ਦਸਮ ਗਰੰਥ । दसम ग्रंथ ।

Page 362

ਬਾਰਿਜ ਫੂਲਿ ਰਹੇ ਸਰਿ ਪੁੰਜ; ਸੁਗੰਧ ਸਨੇ ਸਰਿਤਾਨ ਘਟਾਈ ॥

बारिज फूलि रहे सरि पुंज; सुगंध सने सरितान घटाई ॥

ਕੁੰਜਤ ਕੰਤ ਬਿਨਾ ਕੁਲਹੰਸ; ਕਲੇਸ ਬਢੈ ਸੁਨਿ ਕੈ ਤਿਹ, ਮਾਈ ! ॥

कुंजत कंत बिना कुलहंस; कलेस बढै सुनि कै तिह, माई ! ॥

ਬਾਸੁਰ ਰੈਨਿ ਨ ਚੈਨ ਕਹੂੰ ਛਿਨ; ਮੰਘਰ ਮਾਸਿ ਅਯੋ ਨ ਕਨ੍ਹਾਈ ॥

बासुर रैनि न चैन कहूं छिन; मंघर मासि अयो न कन्हाई ॥

ਜਾਤ ਨਹੀ ਤਿਨ ਸੋ ਮਸਕ੍ਯੋ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੨੨॥

जात नही तिन सो मसक्यो; टसक्यो न हीयो, कसक्यो न कसाई ॥९२२॥

ਭੂਮਿ ਅਕਾਸ ਅਵਾਸ ਸੁ ਬਾਸੁ; ਉਦਾਸਿ ਬਢੀ ਅਤਿ ਸੀਤਲਤਾਈ ॥

भूमि अकास अवास सु बासु; उदासि बढी अति सीतलताई ॥

ਕੂਲ ਦੁਕੂਲ ਤੇ ਸੂਲ ਉਠੈ; ਸਭ ਤੇਲ ਤਮੋਲ ਲਗੈ ਦੁਖਦਾਈ ॥

कूल दुकूल ते सूल उठै; सभ तेल तमोल लगै दुखदाई ॥

ਪੋਖ ਸੰਤੋਖ ਨ ਹੋਤ ਕਛੂ; ਤਨ ਸੋਖਤ ਜਿਉ ਕੁਮਦੀ ਮੁਰਝਾਈ ॥

पोख संतोख न होत कछू; तन सोखत जिउ कुमदी मुरझाई ॥

ਲੋਭਿ ਰਹਿਯੋ ਉਨ ਪ੍ਰੇਮ ਗਹਿਯੋ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੨੩॥

लोभि रहियो उन प्रेम गहियो; टसक्यो न हीयो, कसक्यो न कसाई ॥९२३॥

ਮਾਹਿ ਮੈ ਨਾਹ ਨਹੀ ਘਰਿ ਮਾਹਿ; ਸੁ ਦਾਹ ਕਰੈ ਰਵਿ ਜੋਤਿ ਦਿਖਾਈ ॥

माहि मै नाह नही घरि माहि; सु दाह करै रवि जोति दिखाई ॥

ਜਾਨੀ ਨ ਜਾਤ ਬਿਲਾਤਤ ਦ੍ਯੋਸਨ; ਰੈਨਿ ਕੀ ਬ੍ਰਿਧ ਭਈ ਅਧਿਕਾਈ ॥

जानी न जात बिलातत द्योसन; रैनि की ब्रिध भई अधिकाई ॥

ਕੋਕਿਲ ਦੇਖਿ ਕਪੋਤਿ ਸਿਲੀਮੁਖ; ਕੂੰਜਤ ਏ ਸੁਨਿ ਕੈ ਡਰ ਪਾਈ ॥

कोकिल देखि कपोति सिलीमुख; कूंजत ए सुनि कै डर पाई ॥

ਪ੍ਰੀਤਿ ਕੀ ਰੀਤਿ ਕਰੀ ਉਨ ਸੋ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੨੪॥

प्रीति की रीति करी उन सो; टसक्यो न हीयो, कसक्यो न कसाई ॥९२४॥

ਫਾਗੁਨ ਫਾਗੁ ਬਢਿਯੋ ਅਨੁਰਾਗ; ਸੁਹਾਗਨਿ ਭਾਗ ਸੁਹਾਗ ਸੁਹਾਈ ॥

फागुन फागु बढियो अनुराग; सुहागनि भाग सुहाग सुहाई ॥

ਕੇਸਰ ਚੀਰ ਬਨਾਇ ਸਰੀਰ; ਗੁਲਾਬ ਅੰਬੀਰ ਗੁਲਾਲ ਉਡਾਈ ॥

केसर चीर बनाइ सरीर; गुलाब अ्मबीर गुलाल उडाई ॥

ਸੋ ਛਬਿ ਮੈ ਨ ਲਖੀ ਜਨੁ ਦ੍ਵਾਦਸ; ਮਾਸ ਕੀ ਸੋਭਤ ਆਗਿ ਜਗਾਈ ॥

सो छबि मै न लखी जनु द्वादस; मास की सोभत आगि जगाई ॥

ਆਸ ਕੋ ਤ੍ਯਾਗਿ ਨਿਰਾਸ ਭਈ; ਟਸਕ੍ਯੋ ਨ ਹੀਯੋ, ਕਸਕ੍ਯੋ ਨ ਕਸਾਈ ॥੯੨੫॥

आस को त्यागि निरास भई; टसक्यो न हीयो, कसक्यो न कसाई ॥९२५॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਬ੍ਰਿਹ ਨਾਟਕ ਬਾਰਹਮਾਹ ਸੰਪੂਰਨਮ ਸਤੁ ॥

इति स्री बचित्र नाटके ग्रंथे क्रिसनावतारे ब्रिह नाटक बारहमाह स्मपूरनम सतु ॥

ਗੋਪਿਨ ਬਾਚ ਆਪਸ ਮੈ ॥

गोपिन बाच आपस मै ॥

ਸਵੈਯਾ ॥

सवैया ॥

ਯਾ ਹੀ ਕੇ ਸੰਗਿ ਸੁਨੋ ਮਿਲ ਕੈ; ਹਮ ਕੁੰਜ ਗਲੀਨ ਮੈ ਖੇਲ ਮਚਾਯੋ ॥

या ही के संगि सुनो मिल कै; हम कुंज गलीन मै खेल मचायो ॥

ਗਾਵਤ ਭਯੋ ਸੋਊ ਠਉਰ ਤਹਾ; ਹਮ ਹੂੰ ਮਿਲ ਕੈ ਤਹ ਮੰਗਲ ਗਾਯੋ ॥

गावत भयो सोऊ ठउर तहा; हम हूं मिल कै तह मंगल गायो ॥

ਸੋ ਬ੍ਰਿਜ ਤ੍ਯਾਗਿ ਗਯੋ ਮਥੁਰਾ; ਇਨ ਗ੍ਵਾਰਨ ਤੇ ਮਨੂਆ ਉਚਟਾਯੋ ॥

सो ब्रिज त्यागि गयो मथुरा; इन ग्वारन ते मनूआ उचटायो ॥

ਯੌ ਕਹਿ ਊਧਵ ਸੋ ਤਿਨ ਟੇਰਿ; ਹਹਾ ! ਹਮਰੇ ਗ੍ਰਿਹਿ ਸ੍ਯਾਮ ਨ ਆਯੋ ॥੯੨੬॥

यौ कहि ऊधव सो तिन टेरि; हहा ! हमरे ग्रिहि स्याम न आयो ॥९२६॥

TOP OF PAGE

Dasam Granth