ਦਸਮ ਗਰੰਥ । दसम ग्रंथ ।

Page 349

ਪ੍ਰਤਿ ਉਤਰ ਬਾਚ ॥

प्रति उतर बाच ॥

ਸਵੈਯਾ ॥

सवैया ॥

ਪ੍ਰਭ ! ਧਾਮਿ ਅਬੈ ਚਲੀਯੈ ਹਮਰੇ; ਇਹ ਭਾਤ ਕਹਿਯੋ ਕੁਬਜਾ ਹਰਿ ਸੋ ॥

प्रभ ! धामि अबै चलीयै हमरे; इह भात कहियो कुबजा हरि सो ॥

ਅਤਿ ਹੀ ਮੁਖੁ ਦੇਖ ਕੈ ਰੀਝ ਰਹੀ; ਸੁ ਕਹਿਯੋ ਨ੍ਰਿਪ ਕੇ ਬਿਨ ਹੀ ਡਰ ਸੋ ॥

अति ही मुखु देख कै रीझ रही; सु कहियो न्रिप के बिन ही डर सो ॥

ਹਰਿ ਜਾਨ੍ਯੋ, ਕਿ ਮੋ ਮੈ ਰਹੀ ਬਸ ਹ੍ਵੈ; ਇਹ ਭਾਂਤਿ ਕਹਿਯੋ ਤਿਹ ਸੋ ਛਰ ਸੋ ॥

हरि जान्यो, कि मो मै रही बस ह्वै; इह भांति कहियो तिह सो छर सो ॥

ਕਰਿਹੌ ਤੁਮਰੋ ਸੁ ਮਨੋਰਥ ਪੂਰਨ; ਕੰਸ ਕੋ ਕੈ ਬਧ ਹਉ ਬਰ ਸੋ ॥੮੩੧॥

करिहौ तुमरो सु मनोरथ पूरन; कंस को कै बध हउ बर सो ॥८३१॥

ਕੁਬਜਾ ਕੋ ਸੁਵਾਰ ਕੈ ਕਾਜ ਤਬੈ; ਪੁਨਿ ਦੇਖਨ ਕੇ ਰਸ ਮੈ ਅਨੁਰਾਗਿਯੋ ॥

कुबजा को सुवार कै काज तबै; पुनि देखन के रस मै अनुरागियो ॥

ਧਾਇ ਗਯੋ ਤਿਹ ਠਉਰ ਬਿਖੈ; ਧਨੁ ਸੁੰਦਰ ਕੋ ਸੋ ਦੇਖਨ ਲਾਗਿਯੋ ॥

धाइ गयो तिह ठउर बिखै; धनु सुंदर को सो देखन लागियो ॥

ਭ੍ਰਿਤਨ ਕੇ ਕਰਤੇ ਸੁ ਮਨੈ; ਹਰਿ ਕੇ ਮਨ ਮੈ ਅਤਿ ਹੀ ਕੁਪਿ ਜਾਗਿਯੋ ॥

भ्रितन के करते सु मनै; हरि के मन मै अति ही कुपि जागियो ॥

ਗਾੜੀ ਕਸੀਸ ਦਈ ਧਨ ਕੋ; ਦ੍ਰਿੜ ਕੈ ਜਿਹ ਤੇ ਨ੍ਰਿਪ ਕੋ ਧਨੁ ਭਾਗਿਯੋ ॥੮੩੨॥

गाड़ी कसीस दई धन को; द्रिड़ कै जिह ते न्रिप को धनु भागियो ॥८३२॥

ਗਾੜੀ ਕਸੀਸ ਦਈ ਕੁਪਿ ਕੈ; ਰੁਪਿ ਠਾਂਢ ਭਯੋ ਤਿਹ ਠਉਰ ਬਿਖੈ ॥

गाड़ी कसीस दई कुपि कै; रुपि ठांढ भयो तिह ठउर बिखै ॥

