ਦਸਮ ਗਰੰਥ । दसम ग्रंथ ।

Page 366

ਜਾ ਦਿਨ ਕੇ ਬ੍ਰਿਜ ਤ੍ਯਾਗਿ ਗਏ; ਬਿਨ ਤ੍ਵੈ, ਕੋਊ ਮਾਨਸ ਹੂੰ ਨ ਪਠਾਯੋ ॥

जा दिन के ब्रिज त्यागि गए; बिन त्वै, कोऊ मानस हूं न पठायो ॥

ਹੇਤ ਜਿਤੋ ਇਨ ਊਪਰ ਥੋ; ਕਬਿ ਸ੍ਯਾਮ ਕਹੈ ਤਿਤਨੋ ਬਿਸਰਾਯੋ ॥

हेत जितो इन ऊपर थो; कबि स्याम कहै तितनो बिसरायो ॥

ਆਪ ਰਚੇ ਪੁਰ ਬਾਸਿਨ ਸੋ; ਇਨ ਕੋ ਦੁਖੁ ਦੈ, ਉਨ ਕੋ ਰਿਝਵਾਯੋ ॥

आप रचे पुर बासिन सो; इन को दुखु दै, उन को रिझवायो ॥

ਤਾ ਸੰਗ ਜਾਇ ਕੋ ਯੌ ਕਹੀਯੋ; ਹਰਿ ਜੀ ! ਤੁਮਰੇ ਕਹੁ ਕਾ ਜੀਯ ਆਯੋ? ॥੯੫੦॥

ता संग जाइ को यौ कहीयो; हरि जी ! तुमरे कहु का जीय आयो? ॥९५०॥

ਤ੍ਯਾਗਿ ਗਏ ਮਥੁਰਾ ਬ੍ਰਿਜ ਕਉ; ਚਲਿ ਕੈ ਫਿਰਿ ਆਪ ਨਹੀ ਬ੍ਰਿਜ ਆਏ ॥

त्यागि गए मथुरा ब्रिज कउ; चलि कै फिरि आप नही ब्रिज आए ॥

ਸੰਗਿ ਰਚੇ ਪੁਰਬਾਸਿਨ ਕੇ; ਕਬਿ ਸ੍ਯਾਮ ਕਹੈ, ਮਨ ਆਨੰਦ ਪਾਏ ॥

संगि रचे पुरबासिन के; कबि स्याम कहै, मन आनंद पाए ॥

ਦੈ ਗਯੋ ਹੈ ਇਨ ਕੋ ਦੁਖ, ਊਧਵ ! ਪੈ ਮਨ ਮੈ ਨ ਹੁਲਾਸ ਬਢਾਏ ॥

दै गयो है इन को दुख, ऊधव ! पै मन मै न हुलास बढाए ॥

ਆਪ ਨ ਥੇ ਬ੍ਰਿਜ ਮੈ ਉਪਜੇ; ਇਨ ਸੋ ਸੁ ਭਏ ਛਿਨ ਬੀਚ ਪਰਾਏ ॥੯੫੧॥

आप न थे ब्रिज मै उपजे; इन सो सु भए छिन बीच पराए ॥९५१॥

ਤ੍ਯਾਗਿ ਗਏ ਨ ਲਈ ਇਨ ਕੀ ਸੁਧਿ; ਹੋਤ ਕਛੂ ਮਨਿ ਮੋਹ ਤੁਹਾਰੇ ॥

त्यागि गए न लई इन की सुधि; होत कछू मनि मोह तुहारे ॥

ਆਪ ਰਚੇ ਪੁਰ ਬਾਸਿਨ ਸੋ; ਇਨ ਕੇ ਸਭ ਪ੍ਰੇਮ ਬਿਦਾ ਕਰਿ ਡਾਰੇ ॥

आप रचे पुर बासिन सो; इन के सभ प्रेम बिदा करि डारे ॥

ਤਾ ਤੇ ਨ ਮਾਨ ਕਰੋ, ਫਿਰਿ ਆਵਹੁ; ਜੀਤਤ ਭੇ ਤੁਮ ਹੂੰ, ਹਮ ਹਾਰੇ ॥

ता ते न मान करो, फिरि आवहु; जीतत भे तुम हूं, हम हारे ॥

ਤਾ ਤੇ ਤਜੋ ਮਥੁਰਾ, ਫਿਰਿ ਆਵਹੁ; ਹੇ ਸਭ ਗਊਅਨ ਕੇ ਰਖਵਾਰੇ ! ॥੯੫੨॥

ता ते तजो मथुरा, फिरि आवहु; हे सभ गऊअन के रखवारे ! ॥९५२॥

ਸ੍ਯਾਮ ਚਿਤਾਰ ਕੈ, ਸ੍ਯਾਮ ਕਹੈ; ਮਨ ਮੈ ਸਭ ਗ੍ਵਾਰਨੀਯਾ ਦੁਖ ਪਾਵੈ ॥

स्याम चितार कै, स्याम कहै; मन मै सभ ग्वारनीया दुख पावै ॥

ਏਕ ਪਰੈ ਮੁਰਝਾਇ ਧਰਾ; ਇਕ ਬਿਯੋਗ ਭਰੀ, ਗੁਨ ਬਿਯੋਗ ਹੀ ਗਾਵੈ ॥

एक परै मुरझाइ धरा; इक बियोग भरी, गुन बियोग ही गावै ॥

