ਦਸਮ ਗਰੰਥ । दसम ग्रंथ ।

Page 376

ਯੌ ਸੁਨਿ ਉਤਰ ਦੇਤ ਭਯੋ ਨ੍ਰਿਪ; ਪੈ ਹਰਿ ਕੈ ਸੰਗਿ ਦੂਤਹ ਕੇਰੇ ॥

यौ सुनि उतर देत भयो न्रिप; पै हरि कै संगि दूतह केरे ॥

ਜੇਤਕ ਬਾਤ ਕਹੀ ਹਮ ਸੋਂ; ਨਹੀ ਆਵਤ ਏਕ ਕਹਿਯੋ ਮਨ ਮੇਰੇ ॥

जेतक बात कही हम सों; नही आवत एक कहियो मन मेरे ॥

ਯੌਂ ਕਹਿ, ਪੰਡੁ ਕੇ ਪੁਤ੍ਰਨ ਕੋ; ਪਿਖੁ ਮਾਰਤ ਹੈ ਅਬ ਸਾਂਝ ਸਵੇਰੇ ॥

यौं कहि, पंडु के पुत्रन को; पिखु मारत है अब सांझ सवेरे ॥

ਆਇ ਹੈ ਜੋ ਜੀਯ, ਸੋ ਕਰ ਹੈ; ਕਛੂ ਬਚਨਾ ਨਹਿ ਮਾਨਤ ਤੇਰੇ ॥੧੦੨੧॥

आइ है जो जीय, सो कर है; कछू बचना नहि मानत तेरे ॥१०२१॥

ਦੂਤ ਕਹਿਯੋ ਨ੍ਰਿਪ ਕੇ ਸੰਗ ਯੌ; ਹਮਰੋ ਜੁ ਕਹਿਯੋ ਤੁਮ ਰੰਚ ਨ ਮਾਨੋ ॥

दूत कहियो न्रिप के संग यौ; हमरो जु कहियो तुम रंच न मानो ॥

ਤਉ ਕੁਪਿ ਹੈ ਜਦੁਬੀਰ ਮਨੈ; ਤੁਮ ਕੋ ਮਰਿ ਹੈ ਤਿਹ ਤੇ ਹਿਤ ਠਾਨੋ ॥

तउ कुपि है जदुबीर मनै; तुम को मरि है तिह ते हित ठानो ॥

ਸ੍ਯਾਮ ਕੇ ਭਉਹ ਮਰੋਰਨਿ ਸੋ; ਹਮ ਜਾਨਤ ਹੈ ਤੁਹਿ ਰਾਜ ਬਹਾਨੋ ॥

स्याम के भउह मरोरनि सो; हम जानत है तुहि राज बहानो ॥

ਜੋ ਜੀਯ ਮੈ ਜੁ ਹੁਤੀ ਸੁ ਕਹੀ; ਤੁਮਰੇ ਜੀਯ ਕੀ ਸੁ ਕਹਿਯੋ ਤੁਮ ਜਾਨੋ ॥੧੦੨੨॥

जो जीय मै जु हुती सु कही; तुमरे जीय की सु कहियो तुम जानो ॥१०२२॥

ਯੌ ਕਹਿ ਕੈ ਬਤੀਯਾ ਨ੍ਰਿਪ ਸੋ; ਤਜਿ ਕੈ ਇਹ ਠਉਰ ਤਹਾ ਕੋ ਗਯੋ ਹੈ ॥

यौ कहि कै बतीया न्रिप सो; तजि कै इह ठउर तहा को गयो है ॥

ਕਾਨ੍ਹ ਜਹਾ ਬਲਭਦ੍ਰ ਬਲੀ; ਸਭ ਜਾਦਵ ਬੰਸ ਤਹਾ ਸੁ ਅਯੋ ਹੈ ॥

कान्ह जहा बलभद्र बली; सभ जादव बंस तहा सु अयो है ॥

ਸ੍ਯਾਮ ਕੋ ਚੰਦ ਨਿਹਾਰਤ ਹੀ; ਮੁਖ ਤਾ ਪਗ ਪੈ ਸਿਰ ਕੋ ਝੁਕਿਯੋ ਹੈ ॥

स्याम को चंद निहारत ही; मुख ता पग पै सिर को झुकियो है ॥

ਜੋ ਬਿਰਥਾ ਉਹ ਠਉਰ ਭਈ; ਨਿਕਟੈ ਹਰਿ ਕੇ, ਕਹਿ ਭੇਦ ਦਯੋ ਹੈ ॥੧੦੨੩॥

जो बिरथा उह ठउर भई; निकटै हरि के, कहि भेद दयो है ॥१०२३॥

ਤੁਮ ਸੋ ਇਮ ਪਾਰਥ ਮਾਤ ਕਹਿਯੋ; ਹਰਿ ਦੀਨਨ ਕੀ ਬਿਨਤੀ ਸੁਨਿ ਲੈ ॥

तुम सो इम पारथ मात कहियो; हरि दीनन की बिनती सुनि लै ॥

ਅਤਿ ਹੀ ਦੁਖ ਪਯੋ ਹਮ ਕੋ ਇਹ ਠਉਰ; ਬਿਨਾ ਤੁਮਰੇ ਨ ਸਹਾਇਕ ਕੁਐ ॥

अति ही दुख पयो हम को इह ठउर; बिना तुमरे न सहाइक कुऐ ॥

ਗਜ ਕੋ ਜਿਮ ਸੰਕਟ ਸੀਘ੍ਰ ਕਟਿਯੋ; ਤਿਮ ਮੋ ਦੁਖ ਕੋ ਕਟੀਐ ਹਰਿ ਐ ॥

गज को जिम संकट सीघ्र कटियो; तिम मो दुख को कटीऐ हरि ऐ ॥

