ਦਸਮ ਗਰੰਥ । दसम ग्रंथ । |
Page 322 ਕਾਨ੍ਹ ਕੋ ਰੂਪ ਨਿਹਾਰ ਕੈ ਸੁੰਦਰਿ; ਮੋਹਿ ਰਹੀ ਤ੍ਰੀਯਾ ਚੰਦ੍ਰ ਮੁਖੀ ॥ कान्ह को रूप निहार कै सुंदरि; मोहि रही त्रीया चंद्र मुखी ॥ ਤਬ ਗਾਇ ਉਠੀ ਕਰ ਤਾਲ ਬਜਾਇ; ਹੁਤੀ ਜਿ ਕਿਧੋ ਅਤਿ ਹੀ ਸੁ ਸੁਖੀ ॥ तब गाइ उठी कर ताल बजाइ; हुती जि किधो अति ही सु सुखी ॥ ਕਰ ਕੈ ਅਤਿ ਹੀ ਹਿਤ ਨਾਚਤ ਭੀ; ਕਰਿ ਆਨੰਦ ਨ ਮਨ ਬੀਚ ਝੁਖੀ ॥ कर कै अति ही हित नाचत भी; करि आनंद न मन बीच झुखी ॥ ਸਭ ਲਾਲਚ ਤਿਆਗ ਦਏ ਗ੍ਰਿਹ ਕੇ; ਇਕ ਸ੍ਯਾਮ ਕੇ ਪ੍ਯਾਰ ਕੀ ਹੈ ਸੁ ਭੁਖੀ ॥੬੩੬॥ सभ लालच तिआग दए ग्रिह के; इक स्याम के प्यार की है सु भुखी ॥६३६॥ ਦੋਹਰਾ ॥ दोहरा ॥ ਕ੍ਰਿਸਨ ਮਨੈ ਅਤਿ ਰੀਝ ਕੈ; ਮੁਰਲੀ ਉਠਿਯੋ ਬਜਾਇ ॥ क्रिसन मनै अति रीझ कै; मुरली उठियो बजाइ ॥ ਰੀਝ ਰਹੀ ਸਭ ਗੋਪੀਯਾ; ਮਹਾ ਪ੍ਰਮੁਦ ਮਨਿ ਪਾਇ ॥੬੩੭॥ रीझ रही सभ गोपीया; महा प्रमुद मनि पाइ ॥६३७॥ ਸਵੈਯਾ ॥ सवैया ॥ ਰੀਝ ਰਹੀ ਬ੍ਰਿਜ ਕੀ ਸਭ ਭਾਮਿਨ; ਜਉ ਮੁਰਲੀ ਨੰਦ ਲਾਲ ਬਜਾਈ ॥ रीझ रही ब्रिज की सभ भामिन; जउ मुरली नंद लाल बजाई ॥ ਰੀਝ ਰਹੇ ਬਨ ਕੇ ਖਗ ਅਉ ਮ੍ਰਿਗ; ਰੀਝ ਰਹੇ ਧੁਨਿ ਜਾ ਸੁਨਿ ਪਾਈ ॥ रीझ रहे बन के खग अउ म्रिग; रीझ रहे धुनि जा सुनि पाई ॥ ਚਿਤ੍ਰ ਕੀ ਹੋਇ ਗਈ ਪ੍ਰਿਤਮਾ ਸਭ; ਸ੍ਯਾਮ ਕੀ ਓਰਿ ਰਹੀ ਲਿਵ ਲਾਈ ॥ चित्र की होइ गई प्रितमा सभ; स्याम की ओरि रही लिव लाई ॥ ਨੀਰ ਬਹੈ ਨਹੀ ਕਾਨ੍ਹ ਤ੍ਰੀਯਾ; ਸੁਨ ਕੇ ਤਿਹ ਪਉਨ ਰਹਿਯੋ ਉਰਝਾਈ ॥੬੩੮॥ नीर बहै नही कान्ह त्रीया; सुन के तिह पउन रहियो उरझाई ॥६३८॥ ਪਉਨ ਰਹਿਯੋ ਉਰਝਾਇ ਘਰੀ ਇਕ; ਨੀਰ ਨਦੀ ਕੋ ਚਲੈ ਸੁ ਕਛੂ ਨਾ ॥ पउन रहियो उरझाइ घरी इक; नीर नदी को चलै सु कछू ना ॥ ਜੇ ਬ੍ਰਿਜ ਭਾਮਨਿ ਆਈ ਹੁਤੀ; ਧਰਿ ਖਾਸਨ ਅੰਗ ਬਿਖੈ ਅਰੁ ਝੂਨਾ ॥ जे ब्रिज भामनि आई हुती; धरि खासन अंग बिखै अरु झूना ॥ ਸੋ ਸੁਨ ਕੈ ਧੁਨਿ ਬਾਸੁਰੀ ਕੀ; ਤਨ ਬੀਚ ਰਹੀ ਤਿਨ ਕੇ ਸੁਧਿ ਹੂੰ ਨਾ ॥ सो सुन कै धुनि बासुरी की; तन बीच रही तिन के सुधि हूं ना ॥ ਤਾ ਸੁਧਿ ਗੀ ਸੁਰ ਕੇ ਸੁਨਿ ਹੀ; ਰਹਿ ਗੀ ਇਹ ਮਾਨਹੁ ਚਿਤ੍ਰ ਨਮੂਨਾ ॥੬੩੯॥ ता सुधि गी सुर के सुनि ही; रहि गी इह मानहु चित्र नमूना ॥६३९॥ ਰੀਝਿ ਬਜਾਵਤ ਹੈ ਮੁਰਲੀ; ਹਰਿ ਪੈ ਮਨ ਮੈ ਕਰਿ ਸੰਕ ਕਛੂ ਨਾ ॥ रीझि बजावत है मुरली; हरि पै मन मै करि संक कछू ना ॥ ਜਾ ਕੀ ਸੁਨੇ ਧੁਨਿ ਸ੍ਰਉਨਨ ਮੈ; ਕਰ ਕੈ ਖਗ ਆਵਤ ਹੈ ਬਨ ਸੂਨਾ ॥ जा की सुने धुनि स्रउनन मै; कर कै खग आवत है बन सूना ॥ ਸੋ ਸੁਨਿ ਗ੍ਵਾਰਿਨ ਰੀਝ ਰਹੀ; ਮਨ ਭੀਤਰ ਸੰਕ ਕਰੀ ਕਛਹੂੰ ਨਾ ॥ सो सुनि ग्वारिन रीझ रही; मन भीतर संक करी कछहूं ना ॥ ਨੈਨ ਪਸਾਰ ਰਹੀ ਪਿਖ ਕੈ; ਜਿਮ ਘੰਟਕ ਹੇਰ ਬਜੇ ਮ੍ਰਿਗਿ ਮੂਨਾ ॥੬੪੦॥ नैन पसार रही पिख कै; जिम घंटक हेर बजे म्रिगि मूना ॥६४०॥ ਸੁਰ ਬਾਸੁਰੀ ਕੀ ਕਬਿ ਸ੍ਯਾਮ ਕਹੈ; ਮੁਖ ਕਾਨਰ ਕੇ ਅਤਿ ਹੀ ਸੁ ਰਸੀ ਹੈ ॥ सुर बासुरी की कबि स्याम कहै; मुख कानर के अति ही सु रसी है ॥ ਸੋਰਠਿ ਦੇਵ ਗੰਧਾਰਿ ਬਿਭਾਸ; ਬਿਲਾਵਲ ਹੂੰ ਕੀ ਸੁ ਤਾਨ ਬਸੀ ਹੈ ॥ सोरठि देव गंधारि बिभास; बिलावल हूं की सु तान बसी है ॥ ਕੰਚਨ ਸੋ ਜਿਹ ਕੋ ਤਨ ਹੈ; ਜਿਹ ਕੇ ਮੁਖ ਕੀ ਸਮ ਸੋਭ ਸਸੀ ਹੈ ॥ कंचन सो जिह को तन है; जिह के मुख की सम सोभ ससी है ॥ ਤਾ ਕੈ ਬਜਾਇਬੇ ਕੌ ਸੁਨ ਕੈ; ਮਤਿ ਗ੍ਵਾਰਿਨ ਕੀ ਤਿਹ ਬੀਚ ਫਸੀ ਹੈ ॥੬੪੧॥ ता कै बजाइबे कौ सुन कै; मति ग्वारिन की तिह बीच फसी है ॥६४१॥ ਦੇਵ ਗੰਧਾਰਿ ਬਿਭਾਸ ਬਿਲਾਵਲ; ਸਾਰੰਗ ਕੀ ਧੁਨਿ ਤਾ ਮੈ ਬਸਾਈ ॥ देव गंधारि बिभास बिलावल; सारंग की धुनि ता मै बसाई ॥ ਸੋਰਠਿ ਸੁਧ ਮਲਾਰ ਕਿਧੌ; ਸੁਰ ਮਾਲਸਿਰੀ ਕੀ ਮਹਾ ਸੁਖਦਾਈ ॥ सोरठि सुध मलार किधौ; सुर मालसिरी की महा सुखदाई ॥ ਮੋਹਿ ਰਹੇ ਸਭ ਹੀ ਸੁਰ ਅਉ ਨਰ; ਗ੍ਵਾਰਿਨ ਰੀਝ ਰਹੀ ਸੁਨਿ ਧਾਈ ॥ मोहि रहे सभ ही सुर अउ नर; ग्वारिन रीझ रही सुनि धाई ॥ ਯੌ ਉਪਜੀ ਸੁਰ ਚੇਟਕ ਕੀ; ਭਗਵਾਨ ਮਨੋ ਧਰਿ ਫਾਸ ਚਲਾਈ ॥੬੪੨॥ यौ उपजी सुर चेटक की; भगवान मनो धरि फास चलाई ॥६४२॥ ਆਨਨ ਹੈ ਜਿਹ ਕੋ ਅਤਿ ਸੁੰਦਰ; ਕੰਧਿ ਧਰੇ ਜੋਊ ਹੈ ਪਟ ਪੀਲੋ ॥ आनन है जिह को अति सुंदर; कंधि धरे जोऊ है पट पीलो ॥ ਜਾਹਿ ਮਰਿਯੋ ਅਘ ਨਾਮ ਬਡੋ; ਰਿਪੁ ਤਾਤ ਰਖਿਯੋ ਅਹਿ ਤੇ ਜਿਨ ਲੀਲੋ ॥ जाहि मरियो अघ नाम बडो; रिपु तात रखियो अहि ते जिन लीलो ॥ ਅਸਾਧਨ ਕੌ ਸਿਰ ਜੋ ਕਟੀਯਾ; ਅਰੁ ਸਾਧਨ ਕੋ ਹਰਤਾ ਜੋਊ ਹੀਲੋ ॥ असाधन कौ सिर जो कटीया; अरु साधन को हरता जोऊ हीलो ॥ ਚੋਰ ਲਯੋ ਸੁਰ ਸੋ ਮਨ ਤਾਸ; ਬਜਾਇ ਭਲੀ ਬਿਧਿ ਸਾਥ ਰਸੀਲੋ ॥੬੪੩॥ चोर लयो सुर सो मन तास; बजाइ भली बिधि साथ रसीलो ॥६४३॥ |
Dasam Granth |