ਦਸਮ ਗਰੰਥ । दसम ग्रंथ ।

Page 363

ਗੋਪਿਨ ਬਾਚ ਊਧਵ ਸੋ ॥

गोपिन बाच ऊधव सो ॥

ਸਵੈਯਾ ॥

सवैया ॥

ਏਕ ਸਮੈ ਹਮ ਕੋ ਸੁਨਿ ਊਧਵ ! ਕੁੰਜਨ ਮੈ ਫਿਰੈ ਸੰਗਿ ਲੀਯੇ ॥

एक समै हम को सुनि ऊधव ! कुंजन मै फिरै संगि लीये ॥

ਹਰਿ ਜੂ ਅਤਿ ਹੀ ਹਿਤ ਸਾਥ ਘਨੇ; ਹਮ ਪੈ ਅਤਿ ਹੀ ਕਹਿਯੋ ਪ੍ਰੇਮ ਕੀਯੇ ॥

हरि जू अति ही हित साथ घने; हम पै अति ही कहियो प्रेम कीये ॥

ਤਿਨ ਕੇ ਬਸਿ ਗਯੋ ਹਮਰੋ ਮਨ ਹ੍ਵੈ; ਅਤਿ ਹੀ ਸੁਖੁ ਭਯੋ ਬ੍ਰਿਜ ਨਾਰਿ ਹੀਯੇ ॥

तिन के बसि गयो हमरो मन ह्वै; अति ही सुखु भयो ब्रिज नारि हीये ॥

ਅਬ ਸੋ ਤਜਿ ਕੈ ਮਥਰਾ ਕੋ ਗਯੋ; ਤਿਹ ਕੇ ਬਿਛੁਰੇ, ਫਲੁ ਕਵਨ ਜੀਯੇ? ॥੯੨੭॥

अब सो तजि कै मथरा को गयो; तिह के बिछुरे, फलु कवन जीये? ॥९२७॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਗ੍ਵਾਰਨਿ ਪੈ ਜਿਤਨੀ ਫੁਨਿ ਊਧਵ; ਸ੍ਯਾਮ ਕਹੈ ਹਰਿ ਬਾਤ ਬਖਾਨੀ ॥

