ਦਸਮ ਗਰੰਥ । दसम ग्रंथ ।

Page 321

ਕਾਨਰ ਲੈ ਬ੍ਰਿਖਭਾਨ ਸੁਤਾ ਸੰਗਿ; ਗੀਤ ਭਲੀ ਬਿਧਿ ਸੁੰਦਰ ਗਾਵੈ ॥

कानर लै ब्रिखभान सुता संगि; गीत भली बिधि सुंदर गावै ॥

ਸਾਰੰਗ ਦੇਵਗੰਧਾਰ ਬਿਭਾਸ; ਬਿਲਾਵਲ ਭੀਤਰ ਤਾਨ ਬਸਾਵੈ ॥

सारंग देवगंधार बिभास; बिलावल भीतर तान बसावै ॥

ਜੋ ਜੜ ਸ੍ਰਉਨਨ ਮੈ ਸੁਨ ਕੈ ਧੁਨਿ; ਤਿਆਗ ਕੈ ਧਾਮ, ਤਹਾ ਕਹੁ ਧਾਵੈ ॥

जो जड़ स्रउनन मै सुन कै धुनि; तिआग कै धाम, तहा कहु धावै ॥

ਜੋ ਖਗ ਜਾਤ ਉਡੇ ਨਭਿ ਮੈ; ਸੁਨਿ ਠਾਂਢ ਰਹੈ, ਧੁਨਿ ਜੋ ਸੁਨਿ ਪਾਵੈ ॥੬੨੮॥

जो खग जात उडे नभि मै; सुनि ठांढ रहै, धुनि जो सुनि पावै ॥६२८॥

ਗ੍ਵਾਰਿਨ ਸੰਗ ਭਲੇ ਭਗਵਾਨ; ਸੋ ਖੇਲਤ ਹੈ ਅਰੁ ਨਾਚਤ ਐਸੇ ॥

ग्वारिन संग भले भगवान; सो खेलत है अरु नाचत ऐसे ॥

ਖੇਲਤ ਹੈ ਮਨਿ ਆਨੰਦ ਕੈ; ਨ ਕਛੂ ਜਰਰਾ ਮਨਿ ਧਾਰ ਕੈ ਭੈ ਸੇ ॥

खेलत है मनि आनंद कै; न कछू जररा मनि धार कै भै से ॥

ਗਾਵਤ ਸਾਰੰਗ ਤਾਲ ਬਜਾਵਤ; ਸ੍ਯਾਮ ਕਹੈ ਅਤਿ ਹੀ ਸੁ ਰਚੈ ਸੇ ॥

गावत सारंग ताल बजावत; स्याम कहै अति ही सु रचै से ॥

ਸਾਵਨ ਕੀ ਰੁਤਿ ਮੈ ਮਨੋ ਨਾਚਤ; ਮੋਰਿਨ ਮੈ ਮੁਰਵਾ ਨਰ ਜੈਸੇ ॥੬੨੯॥

सावन की रुति मै मनो नाचत; मोरिन मै मुरवा नर जैसे ॥६२९॥

ਨਾਚਤ ਹੈ ਸੋਊ ਗ੍ਵਾਰਿਨ ਮੈ; ਜਿਹ ਕੋ ਸਸਿ ਸੋ ਅਤਿ ਸੁੰਦਰ ਆਨਨ ॥

नाचत है सोऊ ग्वारिन मै; जिह को ससि सो अति सुंदर आनन ॥

ਖੇਲਤ ਹੈ ਰਜਨੀ ਸਿਤ ਮੈ; ਜਹ ਰਾਜਤ ਥੋ ਜਮੁਨਾ ਜੁਤ ਕਾਨਨ ॥

खेलत है रजनी सित मै; जह राजत थो जमुना जुत कानन ॥

ਭਾਨੁ ਸੁਤਾ ਬ੍ਰਿਖ ਕੀ ਜਹ ਥੀ; ਸੁ ਹੁਤੀ ਜਹ ਚੰਦ੍ਰਭਗਾ ਅਭਿਮਾਨਨ ॥

भानु सुता ब्रिख की जह थी; सु हुती जह चंद्रभगा अभिमानन ॥

