥

जीव की आस कउ त्यागि तबै; सब ही रस रुद्र बिखै अनुरागे ॥

ਚੀਰ ਧਰੇ ਸਿਤ ਆਏ ਹੁਤੇ; ਛਿਨ ਬੀਚ ਭਏ ਸਭ ਆਰੁਨ ਬਾਗੇ ॥੧੦੮੯॥

चीर धरे सित आए हुते; छिन बीच भए सभ आरुन बागे ॥१०८९॥

ਜੁਧ ਕਰਿਯੋ ਤਿਨ ਬੀਰਨ ਸ੍ਯਾਮ ਸੋ; ਪਾਰਥ ਜ੍ਯੋ ਰਿਸ ਕੈ ਕਰਨੈ ਸੇ ॥

जुध करियो तिन बीरन स्याम सो; पारथ ज्यो रिस कै करनै से ॥

ਕੋਪ ਭਰਿਯੋ ਬਹੁ ਸੈਨ ਹਨੀ; ਬਲਿਭਦ੍ਰ ਅਰਿਯੋ ਰਨ ਭੂ ਮਧਿ ਐਸੇ ॥

कोप भरियो बहु सैन हनी; बलिभद्र अरियो रन भू मधि ऐसे ॥

ਬੀਰ ਫਿਰੈ ਕਰਿ ਸਾਂਗਨਿ ਲੈ; ਤਿਹ ਘੇਰਿ ਲਯੋ ਬਲਦੇਵਹਿ, ਕੈਸੇ? ॥

बीर फिरै करि सांगनि लै; तिह घेरि लयो बलदेवहि, कैसे? ॥

ਜੋਰਿ ਸੋ ਸਾਕਰਿ ਤੋਰਿ ਘਿਰਿਯੋ; ਮਦ ਮਤ ਕਰੀ ਗਢਦਾਰਨ ਜੈਸੇ ॥੧੦੯੦॥

जोरि सो साकरि तोरि घिरियो; मद मत करी गढदारन जैसे ॥१०९०॥

TOP OF PAGE

Dasam Granth