ग्वारनि पै जितनी फुनि ऊधव; स्याम कहै हरि बात बखानी ॥

ਗ੍ਯਾਨ ਕੋ ਉਤਰ ਦੇਤ ਭਈ ਨਹਿ; ਪ੍ਰੇਮ ਚਿਤਾਰ ਸਭੇ ਉਚਰਾਨੀ ॥

ग्यान को उतर देत भई नहि; प्रेम चितार सभे उचरानी ॥

ਜਾਹੀ ਕੇ ਦੇਖਤ ਭੋਜਨ ਖਾਤ; ਸਖੀ ! ਜਿਹ ਕੇ ਬਿਨੁ ਪੀਤ ਨ ਪਾਨੀ ॥

जाही के देखत भोजन खात; सखी ! जिह के बिनु पीत न पानी ॥

ਗ੍ਯਾਨ ਕੀ ਜੋ ਇਨ ਬਾਤ ਕਹੀ; ਤਿਨ ਹੂੰ ਹਿਤ ਸੋ ਕਰਿ ਏਕ ਨ ਜਾਨੀ ॥੯੨੮॥

ग्यान की जो इन बात कही; तिन हूं हित सो करि एक न जानी ॥९२८॥

ਗੋਪਿਨ ਬਾਚ ਊਧਵ ਸੋ ॥

गोपिन बाच ऊधव सो ॥

ਸਵੈਯਾ ॥

सवैया ॥

ਮਿਲ ਕੈ ਤਿਨ ਊਧਵ ਸੰਗਿ ਕਹਿਯੋ; ਹਰਿ ਸੋ ਸੁਨ ਊਧਵ ! ਯੌ ਕਹੀਯੋ ॥

मिल कै तिन ऊधव संगि कहियो; हरि सो सुन ऊधव ! यौ कहीयो ॥

ਕਹਿ ਕੈ ਕਰਿ ਊਧਵ ਗ੍ਯਾਨ ਜਿਤੋ; ਪਠਿਯੋ ਤਿਤਨੋ ਸਭ ਹੀ ਗਹੀਯੋ ॥

कहि कै करि ऊधव ग्यान जितो; पठियो तितनो सभ ही गहीयो ॥

ਸਭ ਹੀ ਇਨ ਗ੍ਵਾਰਨਿ ਪੈ ਕਬਿ ਸ੍ਯਾਮ; ਕਹਿਯੋ ਹਿਤ ਆਖਨ ਸੋ ਚਹੀਯੋ ॥

सभ ही इन ग्वारनि पै कबि स्याम; कहियो हित आखन सो चहीयो ॥

ਇਨ ਕੋ ਤੁਮ ਤਿਆਗ ਗਏ ਮਥੁਰਾ; ਹਮਰੀ ਸੁਧਿ ਲੇਤ ਸਦਾ ਰਹੀਯੋ ॥੯੨੯॥

इन को तुम तिआग गए मथुरा; हमरी सुधि लेत सदा रहीयो ॥९२९॥

ਜਬ ਊਧਵ ਸੋ ਇਹ ਭਾਂਤਿ ਕਹਿਯੋ; ਤਬ ਊਧਵ ਕੋ ਮਨ ਪ੍ਰੇਮ ਭਰਿਯੋ ਹੈ ॥

जब ऊधव सो इह भांति कहियो; तब ऊधव को मन प्रेम भरियो है ॥

ਅਉਰ ਗਈ ਸੁਧਿ ਭੂਲ ਸਭੈ; ਮਨ ਤੇ ਸਭ ਗ੍ਯਾਨ ਹੁਤੋ, ਸੁ ਟਰਿਯੋ ਹੈ ॥

अउर गई सुधि भूल सभै; मन ते सभ ग्यान हुतो, सु टरियो है ॥

ਸੋ ਮਿਲਿ ਕੈ ਸੰਗਿ ਗ੍ਵਾਰਨਿ ਕੇ; ਅਤਿ ਪ੍ਰੀਤਿ ਕੀ ਬਾਤ ਕੇ ਸੰਗਿ ਢਰਿਯੋ ਹੈ ॥

सो मिलि कै संगि ग्वारनि के; अति प्रीति की बात के संगि ढरियो है ॥

ਗ੍ਯਾਨ ਕੇ ਡਾਰ ਮਨੋ ਕਪਰੇ; ਹਿਤ ਕੀ ਸਰਿਤਾ ਹਿਤ ਮਹਿ ਕੂਦ ਪਰਿਯੋ ਹੈ ॥੯੩੦॥

ग्यान के डार मनो कपरे; हित की सरिता हित महि कूद परियो है ॥९३०॥

ਯੌ ਕਹਿ ਸੰਗਿ ਗੁਆਰਨਿ ਕੇ; ਜਬ ਹੀ ਸਭ ਗ੍ਵਾਰਨਿ ਕੋ ਹਿਤ ਚੀਨੋ ॥

यौ कहि संगि गुआरनि के; जब ही सभ ग्वारनि को हित चीनो ॥

ਊਧਵ ਗ੍ਯਾਨ ਦਯੋ ਤਜਿ ਕੈ; ਮਨ ਮੈ ਜਬ ਪ੍ਰੇਮ ਕੋ ਸੰਗ੍ਰਹ ਕੀਨੋ ॥

ऊधव ग्यान दयो तजि कै; मन मै जब प्रेम को संग्रह कीनो ॥

ਹੋਇ ਗਯੋ ਤਨਮੈ ਹਿਤ ਸੋ; ਇਹ ਭਾਂਤਿ ਕਹਿਯੋ ਸੁ ਕਰਿਯੋ ਬ੍ਰਿਜ ਹੀਨੋ ॥

होइ गयो तनमै हित सो; इह भांति कहियो सु करियो ब्रिज हीनो ॥

ਤ੍ਯਾਗਿ ਗਏ ਤੁਮ ਕੋ ਮਥਰਾ; ਤਿਹ ਤੇ ਹਰਿ ਕਾਮ ਸਖੀ ! ਘਟ ਕੀਨੋ ॥੯੩੧॥

त्यागि गए तुम को मथरा; तिह ते हरि काम सखी ! घट कीनो ॥९३१॥

ਊਧਵ ਬਾਚ ਗੋਪਿਨ ਸੋ ॥

