ਦਸਮ ਗਰੰਥ । दसम ग्रंथ ।

Page 377

ਅਥ ਜੁਧ ਪ੍ਰਬੰਧ ॥

अथ जुध प्रबंध ॥


ਜਰਾਸੰਧਿ ਜੁਧ ਕਥਨੰ ॥

जरासंधि जुध कथनं ॥

ਸਵੈਯਾ ॥

सवैया ॥

ਇਤ ਰਾਜ ਦਯੋ ਨ੍ਰਿਪ ਕਉ ਜਬ ਹੀ; ਉਤ ਕੰਸ ਬਧੂ ਪਿਤ ਪਾਸ ਗਈ ॥

इत राज दयो न्रिप कउ जब ही; उत कंस बधू पित पास गई ॥

ਅਤਿ ਦੀਨ ਸੁ ਛੀਨ ਮਲੀਨ ਮਹਾ; ਮਨ ਕੇ ਦੁਖ ਸੋ ਸੋਈ ਰੋਤ ਭਈ ॥

अति दीन सु छीन मलीन महा; मन के दुख सो सोई रोत भई ॥

ਪਤਿ ਭਈਯਨ ਕੇ ਬਧਬੇ ਕੀ ਬ੍ਰਿਥਾ; ਜੁ ਹੁਤੀ ਮਨ ਮੈ, ਸੋਈ ਭਾਖ ਦਈ ॥

पति भईयन के बधबे की ब्रिथा; जु हुती मन मै, सोई भाख दई ॥

ਸੁਨਿ ਕੈ ਮੁਖ ਤੇ ਤਿਹ ਸੰਧਿ ਜਰਾ; ਅਤਿ ਕੋਪ ਕੈ ਆਖ ਸਰੋਜ ਤਈ ॥੧੦੨੯॥

सुनि कै मुख ते तिह संधि जरा; अति कोप कै आख सरोज तई ॥१०२९॥

ਜਰਾਸੰਧਿਓ ਬਾਚ ॥

जरासंधिओ बाच ॥

ਦੋਹਰਾ ॥

दोहरा ॥

ਹਰਿ ਹਲਧਰਹਿ ਸੰਘਾਰ ਹੋ; ਦੁਹਿਤਾ ਪ੍ਰਤਿ ਕਹਿ ਬੈਨ ॥

हरि हलधरहि संघार हो; दुहिता प्रति कहि बैन ॥

ਰਾਜਧਾਨੀ ਤੇ ਨਿਸਰਿਯੋ; ਮੰਤ੍ਰਿ ਬੁਲਾਏ ਸੈਨ ॥੧੦੩੦॥

राजधानी ते निसरियो; मंत्रि बुलाए सैन ॥१०३०॥

ਚੌਪਈ ॥

चौपई ॥

ਦੇਸ ਦੇਸ ਪਰਧਾਨ ਪਠਾਏ ॥

देस देस परधान पठाए ॥

ਨਰਪਤਿ ਸਬ ਦੇਸਨ ਤੇ ਲ੍ਯਾਏ ॥

नरपति सब देसन ते ल्याए ॥

ਆਇ ਨ੍ਰਿਪਤਿ ਕੋ ਕੀਨ ਜੁਹਾਰੂ ॥

आइ न्रिपति को कीन जुहारू ॥

ਦਯੋ ਬਹੁਤੁ ਧਨੁ ਤਿਨ ਉਪਹਾਰੂ ॥੧੦੩੧॥

दयो बहुतु धनु तिन उपहारू ॥१०३१॥

ਜਰਾਸੰਧਿ ਬਹੁ ਸੁਭਟ ਬੁਲਾਏ ॥

जरासंधि बहु सुभट बुलाए ॥

ਭਾਂਤਿ ਭਾਂਤਿ ਕੇ ਸਸਤ੍ਰ ਬੰਧਾਏ ॥

भांति भांति के ससत्र बंधाए ॥

ਗਜ ਬਾਜਨ ਪਰ ਪਾਖਰ ਡਾਰੀ ॥

गज बाजन पर पाखर डारी ॥

ਸਿਰ ਪਰ ਕੰਚਨ ਸਿਰੀ ਸਵਾਰੀ ॥੧੦੩੨॥

सिर पर कंचन सिरी सवारी ॥१०३२॥

ਪਾਇਕ ਰਥ ਬਹੁਤੇ ਜੁਰਿ ਆਏ ॥

पाइक रथ बहुते जुरि आए ॥

ਭੂਪਤਿ ਆਗੇ ਸੀਸ ਨਿਵਾਏ ॥

भूपति आगे सीस निवाए ॥

ਅਪਨੀ ਅਪਨੀ ਮਿਸਲ ਸਭ ਗਏ ॥

अपनी अपनी मिसल सभ गए ॥

ਪਾਤਿ ਜੋਰ ਕਰਿ ਠਾਢੇ ਭਏ ॥੧੦੩੩॥

पाति जोर करि ठाढे भए ॥१०३३॥

ਸੋਰਠਾ ॥

सोरठा ॥

ਯਹਿ ਸੈਨਾ ਚਤੁਰੰਗ; ਜਰਾਸੰਧਿ ਨ੍ਰਿਪ ਕੀ ਬਨੀ ॥

यहि सैना चतुरंग; जरासंधि न्रिप की बनी ॥

ਸਾਜਿਯੋ ਕਵਚ ਨਿਖੰਗ; ਧਨੁਖ ਬਾਨੁ ਲੈ ਰਥਿ ਚਢਿਯੋ ॥੧੦੩੪॥