ਛਾਜਤ ਤਾ ਮਹਿ ਯੌ ਹਰਿ ਜੂ; ਜਿਉ ਬਿਰਾਜਤ ਬੀਚ ਪੰਨਾ ਨਗ ਖਾਨਨ ॥੬੩੦॥

छाजत ता महि यौ हरि जू; जिउ बिराजत बीच पंना नग खानन ॥६३०॥

ਸੁ ਸੰਗੀਤ ਨਚੈ ਹਰਿ ਜੂ ਤਿਹ ਠਉਰ; ਸੋ ਸ੍ਯਾਮ ਕਹੈ ਰਸ ਕੇ ਸੰਗਿ ਭੀਨੋ ॥

सु संगीत नचै हरि जू तिह ठउर; सो स्याम कहै रस के संगि भीनो ॥

ਖੋਰ ਦਏ ਫੁਨਿ ਕੇਸਰ ਕੀ; ਧੁਤੀਯਾ ਕਸਿ ਕੈ ਪਟ ਓਢਿ ਨਵੀਨੋ ॥

खोर दए फुनि केसर की; धुतीया कसि कै पट ओढि नवीनो ॥

ਰਾਧਿਕਾ ਚੰਦ੍ਰਭਗਾ ਮੁਖਿ ਚੰਦ; ਲਏ ਜਹ ਗ੍ਵਾਰਿਨ ਥੀ ਸੰਗ ਤੀਨੋ ॥

राधिका चंद्रभगा मुखि चंद; लए जह ग्वारिन थी संग तीनो ॥

ਕਾਨ੍ਹ ਨਚਾਇ ਕੈ ਨੈਨਨ ਕੋ; ਸਭ ਗੋਪਿਨ ਕੋ ਮਨੁਆ ਹਰਿ ਲੀਨੋ ॥੬੩੧॥

कान्ह नचाइ कै नैनन को; सभ गोपिन को मनुआ हरि लीनो ॥६३१॥

ਬ੍ਰਿਖਭਾਨੁ ਸੁਤਾ ਕੀ ਬਰਾਬਰ ਮੂਰਤਿ; ਸ੍ਯਾਮ ਕਹੈ, ਸੁ ਨਹੀ ਘ੍ਰਿਤਚੀ ਹੈ ॥

ब्रिखभानु सुता की बराबर मूरति; स्याम कहै, सु नही घ्रितची है ॥

ਜਾ ਸਮ ਹੈ ਨਹੀ ਕਾਮ ਕੀ ਤ੍ਰੀਯਾ; ਨਹੀ ਜਿਸ ਕੀ ਸਮ ਤੁਲਿ ਸਚੀ ਹੈ ॥

जा सम है नही काम की त्रीया; नही जिस की सम तुलि सची है ॥

ਮਾਨਹੁ ਲੈ ਸਸਿ ਕੋ ਸਭ ਸਾਰ; ਪ੍ਰਭਾ ਕਰਤਾਰ ਇਹੀ ਮੈ ਗਚੀ ਹੈ ॥

मानहु लै ससि को सभ सार; प्रभा करतार इही मै गची है ॥

ਨੰਦ ਕੇ ਲਾਲ ਬਿਲਾਸਨ ਕੋ; ਇਹ ਮੂਰਤਿ ਚਿਤ੍ਰ ਬਚਿਤ੍ਰ ਰਚੀ ਹੈ ॥੬੩੨॥

नंद के लाल बिलासन को; इह मूरति चित्र बचित्र रची है ॥६३२॥

ਰਾਧਿਕਾ ਚੰਦ੍ਰਭਗਾ ਮੁਖਿ ਚੰਦ੍ਰ; ਸੁ ਖੇਲਤ ਹੈ ਮਿਲ ਖੇਲ ਸਬੈ ॥

राधिका चंद्रभगा मुखि चंद्र; सु खेलत है मिल खेल सबै ॥

ਮਿਲਿ ਸੁੰਦਰ ਗਾਵਤ ਗੀਤ ਸਬੈ; ਸੁ ਬਜਾਵਤ ਹੈ ਕਰ ਤਾਲ ਤਬੈ ॥