ऊधव बाच गोपिन सो ॥

ਸਵੈਯਾ ॥

सवैया ॥

ਜਾਇ ਕੈ ਹਉ ਮਥਰਾ ਮੈ ਸਖੀ ! ਹਰਿ ਤੇ ਤੁਮ ਲਯੈਬੇ ਕੋ ਦੂਤ ਪਠੈ ਹੋਂ ॥

जाइ कै हउ मथरा मै सखी ! हरि ते तुम लयैबे को दूत पठै हों ॥

ਬੀਤਤ ਜੋ ਤੁਮ ਪੈ ਬਿਰਥਾ; ਸਭ ਹੀ ਜਦੁਰਾਇ ਕੇ ਪਾਸ ਕਹੈ ਹੋਂ ॥

बीतत जो तुम पै बिरथा; सभ ही जदुराइ के पास कहै हों ॥

ਕੈ ਤੁਮਰੀ ਬਿਨਤੀ ਉਹ ਪੈ; ਬਿਧਿ ਜਾ ਰਿਝ ਹੈ, ਬਿਧਿ ਤਾ ਰਿਝਵੈ ਹੋਂ ॥

कै तुमरी बिनती उह पै; बिधि जा रिझ है, बिधि ता रिझवै हों ॥

ਪਾਇਨ ਪੈ ਕਬਿ ਸ੍ਯਾਮ ਕਹੈ; ਹਰਿ ਕੌ ਬ੍ਰਿਜ ਭੀਤਰ ਫੇਰਿ ਲਿਯੈ ਹੋਂ ॥੯੩੨॥

पाइन पै कबि स्याम कहै; हरि कौ ब्रिज भीतर फेरि लियै हों ॥९३२॥

ਯੌ ਜਬ ਊਧਵ ਬਾਤ ਕਹੀ; ਉਠਿ ਪਾਇਨ ਲਾਗਤ ਭੀ ਤਬ ਸੋਊ ॥

यौ जब ऊधव बात कही; उठि पाइन लागत भी तब सोऊ ॥

ਦੂਖ ਘਟਿਓ ਤਿਨ ਕੇ ਮਨ ਤੇ; ਅਤਿ ਹੀ ਮਨ ਭੀਤਰ ਆਨੰਦ ਹੋਊ ॥

दूख घटिओ तिन के मन ते; अति ही मन भीतर आनंद होऊ ॥

ਕੈ ਬਿਨਤੀ ਸੰਗਿ ਊਧਵ ਕੇ; ਕਬਿ ਸ੍ਯਾਮ ਕਹੈ ਬਿਧਿ ਯਾ ਉਚਰੋਊ ॥

कै बिनती संगि ऊधव के; कबि स्याम कहै बिधि या उचरोऊ ॥

ਸ੍ਯਾਮ ਸੋ ਜਾਇ ਕੈ ਯੌ ਕਹੀਯੋ; ਕਰਿ ਕੈ ਕਹਿਯੋ ਪ੍ਰੀਤਿ ਨ ਤ੍ਯਾਗਤ ਕੋਊ ॥੯੩੩॥

स्याम सो जाइ कै यौ कहीयो; करि कै कहियो प्रीति न त्यागत कोऊ ॥९३३॥

ਕੁੰਜ ਗਲੀਨ ਮੈ ਖੇਲਤ ਹੀ; ਸਭ ਹੀ ਮਨ ਗ੍ਵਾਰਨਿ ਕੋ ਹਰਿਓ ॥

कुंज गलीन मै खेलत ही; सभ ही मन ग्वारनि को हरिओ ॥

ਜਿਨ ਕੇ ਹਿਤ ਲੋਗਨ ਹਾਸ ਸਹਿਯੋ; ਜਿਨ ਕੇ ਹਿਤ ਸਤ੍ਰਨ ਸੋ ਲਰਿਓ ॥

जिन के हित लोगन हास सहियो; जिन के हित सत्रन सो लरिओ ॥

ਸੰਗਿ ਊਧਵ ਕੇ ਕਬਿ ਸ੍ਯਾਮ ਕਹੈ; ਬਿਨਤੀ ਕਰਿ ਕੈ ਇਮ ਉਚਰਿਓ ॥

संगि ऊधव के कबि स्याम कहै; बिनती करि कै इम उचरिओ ॥

ਹਮ ਤ੍ਯਾਗਿ ਗਏ ਬ੍ਰਿਜ ਮੈ ਮਥਰਾ; ਤਿਹ ਤੇ ਤੁਮ ਕਾਮ ਬੁਰੋ ਕਰਿਓ ॥੯੩੪॥

हम त्यागि गए ब्रिज मै मथरा; तिह ते तुम काम बुरो करिओ ॥९३४॥

ਬ੍ਰਿਜ ਬਾਸਨ ਤ੍ਯਾਗਿ ਗਏ ਮਥੁਰਾ; ਪੁਰ ਬਾਸਿਨ ਕੇ ਰਸ ਭੀਤਰ ਪਾਗਿਓ ॥

ब्रिज बासन त्यागि गए मथुरा; पुर बासिन के रस भीतर पागिओ ॥

ਪ੍ਰੇਮ ਜਿਤੋ ਪਰ ਗ੍ਵਾਰਨਿ ਥੋ; ਉਨ ਸੰਗਿ ਰਚੇ ਇਨ ਤੇ ਸਭ ਭਾਗਿਓ ॥

प्रेम जितो पर ग्वारनि थो; उन संगि रचे इन ते सभ भागिओ ॥

ਦੈ ਤੁਹਿ ਹਾਥਿ ਸੁਨੋ ਬਤੀਯਾ; ਹਮ ਜੋਗ ਕੇ ਭੇਖ ਪਠਾਵਨ ਲਾਗਿਓ ॥

दै तुहि हाथि सुनो बतीया; हम जोग के भेख पठावन लागिओ ॥

ਤਾ ਸੰਗਿ ਊਧਵ ਯੌ ! ਕਹੀਯੋ; ਹਰਿ ਜੂ ! ਤੁਮ ਪ੍ਰੇਮ ਸਭੈ ਅਬ ਤ੍ਯਾਗਿਓ ॥੯੩੫॥

ता संगि ऊधव यौ ! कहीयो; हरि जू ! तुम प्रेम सभै अब त्यागिओ ॥९३५॥

TOP OF PAGE

Dasam Granth