ਬਰ ਸਿੰਘ ਮਨੋ ਦ੍ਰਿਗ ਕਾਢ ਕੈ ਠਾਂਢੋ; ਹੈ ਪੇਖੈ ਜੋਊ, ਗਿਰੈ ਭੂਮਿ ਬਿਖੈ ॥

बर सिंघ मनो द्रिग काढ कै ठांढो; है पेखै जोऊ, गिरै भूमि बिखै ॥

ਦੇਖਤ ਹੀ ਡਰਪਿਯੋ ਮਘਵਾ; ਡਰਪਿਯੋ ਬ੍ਰਹਮਾ ਜੋਊ ਲੇਖ ਲਿਖੈ ॥

देखत ही डरपियो मघवा; डरपियो ब्रहमा जोऊ लेख लिखै ॥

ਧਨੁ ਕੇ ਟੁਕਰੇ ਸੰਗ ਜੋਧਨ ਮਾਰਤ; ਸ੍ਯਾਮ ਕਹੈ ਅਤਿ ਹੀ ਸੁ ਤਿਖੈ ॥੮੩੩॥

धनु के टुकरे संग जोधन मारत; स्याम कहै अति ही सु तिखै ॥८३३॥

ਕਬਿਯੋ ਬਾਚ ਦੋਹਰਾ ॥

कबियो बाच दोहरा ॥

ਧਨੁਖ ਤੇਜ ਮੈ ਬਰਨਿਓ; ਕ੍ਰਿਸਨ ਕਥਾ ਕੇ ਕਾਜ ॥

धनुख तेज मै बरनिओ; क्रिसन कथा के काज ॥

ਅਤਿ ਹੀ ਚੂਕ ਮੋ ਤੇ ਭਈ; ਛਿਮੀਯੈ ਸੋ ਮਹਾਰਾਜ ! ॥੮੩੪॥

अति ही चूक मो ते भई; छिमीयै सो महाराज ! ॥८३४॥

ਸਵੈਯਾ ॥

सवैया ॥

ਧਨੁ ਕੋ ਟੁਕਰਾ ਕਰਿ ਲੈ ਹਰਿ ਜੀ; ਬਰ ਬੀਰਨ ਕੋ ਸੋਊ ਮਾਰਨ ਲਾਗਿਯੋ ॥

धनु को टुकरा करि लै हरि जी; बर बीरन को सोऊ मारन लागियो ॥

ਧਾਇ ਪਰੇ ਨ੍ਰਿਪ ਬੀਰ ਤਬੈ; ਤਿਨ ਕੇ ਮਨ ਮੈ ਅਤਿ ਹੀ ਕੁਪਿ ਜਾਗਿਯੋ ॥

धाइ परे न्रिप बीर तबै; तिन के मन मै अति ही कुपि जागियो ॥

ਫੇਰਿ ਲਗਿਯੋ ਤਿਨ ਕੋ ਹਰਿ ਮਾਰਨ; ਜੁਧਹ ਕੇ ਰਸ ਮੋ ਅਨੁਰਾਗਿਯੋ ॥

फेरि लगियो तिन को हरि मारन; जुधह के रस मो अनुरागियो ॥

ਸੋਰ ਭਯੋ ਅਤਿ ਠਉਰ ਤਹਾ; ਸੁਨ ਕੈ ਜਿਹ ਕੋ ਸਿਵ ਜੂ ਉਠਿ ਭਾਗਿਯੋ ॥੮੩੫॥

सोर भयो अति ठउर तहा; सुन कै जिह को सिव जू उठि भागियो ॥८३५॥

ਕਬਿਤੁ ॥

कबितु ॥

ਤੀਨੋ ਲੋਕ ਪਤਿ ਅਤਿ ਜੁਧੁ ਕਰਿ ਕੋਪਿ ਭਰੇ; ਤਊਨੇ ਠਉਰ ਜਹਾ ਬਰਬੀਰ ਅਤਿ ਸ੍ਵੈ ਰਹੇ ॥

