ਦਸਮ ਗਰੰਥ । दसम ग्रंथ । |
Page 333 ਗ੍ਵਾਰਨਿ ਕੀ ਸੁਨ ਕੈ ਬਤੀਯਾ; ਤਬ ਰਾਧਿਕਾ ਉਤਰ ਦੇਤ ਭਈ ॥ ग्वारनि की सुन कै बतीया; तब राधिका उतर देत भई ॥ ਕਿਹ ਹੇਤ ਕਹਿਯੋ ਤਜਿ ਕੈ ਹਰਿ ਪਾਸਿ? ਮਨਾਵਨ ਮੋਹੂ ਕੇ ਕਾਜ ਧਈ ॥ किह हेत कहियो तजि कै हरि पासि? मनावन मोहू के काज धई ॥ ਨਹਿ ਹਉ ਚਲਿ ਹੋ ਹਰਿ ਪਾਸ ਕਹਿਯੋ; ਤੁਮਰੀ ਧਉ ਕਹਾ? ਗਤਿ ਹ੍ਵੈ ਹੈ ਦਈ ॥ नहि हउ चलि हो हरि पास कहियो; तुमरी धउ कहा? गति ह्वै है दई ॥ ਸਖੀ ! ਅਉਰਨ ਨਾਮ ਸੁ ਮੂੜ ਧਰੈ; ਨ ਲਖੈ ਇਹ ਹਉਹੂੰ ਕਿ ਮੂੜ ਮਈ ॥੭੧੫॥ सखी ! अउरन नाम सु मूड़ धरै; न लखै इह हउहूं कि मूड़ मई ॥७१५॥ ਸੁਨ ਕੈ ਬ੍ਰਿਖਭਾਨ ਸੁਤਾ ਕੋ ਕਹਿਯੋ; ਇਹ ਭਾਂਤਿ ਸੋ ਗ੍ਵਾਰਨਿ ਉਤਰ ਦੀਨੋ ॥ सुन कै ब्रिखभान सुता को कहियो; इह भांति सो ग्वारनि उतर दीनो ॥ ਰੀ ! ਸੁਨ ਗ੍ਵਾਰਨਿ ਮੋ ਬਤੀਯਾ; ਤਿਨ ਹੂੰ ਸੁਨਿ ਸ੍ਰੌਨ ਸੁਨੈਬੇ ਕਉ ਕੀਨੋ ॥ री ! सुन ग्वारनि मो बतीया; तिन हूं सुनि स्रौन सुनैबे कउ कीनो ॥ ਮੋਹਿ ਕਹੈ ਮੁਖ ਤੇ ਕਿ ਤੂ ਮੂੜ; ਮੈ ਮੂੜ? ਤੁਹੀ ਮਨ ਮੈ ਕਰਿ ਚੀਨੋ ॥ मोहि कहै मुख ते कि तू मूड़; मै मूड़? तुही मन मै करि चीनो ॥ ਜੈ ਜਦੁਰਾਇ ਕੀ ਭੇਜੀ ਅਈ, ਸੁਨਿ; ਤੈ ਜਦੁਰਾਇ ਹੂੰ ਸੋ ਹਠ ਕੀਨੋ ॥੭੧੬॥ जै जदुराइ की भेजी अई, सुनि; तै जदुराइ हूं सो हठ कीनो ॥७१६॥ ਯੌ ਕਹਿ ਕੈ ਇਹ ਭਾਂਤਿ ਕਹਿਯੋ; ਚਲੀਯੈ ਉਠਿ ਕੈ ਬਲਿ ! ਸੰਕ ਨ ਆਨੋ ॥ यौ कहि कै इह भांति कहियो; चलीयै उठि कै बलि ! संक न आनो ॥ ਤੋ ਹੀ ਸੋ ਹੇਤੁ ਘਨੋ ਹਰਿ ਕੋ; ਤਿਹ ਤੇ ਤੁਮਹੂੰ ਕਹਿਯੋ, ਸਾਚ ਹੀ ਜਾਨੋ ॥ तो ही सो हेतु घनो हरि को; तिह ते तुमहूं कहियो, साच ही जानो ॥ ਪਾਇਨ ਤੋਰੇ ਪਰੋ ਲਲਨਾ ! ਹਠ ਦੂਰ ਕਰੋ, ਕਬਹੂੰ ਫੁਨਿ ਮਾਨੋ ॥ पाइन तोरे परो ललना ! हठ दूर करो, कबहूं फुनि मानो ॥ ਤਾ ਤੇ ਨਿਸੰਕ ਚਲੋ ਤਜਿ ਸੰਕ; ਕਿਧੌ ਹਰਿ ਕੀ ਵਹ ਪ੍ਰੀਤਿ ਪਛਾਨੋ ॥੭੧੭॥ ता ते निसंक चलो तजि संक; किधौ हरि की वह प्रीति पछानो ॥७१७॥ ਕੁੰਜਨ ਮੈ ਸਖੀ ! ਰਾਸ ਸਮੈ; ਹਰਿ ਕੇਲ ਕਰੇ ਤੁਮ ਸੋ ਬਨ ਮੈ ॥ कुंजन मै सखी ! रास समै; हरि केल करे तुम सो बन मै ॥ ਜਿਤਨੋ ਉਨ ਕੋ ਹਿਤ ਹੈ ਤੁਹਿ ਮੋ; ਤਿਹ ਤੇ ਨਹੀ ਆਧਿਕ ਹੈ ਉਨ ਮੈ ॥ जितनो उन को हित है तुहि मो; तिह ते नही आधिक है उन मै ॥ ਮੁਰਝਾਇ ਗਏ ਬਿਨੁ ਤੈ ਹਰਿ ਜੂ; ਨਹਿ ਖੇਲਤ ਹੈ ਫੁਨਿ ਗ੍ਵਾਰਿਨ ਮੈ ॥ मुरझाइ गए बिनु तै हरि जू; नहि खेलत है फुनि ग्वारिन मै ॥ ਤਿਹ ਤੇ ਸੁਨ ਬੇਗ ਨਿਸੰਕ ਚਲੋ; ਕਰ ਕੈ ਸੁਧਿ ਪੈ ਬਨ ਕੀ ਮਨ ਮੈ ॥੭੧੮॥ तिह ते सुन बेग निसंक चलो; कर कै सुधि पै बन की मन मै ॥७१८॥ ਸ੍ਯਾਮ ਬੁਲਾਵਤ ਹੈ ਚਲੀਯੈ ਬਲਿ ! ਪੈ ਮਨ ਮੈ ਨ ਕਛੂ ਹਠੁ ਕੀਜੈ ॥ स्याम बुलावत है चलीयै बलि ! पै मन मै न कछू हठु कीजै ॥ ਬੈਠ ਰਹੀ ਕਰਿ ਮਾਨ ਘਨੋ; ਕਛੁ ਅਉਰਨ ਹੂੰ ਕੋ ਕਹਿਯੋ ਸੁਨ ਲੀਜੈ ॥ बैठ रही करि मान घनो; कछु अउरन हूं को कहियो सुन लीजै ॥ ਤਾ ਤੇ ਹਉ ਬਾਤ ਕਰੋ ਤੁਮ ਸੋ; ਇਹ ਤੇ ਨ ਕਛੂ ਤੁਮਰੋ ਕਹਿਯੋ ਛੀਜੈ ॥ ता ते हउ बात करो तुम सो; इह ते न कछू तुमरो कहियो छीजै ॥ ਨੈਕੁ ਨਿਹਾਰ ਕਹਿਯੋ ਹਮ ਓਰਿ; ਸਭੈ ਤਜ ਮਾਨ, ਅਬੈ ਹਸਿ ਦੀਜੈ ॥੭੧੯॥ नैकु निहार कहियो हम ओरि; सभै तज मान, अबै हसि दीजै ॥७१९॥ ਰਾਧੇ ਬਾਚ ਦੂਤੀ ਸੋ ॥ राधे बाच दूती सो ॥ ਸਵੈਯਾ ॥ सवैया ॥ ਮੈ ਨ ਹਸੋ, ਹਰਿ ਪਾਸ ਚਲੋ ਨਹੀ; ਜਉ ਤੁਹਿ ਸੀ ਸਖੀ ਕੋਟਿਕ ਆਵੈ ॥ मै न हसो, हरि पास चलो नही; जउ तुहि सी सखी कोटिक आवै ॥ ਆਇ ਉਪਾਵ ਅਨੇਕ ਕਰੈ; ਅਰੁ ਪਾਇਨ ਊਪਰ ਸੀਸ ਨਿਆਵੈ ॥ आइ उपाव अनेक करै; अरु पाइन ऊपर सीस निआवै ॥ ਮੈ ਕਬਹੂ ਨਹੀ ਜਾਉ ਤਹਾ; ਤੁਹ ਸੀ ਕਹਿ ਕੋਟਿਕ ਬਾਤ ਬਨਾਵੈ ॥ मै कबहू नही जाउ तहा; तुह सी कहि कोटिक बात बनावै ॥ ਅਉਰ ਕੀ ਕਉਨ ਗਨੈ ਗਨਤੀ ਬਲਿ; ਆਪਨ ਕਾਨ੍ਹ੍ਹ ਜੂ ਸੀਸ ਝੁਕਾਵੈ ॥੭੨੦॥ अउर की कउन गनै गनती बलि; आपन कान्ह जू सीस झुकावै ॥७२०॥ ਪ੍ਰਤਿਉਤਰ ਬਾਚ ॥ प्रतिउतर बाच ॥ ਸਵੈਯਾ ॥ सवैया ॥ ਜੋ ਇਨ ਐਸੀ ਕਹੀ ਬਤੀਯਾ; ਤਬ ਹੀ ਉਹ ਗ੍ਵਾਰਨਿ ਯੌ ਕਹਿਯੌ, ਹੋ ਰੀ ! ॥ जो इन ऐसी कही बतीया; तब ही उह ग्वारनि यौ कहियौ, हो री ! ॥ ਜਉ ਹਮ ਬਾਤ ਕਹੀ ਚਲੀਯੈ; ਤੂ ਕਹੈ ਹਮ ਸ੍ਯਾਮ ਸੋ ਪ੍ਰੀਤ ਹੀ ਛੋਰੀ ॥ जउ हम बात कही चलीयै; तू कहै हम स्याम सो प्रीत ही छोरी ॥ ਸ੍ਯਾਮ ਸੋ ਮਾਈ ! ਕਹਾ ਕਹੀਯੈ? ਇਹ ਸਾਥ ਕਰੇ ਹਿਤਵਾ ਬਰ ਜੋਰੀ ॥ स्याम सो माई ! कहा कहीयै? इह साथ करे हितवा बर जोरी ॥ ਭੇਜਤ ਹੈ ਹਮ ਕੋ ਇਹ ਪੈ; ਇਹ ਸੀ ਤਿਹ ਕੇ ਪਹਿ ਗ੍ਵਾਰਨਿ ਥੋਰੀ ॥੭੨੧॥ भेजत है हम को इह पै; इह सी तिह के पहि ग्वारनि थोरी ॥७२१॥ |
Dasam Granth |