ਤਿਹ ਤੇ ਸੁਨਿ ਲੈ ਸੁ ਕਹਿਯੋ ਹਮਰੋ; ਕਬਿ ਸ੍ਯਾਮ ਕਹੈ ਹਿਤ ਸੋ ਚਿਤ ਦੈ ॥੧੦੨੪॥

तिह ते सुनि लै सु कहियो हमरो; कबि स्याम कहै हित सो चित दै ॥१०२४॥

ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਅਕ੍ਰੂਰ ਫੁਫੀ ਕੁੰਤੀ ਪਾਸ ਭੇਜਾ ਸਮਾਪਤਮ ਸਤੁ ਸੁਭਮ ਸਤ ॥

इति स्री दसम सिकंधे बचित्र नाटक ग्रंथे क्रिसनावतारे अक्रूर फुफी कुंती पास भेजा समापतम सतु सुभम सत ॥


ਅਥ ਉਗ੍ਰਸੈਨ ਕੋ ਰਾਜ ਦੀਬੋ ਕਥਨੰ ॥

अथ उग्रसैन को राज दीबो कथनं ॥

ਦੋਹਰਾ ॥

दोहरा ॥

ਸ੍ਰੀ ਮਨ ਮੋਹਨ ਜਗਤ ਗੁਰ; ਨੰਦ ਨੰਦਨ ਬ੍ਰਿਜ ਮੂਰਿ ॥

स्री मन मोहन जगत गुर; नंद नंदन ब्रिज मूरि ॥

ਗੋਪੀ ਜਨ ਬਲਭ ਸਦਾ; ਪ੍ਰੇਮ ਖਾਨ ਭਰਪੂਰਿ ॥੧੦੨੫॥

गोपी जन बलभ सदा; प्रेम खान भरपूरि ॥१०२५॥

ਛਪੈ ਛੰਦ ॥

छपै छंद ॥

ਪ੍ਰਿਥਮ ਪੂਤਨਾ ਹਨੀ; ਬਹੁਰਿ ਸਕਟਾਸੁਰ ਖੰਡਿਯੋ ॥

प्रिथम पूतना हनी; बहुरि सकटासुर खंडियो ॥

ਤ੍ਰਿਣਾਵਰਤ ਲੈ ਉਡਿਯੋ; ਤਾਹਿ ਨਭਿ ਮਾਹਿ ਬਿਹੰਡਿਯੋ ॥

त्रिणावरत लै उडियो; ताहि नभि माहि बिहंडियो ॥

ਕਾਲੀ ਦੀਓ ਨਿਕਾਰਿ; ਚੋਚ ਗਹਿ ਚੀਰਿ ਬਕਾਸੁਰ ॥

काली दीओ निकारि; चोच गहि चीरि बकासुर ॥

ਨਾਗ ਰੂਪ ਮਗ ਰੋਕਿ; ਰਹਿਯੋ ਤਬ ਹਤਿਓ ਅਘਾਸੁਰ ॥

नाग रूप मग रोकि; रहियो तब हतिओ अघासुर ॥

ਕੇਸੀ ਸੁ ਬਛ ਧੇਨੁਕ ਹਨ੍ਯੋ; ਰੰਗ ਭੂਮਿ ਗਜ ਡਾਰਿਯੋ ॥

केसी सु बछ धेनुक हन्यो; रंग भूमि गज डारियो ॥

ਚੰਡੂਰ ਮੁਸਟ ਕੇ ਪ੍ਰਾਨ ਹਰਿ; ਕੰਸ ਕੇਸ ਗਹਿ ਮਾਰਿਯੋ ॥੧੦੨੬॥

चंडूर मुसट के प्रान हरि; कंस केस गहि मारियो ॥१०२६॥

ਸੋਰਠਾ ॥

सोरठा ॥

ਅਮਰ ਲੋਕ ਤੇ ਫੂਲ; ਬਰਖੇ ਨੰਦ ਕਿਸੋਰ ਪੈ ॥

अमर लोक ते फूल; बरखे नंद किसोर पै ॥

ਮਿਟਿਯੋ ਸਕਲ ਬ੍ਰਿਜ ਸੂਲ; ਕਮਲ ਨੈਨ ਕੇ ਹੇਤ ਤੇ ॥੧੦੨੭॥

मिटियो सकल ब्रिज सूल; कमल नैन के हेत ते ॥१०२७॥

ਦੋਹਰਾ ॥

दोहरा ॥

ਦੁਸਟ ਅਰਿਸਟ ਨਿਵਾਰ ਕੈ; ਲੀਨੋ ਸਕਲ ਸਮਾਜ ॥

दुसट अरिसट निवार कै; लीनो सकल समाज ॥

ਮਥੁਰਾ ਮੰਡਲ ਕੋ ਦਯੋ; ਉਗ੍ਰਸੈਨ ਕੋ ਰਾਜ ॥੧੦੨੮॥

मथुरा मंडल को दयो; उग्रसैन को राज ॥१०२८॥

ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕੇ ਕ੍ਰਿਸਨਾਵਤਾਰੇ ਰਾਜਾ ਉਗ੍ਰਸੈਨ ਕਉ ਮਥਰਾ ਕੋ ਰਾਜ ਦੀਬੋ ॥

इति स्री दसम सिकंधे बचित्र नाटके क्रिसनावतारे राजा उग्रसैन कउ मथरा को राज दीबो ॥

TOP OF PAGE

Dasam Granth