ਦਸਮ ਗਰੰਥ । दसम ग्रंथ ।

Page 328

ਕਾਨ੍ਹ ਬਾਚ ॥

कान्ह बाच ॥

ਸਵੈਯਾ ॥

सवैया ॥

ਬਿਜਛਟਾ ਜਿਹ ਨਾਮ ਸਖੀ ਕੋ; ਹੈ ਸੋਊ ਸਖੀ ਜਦੁਰਾਇ ਬੁਲਾਈ ॥

बिजछटा जिह नाम सखी को; है सोऊ सखी जदुराइ बुलाई ॥

ਅੰਗ ਪ੍ਰਭਾ ਜਿਹ ਕੰਚਨ ਸੀ; ਜਿਹ ਤੇ ਮੁਖ ਚੰਦ ਛਟਾ ਛਬਿ ਪਾਈ ॥

अंग प्रभा जिह कंचन सी; जिह ते मुख चंद छटा छबि पाई ॥

ਤਾ ਸੰਗਿ ਐਸੇ ਕਹਿਯੋ ਹਰਿ ਜੂ; ਸੁਨ, ਤੂ ਬ੍ਰਿਖਭਾਨ ਸੁਤਾ ਪਹਿ ਜਾਈ ॥

ता संगि ऐसे कहियो हरि जू; सुन, तू ब्रिखभान सुता पहि जाई ॥

ਪਾਇਨ ਪੈ ਬਿਨਤੀਅਨ ਕੈ; ਅਤਿ ਹੇਤ ਕੇ ਭਾਵ ਸੋ ਲਿਆਉ ਮਨਾਈ ॥੬੭੯॥

पाइन पै बिनतीअन कै; अति हेत के भाव सो लिआउ मनाई ॥६७९॥

ਜਦੁਰਾਇ ਕੀ ਸੁਨ ਕੈ ਬਤੀਆ; ਬ੍ਰਿਖਭਾਨ ਸੁਤਾ ਜੋਊ ਬਾਲ ਭਲੀ ਹੈ ॥

जदुराइ की सुन कै बतीआ; ब्रिखभान सुता जोऊ बाल भली है ॥

ਰੂਪ ਮਨੋ ਸਮ ਸੁੰਦਰ ਮੈਨ ਕੇ; ਮਾਨਹੁ ਸੁੰਦਰਿ ਕੰਜ ਕਲੀ ਹੈ ॥

रूप मनो सम सुंदर मैन के; मानहु सुंदरि कंज कली है ॥

ਤਾ ਕੇ ਮਨਾਇਬੇ ਕਾਜ ਚਲੀ; ਹਰਿ ਕੋ ਫੁਨਿ ਆਇਸ ਪਾਇ ਅਲੀ ਹੈ ॥

ता के मनाइबे काज चली; हरि को फुनि आइस पाइ अली है ॥

ਯੋ ਉਪਜੀ ਜੀਯ ਮੈ ਉਪਮਾ; ਕਰ ਤੇ ਚਕਈ ਮਨੋ ਛੂਟਿ ਚਲੀ ਹੈ ॥੬੮੦॥

यो उपजी जीय मै उपमा; कर ते चकई मनो छूटि चली है ॥६८०॥

ਸਖੀ ਬਾਚ ॥

सखी बाच ॥

ਸਵੈਯਾ ॥

सवैया ॥

ਬਿਜ ਛਟਾ ਜਿਹ ਨਾਮ ਸਖੀ ਕੋ; ਸੋਊ ਬ੍ਰਿਖਭਾਨ ਸੁਤਾ ਪਹਿ ਆਈ ॥

बिज छटा जिह नाम सखी को; सोऊ ब्रिखभान सुता पहि आई ॥

ਆਇ ਕੈ ਸੁੰਦਰ ਐਸੇ ਕਹਿਯੋ; ਸੁਨ ਤੂ ਰੀ ਤ੍ਰੀਯਾ ! ਬ੍ਰਿਜਨਾਥਿ ਬੁਲਾਈ ॥

आइ कै सुंदर ऐसे कहियो; सुन तू री त्रीया ! ब्रिजनाथि बुलाई ॥

ਕੋ ਬ੍ਰਿਜਨਾਥ? ਕਹਿਯੋ ਬ੍ਰਿਜ ਨਾਰਿ; ਸੁ ਕੋ ਕਨ੍ਹਈਯਾ ਕਹਿਯੋ, ਕਉਨ ਕਨਾਈ? ॥

को ब्रिजनाथ? कहियो ब्रिज नारि; सु को कन्हईया कहियो, कउन कनाई? ॥

ਖੇਲਹੁ ਤਾ ਹੀ ਤ੍ਰੀਯਾ ਸੰਗਿ ਲਾਲ ਰੀ ! ਕੋ ਜਿਹ ਕੇ ਸੰਗਿ ਪ੍ਰੀਤਿ ਲਗਾਈ ॥੬੮੧॥

खेलहु ता ही त्रीया संगि लाल री ! को जिह के संगि प्रीति लगाई ॥६८१॥

ਸਜਨੀ ! ਨੰਦ ਲਾਲ ਬੁਲਾਵਤ ਹੈ; ਅਪਨੇ ਮਨ ਮੈ ਹਠ ਰੰਚ ਨ ਕੀਜੈ ॥

सजनी ! नंद लाल बुलावत है; अपने मन मै हठ रंच न कीजै ॥

ਆਈ ਹੋ ਹਉ ਚਲਿ ਕੈ ਤੁਮ ਪੈ; ਤਿਹ ਤੇ ਸੁ ਕਹਿਯੋ ਅਬ ਮਾਨ ਹੀ ਲੀਜੈ ॥

