ਦਸਮ ਗਰੰਥ । दसम ग्रंथ ।

Page 327

ਤਿਹ ਕੋ ਹਰਿ ਜੂ ਫਿਰਿ ਛੋਰਿ ਦਯੋ; ਸੋਊ ਕੁੰਜ ਗਲੀ ਕੇ ਬਿਖੈ ਬਨ ਮੈ ॥

तिह को हरि जू फिरि छोरि दयो; सोऊ कुंज गली के बिखै बन मै ॥

ਫਿਰਿ ਗ੍ਵਾਰਿਨ ਮੈ ਸੋਊ ਜਾਇ ਮਿਲੀ; ਅਤਿ ਆਨੰਦ ਕੈ ਅਪੁਨੇ ਤਨ ਮੈ ॥

फिरि ग्वारिन मै सोऊ जाइ मिली; अति आनंद कै अपुने तन मै ॥

ਅਤਿ ਤਾ ਛਬਿ ਕੀ ਉਪਮਾ ਹੈ ਕਹੀ; ਉਪਜੀ ਜੁ ਕੋਊ ਕਬਿ ਕੈ ਮਨ ਮੈ ॥

अति ता छबि की उपमा है कही; उपजी जु कोऊ कबि कै मन मै ॥

ਮਨੋ ਕੇਹਰਿ ਤੇ ਛੁਟਵਾਇ ਮਿਲੀ; ਮ੍ਰਿਗਨੀ ਕੋ ਮਨੋ ਮ੍ਰਿਗੀਯਾ ਬਨ ਮੈ ॥੬੭੨॥

मनो केहरि ते छुटवाइ मिली; म्रिगनी को मनो म्रिगीया बन मै ॥६७२॥

ਫਿਰਿ ਜਾਇ ਕੈ ਗ੍ਵਾਰਿਨ ਮੈ ਹਰਿ ਜੂ; ਅਤਿ ਹੀ ਇਕ ਸੁੰਦਰ ਖੇਲ ਮਚਾਯੋ ॥

फिरि जाइ कै ग्वारिन मै हरि जू; अति ही इक सुंदर खेल मचायो ॥

ਚੰਦ੍ਰਭਗਾ ਹੂੰ ਕੇ ਹਾਥ ਪੈ ਹਾਥ; ਧਰਿਯੋ, ਅਤਿ ਸਹੀ ਮਨ ਮੈ ਸੁਖੁ ਪਾਯੋ ॥

चंद्रभगा हूं के हाथ पै हाथ; धरियो, अति सही मन मै सुखु पायो ॥

ਗਾਵਤ ਗ੍ਵਾਰਿਨ ਹੈ ਸਭ ਗੀਤ; ਜੋਊ ਉਨ ਕੈ ਮਨ ਭੀਤਰ ਭਾਯੋ ॥

गावत ग्वारिन है सभ गीत; जोऊ उन कै मन भीतर भायो ॥

ਸ੍ਯਾਮ ਕਹੈ ਮਨਿ ਆਨੰਦ ਕੈ; ਮਨ ਕੋ ਫੁਨਿ ਸੋਕ ਸਭੈ ਬਿਸਰਾਯੋ ॥੬੭੩॥

स्याम कहै मनि आनंद कै; मन को फुनि सोक सभै बिसरायो ॥६७३॥

ਹਰਿ ਨਾਚਤ ਨਾਚਤ ਗ੍ਵਾਰਿਨ ਮੈ; ਹਸਿ ਚੰਦ੍ਰਭਗਾ ਹੂੰ ਕੀ ਓਰਿ ਨਿਹਾਰਿਯੋ ॥

हरि नाचत नाचत ग्वारिन मै; हसि चंद्रभगा हूं की ओरि निहारियो ॥

ਸੋਊ ਹਸੀ ਇਤ ਤੇ ਏ ਹਸੇ; ਜਦੁਰਾ ਤਿਹ ਸੋ ਬਚਨਾ ਹੈ ਉਚਾਰਿਯੋ ॥

सोऊ हसी इत ते ए हसे; जदुरा तिह सो बचना है उचारियो ॥

ਮੇਰੋ ਮਹਾ ਹਿਤ ਹੈ ਤੁਮ ਸੋ; ਬ੍ਰਿਖਭਾਨ ਸੁਤਾ ਇਹ ਹੇਰਿ ਬਿਚਾਰਿਯੋ ॥

मेरो महा हित है तुम सो; ब्रिखभान सुता इह हेरि बिचारियो ॥

ਆਨਿ ਤ੍ਰਿਯਾ ਸੰਗਿ ਹੇਤ ਕਰਿਯੋ; ਹਮ ਊਪਰ ਤੇ ਹਰਿ ਚੇਤ ਬਿਸਾਰਿਯੋ ॥੬੭੪॥

आनि त्रिया संगि हेत करियो; हम ऊपर ते हरि चेत बिसारियो ॥६७४॥

ਹਰਿ ਰਾਧਿਕਾ ਆਨਨ ਦੇਖਤ ਹੀ; ਅਪਨੇ ਮਨ ਮੈ ਇਹ ਭਾਂਤਿ ਉਚਾਰਿਯੋ ॥

हरि राधिका आनन देखत ही; अपने मन मै इह भांति उचारियो ॥

ਸ੍ਯਾਮ ਭਏ ਬਸਿ ਅਉਰ ਤ੍ਰਿਯਾ; ਤਿਹ ਤੇ ਅਤਿ ਪੈ ਮਨਿ ਮਾਨ ਹੀ ਧਾਰਿਯੋ ॥

स्याम भए बसि अउर त्रिया; तिह ते अति पै मनि मान ही धारियो ॥

