ਦਸਮ ਗਰੰਥ । दसम ग्रंथ ।

Page 378

ਸਵੈਯਾ ॥

सवैया ॥

ਤੇਈਸ ਛੂਹਨ ਲੈ ਦਲ ਸੰਗਿ; ਚਢਿਯੋ ਹਮ ਪੈ ਅਤਿ ਹੀ ਭਰਿ ਰੋਹੈ ॥

तेईस छूहन लै दल संगि; चढियो हम पै अति ही भरि रोहै ॥

ਜਾਇ ਲਰੈ ਅਰਿ ਕੇ ਸਮੁਹੇ; ਇਹ ਲਾਇਕ ਯਾ ਪੁਰ ਮੈ ਅਬ ਕੋ ਹੈ ॥

जाइ लरै अरि के समुहे; इह लाइक या पुर मै अब को है ॥

ਜੋ ਭਜਿ ਹੈ ਡਰੁ ਮਾਨਿ ਘਨੋ; ਰਿਸ ਕੈ ਸਬ ਕੋ ਤਬ ਮਾਰਤ ਸੋ ਹੈ ॥

जो भजि है डरु मानि घनो; रिस कै सब को तब मारत सो है ॥

ਤਾ ਤੇ ਨਿਸੰਕ ਭਿਰੋ ਇਨ ਸੋ; ਜਿਤ ਹੈ ਤੁ ਭਲੋ, ਮ੍ਰਿਤ ਏ ਜਸੁ ਹੋ ਹੈ ॥੧੦੩੯॥

ता ते निसंक भिरो इन सो; जित है तु भलो, म्रित ए जसु हो है ॥१०३९॥

ਤਉ ਜਦੁਬੀਰ ਕਹਿਯੋ ਉਠਿ ਕੈ; ਰਿਸਿ ਬੀਚ ਸਭਾ ਅਪੁਨੇ ਬਲ ਸੋ ॥

तउ जदुबीर कहियो उठि कै; रिसि बीच सभा अपुने बल सो ॥

ਅਬ ਕੋ ਬਲਵੰਡ ਬਡੋ ਹਮ ਮੈ; ਚਲਿ ਆਗੇ ਹੀ ਜਾਇ ਲਰੈ ਦਲ ਸੋ ॥

अब को बलवंड बडो हम मै; चलि आगे ही जाइ लरै दल सो ॥

ਅਪਨੋ ਬਲ ਧਾਰਿ ਸੰਘਾਰ ਕੈ ਦਾਨਵ; ਦੂਰ ਕਰੈ ਸਭ ਭੂ ਤਲ ਸੋ ॥

अपनो बल धारि संघार कै दानव; दूर करै सभ भू तल सो ॥

ਬਹੁ ਭੂਤ ਪਿਸਾਚਨ ਕਾਕਨਿ ਡਾਕਨਿ; ਤੋਖ ਕਰੈ ਪਲ ਮੈ ਪਲ ਸੋ ॥੧੦੪੦॥

बहु भूत पिसाचन काकनि डाकनि; तोख करै पल मै पल सो ॥१०४०॥

ਜਬ ਯਾ ਬਿਧਿ ਸੋ ਜਦੁਬੀਰ ਕਹਿਯੋ; ਕਿਨਹੂੰ ਮਨ ਮੈ ਨਹੀ ਧੀਰ ਧਰਿਯੋ ॥

जब या बिधि सो जदुबीर कहियो; किनहूं मन मै नही धीर धरियो ॥

ਹਰਿ ਦੇਖਿ ਤਬੈ ਮੁਖਿ ਬਾਇ ਰਹੇ; ਸਭ ਹੂੰ ਭਜਬੇ ਕਹੁ ਚਿਤ ਕਰਿਯੋ ॥

हरि देखि तबै मुखि बाइ रहे; सभ हूं भजबे कहु चित करियो ॥

ਜੋਊ ਮਾਨ ਹੁਤੋ ਮਨਿ ਛਤ੍ਰਿਨ ਕੇ; ਸੋਊ ਓਰਨਿ ਕੀ ਸਮ ਤੁਲ ਗਰਿਯੋ ॥

जोऊ मान हुतो मनि छत्रिन के; सोऊ ओरनि की सम तुल गरियो ॥

ਕੋਊ ਜਾਇ ਨ ਸਾਮੁਹੈ ਸਤ੍ਰਨ ਕੇ; ਨ੍ਰਿਪ ਨੇ ਮੁਖ ਤੇ ਬਿਧਿ ਯਾ ਉਚਰਿਯੋ ॥੧੦੪੧॥

कोऊ जाइ न सामुहै सत्रन के; न्रिप ने मुख ते बिधि या उचरियो ॥१०४१॥

ਕਿਨਹੂੰ ਨਹਿ ਧੀਰਜੁ ਬਾਧਿ ਸਕਿਯੋ; ਲਰਬੇ ਤੇ ਡਰੇ ਸਭ ਕੋ ਮਨੁ ਭਾਜਿਯੋ ॥

किनहूं नहि धीरजु बाधि सकियो; लरबे ते डरे सभ को मनु भाजियो ॥

ਭਾਜਨ ਕੀ ਸਬ ਹੂੰ ਬਿਧ ਕੀ; ਕਿਨਹੂੰ ਨਹੀ ਕੋਪਿ ਸਰਾਸਨੁ ਸਾਜਿਯੋ ॥

भाजन की सब हूं बिध की; किनहूं नही कोपि सरासनु साजियो ॥

