ਦਸਮ ਗਰੰਥ । दसम ग्रंथ ।

Page 380

ਕਬਿਤੁ ॥

कबितु ॥

ਸ੍ਰਉਨਤ ਤਰੰਗਨੀ ਉਠਤ ਕੋਪਿ ਬਲ ਬੀਰ; ਮਾਰਿ ਮਾਰਿ ਤੀਰ ਰਿਪੁ ਖੰਡ ਕੀਏ ਰਨ ਮੈ ॥

स्रउनत तरंगनी उठत कोपि बल बीर; मारि मारि तीर रिपु खंड कीए रन मै ॥

ਬਾਜ ਗਜ ਮਾਰੇ ਰਥੀ ਬ੍ਰਿਥੀ ਕਰਿ ਡਾਰੇ; ਕੇਤੇ ਪੈਦਲ ਬਿਦਾਰੇ ਸਿੰਘ ਜੈਸੇ ਮ੍ਰਿਗ ਬਨ ਮੈ ॥

बाज गज मारे रथी ब्रिथी करि डारे; केते पैदल बिदारे सिंघ जैसे म्रिग बन मै ॥

ਜੈਸੇ ਸਿਵ ਕੋਪ ਕੈ ਜਗਤ ਜੀਵ ਮਾਰਿ ਪ੍ਰਲੈ; ਤੈਸੇ ਹਰਿ ਅਰਿ ਯੌ ਸੰਘਾਰੇ ਆਈ ਮਨ ਮੈ ॥

जैसे सिव कोप कै जगत जीव मारि प्रलै; तैसे हरि अरि यौ संघारे आई मन मै ॥

ਏਕ ਮਾਰਿ ਡਾਰੇ ਏਕ ਘਾਇ ਛਿਤਿ ਪਾਰੇ; ਏਕ ਤ੍ਰਸੇ ਏਕ ਹਾਰੇ ਜਾ ਕੇ ਤਾਕਤ ਨ ਤਨ ਮੈ ॥੧੦੫੪॥

एक मारि डारे एक घाइ छिति पारे; एक त्रसे एक हारे जा के ताकत न तन मै ॥१०५४॥

ਸਵੈਯਾ ॥

सवैया ॥

ਬਹੁਰੋ ਘਨਿ ਸ੍ਯਾਮ ਘਨ ਸੁਰ ਕੈ; ਬਰਖਿਯੋ ਸਰ ਬੂੰਦਨ ਜਿਉ ਮਗਵਾ ॥

बहुरो घनि स्याम घन सुर कै; बरखियो सर बूंदन जिउ मगवा ॥

ਚਤੁਰੰਗ ਚਮੂੰ ਹਨਿ ਸ੍ਰਉਨ ਬਹਿਯੋ; ਸੁ ਭਇਓ ਰਨ ਈਗਰ ਕੇ ਰੰਗਵਾ ॥

चतुरंग चमूं हनि स्रउन बहियो; सु भइओ रन ईगर के रंगवा ॥

ਕਹੂੰ ਮੁੰਡ ਝਰੇ, ਰਥ ਪੁੰਜ ਢਰੇ; ਗਜ ਸੁੰਡ ਪਰੇ ਕਹੂੰ ਹੈ ਤੰਗਵਾ ॥

कहूं मुंड झरे, रथ पुंज ढरे; गज सुंड परे कहूं है तंगवा ॥

ਜਦੁਬੀਰ ਜੂ ਕੋਪ ਕੈ ਤੀਰ ਹਨੇ; ਕਹੂੰ ਬੀਰ ਗਿਰੇ ਸੁ ਕਹੂੰ ਅੰਗਵਾ ॥੧੦੫੫॥

जदुबीर जू कोप कै तीर हने; कहूं बीर गिरे सु कहूं अंगवा ॥१०५५॥

ਬਹੁ ਜੂਝਿ ਪਰੇ ਛਿਤ ਪੈ ਭਟ ਯੌ; ਅਰਿ ਕੈ ਬਰ ਕੈ ਹਰਿ ਸਿਉ ਲਰਿ ਕੈ ॥

बहु जूझि परे छित पै भट यौ; अरि कै बर कै हरि सिउ लरि कै ॥

ਧਨੁ ਬਾਨ ਕ੍ਰਿਪਾਨ ਗਦਾ ਗਹਿ ਪਾਨਿ; ਗਿਰੇ ਰਨ ਬੀਚ ਇਤੀ ਕਰਿ ਕੈ ॥

धनु बान क्रिपान गदा गहि पानि; गिरे रन बीच इती करि कै ॥

ਤਿਹ ਮਾਸ ਗਿਰਾਸ ਮਵਾਸ ਉਦਾਸ ਹੁਇ; ਗੀਧ ਸੁ ਮੋਨ ਰਹੀ ਧਰਿ ਕੈ ॥

तिह मास गिरास मवास उदास हुइ; गीध सु मोन रही धरि कै ॥

ਸੁ ਮਨੋ ਬੁਟੀਆ ਬਰ ਬੀਰਨ ਕੀ; ਨ ਪਚੀ ਉਰ ਮੈ ਬਰਿ ਕੈ ਫਰਿਕੈ ॥੧੦੫੬॥

सु मनो बुटीआ बर बीरन की; न पची उर मै बरि कै फरिकै ॥१०५६॥

ਅਸਿ ਕੋਪਿ ਹਲਾਯੁਧ ਪਾਨਿ ਲੀਯੋ; ਸੁ ਧਸਿਯੋ ਦਲ ਮੈ ਅਤਿ ਰੋਸ ਭਰਿਯੋ ॥

असि कोपि हलायुध पानि लीयो; सु धसियो दल मै अति रोस भरियो ॥