तीनो लोक पति अति जुधु करि कोपि भरे; तऊने ठउर जहा बरबीर अति स्वै रहे ॥

ਐਸੇ ਬੀਰ ਗਿਰੇ ਜੈਸੇ ਬਾਢੀ ਕੇ ਕਟੇ ਤੇ ਰੂਖ; ਗਿਰੇ ਬਿਸੰਭਾਰੁ ਅਸਿ ਹਾਥਨ ਨਹੀ ਗਹੇ ॥

ऐसे बीर गिरे जैसे बाढी के कटे ते रूख; गिरे बिस्मभारु असि हाथन नही गहे ॥

ਅਤਿ ਹੀ ਤਰੰਗਨੀ ਉਠੀ ਹੈ ਤਹਾ ਜੋਧਨ ਤੈ; ਸੀਸ ਸਮ ਬਟੇ ਅਸਿ ਨਕ੍ਰ ਭਾਂਤਿ ਹ੍ਵੈ ਬਹੇ ॥

अति ही तरंगनी उठी है तहा जोधन तै; सीस सम बटे असि नक्र भांति ह्वै बहे ॥

ਗੋਰੇ ਪੈ ਬਰਦ ਚੜਿ ਆਇ ਥੇ ਬਰਦ ਪਤਿ; ਗੋਰੀ ਗਉਰਾ ਗੋਰੇ ਰੁਦ੍ਰ ਰਾਤੇ ਰਾਤੇ ਹ੍ਵੈ ਰਹੇ ॥੮੩੬॥

गोरे पै बरद चड़ि आइ थे बरद पति; गोरी गउरा गोरे रुद्र राते राते ह्वै रहे ॥८३६॥

ਕ੍ਰੋਧ ਭਰੇ ਕਾਨ੍ਹ ਬਲਭਦ੍ਰ ਜੂ ਨੈ ਕੀਨੋ ਰਨ; ਭਾਗ ਗਏ ਭਟ ਨ ਸੁਭਟ ਠਾਂਢ ਕੁਇ ਰਹਿਯੋ ॥

क्रोध भरे कान्ह बलभद्र जू नै कीनो रन; भाग गए भट न सुभट ठांढ कुइ रहियो ॥

ਐਸੇ ਝੂਮਿ ਪਰੇ ਬੀਰ ਮਾਰੇ ਧਨ ਟੂਕਨ ਕੇ; ਮਾਨੋ ਕੰਸ ਰਾਜਾ ਜੂ ਕੋ ਸਾਰੋ ਦਲੁ ਸ੍ਵੈ ਰਹਿਯੋ ॥

ऐसे झूमि परे बीर मारे धन टूकन के; मानो कंस राजा जू को सारो दलु स्वै रहियो ॥

ਕੇਤੇ ਉਠਿ ਭਾਗੇ, ਕੇਤੇ ਜੁਧ ਹੀ ਕੋ ਫੇਰਿ ਲਾਗੇ; ਸੋਊ ਸਮ ਬਨ ਹਰ ਹਰਿ ਤਾਤੋ ਹ੍ਵੈ ਕਹਿਯੋ ॥

केते उठि भागे, केते जुध ही को फेरि लागे; सोऊ सम बन हर हरि तातो ह्वै कहियो ॥

ਗਜਨ ਕੇ ਸੁੰਡਨ ਤੇ ਐਸੇ ਛੀਟੈ ਛੂਟੀ; ਜਾ ਤੇ ਅੰਬਰ ਅਨੂਪ ਲਾਲ ਛੀਟ ਛਬਿ ਹ੍ਵੈ ਰਹਿਯੋ ॥੮੩੭॥

गजन के सुंडन ते ऐसे छीटै छूटी; जा ते अ्मबर अनूप लाल छीट छबि ह्वै रहियो ॥८३७॥

TOP OF PAGE

Dasam Granth