ਦਸਮ ਗਰੰਥ । दसम ग्रंथ ।

Page 326

ਸੁਨ ਕੈ ਹਰਿ ਗ੍ਵਾਰਿਨ ਕੀ ਬਤੀਯਾ; ਇਹ ਭਾਂਤਿ ਕਹਿਯੋ ਨਹੀ ਛੋਰਤ ਤੋ ਕੌ ॥

सुन कै हरि ग्वारिन की बतीया; इह भांति कहियो नही छोरत तो कौ ॥

ਦੇਖਤ ਹੈ ਤੋ ਕਹਾ ਭਯੋ ਗ੍ਵਾਰਿਨ? ਪੈ ਇਨ ਤੇ ਕਛੂ ਸੰਕ ਨ ਮੋ ਕੌ ॥

देखत है तो कहा भयो ग्वारिन? पै इन ते कछू संक न मो कौ ॥

ਅਉ ਹਮਰੀ ਰਸ ਖੇਲਨ ਕੀ; ਇਹ ਠਉਰ ਬਿਖੈ ਕੀ ਨਹੀ ਸੁਧਿ ਲੋਕੋ ॥

अउ हमरी रस खेलन की; इह ठउर बिखै की नही सुधि लोको ॥

ਕਾਹੇ ਕਉ ਮੋ ਸੋ ਬਿਬਾਦ ਕਰੈ? ਸੁ ਡਰੈ ਇਨ ਤੇ ਬਿਨ ਹੀ ਸੁ ਤੂ ਕੋ ਕੌ? ॥੬੬੫॥

काहे कउ मो सो बिबाद करै? सु डरै इन ते बिन ही सु तू को कौ? ॥६६५॥

ਸੁਨਿ ਕੈ ਜਦੁਰਾਇ ਕੀ ਬਾਤ ਤ੍ਰੀਯਾ; ਬਤੀਆ ਹਰਿ ਕੇ ਇਮ ਸੰਗਿ ਉਚਾਰੀ ॥

सुनि कै जदुराइ की बात त्रीया; बतीआ हरि के इम संगि उचारी ॥

ਚਾਦਨੀ ਰਾਤਿ ਰਹੀ ਛਕਿ ਕੈ; ਦਿਜੀਯੈ ਹਰਿ ਹੋਵਨ ਰੈਨ ਅੰਧਯਾਰੀ ॥

चादनी राति रही छकि कै; दिजीयै हरि होवन रैन अंधयारी ॥

ਸੁਨ ਕੈ ਹਮਹੂੰ ਤੁਮਰੀ ਬਤੀਯਾ; ਅਪਨੇ ਮਨ ਮੈ ਇਹ ਭਾਂਤਿ ਬਿਚਾਰੀ ॥

सुन कै हमहूं तुमरी बतीया; अपने मन मै इह भांति बिचारी ॥

ਸੰਕ ਕਰੋ ਨਹੀ ਗ੍ਵਾਰਿਨ ਕੀ; ਸੁ ਮਨੋ ਤੁਮ ਲਾਜ ਬਿਦਾ ਕਰਿ ਡਾਰੀ ॥੬੬੬॥

संक करो नही ग्वारिन की; सु मनो तुम लाज बिदा करि डारी ॥६६६॥

ਭਾਖਤ ਹੋ ਬਤੀਯਾ ਹਮ ਸੋ; ਹਸਿ ਕੈ ਹਰਿ ਕੈ ਅਤਿ ਹੀ ਹਿਤ ਭਾਰੋ ॥

भाखत हो बतीया हम सो; हसि कै हरि कै अति ही हित भारो ॥

ਮੁਸਕਾਤ ਹੈ ਗ੍ਵਾਰਿਨ ਹੇਰਿ ਉਤੈ; ਪਿਖਿ ਕੈ ਹਮਰੋ ਇਹ ਕਉਤੁਕ ਸਾਰੋ ॥

मुसकात है ग्वारिन हेरि उतै; पिखि कै हमरो इह कउतुक सारो ॥

ਛੋਰ ਦੈ ਕਾਨ੍ਹ ! ਕਹਿਯੋ ਹਮ ਕੋ; ਅਪਨੇ ਮਨ ਬੁਧਿ ਅਕਾਮ ਕੀ ਧਾਰੋ ॥

छोर दै कान्ह ! कहियो हम को; अपने मन बुधि अकाम की धारो ॥

ਤਾਹੀ ਤੇ ਤੋ ਸੰਗਿ ਮੈ ਸੋ ਕਹੋ; ਜਦੁਰਾਇ ! ਘਨੀ ਤੁਮ ਸੰਕ ਬਿਚਾਰੋ ॥੬੬੭॥

ताही ते तो संगि मै सो कहो; जदुराइ ! घनी तुम संक बिचारो ॥६६७॥

ਭੂਖ ਲਗੇ ਸੁਨੀਐ? ਸਜਨੀ ! ਲਗਰਾ ਕਹੂੰ ਛੋਰਤ ਜਾਤ ਬਗੀ ਕੋ ॥

भूख लगे सुनीऐ? सजनी ! लगरा कहूं छोरत जात बगी को ॥

ਤਾਤ ਕੀ ਸ੍ਯਾਮ ਸੁਨੀ ਤੈ ਕਥਾ; ਬਿਰਹੀ ਨਹਿ ਛੋਰਤ ਪ੍ਰੀਤਿ ਲਗੀ ਕੋ ॥

तात की स्याम सुनी तै कथा; बिरही नहि छोरत प्रीति लगी को ॥