ਬਹੁ ਬੀਰ ਹਨੇ ਰਨ ਭੂਮਿ ਬਿਖੈ; ਪ੍ਰਤਨਾਪਤਿ ਤੇ ਨ ਰਤੀ ਕੁ ਡਰਿਯੋ ॥

बहु बीर हने रन भूमि बिखै; प्रतनापति ते न रती कु डरियो ॥

ਗਜ ਬਾਜ ਰਥੀ ਅਰੁ ਪਤਿ ਚਮੂੰ; ਹਨਿ ਕੈ ਉਨ ਬੀਰਨ ਤੇਜ ਹਰਿਯੋ ॥

गज बाज रथी अरु पति चमूं; हनि कै उन बीरन तेज हरियो ॥

ਜਿਮ ਤਾਤ ਧਰਾ ਸੁਰਪਤਿ ਲਰਿਯੋ; ਹਰਿ ਭ੍ਰਾਤ ਬਲੀ, ਇਮ ਜੁਧ ਕਰਿਯੋ ॥੧੦੫੭॥

जिम तात धरा सुरपति लरियो; हरि भ्रात बली, इम जुध करियो ॥१०५७॥

ਜੁਧ ਜੁਰੇ ਜਦੁਰਾਇ ਸਖਾ; ਕਿਧੋ ਕ੍ਰੋਧ ਭਰੇ ਦੁਰਜੋਧਨ ਸੋਹੈ ॥

जुध जुरे जदुराइ सखा; किधो क्रोध भरे दुरजोधन सोहै ॥

ਭੀਰ ਪਰੇ ਰਨਿ ਰਾਵਨ ਸੋ; ਸੁਤ ਰਾਵਨ ਕੋ, ਤਿਹ ਕੀ ਸਮ ਕੋ ਹੈ? ॥

भीर परे रनि रावन सो; सुत रावन को, तिह की सम को है? ॥

ਭੀਖਮ ਸੋ ਮਰਬੇ ਕਹੁ ਹੈ; ਲਰਿਬੇ ਕਹੁ ਰਾਮ ਬਲੀ ਬਰਿ ਜੋ ਹੈ ॥

भीखम सो मरबे कहु है; लरिबे कहु राम बली बरि जो है ॥

ਅੰਗਦ ਹੈ ਕਿ ਹਨੂ ਜਮੁ ਹੈ; ਕਿ ਭਰਿਯੋ ਬਲਿਭਦ੍ਰ ਭਯਾਨਕ ਰੋਹੈ ॥੧੦੫੮॥

अंगद है कि हनू जमु है; कि भरियो बलिभद्र भयानक रोहै ॥१०५८॥

ਦ੍ਰਿੜ ਕੈ ਬਲਿ ਕੋਪਿ ਹਲਾਯੁਧ ਲੈ; ਅਰਿ ਕੇ ਦਲ ਭੀਤਰ ਧਾਇ ਗਯੋ ॥

द्रिड़ कै बलि कोपि हलायुध लै; अरि के दल भीतर धाइ गयो ॥

ਗਜ ਬਾਜ ਰਥੀ ਬਿਰਥੀ ਕਰਿ ਕੈ; ਬਹੁ ਪੈਦਲ ਕੋ ਦਲੁ ਕੋਪਿ ਛਯੋ ॥

गज बाज रथी बिरथी करि कै; बहु पैदल को दलु कोपि छयो ॥

ਕਲਿ ਨਾਰਦ ਭੂਤ ਪਿਸਾਚ ਘਨੇ; ਸਿਵ ਰੀਝ ਰਹਿਯੋ ਰਨ ਦੇਖਿ ਨਯੋ ॥

कलि नारद भूत पिसाच घने; सिव रीझ रहियो रन देखि नयो ॥

ਅਰਿ ਯੌ ਸਟਕੇ ਮ੍ਰਿਗ ਕੇ ਗਨ ਜ੍ਯੋ; ਮੁਸਲੀਧਰਿ ਮਾਨਹੁ ਸਿੰਘ ਭਯੋ ॥੧੦੫੯॥

अरि यौ सटके म्रिग के गन ज्यो; मुसलीधरि मानहु सिंघ भयो ॥१०५९॥

ਇਕ ਓਰਿ ਹਲਾਯੁਧ ਜੁਧ ਕਰੈ; ਇਕ ਓਰਿ ਗੋਬਿੰਦਹ ਖਗ ਸੰਭਾਰਿਯੋ ॥

इक ओरि हलायुध जुध करै; इक ओरि गोबिंदह खग स्मभारियो ॥

ਬਾਜ ਰਥੀ ਗਜਪਤਿ ਹਨੇ ਅਤਿ; ਰੋਸ ਭਰੇ ਦਲ ਕੋ ਲਲਕਾਰਿਯੋ ॥

बाज रथी गजपति हने अति; रोस भरे दल को ललकारियो ॥

ਬਾਨ ਕਮਾਨ ਗਦਾ ਗਹਿ ਸ੍ਰੀ ਹਰਿ; ਸੈਥਨ ਸਿਉ ਅਰਿ ਪੁੰਜ ਬਿਡਾਰਿਯੋ ॥

बान कमान गदा गहि स्री हरि; सैथन सिउ अरि पुंज बिडारियो ॥

ਮਾਰੁਤ ਹ੍ਵੈ ਘਨ ਸ੍ਯਾਮ ਕਿਧੋ; ਉਮਡਿਯੋ ਦਲ ਪਾਵਸ ਮੇਘ ਨਿਵਾਰਿਯੋ ॥੧੦੬੦॥

मारुत ह्वै घन स्याम किधो; उमडियो दल पावस मेघ निवारियो ॥१०६०॥

TOP OF PAGE

Dasam Granth