ਦਸਮ ਗਰੰਥ । दसम ग्रंथ । |
Page 336 ਐਸੋ ਕਹਿਯੋ ਚਲੀਯੈ ਹਮਰੇ ਸੰਗਿ; ਜੋ ਸਭ ਗ੍ਵਾਰਨਿ ਕੋ ਮਨ ਮੋਹੈ ॥ ऐसो कहियो चलीयै हमरे संगि; जो सभ ग्वारनि को मन मोहै ॥ ਯੌ ਕਹਿ ਕਾਹੇ ਕਰੋ ਬਿਨਤੀ? ਸੁਨ ਕੈ, ਤੁਹਿ ਲਾਲ ! ਹੀਐ ਮਧਿ ਜੋ ਹੈ ॥੭੩੪॥ यौ कहि काहे करो बिनती? सुन कै, तुहि लाल ! हीऐ मधि जो है ॥७३४॥ ਕਾਹੇ ਉਰਾਹਨ ਦੇਤ ਸਖੀ ! ਕਹਿਯੋ; ਪ੍ਰੀਤ ਘਨੀ ਹਮਰੀ ਸੰਗ ਤੇਰੇ ॥ काहे उराहन देत सखी ! कहियो; प्रीत घनी हमरी संग तेरे ॥ ਨਾਹਕ ਤੂੰ ਭਰਮੀ ਮਨ ਮੈ ਕਛੁ; ਬਾਤ ਨ ਚੰਦ੍ਰਭਗਾ ਮਨਿ ਮੇਰੇ ॥ नाहक तूं भरमी मन मै कछु; बात न चंद्रभगा मनि मेरे ॥ ਤਾ ਤੇ ਉਠੋ ਤਜਿ ਮਾਨ ਸਭੈ; ਚਲਿ ਖੇਲਹਿਂ ਪੈ ਜਮੁਨਾ ਤਟਿ ਕੇਰੇ ॥ ता ते उठो तजि मान सभै; चलि खेलहिं पै जमुना तटि केरे ॥ ਮਾਨਤ ਹੈ ਨਹਿ ਬਾਤ ਹਠੀ; ਬਿਰਹਾਤੁਰ ਹੈ ਬਿਰਹੀ ਜਨ ਟੇਰੇ ॥੭੩੫॥ मानत है नहि बात हठी; बिरहातुर है बिरही जन टेरे ॥७३५॥ ਤ੍ਯਾਗ ਕਹਿਯੋ ਅਬ ਮਾਨ ਸਖੀ ! ਹਮ ਹੂੰ ਤੁਮ ਹੂੰ ਬਨ ਬੀਚ ਪਧਾਰੈ ॥ त्याग कहियो अब मान सखी ! हम हूं तुम हूं बन बीच पधारै ॥ ਨਾਹਕ ਹੀ ਤੂ ਰਿਸੀ ਮਨ ਮੈ; ਨਹੀ ਆਨ ਤ੍ਰੀਯਾ ਮਨ ਬਾਤ ਹਮਾਰੈ ॥ नाहक ही तू रिसी मन मै; नही आन त्रीया मन बात हमारै ॥ ਤਾ ਤੇ ਅਸੋਕ ਕੇ ਸਾਥ ਸੁਨੋ; ਬਲਿ ਤੀਰ ਨਦੀ ਸਭ ਸੋਕਹਿ ਡਾਰੈ ॥ ता ते असोक के साथ सुनो; बलि तीर नदी सभ सोकहि डारै ॥ ਯਾ ਤੇ ਨ ਅਉਰ ਭਲੀ ਕਛੁ ਹੈ; ਮਿਲਿ ਕੈ ਹਮ ਮੈਨ ਕੋ ਮਾਨ ਨਿਵਾਰੈ ॥੭੩੬॥ या ते न अउर भली कछु है; मिलि कै हम मैन को मान निवारै ॥७३६॥ ਕਾਨ੍ਹ ਰਸਾਤਰ ਹ੍ਵੈ ਅਤਿ ਹੀ; ਬ੍ਰਿਖਭਾਨ ਸੁਤਾ ਢਿਗ ਬਾਤ ਉਚਾਰੀ ॥ कान्ह रसातर ह्वै अति ही; ब्रिखभान सुता ढिग बात उचारी ॥ ਤਾਹਿ ਮਨੀ ਹਰਿ ਬਾਤ ਸੋਊ; ਤਿਨ ਮਾਨ ਕੀ ਬਾਤ ਬਿਦਾ ਕਰਿ ਡਾਰੀ ॥ ताहि मनी हरि बात सोऊ; तिन मान की बात बिदा करि डारी ॥ ਹਾਥਹਿ ਸੋ ਬਹੀਆ ਗਹਿ ਸ੍ਯਾਮ; ਸੁ ਐਸੇ ਕਹਿਯੋ ਅਬ ਖੇਲਹਿ ਯਾਰੀ ॥ हाथहि सो बहीआ गहि स्याम; सु ऐसे कहियो अब खेलहि यारी ॥ ਕਾਨ੍ਹ ਕਹਿਯੋ ਤਬ ਰਾਧਕਾ ਸੋ; ਹਮਰੇ ਸੰਗ ਕੇਲ ਕਰੋ, ਮੋਰੀ ਪਿਆਰੀ ! ॥੭੩੭॥ कान्ह कहियो तब राधका सो; हमरे संग केल करो, मोरी पिआरी ! ॥७३७॥ ਰਾਧੇ ਬਾਚ ਕਾਨ੍ਹ ਸੋ ॥ राधे बाच कान्ह सो ॥ ਸਵੈਯਾ ॥ सवैया ॥ ਯੌ ਸੁਨਿ ਕੈ ਬ੍ਰਿਖਭਾਨ ਸੁਤਾ; ਨੰਦ ਲਾਲ ਲਲਾ ਕਹੁ ਉਤਰ ਦੀਨੋ ॥ यौ सुनि कै ब्रिखभान सुता; नंद लाल लला कहु उतर दीनो ॥ ਤਾਹੀ ਸੋ ਬਾਤ ਕਰੋ ਹਰਿ ਜੂ ! ਜਿਹ ਕੇ ਸੰਗ ਨੇਹੁ ਘਨੋ ਤੁਮ ਕੀਨੋ ॥ ताही सो बात करो हरि जू ! जिह के संग नेहु घनो तुम कीनो ॥ ਕਾਹੇ ਕਉ ਮੋਰੀ ਗਹੀ ਬਹੀਆ? ਸੁ ਦੁਖਾਵਤ ਕਾਹੇ ਕਉ ਹੋ ਮੁਹਿ ਜੀ ਨੋ? ॥ काहे कउ मोरी गही बहीआ? सु दुखावत काहे कउ हो मुहि जी नो? ॥ ਯੌ ਕਹਿ ਬਾਤ ਭਰੀ ਅਖੀਆ; ਕਰਿ ਕੈ ਦੁਖ ਸਾਸ ਉਸਾਸ ਸੁ ਲੀਨੋ ॥੭੩੮॥ यौ कहि बात भरी अखीआ; करि कै दुख सास उसास सु लीनो ॥७३८॥ ਕੇਲ ਕਰੋ ਉਠਿ ਗ੍ਵਾਰਨਿ ਸੋ; ਜਿਨਿ ਸੰਗ ਰਚਿਯੋ ਮਨ ਹੈ ਸੁ ਤੁਮਾਰੋ ॥ केल करो उठि ग्वारनि सो; जिनि संग रचियो मन है सु तुमारो ॥ ਸ੍ਵਾਸਨ ਲੈ ਅਖੀਆ ਭਰ ਕੈ; ਬ੍ਰਿਖਭਾਨ ਸੁਤਾ ਇਹ ਭਾਂਤਿ ਉਚਾਰੋ ॥ स्वासन लै अखीआ भर कै; ब्रिखभान सुता इह भांति उचारो ॥ ਸੰਗ ਚਲੋ ਨਹਿ ਹਉ ਤੁਮਰੇ; ਕਰਿ ਆਯੁਧ ਲੈ ਕਹਿਓ ਕਿਉ ਨਹੀ ਮਾਰੋ ॥ संग चलो नहि हउ तुमरे; करि आयुध लै कहिओ किउ नही मारो ॥ ਸਾਚ ਕਹੋ ਤੁਮ ਸੋ ਬਤੀਯਾ; ਤਜਿ ਕੈ ਹਮ ਕੋ ਜਦੁਬੀਰ ! ਪਧਾਰੋ ॥੭੩੯॥ साच कहो तुम सो बतीया; तजि कै हम को जदुबीर ! पधारो ॥७३९॥ ਕਾਨ੍ਹ ਜੂ ਬਾਚ ਰਾਧੇ ਸੋ ॥ कान्ह जू बाच राधे सो ॥ ਸਵੈਯਾ ॥ सवैया ॥ ਸੰਗ ਚਲੋ ਹਮਰੇ ਉਠ ਕੈ ਸਖੀ ! ਮਾਨ ਕਛੁ ਮਨ ਮੈ ਨਹੀ ਆਨੋ ॥ संग चलो हमरे उठ कै सखी ! मान कछु मन मै नही आनो ॥ ਆਇ ਹੋ ਹਉ ਤਜਿ ਸੰਕਿ ਨਿਸੰਕ; ਕਛੂ ਤਿਹ ਤੇ ਰਸ ਰੀਤਿ ਪਛਾਨੋ ॥ आइ हो हउ तजि संकि निसंक; कछू तिह ते रस रीति पछानो ॥ ਮਿਤ੍ਰ ਕੇ ਬੇਚੇ ਕਿਧੌ ਬਿਕੀਯੈ; ਇਹ ਸ੍ਰਉਨ ਸੁਨੋ ਸਖੀ ! ਪ੍ਰੀਤਿ ਕਹਾਨੋ ॥ मित्र के बेचे किधौ बिकीयै; इह स्रउन सुनो सखी ! प्रीति कहानो ॥ ਤਾ ਤੇ ਹਉ ਤੇਰੀ ਕਰੋ ਬਿਨਤੀ; ਕਹਿਬੋ ਮੁਹਿ ਮਾਨਿ, ਸਖੀ ! ਅਬ ਮਾਨੋ ॥੭੪੦॥ ता ते हउ तेरी करो बिनती; कहिबो मुहि मानि, सखी ! अब मानो ॥७४०॥ ਰਾਧੇ ਬਾਚ ॥ राधे बाच ॥ ਸਵੈਯਾ ॥ सवैया ॥ ਯੌ ਸੁਨਿ ਕੈ ਹਰਿ ਕੀ ਬਤੀਯਾ; ਹਰਿ ਕੋ ਤਿਨ ਯਾ ਬਿਧਿ ਉਤਰ ਦੀਨੋ ॥ यौ सुनि कै हरि की बतीया; हरि को तिन या बिधि उतर दीनो ॥ ਪ੍ਰੀਤਿ ਰਹੀ ਹਮ ਸੋ ਤੁਮਰੀ ਕਹਾ? ਯੌ ਕਹਿ ਕੈ ਦ੍ਰਿਗਿ ਬਾਰਿ ਭਰੀਨੋ ॥ प्रीति रही हम सो तुमरी कहा? यौ कहि कै द्रिगि बारि भरीनो ॥ ਪ੍ਰੀਤਿ ਕਰੀ ਸੰਗ ਚੰਦ੍ਰਭਗਾ ਅਤਿ; ਕੋਪ ਬਢਿਯੋ ਤਿਹ ਤੇ ਮੁਹਿ ਜੀ ਨੋ ॥ प्रीति करी संग चंद्रभगा अति; कोप बढियो तिह ते मुहि जी नो ॥ ਯੌ ਕਹਿ ਕੈ ਭਰਿ ਸ੍ਵਾਸ ਲਯੌ; ਕਬਿ ਸ੍ਯਾਮ ਕਹੈ ਅਤਿ ਹੀ ਕਪਟੀਨੋ ॥੭੪੧॥ यौ कहि कै भरि स्वास लयौ; कबि स्याम कहै अति ही कपटीनो ॥७४१॥ |
Dasam Granth |