ਆਨੰਦ ਥੋ ਜਿਤਨੋ ਮਨ ਮੈ; ਤਿਤਨੋ ਇਹ ਭਾਖਿ ਬਿਦਾ ਕਰਿ ਡਾਰਿਯੋ ॥

आनंद थो जितनो मन मै; तितनो इह भाखि बिदा करि डारियो ॥

ਚੰਦ੍ਰਭਗਾ ਮੁਖਿ ਚੰਦ ਦੁਤੈ; ਸਭ ਗ੍ਵਾਰਿਨ ਤੇ ਘਟ ਮੋਹਿ ਬਿਚਾਰਿਯੋ ॥੬੭੫॥

चंद्रभगा मुखि चंद दुतै; सभ ग्वारिन ते घट मोहि बिचारियो ॥६७५॥

ਕਹਿ ਕੈ ਇਹ ਭਾਂਤਿ ਸੋਊ ਤਬ ਹੀ; ਅਪਨੇ ਮਨ ਮੈ ਇਹ ਬਾਤ ਬਿਚਾਰੀ ॥

कहि कै इह भांति सोऊ तब ही; अपने मन मै इह बात बिचारी ॥

ਪ੍ਰੀਤ ਕਰੀ ਹਰਿ ਆਨਹਿ ਸੋ; ਤਜਿ ਖੇਲ ਸਭੈ, ਉਠਿ ਧਾਮਿ ਸਿਧਾਰੀ ॥

प्रीत करी हरि आनहि सो; तजि खेल सभै, उठि धामि सिधारी ॥

ਐਸ ਕਰੀ ਗਨਤੀ ਮਨ ਮੈ; ਉਪਮਾ ਤਿਹ ਕੀ ਕਬਿ ਸ੍ਯਾਮ ਉਚਾਰੀ ॥

ऐस करी गनती मन मै; उपमा तिह की कबि स्याम उचारी ॥

ਤ੍ਰੀਯਨ ਬੀਚ ਚਲੈਗੀ ਕਥਾ; ਬ੍ਰਿਖਭਾਨੁ ਸੁਤਾ ਬ੍ਰਿਜਨਾਥਿ ਬਿਸਾਰੀ ॥੬੭੬॥

त्रीयन बीच चलैगी कथा; ब्रिखभानु सुता ब्रिजनाथि बिसारी ॥६७६॥


ਅਥ ਰਾਧਿਕਾ ਕੋ ਮਾਨ ਕਥਨੰ ॥

अथ राधिका को मान कथनं ॥

ਸਵੈਯਾ ॥

सवैया ॥

ਇਹ ਭਾਂਤਿ ਚਲੀ ਕਹਿ ਕੈ ਸੁ ਤ੍ਰਿਯਾ; ਕਬਿ ਸ੍ਯਾਮ ਕਹੈ ਸੋਊ ਕੁੰਜ ਗਲੀ ਹੈ ॥

इह भांति चली कहि कै सु त्रिया; कबि स्याम कहै सोऊ कुंज गली है ॥

ਚੰਦਮੁਖੀ ਤਨ ਕੰਚਨ ਸੇ ਸਭ; ਗ੍ਵਾਰਿਨ ਤੇ ਜੋਊ ਖੂਬ ਭਲੀ ਹੈ ॥

चंदमुखी तन कंचन से सभ; ग्वारिन ते जोऊ खूब भली है ॥

ਮਾਨ ਕੀਯੋ ਨਿਖਰੀ ਤਿਨ ਤੇ; ਮ੍ਰਿਗਨੀ ਸੀ ਮਨੋ ਸੁ ਬਿਨਾ ਹੀ ਅਲੀ ਹੈ ॥

मान कीयो निखरी तिन ते; म्रिगनी सी मनो सु बिना ही अली है ॥

ਯੌ ਉਪਜੀ ਉਪਮਾ ਮਨ ਮੈ; ਪਤਿ ਸੋ ਰਤਿ ਮਾਨਹੁ ਰੂਠਿ ਚਲੀ ਹੈ ॥੬੭੭॥

यौ उपजी उपमा मन मै; पति सो रति मानहु रूठि चली है ॥६७७॥

ਇਤ ਤੇ ਹਰਿ ਖੇਲਤ ਰਾਸ ਬਿਖੈ; ਬ੍ਰਿਖਭਾਨ ਸੁਤਾ ਕਰਿ ਪ੍ਰੀਤਿ ਨਿਹਾਰੀ ॥

इत ते हरि खेलत रास बिखै; ब्रिखभान सुता करि प्रीति निहारी ॥

ਪੇਖ ਰਹਿਯੋ ਨ ਪਿਖੀ ਤਿਨ ਮੈ; ਕਬਿ ਸ੍ਯਾਮ ਕਹੈ, ਜੁ ਹੁਤੀ ਸੋਊ ਪਿਆਰੀ ॥

पेख रहियो न पिखी तिन मै; कबि स्याम कहै, जु हुती सोऊ पिआरी ॥

ਚੰਦ੍ਰਪ੍ਰਭਾ ਸਮ ਜਾ ਮੁਖ ਹੈ; ਤਨ ਕੰਚਨ ਸੋ ਅਤਿ ਸੁੰਦਰ ਨਾਰੀ ॥

चंद्रप्रभा सम जा मुख है; तन कंचन सो अति सुंदर नारी ॥

ਕੈ ਗ੍ਰਿਹਿ ਮਾਨ ਕੈ ਨੀਦ ਗਈ; ਕਿ ਕੋਊ ਉਨਿ ਮਾਨ ਕੀ ਬਾਤ ਬਿਚਾਰੀ ॥੬੭੮॥

कै ग्रिहि मान कै नीद गई; कि कोऊ उनि मान की बात बिचारी ॥६७८॥

TOP OF PAGE

Dasam Granth