ਦਸਮ ਗਰੰਥ । दसम ग्रंथ ।

Page 337

ਕ੍ਰੋਧ ਭਰੀ ਫਿਰਿ ਬੋਲਿ ਉਠੀ; ਬ੍ਰਿਖਭਾਨੁ ਸੁਤਾ ਮੁਖ ਸੁੰਦਰ ਸਿਉ ॥

क्रोध भरी फिरि बोलि उठी; ब्रिखभानु सुता मुख सुंदर सिउ ॥

ਤੁਮ ਸੋ ਹਮ ਸੋ ਰਸ ਕਉਨ ਰਹਿਯੋ? ਕਬਿ ਸ੍ਯਾਮ ਕਹੈ ਬਿਧਿ ਕੋ ਪਹਿ ਜਿਉ ॥

तुम सो हम सो रस कउन रहियो? कबि स्याम कहै बिधि को पहि जिउ ॥

ਹਰਿ ਯੌ ਕਹੀ, ਮੋ ਹਿਤ ਹੈ ਤੁਹਿ ਸੋ; ਉਨਿ ਕੋਪਿ ਕਹਿਯੋ ਹਮ ਸੋ ਕਹੁ, ਕਿਉ? ॥

हरि यौ कही, मो हित है तुहि सो; उनि कोपि कहियो हम सो कहु, किउ? ॥

ਤੁਮਰੇ ਸੰਗਿ ਕੇਲ ਕਰੇ ਬਨ ਮੈ; ਸੁਨੀਯੈ ਬਤੀਯਾ ਹਮਰੀ ਬਲਿ ! ਇਉ ॥੭੪੨॥

तुमरे संगि केल करे बन मै; सुनीयै बतीया हमरी बलि ! इउ ॥७४२॥

ਕਾਨ੍ਹ ਜੂ ਬਾਚ ਰਾਧੇ ਸੋ ॥

कान्ह जू बाच राधे सो ॥

ਸਵੈਯਾ ॥

सवैया ॥

ਮੋਹਿਯੋ ਹਉ ਤੇਰੋ ਸਖੀ ! ਚਲਿਬੋ ਪਿਖਿ; ਮੋਹਿਯੋ ਸੁ ਹਉ ਦ੍ਰਿਗ ਪੇਖਤ ਤੇਰੇ ॥

मोहियो हउ तेरो सखी ! चलिबो पिखि; मोहियो सु हउ द्रिग पेखत तेरे ॥

ਮੋਹਿ ਰਹਿਯੋ ਅਲਕੈ ਤੁਮਰੀ ਪਿਖਿ; ਜਾਤ ਗਯੋ ਤਜਿ ਯਾ ਨਹੀ ਡੇਰੇ ॥

मोहि रहियो अलकै तुमरी पिखि; जात गयो तजि या नही डेरे ॥

ਮੋਹਿ ਰਹਿਯੋ ਤੁਹਿ ਅੰਗ ਨਿਹਾਰਤ; ਪ੍ਰੀਤਿ ਬਢੀ ਤਿਹ ਤੇ ਮਨ ਮੇਰੇ ॥

मोहि रहियो तुहि अंग निहारत; प्रीति बढी तिह ते मन मेरे ॥

ਮੋਹਿ ਰਹਿਯੋ ਮੁਖ ਤੇਰੋ ਨਿਹਾਰਤ; ਜਿਉ ਗਨ ਚੰਦ ਚਕੋਰਨ ਹੇਰੇ ॥੭੪੩॥

मोहि रहियो मुख तेरो निहारत; जिउ गन चंद चकोरन हेरे ॥७४३॥

ਤਾ ਤੇ ਨ ਮਾਨ ਕਰੋ ਸਜਨੀ ! ਮੁਹਿ ਸੰਗ ਚਲੋ ਉਠ ਕੈ, ਅਬ ਹੀ ॥

ता ते न मान करो सजनी ! मुहि संग चलो उठ कै, अब ही ॥

ਹਮਰੀ ਤੁਮ ਸੋ ਸਖੀ ! ਪ੍ਰੀਤਿ ਘਨੀ; ਕੁਪਿ ਬਾਤ ਕਹੋ ਤਜਿ ਕੈ ਸਬ ਹੀ ॥

हमरी तुम सो सखी ! प्रीति घनी; कुपि बात कहो तजि कै सब ही ॥

ਤਿਹ ਤੇ ਇਹ ਛੁਦ੍ਰਨ ਬਾਤ ਕੀ ਰੀਤਿ; ਕਹਿਯੋ ਨ ਅਰੀ ! ਤੁਮ ਕੋ ਫਬਹੀ ॥

तिह ते इह छुद्रन बात की रीति; कहियो न अरी ! तुम को फबही ॥

ਤਿਹ ਤੇ ਸੁਨ ਮੋ ਬਿਨਤੀ, ਚਲੀਯੈ; ਇਹ ਕਾਜ ਕੀਏ ਨ ਕਛੂ ਲਭ ਹੀ ॥੭੪੪॥

तिह ते सुन मो बिनती, चलीयै; इह काज कीए न कछू लभ ही ॥७४४॥

ਅਤਿ ਹੀ ਜਬ ਕਾਨ੍ਹ ਕਰੀ ਬਿਨਤੀ; ਤਬ ਹੀ ਮਨ ਰੰਚ ਤ੍ਰੀਯਾ ਸੋਊ ਮਾਨੀ ॥

अति ही जब कान्ह करी बिनती; तब ही मन रंच त्रीया सोऊ मानी ॥

ਦੂਰ ਕਰੀ ਮਨ ਕੀ ਗਨਤੀ; ਜਬ ਹੀ ਹਰਿ ਕੀ ਤਿਨ ਪ੍ਰੀਤਿ ਪਛਾਨੀ ॥

