ਦਸਮ ਗਰੰਥ । दसम ग्रंथ । |
Page 334 ਭੇਜਤ ਹੈ ਇਹ ਪੈ ਹਮ ਕੋ; ਇਹ ਗ੍ਵਾਰਨਿ ਰੂਪ ਕੋ ਮਾਨ ਕਰੈ ॥ भेजत है इह पै हम को; इह ग्वारनि रूप को मान करै ॥ ਇਹ ਜਾਨਤ ਵੈ ਘਟ ਹੈ ਹਮ ਤੇ; ਤਿਹ ਤੇ ਹਠ ਬਾਧਿ ਰਹੀ, ਨ ਟਰੈ ॥ इह जानत वै घट है हम ते; तिह ते हठ बाधि रही, न टरै ॥ ਕਬਿ ਸ੍ਯਾਮ ਪਿਖੋ ਇਹ ਗ੍ਵਾਰਨਿ ਕੀ ਮਤਿ; ਸ੍ਯਾਮ ਕੇ ਕੋਪ ਤੇ ਪੈ ਨ ਡਰੈ ॥ कबि स्याम पिखो इह ग्वारनि की मति; स्याम के कोप ते पै न डरै ॥ ਤਿਹ ਸੋ ਬਲਿ ਜਾਉ, ਕਹਾ ਕਹੀਯੈ? ਤਿਹ ਲ੍ਯਾਵਹੁ, ਯੋ ਮੁਖ ਤੇ ਉਚਰੈ ॥੭੨੨॥ तिह सो बलि जाउ, कहा कहीयै? तिह ल्यावहु, यो मुख ते उचरै ॥७२२॥ ਸ੍ਯਾਮ ਕਰੈ ਸਖੀ ਅਉਰ ਸੋ ਪ੍ਰੀਤਿ; ਤਬੈ ਇਹ ਗ੍ਵਾਰਨਿ ਭੂਲ ਪਛਾਨੈ ॥ स्याम करै सखी अउर सो प्रीति; तबै इह ग्वारनि भूल पछानै ॥ ਵਾ ਕੇ ਕੀਏ ਬਿਨੁ ਰੀ ਸਜਨੀ ! ਸੁ ਰਹੀ ਕਹਿ ਕੈ, ਸੁ ਕਹਿਯੋ ਨਹੀ ਮਾਨੈ ॥ वा के कीए बिनु री सजनी ! सु रही कहि कै, सु कहियो नही मानै ॥ ਯਾ ਕੋ ਬਿਸਾਰ ਡਰੈ ਮਨ ਤੇ; ਤਬ ਹੀ ਇਹ ਮਾਨਹਿ ਕੋ ਫਲੁ ਜਾਨੈ ॥ या को बिसार डरै मन ते; तब ही इह मानहि को फलु जानै ॥ ਅੰਤ ਖਿਸਾਇ ਘਨੀ ਅਕੁਲਾਇ; ਕਹਿਯੋ ਤਬ ਹੀ ਇਹ ਮਾਨੈ ਤੁ ਮਾਨੈ ॥੭੨੩॥ अंत खिसाइ घनी अकुलाइ; कहियो तब ही इह मानै तु मानै ॥७२३॥ ਯੋ ਸੁਨ ਕੈ ਬ੍ਰਿਖਭਾਨ ਸੁਤਾ; ਤਿਹ ਗ੍ਵਾਰਨਿ ਕੋ ਇਮ ਉਤਰ ਦੀਨੋ ॥ यो सुन कै ब्रिखभान सुता; तिह ग्वारनि को इम उतर दीनो ॥ ਪ੍ਰੀਤ ਕਰੀ ਹਰਿ ਚੰਦ੍ਰਭਗਾ ਸੰਗ; ਤਉ ਹਮ ਹੂੰ ਅਸ ਮਾਨ ਸੁ ਕੀਨੋ ॥ प्रीत करी हरि चंद्रभगा संग; तउ हम हूं अस मान सु कीनो ॥ ਤਉ ਸਜਨੀ ! ਕਹਿਯੋ ਰੂਠ ਰਹੀ ਅਤਿ; ਕ੍ਰੋਧ ਬਢਿਯੋ ਹਮਰੇ ਜਬ ਜੀ ਨੋ ॥ तउ सजनी ! कहियो रूठ रही अति; क्रोध बढियो हमरे जब जी नो ॥ ਤੇਰੇ ਕਹੇ ਬਿਨੁ ਰੀ ! ਹਰਿ ਆਗੇ ਹੂੰ; ਮੋ ਹੂ ਸੋ ਨੇਹੁ ਬਿਦਾ ਕਰ ਦੀਨੋ ॥੭੨੪॥ तेरे कहे बिनु री ! हरि आगे हूं; मो हू सो नेहु बिदा कर दीनो ॥७२४॥ ਯੋ ਕਹਿ ਗ੍ਵਾਰਨਿ ਸੋ ਬਤੀਯਾ; ਕਬਿ ਸ੍ਯਾਮ ਕਹੈ ਫਿਰਿ ਐਸੇ ਕਹਿਯੋ ਹੈ ॥ यो कहि ग्वारनि सो बतीया; कबि स्याम कहै फिरि ऐसे कहियो है ॥ ਜਾਹਿ ਰੀ ! ਕਾਹੇ ਕੋ ਬੈਠੀ ਹੈ? ਗ੍ਵਾਰਨਿ ! ਤੇਰੋ ਕਹਿਯੋ ਅਤਿ ਹੀ ਮੈ ਸਹਿਯੋ ਹੈ ॥ जाहि री ! काहे को बैठी है? ग्वारनि ! तेरो कहियो अति ही मै सहियो है ॥ ਬਾਤ ਕਹੀ ਅਤਿ ਹੀ ਰਸ ਕੀ ਤੁਹਿ; ਤਾ ਕੋ ਨ ਸੋ ਸਖੀ ! ਚਿਤ ਚਹਿਯੋ ਹੈ ॥ बात कही अति ही रस की तुहि; ता को न सो सखी ! चित चहियो है ॥ ਤਾਹੀ ਤੇ ਹਉ ਨ ਚਲੋ ਸਜਨੀ ! ਹਮ ਸੋ ਹਰਿ ਸੋ ਰਸ ਕਉਨ ਰਹਿਯੋ ਹੈ? ॥੭੨੫॥ ताही ते हउ न चलो सजनी ! हम सो हरि सो रस कउन रहियो है? ॥७२५॥ ਯੌ ਸੁਨਿ ਉਤਰ ਦੇਤ ਭਈ; ਕਬਿ ਸ੍ਯਾਮ ਕਹੈ ਹਰਿ ਕੇ ਹਿਤ ਕੇਰੋ ॥ यौ सुनि उतर देत भई; कबि स्याम कहै हरि के हित केरो ॥ ਕਾਨ੍ਹ ਕੇ ਭੇਜੇ ਤੇ ਯਾ ਪਹਿ ਆਇ ਕੈ; ਕੈ ਕੈ ਮਨਾਵਨ ਕੋ ਅਤਿ ਝੇਰੋ ॥ कान्ह के भेजे ते या पहि आइ कै; कै कै मनावन को अति झेरो ॥ ਸ੍ਯਾਮ ਚਕੋਰ ਮਨੋ ਤ੍ਰਨ ਜੋ; ਸੁਨ ਰੀ ! ਇਹ ਭਾਂਤਿ ਕਹੈ ਮਨ ਮੇਰੋ ॥ स्याम चकोर मनो त्रन जो; सुन री ! इह भांति कहै मन मेरो ॥ ਤਾਹੀ ਨਿਹਾਰਿ ਨਿਹਾਰਿ ਸੁਨੋ; ਸਸਿ ਸੋ ਮੁਖ ਦੇਖਤ ਹ੍ਵੈ ਹੈ ਰੀ ਤੇਰੋ ॥੭੨੬॥ ताही निहारि निहारि सुनो; ससि सो मुख देखत ह्वै है री तेरो ॥७२६॥ ਰਾਧੇ ਬਾਚ ॥ राधे बाच ॥ ਸਵੈਯਾ ॥ सवैया ॥ ਦੇਖਤ ਹੈ ਤੁ ਕਹਾ ਭਯੋ? ਗ੍ਵਾਰਨਿ ! ਮੈ ਨ ਕਹਿਯੋ ਤਿਹ ਕੇ ਪਹਿ ਜੈਹੋ ॥ देखत है तु कहा भयो? ग्वारनि ! मै न कहियो तिह के पहि जैहो ॥ ਕਾਹੇ ਕੇ ਕਾਜ ਉਰਾਹਨ ਰੀ ਸਹਿ? ਹੋ ਅਪਨੋ ਪਤਿ ਦੇਖਿ ਅਘੈ ਹੋ ॥ काहे के काज उराहन री सहि? हो अपनो पति देखि अघै हो ॥ ਸ੍ਯਾਮ ਰਚੇ ਸੰਗਿ ਅਉਰ ਤ੍ਰੀਯਾ; ਤਿਹ ਕੇ ਪਹਿ ਜਾਇ, ਕਹਾ ਜਸ ਪੈਹੋ? ॥ स्याम रचे संगि अउर त्रीया; तिह के पहि जाइ, कहा जस पैहो? ॥ ਤਾ ਤੇ ਪਧਾਰਹੁ ਰੀ ਸਜਨੀ ! ਹਰਿ ਕੌ ਨਹਿ ਜੀਵਤ ਰੂਪ ਦਿਖੈ ਹੋ ॥੭੨੭॥ ता ते पधारहु री सजनी ! हरि कौ नहि जीवत रूप दिखै हो ॥७२७॥ |
Dasam Granth |