आई हो हउ चलि कै तुम पै; तिह ते सु कहियो अब मान ही लीजै ॥

ਬੇਗ ਚਲੋ ਜਦੁਰਾਇ ਕੇ ਪਾਸ; ਕਛੂ ਤੁਮਰੋ ਇਹ ਤੇ ਨਹੀ ਛੀਜੈ ॥

बेग चलो जदुराइ के पास; कछू तुमरो इह ते नही छीजै ॥

ਤਾਹੀ ਤੇ ਬਾਤ ਕਹੋ ਤੁਮ ਸੋ; ਸੁਖ ਆਪਨ ਲੈ, ਸੁਖ ਅਉਰਨ ਦੀਜੈ ॥੬੮੨॥

ताही ते बात कहो तुम सो; सुख आपन लै, सुख अउरन दीजै ॥६८२॥

ਤਾ ਤੇ ਕਰੋ ਨਹੀ ਮਾਨ ਸਖੀ ! ਉਠਿ ਬੇਗ ਚਲੋ ਸਿਖ ਮਾਨਿ ਹਮਾਰੀ ॥

ता ते करो नही मान सखी ! उठि बेग चलो सिख मानि हमारी ॥

ਮੁਰਲੀ ਜਹ ਕਾਨ੍ਹ ਬਜਾਵਤ ਹੈ; ਬਹਸੈ ਤਹ ਗ੍ਵਾਰਿਨ ਸੁੰਦਰ ਗਾਰੀ ॥

मुरली जह कान्ह बजावत है; बहसै तह ग्वारिन सुंदर गारी ॥

ਤਾਹੀ ਤੇ ਤੋ ਸੋ ਕਹੋ ਚਲੀਐ; ਕਛੁ ਸੰਕ ਕਰੋ ਨ ਮਨੈ ਬ੍ਰਿਜ ਨਾਰੀ ! ॥

ताही ते तो सो कहो चलीऐ; कछु संक करो न मनै ब्रिज नारी ! ॥

ਪਾਇਨ ਤੋਰੇ ਪਰੋ ਤਜਿ ਸੰਕ; ਨਿਸੰਕ ਚਲੋ ਹਰਿ ਪਾਸਿਹ, ਹਹਾ ਰੀ ! ॥੬੮੩॥

पाइन तोरे परो तजि संक; निसंक चलो हरि पासिह, हहा री ! ॥६८३॥

ਸੰਕ ਕਛੂ ਨ ਕਰੋ ਮਨ ਮੈ; ਤਜਿ ਸੰਕ ਨਿਸੰਕ ਚਲੋ ਸੁਨਿ ਮਾਨਨਿ ! ॥

संक कछू न करो मन मै; तजि संक निसंक चलो सुनि माननि ! ॥

ਤੇਰੇ ਮੈ ਪ੍ਰੀਤਿ ਮਹਾ ਹਰਿ ਕੀ; ਤਿਹ ਤੇ ਹਉ ਕਹੋ ਤੁਹਿ ਸੰਗ ਗੁਮਾਨਨਿ ! ॥

तेरे मै प्रीति महा हरि की; तिह ते हउ कहो तुहि संग गुमाननि ! ॥

ਨੈਨ ਬਨੇ ਤੁਮਰੇ ਸਰ ਸੇ; ਸੁ ਧਰੇ ਮਨੋ ਤੀਛਨ ਮੈਨ ਕੀ ਸਾਨਨਿ ॥

नैन बने तुमरे सर से; सु धरे मनो तीछन मैन की साननि ॥

ਤੋ ਹੀ ਸੋ ਪ੍ਰੇਮ ਮਹਾ ਹਰਿ ਕੋ; ਇਹ ਬਾਤ ਹੀ ਤੇ ਕਛੂ ਹਉ ਹੂੰ ਅਜਾਨਨਿ ॥੬੮੪॥

तो ही सो प्रेम महा हरि को; इह बात ही ते कछू हउ हूं अजाननि ॥६८४॥

ਮੁਰਲੀ ਜਦੁਬੀਰ ਬਜਾਵਤ ਹੈ; ਕਬਿ ਸ੍ਯਾਮ ਕਹੈ ਅਤਿ ਸੁੰਦਰ ਠਉਰੈ ॥

मुरली जदुबीर बजावत है; कबि स्याम कहै अति सुंदर ठउरै ॥

ਤਾਹੀ ਤੇ ਤੇਰੇ ਪਾਸਿ ਪਠੀ; ਸੁ ਕਹਿਯੋ ਤਿਹ ਲਿਆਵ ਸੁ ਜਾਇ ਕੈ ਦਉਰੈ ॥

ताही ते तेरे पासि पठी; सु कहियो तिह लिआव सु जाइ कै दउरै ॥

ਨਾਚਤ ਹੈ ਜਹ ਚੰਦ੍ਰਭਗਾ; ਅਰੁ ਗਾਇ ਕੈ ਗ੍ਵਾਰਨਿ ਲੇਤ ਹੈ ਭਉਰੈ ॥

नाचत है जह चंद्रभगा; अरु गाइ कै ग्वारनि लेत है भउरै ॥

ਤਾਹੀ ਤੇ ਬੇਗ ਚਲੋ ਸਜਨੀ ! ਤੁਮਰੇ ਬਿਨ ਹੀ ਰਸ ਲੂਟਤ ਅਉਰੈ ॥੬੮੫॥

ताही ते बेग चलो सजनी ! तुमरे बिन ही रस लूटत अउरै ॥६८५॥

TOP OF PAGE

Dasam Granth