ਛੋਰਤ ਹੈ ਸੁ ਨਹੀ ਕੁਟਵਾਰ; ਕਿਧੌ ਗਹਿ ਕੈ ਪੁਰ ਹੂੰ ਕੀ ਠਗੀ ਕੋ ॥

छोरत है सु नही कुटवार; किधौ गहि कै पुर हूं की ठगी को ॥

ਤਾ ਤੇ ਨ ਛੋਰਤ ਹਉ ਤੁਮ ਕੌ; ਕਿ ਸੁਨਿਯੋ ਕਹੂੰ? ਛੋਰਤ ਸਿੰਘ ਮ੍ਰਿਗੀ ਕੋ ॥੬੬੮॥

ता ते न छोरत हउ तुम कौ; कि सुनियो कहूं? छोरत सिंघ म्रिगी को ॥६६८॥

ਕਹੀ ਬਤੀਯਾ ਇਹ ਬਾਲ ਕੇ ਸੰਗ; ਜੁ ਥੀ ਅਤਿ ਜੋਬਨ ਕੇ ਰਸ ਭੀਨੀ ॥

कही बतीया इह बाल के संग; जु थी अति जोबन के रस भीनी ॥

ਚੰਦ੍ਰਭਗਾ ਅਰੁ ਗ੍ਵਾਰਿਨ ਤੇ; ਅਤਿ ਰੂਪ ਕੇ ਬੀਚ ਹੁਤੀ ਜੁ ਨਵੀਨੀ ॥

चंद्रभगा अरु ग्वारिन ते; अति रूप के बीच हुती जु नवीनी ॥

ਜਿਉ ਮ੍ਰਿਗਰਾਜ ਮ੍ਰਿਗੀ ਕੋ ਗਹੈ; ਕਬਿ ਨੈ ਉਪਮਾ ਬਿਧਿ ਯਾ ਲਖਿ ਲੀਨੀ ॥

जिउ म्रिगराज म्रिगी को गहै; कबि नै उपमा बिधि या लखि लीनी ॥

ਕਾਨ੍ਹ ਤਬੈ ਕਰਵਾ ਗਹ ਕੈ; ਅਪਨੇ ਬਲ ਸੰਗਿ ਸੋਊ ਬਸਿ ਕੀਨੀ ॥੬੬੯॥

कान्ह तबै करवा गह कै; अपने बल संगि सोऊ बसि कीनी ॥६६९॥

ਕਰਿ ਕੈ ਬਸਿ ਵਾ ਸੰਗਿ ਐਸੇ ਕਹੀ; ਕਬਿ ਸ੍ਯਾਮ ਕਹੈ ਜਦੁਰਾਇ ਕਹਾਨੀ ॥

करि कै बसि वा संगि ऐसे कही; कबि स्याम कहै जदुराइ कहानी ॥

ਪੈ ਰਸ ਰੀਤਹਿ ਕੀ ਅਤਿ ਹੀ; ਜੁ ਹੁਤੀ ਸਮ ਮਾਨਹੁ ਅੰਮ੍ਰਿਤ ਬਾਨੀ ॥

पै रस रीतहि की अति ही; जु हुती सम मानहु अम्रित बानी ॥

ਤੇਰੋ ਕਹਾ ਬਿਗਰੈ? ਬ੍ਰਿਜ ਨਾਰਿ? ਕਹਿਯੋ ਇਹ ਭਾਂਤਿ ਸ੍ਯਾਮ ਗੁਮਾਨੀ ॥

तेरो कहा बिगरै? ब्रिज नारि? कहियो इह भांति स्याम गुमानी ॥

ਅਉਰ ਸਭੈ ਤ੍ਰੀਯ ਚੇਰਿਨ ਹੈ; ਬ੍ਰਿਖਭਾਨ ਸੁਤਾ ! ਤਿਨ ਮੈ ਤੂ ਰਾਨੀ ॥੬੭੦॥

अउर सभै त्रीय चेरिन है; ब्रिखभान सुता ! तिन मै तू रानी ॥६७०॥

ਜਹਾ ਚੰਦ ਕੀ ਚਾਦਨੀ ਛਾਜਤ ਹੈ; ਜਹਾ ਪਾਤ ਚੰਬੇਲੀ ਕੇ ਸੇਜ ਡਹੀ ਹੈ ॥

जहा चंद की चादनी छाजत है; जहा पात च्मबेली के सेज डही है ॥

ਸੇਤ ਜਹਾ ਗੁਲ ਰਾਜਤ ਹੈ; ਜਿਹ ਕੇ ਜਮੁਨਾ ਢਿਗ ਆਇ ਬਹੀ ਹੈ ॥

सेत जहा गुल राजत है; जिह के जमुना ढिग आइ बही है ॥

ਤਾਹੀ ਸਮੈ ਹਰਿ ਰਾਧੇ ਗ੍ਰਸੀ; ਉਪਮਾ ਤਿਹ ਕੀ ਕਬਿ ਸ੍ਯਾਮ ਕਹੀ ਹੈ ॥

ताही समै हरि राधे ग्रसी; उपमा तिह की कबि स्याम कही है ॥

ਸੇਤ ਤ੍ਰੀਯਾ ਤਨ ਸ੍ਯਾਮ ਹਰੀ; ਮਨੋ ਸੋਮ ਕਲਾ ਇਹ ਰਾਹੁ ਗਹੀ ਹੈ ॥੬੭੧॥

सेत त्रीया तन स्याम हरी; मनो सोम कला इह राहु गही है ॥६७१॥

TOP OF PAGE

Dasam Granth