साजियो कवच निखंग; धनुख बानु लै रथि चढियो ॥१०३४॥

ਸਵੈਯਾ ॥

सवैया ॥

ਜੋਰਿ ਚਮੂੰ ਸਬ ਮੰਤ੍ਰ ਲੈ ਤਬ; ਯੌ ਰਨ ਸਾਜ ਸਮਾਜ ਬਨਾਯੋ ॥

जोरि चमूं सब मंत्र लै तब; यौ रन साज समाज बनायो ॥

ਤੇਈਸ ਛੂਹਨ ਲੈ ਦਲ ਸੰਗਿ; ਬਜਾਇ ਕੈ ਬੰਬ ਤਹਾ ਕਹੁ ਧਾਯੋ ॥

तेईस छूहन लै दल संगि; बजाइ कै ब्मब तहा कहु धायो ॥

ਬੀਰ ਬਡੇ ਸਮ ਰਾਵਨ ਕੇ; ਤਿਨ ਕਉ ਸੰਗ ਲੈ ਮਰਿਬੇ ਕਹੁ ਆਯੋ ॥

बीर बडे सम रावन के; तिन कउ संग लै मरिबे कहु आयो ॥

ਮਾਨਹੁ ਕਾਲ ਪ੍ਰਲੈ ਦਿਨ ਬਾਰਿਧ; ਫੈਲ ਪਰਿਯੋ ਜਲੁ ਯੌ ਦਲੁ ਛਾਯੋ ॥੧੦੩੫॥

मानहु काल प्रलै दिन बारिध; फैल परियो जलु यौ दलु छायो ॥१०३५॥

ਨਗ ਮਾਨਹੁ ਨਾਗ ਬਡੇ ਤਿਹ ਮੈ; ਮਛੁਰੀ ਪੁਨਿ ਪੈਦਲ ਕੀ ਬਲ ਜੇਤੀ ॥

नग मानहु नाग बडे तिह मै; मछुरी पुनि पैदल की बल जेती ॥

ਚਕ੍ਰ ਮਨੋ ਰਥ ਚਕ੍ਰ ਬਨੇ; ਉਪਜੀ ਕਵਿ ਕੈ ਮਨ ਮੈ, ਕਹੀ ਤੇਤੀ ॥

चक्र मनो रथ चक्र बने; उपजी कवि कै मन मै, कही तेती ॥

ਹੈ ਭਏ ਬੋਚਨ ਤੁਲਿ ਮਨੋ; ਲਹਰੈ ਬਹਰੈ ਬਰਛੀ ਦੁਤਿ ਸੇਤੀ ॥

है भए बोचन तुलि मनो; लहरै बहरै बरछी दुति सेती ॥

ਸਿੰਧੁ ਕਿਧੌ ਦਲ ਸੰਧਿ ਜਰਾ; ਰਹਿਗੀ ਮਥੁਰਾ ਜਾ ਤਿਹ ਮਧ ਬਰੇਤੀ ॥੧੦੩੬॥

सिंधु किधौ दल संधि जरा; रहिगी मथुरा जा तिह मध बरेती ॥१०३६॥

ਜੋ ਬਲ ਬੰਡ ਬਡੇ ਦਲ ਮੈ; ਤਿਹ ਅਗ੍ਰ ਕਥਾ ਮਹਿ ਨਾਮ ਕਹੈ ਹਉ ॥

जो बल बंड बडे दल मै; तिह अग्र कथा महि नाम कहै हउ ॥

ਜੋ ਸੰਗਿ ਸ੍ਯਾਮ ਲਰੈ ਰਿਸ ਕੈ; ਤਿਨ ਕੇ ਜਸ ਕੋ ਮੁਖ ਤੇ ਉਚਰੈ ਹਉ ॥

जो संगि स्याम लरै रिस कै; तिन के जस को मुख ते उचरै हउ ॥

ਜੇ ਬਲਿਭਦ੍ਰ ਕੇ ਸੰਗਿ ਭਿਰੇ; ਤਿਨ ਕਉ ਕਥ ਕੈ ਪ੍ਰਭ ਲੋਕ ਰਿਝੈ ਹਉ ॥

जे बलिभद्र के संगि भिरे; तिन कउ कथ कै प्रभ लोक रिझै हउ ॥

ਤ੍ਯਾਗ ਸਭੈ ਗ੍ਰਿਹ ਲਾਲਚ ਕੋ; ਹਰਿ ਕੇ ਹਰਿ ਕੇ ਹਰਿ ਕੇ ਗੁਨ ਗੈ ਹਉ ॥੧੦੩੭॥

त्याग सभै ग्रिह लालच को; हरि के हरि के हरि के गुन गै हउ ॥१०३७॥

ਦੋਹਰਾ ॥

दोहरा ॥

ਜਦੁਬੀਰਨ ਸਬ ਹੂੰ ਸੁਨੀ; ਦੂਤ ਕਹੀ ਜਬ ਆਇ ॥

जदुबीरन सब हूं सुनी; दूत कही जब आइ ॥

ਮਿਲਿ ਸਬ ਹੂੰ ਨ੍ਰਿਪ ਕੇ ਸਦਨ; ਮੰਤ੍ਰ ਬਿਚਾਰਿਯੋ ਜਾਇ ॥੧੦੩੮॥

मिलि सब हूं न्रिप के सदन; मंत्र बिचारियो जाइ ॥१०३८॥

TOP OF PAGE

Dasam Granth