दूर करी मन की गनती; जब ही हरि की तिन प्रीति पछानी ॥

ਤਉ ਇਮ ਉਤਰ ਦੇਤ ਭਈ; ਜੋਊ ਸੁੰਦਰਤਾ ਮਹਿ ਤ੍ਰੀਯਨ ਰਾਨੀ ॥

तउ इम उतर देत भई; जोऊ सुंदरता महि त्रीयन रानी ॥

ਤ੍ਯਾਗ ਦਈ ਦੁਚਿਤਈ ਮਨ ਕੀ; ਹਰਿ ਸੋ ਰਸ ਬਾਤਨ ਸੋ ਨਿਜ ਕਾਨੀ ॥੭੪੫॥

त्याग दई दुचितई मन की; हरि सो रस बातन सो निज कानी ॥७४५॥

ਮੋਹਿ ਕਹੋ ਚਲੀਯੈ ਹਮਰੇ ਸੰਗ; ਜਾਨਤ ਹੋ ਰਸ ਸਾਥ ਛਰੋਗੇ ॥

मोहि कहो चलीयै हमरे संग; जानत हो रस साथ छरोगे ॥

ਰਾਸ ਬਿਖੈ ਹਮ ਕੋ ਸੰਗ ਲੈ ਸਖੀ; ਜਾਨਤ ਗ੍ਵਾਰਨਿ ਸੰਗ ਅਰੋਗੇ ॥

रास बिखै हम को संग लै सखी; जानत ग्वारनि संग अरोगे ॥

ਹਉ ਨਹੀ ਹਾਰਿ ਹਉ ਪੈ ਤੁਮ ਤੇ; ਤੁਮ ਹੀ ਹਮ ਤੇ ਹਰਿ ! ਹਾਰਿ ਪਰੋਗੇ ॥

हउ नही हारि हउ पै तुम ते; तुम ही हम ते हरि ! हारि परोगे ॥

ਏਕ ਨ ਜਾਨਤ ਕੁੰਜ ਗਲੀਨ; ਲਵਾਇ ਕਹਿਯੋ ਕਛੁ ਕਾਜੁ ਕਰੋਗੇ ॥੭੪੬॥

एक न जानत कुंज गलीन; लवाइ कहियो कछु काजु करोगे ॥७४६॥

ਬ੍ਰਿਖਭਾਨ ਸੁਤਾ ਕਬਿ ਸ੍ਯਾਮ ਕਹੈ; ਅਤਿ ਜੋ ਹਰਿ ਕੇ ਰਸ ਭੀਤਰ ਭੀਨੀ ॥

ब्रिखभान सुता कबि स्याम कहै; अति जो हरि के रस भीतर भीनी ॥

ਰੀ ਬ੍ਰਿਜਨਾਥ ! ਕਹਿਯੋ ਹਸਿ ਕੈ; ਛਬਿ ਦਾਤਨ ਕੀ ਅਤਿ ਸੁੰਦਰ ਚੀਨੀ ॥

री ब्रिजनाथ ! कहियो हसि कै; छबि दातन की अति सुंदर चीनी ॥

ਤਾ ਛਬਿ ਕੀ ਅਤਿ ਹੀ ਉਪਮਾ; ਮਨ ਮੈ ਜੁ ਭਈ ਕਬਿ ਕੇ ਸੋਊ ਕੀਨੀ ॥

ता छबि की अति ही उपमा; मन मै जु भई कबि के सोऊ कीनी ॥

ਜਿਉ ਘਨ ਬੀਚ ਲਸੈ ਚਪਲਾ; ਤਿਹ ਕੋ ਠਗ ਕੈ ਠਗਨੀ ਠਗ ਲੀਨੀ ॥੭੪੭॥

जिउ घन बीच लसै चपला; तिह को ठग कै ठगनी ठग लीनी ॥७४७॥

ਬ੍ਰਿਖਭਾਨ ਸੁਤਾ ਕਬਿ ਸ੍ਯਾਮ ਕਹੈ; ਅਤਿ ਜੋ ਹਰਿ ਕੇ ਰਸ ਭੀਤਰ ਭੀਨੀ ॥

ब्रिखभान सुता कबि स्याम कहै; अति जो हरि के रस भीतर भीनी ॥

ਬੀਚ ਹੁਲਾਸ ਬਢਿਯੋ ਮਨ ਕੈ; ਜਬ ਕਾਨ੍ਹ੍ਹ ਕੀ ਬਾਤ ਸਭੈ ਮਨਿ ਲੀਨੀ ॥

बीच हुलास बढियो मन कै; जब कान्ह की बात सभै मनि लीनी ॥

ਕੁੰਜ ਗਲੀਨ ਮੈ ਖੇਲਹਿੰਗੇ; ਹਰਿ ਕੇ ਤਿਨ ਸੰਗ ਕਹਿਯੋ ਸੋਊ ਕੀਨੀ ॥

कुंज गलीन मै खेलहिंगे; हरि के तिन संग कहियो सोऊ कीनी ॥

ਯੌ ਹਸਿ ਬਾਤ ਨਿਸੰਗ ਕਹਿਯੋ; ਮਨ ਕੀ ਦੁਚਿਤਾਈ ਸਭ ਹੀ ਤਜਿ ਦੀਨੀ ॥੭੪੮॥

यौ हसि बात निसंग कहियो; मन की दुचिताई सभ ही तजि दीनी ॥७४८॥

TOP OF PAGE

Dasam Granth