ਯੌ ਹਰਿ ਜੂ ਪੁਨਿ ਬੋਲਿ ਉਠਿਓ; ਗਜ ਕੋ ਬਧਿ ਕੈ ਜਿਮ ਕੇਹਰਿ ਗਾਜਿਯੋ ॥

यौ हरि जू पुनि बोलि उठिओ; गज को बधि कै जिम केहरि गाजियो ॥

ਅਉਰ ਭਲੀ ਉਪਮਾ ਉਪਜੀ; ਧੁਨਿ ਕੋ ਸੁਨ ਕੈ ਘਨ ਸਾਵਨ ਲਾਜਿਯੋ ॥੧੦੪੨॥

अउर भली उपमा उपजी; धुनि को सुन कै घन सावन लाजियो ॥१०४२॥

ਕਾਨ੍ਹ ਜੂ ਬਾਚ ॥

कान्ह जू बाच ॥

ਸਵੈਯਾ ॥

सवैया ॥

ਰਾਜ ਨ ਚਿੰਤ ਕਰੋ ਮਨ ਮੈ; ਹਮਹੂੰ ਦੋਊ ਭ੍ਰਾਤ ਸੁ ਜਾਇ ਲਰੈਗੇ ॥

राज न चिंत करो मन मै; हमहूं दोऊ भ्रात सु जाइ लरैगे ॥

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਕੈ; ਰਨ ਭੀਤਰ ਜੁਧ ਕਰੈਗੇ ॥

बान कमान क्रिपान गदा गहि कै; रन भीतर जुध करैगे ॥

ਜੋ ਹਮ ਊਪਰਿ ਕੋਪ ਕੈ ਆਇ ਹੈ; ਤਾਹਿ ਕੇ ਅਸਤ੍ਰ ਸਿਉ ਪ੍ਰਾਨ ਹਰੈਗੇ ॥

जो हम ऊपरि कोप कै आइ है; ताहि के असत्र सिउ प्रान हरैगे ॥

ਪੈ ਉਨ ਕੋ ਮਰਿ ਹੈ ਡਰ ਹੈ; ਨਹੀ ਆਹਵ ਤੇ ਪਗ ਦੁਇ ਨ ਟਰੈਗੇ ॥੧੦੪੩॥

पै उन को मरि है डर है; नही आहव ते पग दुइ न टरैगे ॥१०४३॥

ਇਉ ਕਹਿ ਕੈ ਯੌ ਦੋਊ ਠਾਂਢ ਭਏ; ਚਲ ਕੈ ਨਿਜੁ ਮਾਤ ਪਿਤਾ ਪਹਿ ਆਏ ॥

इउ कहि कै यौ दोऊ ठांढ भए; चल कै निजु मात पिता पहि आए ॥

ਆਵਤ ਹੀ ਦੁਹੂੰ ਹਾਥਨ ਜੋਰਿ ਕੈ; ਪਾਇਨ ਊਪਰ ਮਾਥ ਲੁਡਾਏ ॥

आवत ही दुहूं हाथन जोरि कै; पाइन ऊपर माथ लुडाए ॥

ਮੋਹੁ ਬਢਿਯੋ ਬਸੁਦੇਵ ਅਉ ਦੇਵਕੀ; ਲੈ ਅਪੁਨੇ ਸੁਤ ਕੰਠਿ ਲਗਾਏ ॥

मोहु बढियो बसुदेव अउ देवकी; लै अपुने सुत कंठि लगाए ॥

ਜੀਤਹੁਗੇ ਤੁਮ ਦੈਤਨ ਸਿਉ; ਭਜਿ ਹੈ ਅਰਿ, ਜ੍ਯੋ ਘਨ ਬਾਤ ਉਡਾਏ ॥੧੦੪੪॥

जीतहुगे तुम दैतन सिउ; भजि है अरि, ज्यो घन बात उडाए ॥१०४४॥

ਮਾਤ ਪਿਤਾ ਕਉ ਪ੍ਰਨਾਮ ਦੋਊ; ਕਰਿ ਕੈ ਤਜਿ ਧਾਮ ਸੁ ਬਾਹਰਿ ਆਏ ॥

मात पिता कउ प्रनाम दोऊ; करि कै तजि धाम सु बाहरि आए ॥

ਆਵਤ ਹੀ ਸਭ ਆਯੁਧ ਲੈ; ਪੁਰ ਬੀਰ ਜਿਤੇ ਸਭ ਹੀ ਸੁ ਬੁਲਾਏ ॥

आवत ही सभ आयुध लै; पुर बीर जिते सभ ही सु बुलाए ॥

ਦਾਨ ਘਨੇ ਦਿਜ ਕਉ ਦਏ ਸ੍ਯਾਮ; ਦੁਹੂੰ ਮਿਲਿ ਆਨੰਦ ਚਿਤ ਬਢਾਏ ॥

दान घने दिज कउ दए स्याम; दुहूं मिलि आनंद चित बढाए ॥

ਆਸਿਖ ਦੇਤ ਭਏ ਦਿਜ ਇਉ; ਗ੍ਰਿਹ ਆਇ ਹੋ ਜੀਤਿ ਘਨੇ ਅਰਿ ਘਾਏ ॥੧੦੪੫॥

आसिख देत भए दिज इउ; ग्रिह आइ हो जीति घने अरि घाए ॥१०४५॥

TOP OF PAGE

Dasam Granth