ਦਸਮ ਗਰੰਥ । दसम ग्रंथ । |
Page 338 ਦੋਊ ਜਉ ਹਸਿ ਬਾਤਨ ਸੰਗ ਢਰੇ; ਤੁ ਹੁਲਾਸ ਬਿਲਾਸ ਬਢੇ ਸਗਰੇ ॥ दोऊ जउ हसि बातन संग ढरे; तु हुलास बिलास बढे सगरे ॥ ਹਸਿ ਕੰਠ ਲਗਾਇ ਲਈ ਲਲਨਾ; ਗਹਿ ਗਾੜੇ ਅਨੰਗ ਤੇ ਅੰਕ ਭਰੇ ॥ हसि कंठ लगाइ लई ललना; गहि गाड़े अनंग ते अंक भरे ॥ ਤਰਕੀ ਹੈ ਤਨੀ, ਦਰਕੀ ਅੰਗੀਆ; ਗਰ ਮਾਲ ਤੇ ਟੂਟ ਕੈ ਲਾਲ ਪਰੇ ॥ तरकी है तनी, दरकी अंगीआ; गर माल ते टूट कै लाल परे ॥ ਪੀਯ ਕੇ ਮਿਲਏ ਤ੍ਰੀਯ ਕੇ ਹੀਯ ਤੇ; ਅੰਗਰਾ ਬਿਰਹਾਗਨਿ ਕੇ ਨਿਕਰੇ ॥੭੪੯॥ पीय के मिलए त्रीय के हीय ते; अंगरा बिरहागनि के निकरे ॥७४९॥ ਹਰਿ ਰਾਧਿਕਾ ਸੰਗਿ ਚਲੇ ਬਨ ਲੈ; ਕਬਿ ਸ੍ਯਾਮ ਕਹੈ ਮਨਿ ਆਨੰਦ ਪਾਯੋ ॥ हरि राधिका संगि चले बन लै; कबि स्याम कहै मनि आनंद पायो ॥ ਕੁੰਜ ਗਲੀਨ ਮੈ ਕੇਲ ਕਰੇ; ਮਨ ਕੋ ਸਭ ਸੋਕ ਹੁਤੋ ਬਿਸਰਾਯੋ ॥ कुंज गलीन मै केल करे; मन को सभ सोक हुतो बिसरायो ॥ ਤਾਹੀ ਕਥਾ ਕੌ ਕਿਧੌ ਜਗ ਮੈ; ਮਨ ਮੈ ਸੁਕ ਆਦਿਕ ਗਾਇ ਸੁਨਾਯੋ ॥ ताही कथा कौ किधौ जग मै; मन मै सुक आदिक गाइ सुनायो ॥ ਜੋਊ ਸੁਨੈ ਸੋਊ ਰੀਝ ਰਹੈ; ਜਿਹ ਕੇ ਸਭ ਹੀ ਧਰਿ ਮੈ ਜਸੁ ਛਾਯੋ ॥੭੫੦॥ जोऊ सुनै सोऊ रीझ रहै; जिह के सभ ही धरि मै जसु छायो ॥७५०॥ ਕਾਨ੍ਹ ਜੂ ਬਾਚ ਰਾਧੇ ਸੋ ॥ कान्ह जू बाच राधे सो ॥ ਸਵੈਯਾ ॥ सवैया ॥ ਹਰਿ ਜੂ ਇਮ ਰਾਧਿਕਾ ਸੰਗਿ ਕਹੀ; ਜਮੁਨਾ ਮੈ ਤਰੋ ਤੁਮ ਕੋ ਗਹਿ ਹੈ ॥ हरि जू इम राधिका संगि कही; जमुना मै तरो तुम को गहि है ॥ ਜਲ ਮੈ ਹਮ ਕੇਲ ਕਰੈਗੇ, ਸੁਨੋ; ਰਸ ਬਾਤ ਸਭੈ ਸੁ ਤਹਾ ਕਹਿ ਹੈ ॥ जल मै हम केल करैगे, सुनो; रस बात सभै सु तहा कहि है ॥ ਜਿਹ ਓਰ ਨਿਹਾਰ ਬਧੂ ਬ੍ਰਿਜ ਕੀ; ਲਲਚਾਇ ਮਨੈ ਪਿਖਿਬੋ ਚਹਿ ਹੈ ॥ जिह ओर निहार बधू ब्रिज की; ललचाइ मनै पिखिबो चहि है ॥ ਪਹੁਚੈਗੀ ਨਹਿ ਤਹ ਗ੍ਵਾਰਨਿ ਏ; ਹਮ ਹੂੰ ਤੁਮ ਰੀਝਤ ਹਾਰਹਿ ਹੈ ॥੭੫੧॥ पहुचैगी नहि तह ग्वारनि ए; हम हूं तुम रीझत हारहि है ॥७५१॥ ਬ੍ਰਿਖਭਾਨ ਸੁਤਾ ਹਰਿ ਕੇ ਮੁਖ ਤੇ; ਜਲ ਪੈਠਨ ਕੀ ਬਤੀਯਾ ਸੁਨਿ ਪਾਈ ॥ ब्रिखभान सुता हरि के मुख ते; जल पैठन की बतीया सुनि पाई ॥ ਧਾਇ ਕੈ ਜਾਇ ਪਰੀ ਸਰ ਮੈ; ਕਰਿ ਕੈ ਅਤਿ ਹੀ ਬ੍ਰਿਜਨਾਥਿ ਬਡਾਈ ॥ धाइ कै जाइ परी सर मै; करि कै अति ही ब्रिजनाथि बडाई ॥ ਤਾਹੀ ਕੇ ਪਾਛੈ ਤੇ ਸ੍ਯਾਮ ਪਰੇ; ਕਬਿ ਕੇ ਮਨ ਮੈ ਉਪਮਾ ਇਹ ਆਈ ॥ ताही के पाछै ते स्याम परे; कबि के मन मै उपमा इह आई ॥ ਮਾਨਹੁ ਸ੍ਯਾਮ ਜੂ ਬਾਜ ਪਰਿਯੋ; ਪਿਖਿ ਕੈ ਬ੍ਰਿਜ ਨਾਰਿ ਕੋ ਜਿਉ ਮੁਰਗਾਈ ॥੭੫੨॥ मानहु स्याम जू बाज परियो; पिखि कै ब्रिज नारि को जिउ मुरगाई ॥७५२॥ ਬ੍ਰਿਜਨਾਥ ਤਬੈ ਧਸਿ ਕੈ ਜਲਿ ਮੈ; ਬ੍ਰਿਜ ਨਾਰਿ ਸੋਊ ਤਬ ਜਾਇ ਗਹੀ ॥ ब्रिजनाथ तबै धसि कै जलि मै; ब्रिज नारि सोऊ तब जाइ गही ॥ ਹਰਿ ਕੋ ਤਨ ਭੇਟ ਹੁਲਾਸ ਬਢਿਯੋ; ਗਿਨਤੀ ਮਨ ਕੀ ਜਲ ਭਾਂਤਿ ਬਹੀ ॥ हरि को तन भेट हुलास बढियो; गिनती मन की जल भांति बही ॥ ਜੋਊ ਆਨੰਦ ਬੀਚ ਬਢਿਯੋ ਮਨ ਕੈ; ਕਬਿ ਤਉ ਮੁਖ ਤੇ ਕਥਾ ਭਾਖਿ ਕਹੀ ॥ जोऊ आनंद बीच बढियो मन कै; कबि तउ मुख ते कथा भाखि कही ॥ ਪਿਖਿਯੋ ਜਿਨ ਹੂੰ ਸੋਊ ਰੀਝ ਰਹਿਯੋ; ਪਿਖਿ ਕੈ ਜਮੁਨਾ ਜਿਹ ਰੀਝ ਰਹੀ ॥੭੫੩॥ पिखियो जिन हूं सोऊ रीझ रहियो; पिखि कै जमुना जिह रीझ रही ॥७५३॥ ਜਲ ਤੇ ਕਢਿ ਕੈ ਫਿਰਿ ਗ੍ਵਾਰਨਿ ਸੋ; ਕਬਿ ਸ੍ਯਾਮ ਕਹੈ ਫਿਰਿ ਰਾਸ ਮਚਾਯੋ ॥ जल ते कढि कै फिरि ग्वारनि सो; कबि स्याम कहै फिरि रास मचायो ॥ ਗਾਵਤ ਭੀ ਬ੍ਰਿਖਭਾਨ ਸੁਤਾ; ਅਤਿ ਹੀ ਮਨ ਭੀਤਰ ਆਨੰਦ ਪਾਯੋ ॥ गावत भी ब्रिखभान सुता; अति ही मन भीतर आनंद पायो ॥ ਬ੍ਰਿਜ ਨਾਰਿਨ ਸੋ ਮਿਲ ਕੈ ਬ੍ਰਿਜਨਾਥ ਜੂ; ਸਾਰੰਗ ਮੈ ਇਕ ਤਾਨ ਬਸਾਯੋ ॥ ब्रिज नारिन सो मिल कै ब्रिजनाथ जू; सारंग मै इक तान बसायो ॥ ਸੋ ਸੁਨ ਕੈ ਮ੍ਰਿਗ ਆਵਤ ਧਾਵਤ; ਗ੍ਵਾਰਨੀਆ ਸੁਨ ਕੈ ਸੁਖੁ ਪਾਯੋ ॥੭੫੪॥ सो सुन कै म्रिग आवत धावत; ग्वारनीआ सुन कै सुखु पायो ॥७५४॥ ਦੋਹਰਾ ॥ दोहरा ॥ ਸਤ੍ਰਹ ਸੈ ਪੈਤਾਲ ਮੈ; ਕੀਨੀ ਕਥਾ ਸੁਧਾਰ ॥ सत्रह सै पैताल मै; कीनी कथा सुधार ॥ ਚੂਕ ਹੋਇ ਜਹ ਤਹ ਸੁ ਕਬਿ ! ਲੀਜਹੁ ਸਕਲ ਸੁਧਾਰ ॥੭੫੫॥ चूक होइ जह तह सु कबि ! लीजहु सकल सुधार ॥७५५॥ ਬਿਨਤਿ ਕਰੋ ਦੋਊ ਜੋਰਿ ਕਰਿ; ਸੁਨੋ ਜਗਤ ਕੇ ਰਾਇ ! ॥ बिनति करो दोऊ जोरि करि; सुनो जगत के राइ ! ॥ ਮੋ ਮਸਤਕ ਤ੍ਵ ਪਗ ਸਦਾ; ਰਹੈ ਦਾਸ ਕੇ ਭਾਇ ॥੭੫੬॥ मो मसतक त्व पग सदा; रहै दास के भाइ ॥७५६॥ ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਰਾਸ ਮੰਡਲ ਬਰਨਨੰ ਧਿਆਇ ਸਮਾਪਤਮ ਸਤੁ ਸੁਭਮ ਸਤੁ ॥ इति स्री दसम सिकंधे पुराणे बचित्र नाटक ग्रंथे क्रिसनावतारे रास मंडल बरननं धिआइ समापतम सतु सुभम सतु ॥ |
Dasam Granth |