मिलि सुंदर गावत गीत सबै; सु बजावत है कर ताल तबै ॥

ਪਿਖਵੈ ਇਹ ਕੋ ਸੋਊ ਮੋਹ ਰਹੈ; ਸਭ ਦੇਖਤ ਹੈ ਸੁਰ ਯਾਹਿ ਛਬੈ ॥

पिखवै इह को सोऊ मोह रहै; सभ देखत है सुर याहि छबै ॥

ਕਬਿ ਸ੍ਯਾਮ ਕਹੈ ਮੁਰਲੀਧਰ ਮੈਨ ਕੀ; ਮੂਰਤਿ, ਗੋਪਿਨ ਮਧਿ ਫਬੈ ॥੬੩੩॥

कबि स्याम कहै मुरलीधर मैन की; मूरति, गोपिन मधि फबै ॥६३३॥

ਜਿਹ ਕੀ ਸਮ ਤੁਲਿ ਨ ਹੈ ਕਮਲਾ ਦੁਤਿ; ਜਾ ਪਿਖਿ ਕੈ ਕਟਿ ਕੇਹਰ ਲਾਜੈ ॥

जिह की सम तुलि न है कमला दुति; जा पिखि कै कटि केहर लाजै ॥

ਕੰਚਨ ਦੇਖਿ ਲਜੈ ਤਨ ਕੋ ਤਿਹ; ਦੇਖਤ ਹੀ ਮਨ ਕੋ ਦੁਖੁ ਭਾਜੈ ॥

कंचन देखि लजै तन को तिह; देखत ही मन को दुखु भाजै ॥

ਜਾ ਸਮ ਰੂਪ ਨ ਕੋਊ ਤ੍ਰੀਯਾ; ਕਬਿ ਸ੍ਯਾਮ ਕਹੈ ਰਤਿ ਕੀ ਸਮ ਰਾਜੈ ॥

जा सम रूप न कोऊ त्रीया; कबि स्याम कहै रति की सम राजै ॥

ਜਿਉ ਘਨ ਬੀਚ ਲਸੈ ਚਪਲਾ ਇਹ; ਤਿਉ ਘਨ ਗ੍ਵਾਰਿਨ ਬੀਚ ਬਿਰਾਜੈ ॥੬੩੪॥

जिउ घन बीच लसै चपला इह; तिउ घन ग्वारिन बीच बिराजै ॥६३४॥

ਖੇਲਤ ਹੈ ਸੰਗ ਤ੍ਰੀਯਨ ਕੇ; ਸਜਿ ਸਾਜ ਸਭੈ ਅਰੁ ਮੋਤਿਨ ਮਾਲਾ ॥

खेलत है संग त्रीयन के; सजि साज सभै अरु मोतिन माला ॥

ਪ੍ਰੀਤਿ ਕੈ ਖੇਲਤ ਹੈ ਤਿਹ ਸੋ; ਹਰਿ ਜੂ, ਜੋਊ ਹੈ ਅਤਿ ਹੀ ਹਿਤ ਵਾਲਾ ॥

प्रीति कै खेलत है तिह सो; हरि जू, जोऊ है अति ही हित वाला ॥

ਚੰਦ੍ਰਮੁਖੀ ਜਹ ਠਾਢੀ ਹੁਤੀ; ਜਹ ਠਾਢੀ ਹੁਤੀ ਬ੍ਰਿਖਭਾਨੁ ਕੀ ਬਾਲਾ ॥

चंद्रमुखी जह ठाढी हुती; जह ठाढी हुती ब्रिखभानु की बाला ॥

ਚੰਦ੍ਰਭਗਾ ਕੋ ਮਹਾ ਮੁਖ ਸੁੰਦਰ; ਗ੍ਵਾਰਿਨ ਬੀਚ ਕਰਿਯੋ ਉਜਿਯਾਲਾ ॥੬੩੫॥

चंद्रभगा को महा मुख सुंदर; ग्वारिन बीच करियो उजियाला ॥६३५॥

TOP OF PAGE

Dasam Granth