ਦਸਮ ਗਰੰਥ । दसम ग्रंथ । |
Page 372 ਬਹੀਯਾ ਜਬ ਹੀ ਗਹਿ ਸ੍ਯਾਮਿ ਲਈ; ਕੁਬਿਜਾ ਅਤਿ ਹੀ ਮਨ ਮੈ ਸੁਖ ਪਾਯੋ ॥ बहीया जब ही गहि स्यामि लई; कुबिजा अति ही मन मै सुख पायो ॥ ਸ੍ਯਾਮ ! ਮਿਲੇ ਬਹੁਤੇ ਦਿਨ ਮੈ; ਹਮ ਕਉ ਕਹਿ ਕੈ ਇਹ ਭਾਂਤਿ ਸੁਨਾਯੋ ॥ स्याम ! मिले बहुते दिन मै; हम कउ कहि कै इह भांति सुनायो ॥ ਚੰਦਨ ਜਿਉ ਤੁਹਿ ਅੰਗ ਮਲਿਯੋ; ਤਿਹ ਤੇ ਹਮ ਹੂੰ ਜਦੁਬੀਰ ਰਿਝਾਯੋ ॥ चंदन जिउ तुहि अंग मलियो; तिह ते हम हूं जदुबीर रिझायो ॥ ਜੋਊ ਮਨੋਰਥ ਥੋ ਜੀਯ ਮੈ; ਤੁਮਰੇ ਮਿਲਏ, ਸੋਊ ਮੋ ਕਰਿ ਆਯੋ ॥੯੯੪॥ जोऊ मनोरथ थो जीय मै; तुमरे मिलए, सोऊ मो करि आयो ॥९९४॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕੁਬਜਾ ਕੇ ਗ੍ਰਿਹ ਜਾ ਮਨੋਰਥ ਪੂਰਨ ਸਮਾਪਤੰ ॥ इति स्री बचित्र नाटक ग्रंथे कुबजा के ग्रिह जा मनोरथ पूरन समापतं ॥ ਅਥ ਅਕ੍ਰੂਰ ਕੇ ਧਾਮ ਕਾਨ੍ਹ ਜੂ ਆਏ ॥ अथ अक्रूर के धाम कान्ह जू आए ॥ ਸਵੈਯਾ ॥ सवैया ॥ ਦੈ ਸੁਖ ਮਾਲਨਿ ਕਉ ਅਤਿ ਹੀ; ਅਕ੍ਰੂਰਹਿ ਕੇ ਫਿਰ ਧਾਮਿ ਪਧਾਰਿਯੋ ॥ दै सुख मालनि कउ अति ही; अक्रूरहि के फिर धामि पधारियो ॥ ਆਵਤ ਸੋ ਸੁਨਿ ਪਾਇ ਲਗਿਯੋ; ਤਿਹ ਮਧਿ ਚਲੋ ਹਰਿ ਪ੍ਰੇਮ ਚਿਤਾਰਿਯੋ ॥ आवत सो सुनि पाइ लगियो; तिह मधि चलो हरि प्रेम चितारियो ॥ ਸੋ ਗਹਿ ਸ੍ਯਾਮ ਕੇ ਪਾਇ ਰਹਿਯੋ; ਕਬਿ ਨੇ ਮੁਖ ਤੇ ਇਹ ਭਾਂਤਿ ਉਚਾਰਿਯੋ ॥ सो गहि स्याम के पाइ रहियो; कबि ने मुख ते इह भांति उचारियो ॥ ਊਧਵ ਸੋ ਜਦੁਬੀਰ ਕਹਿਯੋ; ਇਨ ਸੰਤਨ ਕੋ ਅਤਿ ਪ੍ਰੇਮ ਨਿਹਾਰਿਯੋ ॥੯੯੫॥ ऊधव सो जदुबीर कहियो; इन संतन को अति प्रेम निहारियो ॥९९५॥ ਊਧਵ ਸ੍ਯਾਮ ਕਹਿਯੋ ਸੁਨ ਕੈ; ਅਕ੍ਰੂਰਹਿ ਕੋ ਅਤਿ ਪ੍ਰੇਮ ਨਿਹਾਰਿਯੋ ॥ ऊधव स्याम कहियो सुन कै; अक्रूरहि को अति प्रेम निहारियो ॥ ਸੁਧਿ ਕਰੀ ਉਨ ਕੀ ਮਨ ਮੈ; ਕੁਬਿਜਾ ਕੋ ਕਹਿਯੋ ਅਰੁ ਪ੍ਰੇਮ ਚਿਤਾਰਿਯੋ ॥ सुधि करी उन की मन मै; कुबिजा को कहियो अरु प्रेम चितारियो ॥ ਸੋ ਗਨਤੀ ਕਰਿ ਕੈ ਮਨ ਮੈ; ਕਨ੍ਹੀਯਾ ਸੰਗਿ ਪੈ ਇਹ ਭਾਂਤਿ ਉਚਾਰਿਯੋ ॥ सो गनती करि कै मन मै; कन्हीया संगि पै इह भांति उचारियो ॥ ਹੇ ਹਰਿ ਜੂ ! ਇਹ ਕੇ ਪਿਖਏ; ਉਨ ਕੇ ਸਭ ਪ੍ਰੇਮ ਬਿਦਾ ਕਰਿ ਡਾਰਿਯੋ ॥੯੯੬॥ हे हरि जू ! इह के पिखए; उन के सभ प्रेम बिदा करि डारियो ॥९९६॥ ਹਰਿ ਰੂਪ ਨਿਹਾਰਿ ਮਨੇ ਸੁਖ ਪਾਇ ਕੈ; ਸ੍ਰੀ ਜਦੁਬੀਰ ਕੀ ਸੇਵ ਸੁ ਕੀਨੀ ॥ हरि रूप निहारि मने सुख पाइ कै; स्री जदुबीर की सेव सु कीनी ॥ ਪਾਇ ਪਰੋ ਤਾਹਿ ਕੇ ਬਹੁਰੇ; ਉਠਿ ਦੇਵਕੀ ਲਾਲਿ ਪਰਿਕ੍ਰਮਾ ਦੀਨੀ ॥ पाइ परो ताहि के बहुरे; उठि देवकी लालि परिक्रमा दीनी ॥ ਭੋਜਨ ਅੰਨ ਜਿਤੋ ਗ੍ਰਿਹ ਥੋ; ਸੋਊ ਆਨਿ ਧਰੋ ਹਿਤ ਬਾਤ ਲਖੀਨੀ ॥ भोजन अंन जितो ग्रिह थो; सोऊ आनि धरो हित बात लखीनी ॥ ਥੋ ਮਨ ਮੋ ਸੋਊ ਬਾਛਤ ਇਛ; ਵਹੈ ਜਸੁਧਾ ਸੁਤ ਪੂਰਨ ਕੀਤੀ ॥੯੯੭॥ थो मन मो सोऊ बाछत इछ; वहै जसुधा सुत पूरन कीती ॥९९७॥ ਪੂਰਨ ਕੈ ਮਨਸਾ ਤਿਹ ਕੀ; ਸੰਗਿ ਊਧਵ ਲੈ ਫਿਰਿ ਧਾਮਿ ਅਯੋ ॥ पूरन कै मनसा तिह की; संगि ऊधव लै फिरि धामि अयो ॥ ਗ੍ਰਿਹ ਆਇ ਕੈ ਮੰਗਨ ਲੋਗ ਬੁਲਾਇ; ਗਵਾਵਤ ਭਯੋ ਤਿਹ ਰਾਗ ਗਯੋ ॥ ग्रिह आइ कै मंगन लोग बुलाइ; गवावत भयो तिह राग गयो ॥ ਤਿਨ ਊਪਰ ਰੀਝਿ ਕਹੈ ਕਬਿ ਸ੍ਯਾਮ; ਘਨੋ ਗ੍ਰਿਹ ਤੇ ਕਢਿ ਦਾਨ ਦਯੋ ॥ तिन ऊपर रीझि कहै कबि स्याम; घनो ग्रिह ते कढि दान दयो ॥ ਮਨੋ ਤਾ ਜਸ ਤੇ ਮ੍ਰਿਤ ਮੰਡਲ ਮੈ; ਅਬ ਕੇ ਦਿਨ ਲਉ ਦਿਨ ਸੇਤ ਭਯੋ ॥੯੯੮॥ मनो ता जस ते म्रित मंडल मै; अब के दिन लउ दिन सेत भयो ॥९९८॥ ਅਕ੍ਰੂਰ ਸਿਆਮ ਕੇ ਧਾਮਹਿ ਆਇ ਕੈ; ਸ੍ਰੀ ਜਦੁਬੀਰ ਕੇ ਪਾਇਨ ਲਾਗਿਓ ॥ अक्रूर सिआम के धामहि आइ कै; स्री जदुबीर के पाइन लागिओ ॥ ਕੰਸ ਬਿਦਾਰਿ ਬਕੀ ਉਰਿ ਫਾਰਿ; ਕਹਿਯੋ ਕਰਤਾਰ ਸਰਾਹਨ ਲਾਗਿਓ ॥ कंस बिदारि बकी उरि फारि; कहियो करतार सराहन लागिओ ॥ ਅਉਰ ਗਈ ਸੁਧਿ ਭੂਲ ਸਭੈ; ਹਰਿ ਕੀ ਉਪਮਾ ਰਸ ਭੀਤਰ ਪਾਗਿਓ ॥ अउर गई सुधि भूल सभै; हरि की उपमा रस भीतर पागिओ ॥ ਆਨੰਦ ਬੀਚ ਬਢਿਯੋ ਮਨ ਕੇ; ਮਨ ਕੋ ਦੁਖ ਥੋ ਜਿਤਨੋ, ਸਭ ਭਾਗਿਓ ॥੯੯੯॥ आनंद बीच बढियो मन के; मन को दुख थो जितनो, सभ भागिओ ॥९९९॥ |
Dasam Granth |