ਕੋਊ ਕਹੈ ਜਦੁਰਾ ਮੁਖ ਤੇ; ਸੁਨਿ ਸ੍ਰਉਨਨ ਬਾਤ ਤਹਾ ਏਊ ਧਾਵੈ ॥

कोऊ कहै जदुरा मुख ते; सुनि स्रउनन बात तहा एऊ धावै ॥

ਜਉ ਪਿਖਵੈ ਨ ਤਹਾ ਤਿਨ ਕੋ; ਸੁ ਕਹੈ, ਹਮ ਕੋ ਹਰਿ ਹਾਥਿ ਨ ਆਵੈ ॥੯੫੩॥

जउ पिखवै न तहा तिन को; सु कहै, हम को हरि हाथि न आवै ॥९५३॥

ਗ੍ਵਾਰਨਿ ਬ੍ਯਾਕੁਲ ਚਿਤ ਭਈ; ਹਰਿ ਕੇ ਨਹੀ ਆਵਨ ਕੀ ਸੁਧਿ ਪਾਈ ॥

ग्वारनि ब्याकुल चित भई; हरि के नही आवन की सुधि पाई ॥

ਬ੍ਯਾਕੁਲ ਹੋਇ ਗਈ ਚਿਤ ਮੈ; ਬ੍ਰਿਖਭਾਨ ਸੁਤਾ ਮਨ ਮੈ ਮੁਰਝਾਈ ॥

ब्याकुल होइ गई चित मै; ब्रिखभान सुता मन मै मुरझाई ॥

ਜੋ ਬਿਰਥਾ ਮਨ ਬੀਚ ਹੁਤੀ; ਸੋਊ ਊਧਵ ਕੇ ਤਿਹ ਪਾਸ ਸੁਨਾਈ ॥

जो बिरथा मन बीच हुती; सोऊ ऊधव के तिह पास सुनाई ॥

ਸ੍ਯਾਮ ਨ ਆਵਤ ਹੈ, ਤਿਹ ਤੇ; ਅਤਿ ਹੀ ਦੁਖ ਭਯੋ, ਬਰਨਿਯੋ ਨਹੀ ਜਾਈ ॥੯੫੪॥

स्याम न आवत है, तिह ते; अति ही दुख भयो, बरनियो नही जाई ॥९५४॥

ਊਧਵ ਉਤਰ ਦੇਤ ਭਯੋ; ਅਤਿ ਬਿਯੋਗ ਮਨੇ ਅਪਨੇ ਸੋਊ ਕੈ ਹੈ ॥

ऊधव उतर देत भयो; अति बियोग मने अपने सोऊ कै है ॥

ਗ੍ਵਾਰਨਿ ਕੇ ਮਨ ਮਧਿ ਬਿਖੈ; ਕਬਿ ਸ੍ਯਾਮ ਕਹੈ ਜੋਊ ਬਾਤ ਰੁਚੈ ਹੈ ॥

ग्वारनि के मन मधि बिखै; कबि स्याम कहै जोऊ बात रुचै है ॥

ਥੋਰੇ ਹੀ ਦ੍ਯੋਸਨ ਮੈ ਮਿਲਿ ਹੈ; ਜਿਹ ਕੇ ਉਰ ਮੈ ਨ ਕਛੂ ਭ੍ਰਮ ਭੈ ਹੈ ॥

थोरे ही द्योसन मै मिलि है; जिह के उर मै न कछू भ्रम भै है ॥

ਜੋਗਿਨ ਹੋਇ ਜਪੋ ਹਰਿ ਕੋ; ਮੁਖ ਮਾਂਗਹੁਗੀ ਤੁਮ ਸੋ ਬਰੁ ਦੈ ਹੈ ॥੯੫੫॥

जोगिन होइ जपो हरि को; मुख मांगहुगी तुम सो बरु दै है ॥९५५॥

ਉਨ ਦੈ ਇਮ ਊਧਵ ਗ੍ਯਾਨ ਚਲਿਯੋ; ਚਲਿ ਕੈ ਜਸੁਧਾ ਪਤਿ ਪੈ ਸੋਊ ਆਯੋ ॥

उन दै इम ऊधव ग्यान चलियो; चलि कै जसुधा पति पै सोऊ आयो ॥

ਆਵਤ ਹੀ ਜਸੁਧਾ, ਜਸੁਧਾ ਪਤਿ; ਪਾਇਨ ਊਪਰ ਸੀਸ ਝੁਕਾਯੋ ॥

आवत ही जसुधा, जसुधा पति; पाइन ऊपर सीस झुकायो ॥

ਸ੍ਯਾਮ ਹੀ ਸ੍ਯਾਮ ਸਦਾ ਕਹੀਯੋ; ਕਹਿ ਕੈ ਇਹ, ਮੋ ਪਹਿ ਕਾਨ੍ਹ ਪਠਾਯੋ ॥

स्याम ही स्याम सदा कहीयो; कहि कै इह, मो पहि कान्ह पठायो ॥

ਯੌ ਕਹਿ ਕੈ, ਰਥ ਪੈ ਚੜ ਕੈ; ਰਥ ਕੋ ਮਥੁਰਾ ਹੀ ਕੀ ਓਰਿ ਚਲਾਯੋ ॥੯੫੬॥

यौ कहि कै, रथ पै चड़ कै; रथ को मथुरा ही की ओरि चलायो ॥९५६॥

TOP OF PAGE

Dasam Granth